Punjabi Version

  |   Golden Temple Hukamnama

Ang: 713

ਤੇਰੀ ਰਜ਼ਾ ਮੈਨੂੰ ਮਿੱਠੜੀ ਲਗਦੀ ਹੈ। ਅਤੇ ਜੋ ਵੀ ਤੂੰ ਕਰਦਾ ਹੈ, ਮੈਨੂੰ ਭਾਉਂਦਾ ਹੈ। ਜਿਹੜਾ ਕੁਛ ਤੂੰ ਮੈਨੂੰ ਦਿੰਦਾ ਹੈ, ਉਸੇ ਨਾਲ ਹੀ ਇਹ ਮੇਰੀ ਆਤਮਾ ਰੱਜ ਜਾਂਦੀ ਹੈ। ਮੈਂ ਕਿਸੇ ਹੋਰ ਮਗਰ ਨਹੀਂ ਦੌੜਦਾ। ਮੈਂ ਸੁਆਮੀ ਮਾਲਕ ਨੂੰ ਸਦਾ ਆਪਣੇ ਨੇੜੇ ਜਾਣਦਾ ਹਾਂ, ਅਤੇ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੋਇਆ ਰਹਿੰਦਾ ਹੈ। ਜੇਕਰ ਮੈਂ ਸਤਿ ਸੰਗਤ ਨਾਲ ਜੁੜ ਜਾਵਾਂ, ਤਦ ਮੈਂ ਆਪਣੇ ਸੁਆਮੀ ਨੂੰ ਪਾ ਲਵਾਂਗਾ। ਹਮੇਸ਼ਾ, ਹਮੇਸ਼ਾਂ ਹੀ ਮੈਂ ਤੇਰਾ ਬੱਚਾ ਹਾਂ। ਤੂੰ ਮੇਰਾ ਸੁਆਮੀ ਅਤੇ ਪਾਤਿਸ਼ਾਹ ਹੈ। ਨਾਨਕ ਤੇਰਾ ਬੱਚਾ ਹੈ। ਤੂੰ ਹੇ ਸੁਆਮੀ ਮੇਰੀ ਅੰਮੜੀ ਤੇ ਬਾਬਲ ਹੈ! ਤੂੰ ਆਪਣੇ ਨਾਮ ਦਾ ਦੁੱਧ ਮੇਰੇ ਮੂੰਹ ਵਿੱਚ ਪਾ। ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਹੇ ਸਾਹਿਬ! ਤੇਰੇ ਪਾਸੋਂ ਮੈਂ ਤੇਰੇ ਨਾਮ ਦੀ ਦਾਤ ਮੰਗਦਾ ਹਾਂ। ਹੋਰ ਕੁਝ ਭੀ ਤੇਰੇ ਨਾਲ ਨਹੀਂ ਜਾਣਾ। ਆਪਣੀ ਮਿਹਰ ਰਾਹੀਂ ਮੈਨੂੰ ਆਪਣੇ ਜੱਸ ਦਾ ਗਾਇਨ ਕਰਨਾ ਬਖਸ਼। ਠਹਿਰਾਉ। ਹਕੂਮਤ, ਦੌਲਤ, ਅਨੇਕਾਂ ਰੰਗ-ਰਲੀਆਂ ਅਤੇ ਬਹਾਰਾਂ ਸਾਭ ਬਿਰਛ ਦੇ ਪ੍ਰਛਾਵੇ ਦੀ ਮਾਨੰਦ ਹਨ। ਇਨਸਾਨ ਬਹੁਤੀਆਂ ਦਿਸ਼ਾਂ ਨੂੰ ਦੌੜਦਾ ਅਤੇ ਭਜ ਦੌੜ ਕਰਦਾ ਹੈ ਪ੍ਰੰਤੂ ਉਸ ਦੇ ਸਾਰੇ ਕਾਰਜ ਨਿਸਫਲ ਹਨ। ਬਗੈਰ ਦ੍ਰਿਸ਼ਟੀ ਦੇ ਸੁਆਮੀ ਦੇ ਹੋਰ ਹਰ ਸ਼ੈ ਜਿਹੜੀ ਬੰਦਾ ਲੋੜਦਾ ਹੈ। ਅਨਸਥਿਰ ਦਿਸਦੀ ਹੈ। ਗੁਰੂ ਜੀ ਫੁਰਮਾਉਂਦੇ ਹਨ, ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ, ਤਾਂ ਜੋ ਮੇਰੀ ਆਤਮਾ ਨੂੰ ਆਰਾਮ ਪ੍ਰਾਪਤ ਹੋ ਜਾਵੇ। ਟੋਡੀ ਪੰਜਵੀਂ ਪਾਤਿਸ਼ਾਹੀ। ਪੂਜਯ ਪ੍ਰਭੂ ਦਾ ਨਾਮ ਮੇਰੀ ਜਿੰਦੜੀ ਦਾ ਆਸਰਾ ਹੈ। ਇਸ ਮਨ ਦੀ ਜਿੰਦ ਜਾਨ ਆਤਮਾ ਅਤੇ ਆਰਾਮ ਰੱਬ ਦਾ ਨਾਮ ਹੈ, ਮੇਰੇ ਲਈ ਇਹ ਰੋਜ਼ ਦੇ ਇਸਤਿਮਾਲ ਦੀ ਸ਼ੈ ਹੈ। ਠਹਿਰਾਉ। ਨਾਮ ਮੇਰਾ ਵਰਣ ਹੈ। ਨਾਮ ਮੇਰੀ ਇੱਜ਼ਤ ਆਬਰੂ ਹੈ ਅਤੇ ਨਾਮ ਹੀ ਮੇਰਾ ਟੱਬਰ ਕਬੀਲਾ ਹੈ। ਸੁਆਮੀ ਦਾ ਨਾਮ, ਮੇਰਾ ਸਾਥੀ, ਸਦੀਵ ਹੀ ਮੇਰੇ ਅੰਗ ਸੰਗ ਹੈ, ਅਤੇ ਸੁਆਮੀ ਦਾ ਨਾਮ ਹੀ ਮੇਰਾ ਪਾਰ ਉਤਾਰਾ ਕਰਦਾ ਹੈ। ਵਿਸ਼ੇ ਭੋਗ ਦੀਆਂ ਬਹਾਰਾਂ ਬਹੁਤੀਆਂ ਆਖੀਆਂ ਜਾਂਦੀਆਂ ਹਨ, ਪਰ ਉਨ੍ਹਾਂ ਵਿਚੋਂ ਕੋਈ ਭੀ ਬੰਦੇ ਦੇ ਨਾਲ ਨਹੀਂ ਟੁਰਦੀ। ਨਾਨਕ ਪਿਆਰੇ ਮਿੱਤ੍ਰ ਦੇ ਨਾਮ ਦਾ ਯਾਚਕ ਹੈ। ਰੱਬ ਦਾ ਨਾਮ ਹੀ ਉਸ ਦਾ ਖਜਾਨਾ ਹੈ। ਟੋਡੀ ਪੰਜਵੀਂ ਪਾਤਿਸ਼ਾਹੀ। ਤੂੰ ਸਾਹਿਬ ਦੀਆਂ ਸ੍ਰੇਸ਼ਟ ਸਿਫਤਾਂ ਗਾਇਨ ਹਕਰ ਅਤੇ ਤੇਰੀਆਂ ਬੀਮਾਰੀਆਂ ਦੂਰ ਹੋ ਜਾਣਗੀਆਂ। ਤੇਰਾ ਚਿਹਰਾ ਪ੍ਰਕਾਸ਼ਵਾਨ ਤੇ ਤੇਰਾ ਹਿਰਦਾ ਪਵਿੱਤਰ ਹੋ ਜਾਵੇਗਾ ਅਤੇ ਤੂੰ ਇਸ ਅਤੇ ਉਸ ਲੋਕ ਵਿੱਚ ਖਲਾਸੀ ਪਾ ਜਾਵੇਗਾ। ਠਹਿਰਾਉ। ਮੈਂ ਗੁਰਾਂ ਦੇ ਚਰਨ ਧੋਂਦਾ ਅਤੇ ਉਨ੍ਹਾਂ ਦੀ ਸੇਵਾ ਕਰਦਾ ਹਾਂ ਅਤੇ ਆਪਣੀ ਆਤਮਾ ਨੂੰ ਉਨ੍ਹਾਂ ਮੂਹਰੇ ਭੇਟ ਰੱਖਦਾ ਹਾਂ। ਤੂੰ ਆਪਣੀ ਸਵੈ-ਹੰਗਤਾ, ਝਗੜੇ ਅਤੇ ਹੰਕਾਰ ਨੂੰ ਤਿਆਗ ਦੇ ਅਤੇ ਜੋ ਰੱਬ ਵੱਲੋਂ ਆਉਂਦਾ ਹੈ। ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ। ਕੇਵਲ ਓਹੀ ਸਾਧੂਆ ਦੀ ਸੇਵਾ ਅੰਦਰ ਜੁੜਦਾ ਹੈ, ਜਿਸ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੁੰਦੀ ਹੈ। ਗੁਰੂ ਜੀ ਫੁਰਮਾਉਂਦੇ ਹਨ: ਇਕ ਸਾਹਿਬ ਦੇ ਬਾਝੋਂ ਕੋਈ ਹੋਰ ਕੁਝ ਭੀ ਕਰਨ ਨੂੰ ਸਮਰਥ ਨਹੀਂ। ਟੋਡੀ ਪੰਜਵੀਂ ਪਾਤਿਸ਼ਾਹੀ। ਮੇਰੇ ਸੱਚੇ ਗੁਰੂ ਜੀ, ਮੈਂ ਤੁਹਾਡੀ ਪਨਾਹ ਲਈ ਹੈ। ਮੈਨੂੰ ਰੱਬ ਦੇ ਨਾਮ ਦੀ ਠੰਢ ਚੈਨ ਅਤੇ ਪ੍ਰਭਤਾ ਬਖਸ਼ ਅਤੇ ਮੇਰਾ ਫਿਕਰ ਦੂਰ ਕਰ। ਠਹਿਰਾਉ। ਮੈਨੂੰ ਹੋਰ ਕੋਈ ਪਨਾਹ ਦੀ ਥਾਂ ਨਹੀਂ ਦਿਸਦੀ। ਹਾਰ ਹੰਭ ਕੇ ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ। ਮੇਰਾ ਹਿਸਾਬ ਕਿਤਾਬ ਨਾਂ ਪੜਤਾਲ, ਮੈਂ ਕੇਵਲ ਲੇਖੇ ਪੱਤੇ ਨੂੰ ਅੱਖਾਂ ਤੋਂ ਓਹਲੇ ਕਰਨ ਨਾਲ ਹੀ ਬੱਚ ਸਕਦਾ ਹਾਂ। ਮੈਂ ਗੁਣ-ਵਿਹੂਣ ਦਾ ਪਾਰ ਉਤਾਰਾ ਕਰ ਦੇ, ਹੇ ਸੁਆਮੀ! ਤੂੰ ਸਦਾ ਮਾਫੀ ਦੇਣਹਾਰ ਹੈ। ਹਮੇਸ਼ਾਂ ਹੀ ਦਇਆਲੂ ਹੈ, ਹੇ ਸੁਆਮੀ, ਸਾਰਿਆਂ ਨੂੰ ਆਸਰਾ ਦਿੰਦਾ ਹੈ। ਗੋਲਾ ਨਾਨਕ ਸਾਧੂਆਂ ਦੇ ਮਾਰਗ ਚਲਦਾ ਹੈ, ਹੇ ਸਾਹਿਬ! ਤੂੰ ਉਸ ਨੂੰ ਇਸ ਜਨਮ ਵਿੱਚ ਜਾਂ ਇਸ ਦਫਾ ਬਚਾ ਲੈ। ਟੋਡੀ ਪੰਜਵੀਂ ਪਾਤਿਸ਼ਾਹੀ। ਜਦ ਮੇਰੀ ਜੀਭ, ਗੁਣਾਂ ਦੇ ਸਮੁੰਦਰ ਸੁਆਮੀ ਦਾ ਜੱਸ ਗਾਇਨ ਕਰਦੀ ਹੈ, ਤਾਂ ਮੇਰੇ ਹਿਰਦੇ ਅੰਦਰ ਸੁੱਖ, ਅਡੋਲਤਾ ਅਤੇ ਅਨੰਦ ਪੈਦਾ ਹੋ ਆਉਂਦੇ ਹਨ ਅਤੇ ਸਾਰੇ ਦੁੱਖੜੇ ਦੋੜ ਜਾਂਦੇ ਹਨ। ਠਹਿਰਾਉ।