Punjabi Version

  |   Golden Temple Hukamnama

Ang: 749

ਕਰਮਾਂ ਵਾਲੇ ਹਨ ਤੇਰੇ ਸਾਧੂ, ਹੇ ਸੁਆਮੀ ਮਾਲਕ! ਜਿਨ੍ਹਾਂ ਨੇ ਘਰ ਵਿੱਚ ਤੇਰੇ ਨਾਮ ਦੀ ਦੌਲ ਵਸਦੀ ਹੈ। ਪਰਵਾਣਿਤ ਗਿਣਿਆ ਜਾਂਦਾ ਹੈ, ਉਨ੍ਹਾਂ ਦਾ ਇਸ ਜਗ ਵਿੱਚ ਆਗਮਨ ਅਤੇ ਫਲਦਾਇਕ ਹਨ ਉਨ੍ਹਾਂ ਦੇ ਕੰਮ। ਮੇਰੇ ਸੁਆਮੀ, ਵਾਹਿਗੁਰੂ ਦੇ ਸੇਵਕਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਆਪਣੇ ਵਾਲਾਂ ਦੀ ਚੌਰ ਬਣਾ ਕੇ, ਮੈਂ ਉਨ੍ਹਾਂ ਉਤੇ ਝੁਲਾਉਂਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਮਲਦਾ ਹਾਂ। ਠਹਿਰਾਉ। ਜੰਮਣ ਮਰਨ ਦੋਨਾਂ ਤੋਂ ਉਚੇਰੇ ਹਨ ਉਹ ਜਗਤ-ਮਿੱਤ੍ਰ ਪੁਰਸ਼ ਜੋ ਹੋਰਨਾਂ ਦਾ ਭਲਾ ਕਰਨ ਆਉਂਦੇ ਹਨ। ਉਹ ਰੂਹਾਨੀ ਜੀਵਨ ਦੀ ਦਾਤ ਦਿੰਦੇ ਹਨ, ਬੰਦਿਆਂ ਨੂੰ ਰੱਬੀ ਸ਼ਰਧਾ-ਪ੍ਰੇਮ ਨਾਲ ਜੋੜਦੇ ਹਨ ਅਤੇ ਇਨਸਾਨਾਂ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ। ਸੱਚਾ ਹੈ ਉਨ੍ਹਾਂ ਦਾ ਹੁਕਮ, ਸੱਚੀ ਉਨ੍ਹਾਂ ਦੀ ਸਲਤਨਤ ਅਤੇ ਸੱਚੇ ਸੁਆਮੀ ਨਾਲ ਹੀ ਰੰਗੇ ਹੋਏ ਹਨ। ਸੱਚੀ ਹੈ ਉਨ੍ਹਾਂ ਦੀ ਖੁਸ਼ੀ ਅਤੇ ਸੱਚੀ ਉਨ੍ਹਾਂ ਦੀ ਕੀਰਤੀ। ਉਹ ਉਸ ਨੂੰ ਜਾਣਦੇ ਹਨ ਜਿਸ ਦੀ ਉਹ ਮਲਕੀਅਤ ਹੈ। ਮੈਂ ਵਾਹਿਗੁਰੂ ਦੇ ਗੁਮਾਸ਼ਤੇ ਲਈ ਪੱਖੀ ਝੱਲਦਾ ਹਾਂ, ਜਲ ਢੋਂਦਾ ਅਤੇ ਪੀਹਣ ਪੀਂਹਦਾ ਹਾਂ। ਨਾਨਕ ਆਪਣੇ ਸਾਹਿਬ ਕੋਲ ਪ੍ਰਾਰਥਨਾ ਕਰਦਾ ਹੈ, "ਮੈਨੂੰ ਆਪਣੇ ਸੇਵਕਾਂ ਦਾ ਦਰਸ਼ਨ ਪਰਦਾਨ ਕਰ। ਸੂਹੀ ਪੰਜਵੀਂ ਪਾਤਿਸ਼ਾਹੀ। ਸੱਚੇ ਗੁਰੂ ਜੀ ਆਦਿ ਪੁਰਖ ਅਤੇ ਪਰਮ ਪ੍ਰਭੂ ਹਨ। ਉਹ ਆਪ ਹੀ ਸਿਰਜਨਹਾਰ ਹਨ। ਤੇਰਾ ਗੋਲਾ ਤੇਰੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ ਅਤੇ ਤੇਰੇ ਦੀਦਾਰ ਉਤੋਂ ਘੋਲ ਜਾਂਦਾ ਹੈ। ਹੇ ਮੇਰੇ ਰੱਬ-ਰੂਪ-ਗੁਰੂ! ਪਾਤਿਸ਼ਾਹ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਜਦ ਮੈਨੂੰ ਇਸ ਤਰ੍ਹਾਂ ਭਾਉਂਦਾ ਹੈ, ਤਦ ਤੂੰ ਮੇਰੇ ਪਾਸੋਂ ਨਾਲ ਦਾ ਸਿਮਰਨ ਕਰਵਾਉਂਦਾ ਹੈ। ਕੇਵਲ ਤੂੰ ਹੀ ਮੇਰੇ ਆਰਾਮ ਚੈਨ ਬਖਸ਼ਦਾ ਹੈਂ। ਠਹਿਰਾਉ। ਮੋਖਸ਼, ਸੰਸਾਰੀ ਆਰਾਮ ਅਤੇ ਜੀਵਨ ਰਹੁ-ਰੀਤੀ ਤੇਰੀ ਚਾਕਰੀ ਰਾਹੀਂ ਪਰਾਪਤ ਹੁੰਦੇ ਹਨ, ਜਿਸ ਨੂੰ ਤੂੰ ਖੁਦ ਹੀ ਇਨਸਾਨ ਪਾਸੋਂ ਕਰਵਾਉਂਦਾ ਹੈਂ। ਸੱਚ-ਖੰਡ ਹੈ ਜਿਥੇ ਤੇਰਾ ਜੱਸ ਗਾਇਆ ਜਾਂਦਾ ਹੈ। ਹੇ ਮੇਰੇ ਗੁਰੂਦੇਵ! ਤੂੰ ਖੁਦ ਹੀ ਬੰਦੇ ਵਿੱਚ ਭਰੋਸਾ ਉਤਪੰਨ ਕਰਦਾ ਹੈਂ। ਤੇਰੇ ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰਨ ਨਾਲ ਮੈਂ ਜੀਉਂਦਾ ਹਾਂ ਅਤੇ ਮੇਰੀ ਦੇਹ ਤੇ ਆਤਮਾ ਪ੍ਰਸੰਨ ਹੋ ਗਏ ਹਨ, ਹੇ ਸਾਈਂ। ਮੈਂ ਤੇਰੇ ਕੰਵਲ-ਰੂਪੀ ਚਰਨ ਧੋਂਦਾਂ ਹਾਂ ਅਤੇ ਧੋਣ ਪੀਂਦਾ ਹਾਂ, ਹੇ ਮਸਕੀਨਾਂ ਉਤੇ ਮਿਹਰਬਾਨ, ਮੇਰੇ ਸੱਚੇ ਗੁਰਦੇਵ ਜੀ! ਮੈਂ ਉਸ ਸੁੰਦਰ ਸਮੇਂ ਤੋਂ ਸਦਕੇ ਜਾਂਦਾ ਹਾਂ, ਜਦ ਮੈਂ ਤੇਰੇ ਦਰ ਤੇ ਪੁੱਜਾ ਸਾਂ। ਸੁਆਮੀ ਨਾਨਕ ਉਤੇ ਦਇਆਵਾਨ ਹੋ ਗਿਆ ਹੈ, ਅਤੇ ਉਸ ਨੂੰ ਪੂਰਨ ਸੱਚੇ ਗੁਰੂ ਜੀ ਪਰਾਪਤ ਹੋ ਗਏ ਹਨ। ਸੂਹੀ ਪੰਜਵੀਂ ਪਾਤਿਸ਼ਾਹੀ। ਤੈਨੂੰ ਯਾਦ ਕਰਨ ਦੁਆਰਾ ਪਰਮ ਖੁਸ਼ੀ ਉਤਪੰਨ ਹੁੰਦੀ ਹੈ, ਹੇ ਸੁਆਮੀ! ਜੋ ਤੈਨੂੰ ਭੁਲਾਉਂਦਾ ਹੈ, ਉਹ ਮਰ ਜਾਂਦਾ ਹੈ। ਜਿਸ ਉਤੇ ਤੂੰ ਮਿਹਰਵਾਨ ਹੋ ਜਾਂਦਾ ਹੈ, ਹੇ ਸਿਰਜਣਹਾਰ! ਉਹ ਹਮੇਸ਼ਾਂ ਹੀ ਤੇਰਾ ਆਰਾਧਨ ਕਰਦਾ ਹੈ। ਮੇਰੇ ਮਾਲਕ! ਮੈਂ ਬੇਇਜਤ, ਦੀ ਤੂੰ ਇੱਜ਼ਤ ਹੈਂ। ਮੈਂ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਅਤੇ ਤੇਰੀ ਈਸ਼ਵਰੀ ਗੁਰਬਾਣੀ ਸੁਣ ਸੁਣ ਕੇ ਜੀਉਂਦਾ ਹਾਂ, ਹੇ ਮੇਰੇ ਸਾਹਿਬ! ਠਹਿਰਾਉ। ਮੈਂ ਤੇਰੇ ਗੋਲਿਆਂ ਦੇ ਪੈਰਾਂ ਦੀ ਖਾਕ ਹੋ ਜਾਵਾਂ। ਤੇਰੇ ਦੀਦਾਰ ਉਤੇ, ਹੇ ਸੁਆਮੀ! ਮੈਂ ਘੋਲੀ ਜਾਂਦਾ ਹਾਂ। ਤੇਰੀ ਅੰਮ੍ਰਿਤਮਈ ਕਲਾਮ ਮੈਂ ਆਪਣੀ ਮਨ ਵਿੱਚ ਟਿਕਾਉਂਦਾ ਹਾਂ, ਹੇ ਪ੍ਰਭੂ! ਅਤੇ ਤੇਰੀ ਦਇਆ ਦੁਆਰਾ ਮੈਂ ਸਤਿ ਸੰਗਤ ਨੂੰ ਪਰਾਪਤ ਹੁੰਦਾ ਹਾਂ। ਆਪਣੇ ਮਨ ਦੀ ਅਵਸਥਾ ਮੈਂ ਤੇਰੇ ਅੱਗੇ ਰੱਖਦਾ ਹਾਂ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ, ਹੇ ਵਾਹਿਗੁਰੂ! ਜਿਸ ਨੂੰ ਤੂੰ ਤੋੜਦਾ ਹੈ, ਉਹ ਹੀ ਤੇਰੇ ਨਾਲ ਜੁੜਦਾ ਹੈ। ਕੇਵਲ ਉਹ ਹੀ ਤੇਰਾ ਜਾਂ-ਨਿਸਾਰ ਨਫਰ ਹੈ, ਹੇ ਸੁਆਮੀ! ਦੋਵੇਂ ਹੱਥ ਬੰਨ੍ਹ ਕੇ ਮੈਂ ਤੇਰੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹਾਂ, ਹੇ ਸੁਆਮੀ ਨੂੰ ਕੇਵਲ ਤੇਰੀ ਖੁਸ਼ੀ ਰਾਹੀਂ ਹੀ ਮੈਂ ਇਸ ਨੂੰ ਪਰਾਪਤ ਕਰ ਸਕਦਾ ਹਾਂ। ਆਪਣੇ ਹਰ ਸੁਆਸ ਨਾਲ, ਨਾਨਕ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ! ਅਤੇ ਅੱਠੇ ਪਹਿਰ ਹੀ ਤੇਰਾ ਜੱਸ ਗਾਉਂਦਾ ਹੈ। ਸੂਹੀ ਪੰਜਵੀਂ ਪਾਤਿਸ਼ਾਹੀ। ਜਿਸ ਦੇ ਸੀਸ ਉਤੇ ਤੂੰ ਹੈ, ਹੇ ਸਾਹਿਬ! ਉਹ ਤਕਲੀਫ ਕਿਸ ਤਰ੍ਹਾਂ ਪਾ ਸਕਦਾ ਹੈ? ਧਨ-ਦੌਲਤ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਪ੍ਰਾਣੀ ਸੱਚੇ ਨਾਮ ਦੇ ਉਚਾਰਨ ਕਰਨ ਨੂੰ ਨਹੀਂ ਜਾਣਦਾ ਅਤੇ ਮੌਤ ਨੂੰ ਯਾਦ ਹੀ ਨਹੀਂ ਕਰਦਾ। ਹੇ ਮੇਰੇ ਪਾਤਿਸ਼ਾਹ ਪਰਮੇਸ਼ਰ ਨੂੰ ਤੂੰ ਸਾਧੂਆਂ ਦਾ ਹੈਂ ਅਤੇ ਸਾਧੂ ਤੇਰੇ ਹਨ।