Punjabi Version

  |   Golden Temple Hukamnama

Ang: 744

ਪ੍ਰਭੂ ਪ੍ਰਾਣੀ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਕਰਨ ਦੀ ਦਸ਼ਾ ਨੂੰ ਨਹੀਂ ਸਮਝਦਾ। ਤੂੰ ਆਪਣੇ ਸਰਬ-ਸ਼ਕਤੀਵਾਨ, ਅਦ੍ਰਿਸ਼ਟ ਪ੍ਰਭੂ ਦੀ ਪਨਾਹ ਲੈ, ਅਤੇ ਇਸ ਤਰ੍ਹਾਂ ਆਪਣਾ ਪਾਰ ਉਤਾਰਾ ਕਰ, ਹੇ ਨਾਨਕ! ਸਾਹਿਬ ਦਿਲਾਂ ਦੀਆਂ ਜਾਨਣਹਾਰ ਹੈ। ਸੂਹੀ ਪੰਜਵੀਂ ਪਾਤਿਸ਼ਾਹੀ। ਤਾਂ ਜੋ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ, ਸਤਿਸੰਗਤ ਅੰਦਰ, ਤੂੰ ਹੀਰਿਆਂ ਦੀ ਕਾਣ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ। ਆਦਿ ਪੁਰਖ ਦਾ ਆਰਾਧਨ ਕਰਨ ਦੁਆਰਾ ਮੈਂ ਜੀਉਂਦਾ ਹਾਂ। ਪੂਰਨ ਗੁਰਾਂ ਨਾਲ ਮਿਲਣ ਦੁਆਰਾ, ਸਾਰੇ ਦੁੱਖੜ, ਬੀਮਾਰੀਆਂ ਅਤੇ ਸ਼ੋਕ ਨਸ਼ਟ ਹੋ ਜਾਂਦੇ ਹਨ ਅਤੇ ਪਾਪ ਕੱਟੇ ਜਾਂਦੇ ਹਨ। ਠਹਿਰਾਉ। ਸਾਈਂ ਦੇ ਨਾਮ ਰਾਹੀਂ ਅਬਿਨਾਸ਼ੀ ਦਰਜਾ ਪਰਾਪਤ ਹੋ ਜਾਂਦਾ ਹੈ, ਅਤੇ ਆਤਮਾ ਤੇ ਦੇਹ ਪਵਿੱਤਰ ਹੋ ਜਾਂਦੇ ਹਨ, ਜੋਕਿ ਜੀਵਨ ਦਾ ਸੱਚਾ ਮਨੌਰਥ ਹੈ। ਅੱਠੇ ਪਹਿਰ ਹੀ ਤੂੰ ਪਰਮ ਪ੍ਰਭੂ ਦਾ ਆਰਾਧਨ ਕਰ। ਜੇਕਰ ਮੁੱਢਲੀ ਇਹੋ ਜਿਹੀ ਲਿਖਤਾਕਾਰ ਹੋਵੇ, ਕੇਵਲ ਤਦ ਹੀ ਬੰਦਾ ਨਾਮ ਨੂੰ ਪਾਉਂਦਾ ਹੈ। ਮੈਂ ਪ੍ਰਭੂ ਦੀ ਪਨਾਹ ਲਈ ਹੈ ਅਤੇ ਉਸ ਮਸਕੀਨਾਂ ਉਤੇ ਮਿਹਰਬਾ ਮਾਲਕ ਦਾ ਸਿਮਰਨਕਰਦਾ ਹਾਂ। ਨਾਨਕ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਚਾਹਨਾ ਕਰਦਾ ਹੈ। ਸੂਹੀ ਪੰਜਵੀਂ ਪਾਤਿਸ਼ਾਹੀ। ਸੁੰਦਰ ਪ੍ਰਾਣੀ ਆਪਣੇ ਘਰ ਦੇ ਕਾਰਜ ਨੂੰ ਨਹੀਂ ਜਾਣਦਾ। ਮੂਰਖ ਕੂੜੇ ਕੰਮਾਂ ਅੰਦਰ ਖੱਚਤ ਹੋਇਆ ਹੋਇਆ ਹੈ। ਜਿਸ ਤਰ੍ਹਾਂ ਤੂੰ ਕਿਸੇ ਨੂੰ ਜੋੜਦਾ ਹੈਂ ਉਸੇ ਤਰ੍ਹਾਂ ਹੀ ਉਹ ਜੁੜ ਜਾਂਦਾ ਹੈ। ਜਦ ਤੂੰ ਉਸ ਨੂੰ ਇਹੋ ਜਿਹੀ ਦਾਤ ਦਿੰਦਾ ਹੈਂ, ਤਦ ਉਹ ਤੇਰੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ। ਰੱਬ ਦੇ ਗੋਲੇ ਰੱਬ ਦੇ ਨਾਲ ਰੰਗੇ ਹੋਏ ਹਨ, ਅਤੇ ਰਾਤ ਦਿਨ ਸੁਆਮੀ ਦੇ ਨਾਮ ਦੀ ਸ਼ਰਾਬ ਨਾਲ ਮਤਵਾਲੇ ਰਹਿੰਦੇ ਹਨ। ਬਾਹੋਂ ਫੜ ਕੇ ਸੁਆਮੀ ਖੁਦ ਉਨ੍ਹਾਂ ਨੂੰ ਬਾਹਰ ਕੱਢ ਲੈਂਦਾ ਹੈ, ਅਤੇ ਅਨੇਕਾ ਜਨਮਾਂ ਦੇ ਵਿਛੁੜਿਆਂ ਹੋਇਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆਪਣੀ ਮਿਹਰ ਕਰ ਅਤੇ ਤੂੰ ਮੇਰਾ ਪਾਰ ਉਤਾਰਾ ਕਰ, ਹੇ ਮੇਰੇ ਪ੍ਰਭੂ ਪ੍ਰਮੇਸ਼ਰ! ਨਾਨਕ ਤੇਰੇ ਗੋਲੇ ਨੇ, ਹੇ ਵਾਹਿਗੁਰੂ, ਤੇਰੇ ਦਰ ਦੀ ਓਟ ਲਈ ਹੈ। ਸੂਹੀ ਪੰਜਵੀਂ ਪਾਤਿਸ਼ਾਹੀ। ਸਾਧੂਆਂ ਦੀ ਦਇਆ ਦੁਆਰਾ ਮੈਂ ਅਬਿਨਾਸ਼ੀ ਧਾਮ ਪਾ ਲਿਆ ਹੈ। ਹੁਣ ਮੈਂ ਸਮੂਹ-ਆਰਾਮ ਵਿੱਚ ਹਾਂ ਅਤੇ ਮੁੜ ਕੇ ਡਿੱਕੋਡੋਲੇ ਨਹੀਂ ਖਾਵਾਂਗਾ। ਮੈਂ ਗੁਰਾਂ ਨੂੰ ਸਿਮਰਦਾ ਹਾਂ ਅਤੇ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਦਾ ਹਾਂ, ਇਸ ਲਈ ਸਿਰਜਣਹਾਰ ਨੇ ਮੈਂਨੂੰ ਸਦੀਵੀ ਸਥਿਰ ਕਰ ਦਿੱਤਾ ਹੈ। ਠਹਿਰਾਉ। ਮੈਂ ਅਹਿੱਲ ਅਤੇ ਅਮਰ ਸਾਈਂ ਦਾ ਜੱਸ ਗਾਉਂਦਾ ਹਾਂ, ਇਸ ਲਈ ਮੇਰੀ ਮੌਤ ਦੀ ਫਾਹੀ ਕੱਟੀ ਗਈ ਹੈ। ਮਿਹਰ ਧਾਰ ਕੇ, ਸਾਈਂ ਨੇ ਮੈਂਨੂੰ ਆਪਣੇ ਪੱਲੇ ਨਾਲ ਲਾ ਲਿਆ ਹੈ। ਸਦੀਵ ਦੀ ਪ੍ਰਸੰਨਤਾ ਅੰਦਰ, ਨਾਨਕ ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ। ਸੂਹੀ ਪੰਜਵੀਂ ਪਾਤਿਸ਼ਾਹੀ। ਆਬਿ-ਹਿਯਾਤੀ ਮਿੱਠੇ ਹਨ ਸ਼ਬਦ ਸੰਤ ਦੀ ਬੋਲ-ਚਾਲ ਦੇ। ਜੇ ਕੋਈ ਭੀ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਆਪਣੀ ਜੀਭ ਨਾਲ ਉਹ ਹਮੇਸ਼ਾਂ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ। ਠਹਿਰਾਉ। ਕਾਲੇ-ਯੁੱਗ ਦੇ ਦੁੱਖੜੇ ਦੂਰ ਹੋ ਜਾਂਦੇ ਹਨ, ਜਦ ਇਕ ਨਾਮ ਹਿਰਦੇ ਅੰਦਰ ਵਸ ਜਾਂਦਾ ਹੈ। ਸੰਤਾਂ ਦੇ ਚਰਨਾਂ ਦੀ ਧੂੜ ਮੈਂ ਆਪਣੇ ਚਿਹਰੇ ਅਤੇ ਮੱਥੇ ਨੂੰ ਲਾਉਂਦਾ ਹਾਂ। ਰੱਬ-ਰੂਪ ਗੁਰਾਂ ਦੀ ਛਤ੍ਰ ਛਾਇਆ ਹੇਠ ਨਾਨਕ ਦਾ ਪਾਰ ਉਤਾਰਾ ਹੋ ਗਿਆ ਹੈ। ਸੂਹੀ ਪੰਜਵੀਂ ਪਾਤਿਸ਼ਾਹੀ। ਮੈਂ ਦਇਆਵਾਨ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾਂ ਗਾਇਨ ਕਰਦਾ ਹਾਂ। ਹੇ ਮੇਰੇ ਸਰਬ ਵਿਆਪਕ ਮਿਹਰਬਾਨ ਮਾਲਕ! ਤੂੰ ਮੈਨੂੰ ਆਪਣਾ ਦੀਦਾਰ ਬਖਸ਼! ਠਹਿਰਾਉ। ਆਪਣੀ ਮਿਹਰ ਧਾਰ ਕੇ ਤੂੰ ਮੇਰੀ ਪਰਵਰਸ਼ ਕਰਦਾ ਹੈਂ। ਮੇਰੀ ਜਿੰਦੜੀ ਤੇ ਦੇਹ ਸਾਰੇ ਤੇਰੀ ਜਾਇਦਾਦ ਹੈ। ਸੁਧਾ-ਸਰੂਪ ਨਾਮ ਦਾ ਸਿਮਰਨ ਪ੍ਰਾਣੀ ਦੇ ਨਾਲ ਜਾਂਦਾ ਹੈ। ਨਾਨਕ ਸਾਧੂਆਂ ਦੇ ਚਰਨਾਂ ਦੀ ਯਾਚਨਾ ਕਰਦਾ ਹੈ। ਸੂਹੀ ਪੰਜਵੀਂ ਪਾਤਿਸ਼ਾਹੀ। ਉਸ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ। ਉਹ ਸੱਚਾ ਸਾਈਂ ਆਪ ਹੀ ਸਾਰਿਆਂ ਨੂੰ ਆਸਰਾ ਦਿੰਦਾ ਹੈ। ਸੁਆਮੀ ਮਾਲਕ ਦਾ ਨਾਮ ਹੀ ਮੇਰਾ ਆਸਰਾ ਹੈ। ਬੇਅੰਤ ਸੁਆਮੀ ਸਾਰੇ ਕਾਰਜ ਕਰਨ ਲਈ ਸਰਬ-ਸ਼ਕਤੀਵਾਨ ਹੈ। ਠਹਿਰਾਉ। ਪ੍ਰਭੂ ਨੇ ਮੇਰੀਆਂ ਸਾਰੀਆਂ ਬੀਮਾਰੀਆਂ ਰਫਾ ਕਰ ਦਿੱਤੀਆਂ ਹਨ, ਤੇ ਮੈਨੂੰ ਰਾਜੀ ਬਾਜੀ ਕਰ ਦਿੱਤਾ ਹੈ। ਨਾਨਕ, ਮਾਲਕ ਖੁਦ ਹੀ ਮੇਰਾ ਰਖਵਾਲਾ ਹੋ ਗਿਆ ਹੈ।