Punjabi Version

  |   Golden Temple Hukamnama

Ang: 823

ਇਹੋ ਜਿਹਾ ਹੈ ਪ੍ਰਭੂ ਦਾ ਅੰਮ੍ਰਿਤ ਕਿ ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ। ਪੂਰਨ ਗੁਰਾਂ ਨੇ ਦੁਨੀਆਂ ਵੱਲੋਂ ਮੇਰਾ ਮੂੰਹ ਮੋੜ ਦਿੱਤਾ ਹੈ। ਮੋਹਤ ਕਰ ਲੈਣ ਵਾਲੇ ਸੁਆਮੀ ਨੂੰ ਮੈਂ ਹਰ ਇਕਸ ਨਾਲ ਵੇਖਦਾ ਹਾਂ। ਕੋਈ ਭੀ ਉਸ ਤੋਂ ਖਾਲੀ ਨਹੀਂ। ਉਹ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ। ਰਹਿਮਤ ਦਾ ਸਮੁੰਦਰ, ਮੇਰਾ ਮੁਕੰਮਲ ਮਾਲਕ ਹਰ ਥਾਂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ, ਗੁਰੂ ਜੀ ਫਰਮਾਉਂਦੇ ਹਨ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਮੇਰਾ ਮਨੂਆ ਕੀ ਆਖਦਾ ਹੈ ਅਤੇ ਮੈਂ ਕੀ ਆਖ ਸਕਦਾ ਹਾਂ? ਮੇਰੇ ਸੁਆਮੀ ਮਾਲਕ, ਤੂੰ ਸਿਆਣਾ ਅਤੇ ਸਾਰਾ ਕੁਛ ਜਾਨਣਹਾਰ ਹੈ। ਤੇਰੇ ਮੂਹਰੇ ਮੈਂ ਕੀ ਆਖ ਸਕਦਾ ਹਾਂ। ਠਹਿਰਾਉ। ਜਿਹੜਾ ਕੁਛ ਭੀ ਮਨਾਂ ਅੰਦਰ ਹੈ, ਹੇ ਸਾਹਿਬ! ਤੂੰ ਬਿਨਾ ਬੋਲਿਆ ਹੀ ਜਾਣਦਾ ਹੈ। ਹੇ ਬੰਦੇ! ਤੂੰ ਕਾਹਦੇ ਲਈ ਅਤੇ ਕਦ ਤੋੜੀ ਹੋਰਨਾ ਨੂੰ ਠੱਗੀ ਜਾਵੇਂਗਾ ਜਦ ਕਿ ਸੁਆਮੀ ਤੇਰੇ ਨਾਲ ਹੀ ਸਭ ਕੁਛ ਸੁਣਦਾ ਅਤੇ ਵੇਖਦਾ ਹੈ? ਇਸ ਤਰ੍ਹਾਂ ਅਨੁਭਵ ਕਰ ਕਿ ਹੋਰ ਕੋਈ ਕਰਨ ਵਾਲਾ ਨਹੀਂ, ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਨਾਨਕ ਕਹਿੰਦਾ ਹੈ ਕਿ ਗੁਰੂ ਜੀ ਮੇਰੇ ਉਤੇ ਮਾਇਆਵਾਨ ਹੋ ਗਏ ਹਨ। ਮੇਰਾ ਪ੍ਰਭੂ ਨਾਲੋ ਪ੍ਰੇਮ ਕਦੇ ਭੀ ਟੁਟੇਗਾ ਨਹੀਂ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਬਦਖੋਈ ਕਰਨ ਵਾਲਾ ਇਸ ਤਰ੍ਹਾਂ ਢਹਿ ਪੈਦਾ ਹੈ। ਹੇ ਭਰਾ! ਤੂੰ ਉਸ ਦਾ ਇਹ ਭੇਦਕ ਚਿਨ੍ਹ ਸੁਣ ਕਿ ਉਹ ਸ਼ੋਰੇ ਦੀ ਕੰਧ ਦੀ ਮਾਨਿੰਦ ਡਿਗ ਪੈਦਾ ਹੈ। ਠਹਿਰਾਉ। ਜਦ ਕਲੰਕ ਲਾਉਣ ਵਾਲਾ ਕਿਸੇ ਵਿੱਚ ਅਉਗਣਾ ਵੇਖਦਾ ਹੈ ਤਾਂ ਉਹ ਖੁਸ਼ ਹੁੰਦਾ ਹੈ। ਗੁਣ ਵੇਖ ਕੇ ਉਹ ਗਮ ਨਾਲ ਭਰ ਜਾਂਦਾ ਹੈ। ਉਹ ਸਾਰਾ ਦਿਨ ਹੀ ਹੋਰਾਂ ਦਾ ਬੁਰਾ ਸੋਚਦਾ ਹੈ ਪ੍ਰੰਤੂ ਇਹ ਵਾਪਰਦਾ ਨਹੀਂ। ਭੈੜਾ ਬੰਦਾ ਬੁਰਾ ਸੋਚਦਾ ਸੋਚਦਾ ਹੀ ਮਰ ਮੁਕ ਜਾਂਦਾ ਹੈ। ਦੂਸ਼ਨ ਲਾਉਣ ਵਾਲਾ ਸੁਆਮੀ ਨੂੰ ਵਿਸਾਰ ਦਿੰਦਾ ਹੈ, ਉਸ ਦੀ ਮੌਤ ਉਸ ਦੇ ਨੇੜੇ ਆ ਢੁਕਦੀ ਹੈ ਅਤੇ ਉਹ ਸੁਆਮੀ ਦੇ ਗੋਲੇ ਨਾਲ ਝਗੜਾ ਖੜਾ ਕਰ ਲੈਂਦਾ ਹੈ। ਸੁਆਮੀ ਮਾਲਕ ਖੁਦ ਨਾਨਕ ਦਾ ਰੱਖਿਅਕ ਹੈ। ਬਦਬਖਤ ਬੰਦਾ ਉਸ ਨੂੰ ਕੀ ਕਰ ਸਕਦਾ ਹੈ? ਬਿਲਾਵਲ ਪੰਜਵੀਂ ਪਾਤਿਸ਼ਾਹੀ। ਤੂੰ ਇਸ ਤਰ੍ਹਾਂ ਕਿਉਂ ਭੁਲਿਆ ਫਿਰਦਾ ਹੈ? ਤੂੰ ਪਾਪ ਕਰਦਾ ਤੇ ਕਰਾਉਂਦਾ ਹੈ, ਅਤੇ ਉਸ ਤੋਂ ਇਨਕਾਰ ਕਰਦਾ ਹੈ। ਤੇਰਾ ਵਾਹਿਗੁਰੂ ਹਮੇਸ਼ਾਂ ਤੇਰੇ ਨਾਲ ਸਭ ਕਿਛ ਵੇਖਦਾ ਤੇ ਸੁਣਦਾ ਹੈ। ਠਹਿਰਾਉ। ਤੂੰ ਬਿਲੌਰ ਖਰੀਦਦਾ ਹੈਂ, ਸੋਨੇ ਨੂੰ ਤਿਆਗਦਾ ਹੈਂ, ਦੁਸ਼ਨਮ ਨਾਲ ਪਿਆਰ ਪਾਉਂਦਾ ਹੈ ਅਤੇ ਸੱਚੇ ਮਿੱਤਰ ਨੂੰ ਛੱਡਦਾ ਹੈਂ। ਸੁਆਮੀ, ਜੋ ਹੈ, ਤੈਨੂੰ ਕੋੜਾ ਲੱਗਦਾ ਹੈ ਅਤੇ ਮਾਇਆ ਜੋ ਹੈ ਹੀ ਨਹੀਂ ਤੈਨੂੰ ਮਿੱਠੀ ਲੱਗਦੀ ਹੈ। ਬਦੀ ਵਿੱਚ ਗਰਕ ਹੋ ਕੇ ਤੂੰ ਸੜ ਮੱਚ ਗਿਆ ਹੈ। ਫਾਨੀ ਬੰਦਾ ਅੰਨ੍ਹੇ ਖੂਹ ਵਿੱਚ ਡਿੱਗ ਪਿਆ ਹੈ ਅਤੇ ਵਹਿਮ ਦੇ ਅਨ੍ਹੇਰੇ ਤੇ ਸੰਸਾਰੀ ਮਮਤਾ ਦੇ ਜੂੜਾਂ ਅੰਦਰ ਫਸਿਆ ਹੋਇਆ ਹੈ। ਗੁਰੂ ਜੀ ਫਰਮਾਉਂਦੇ ਹਨ, ਜਦ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਬੰਦਾ ਗੁਰਾਂ ਨੂੰ ਮਿਲ ਪੈਂਦਾ ਹੈ, ਜੋ ਉਸ ਨੂੰ ਬਾਂਹ ਤੋਂ ਪਕੜ ਬਾਹਰ ਧੂ ਲੈਂਦੇ ਹਨ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਆਪਣੀ ਆਤਮਾ, ਦੇਹ ਅਤੇ ਜੀਭ੍ਹਾ ਨਾਲ ਮੈਂ ਆਪਣੇ ਵਾਹਿਗੁਰੂ ਦਾ ਵੀਚਾਰ ਕਰਦਾ ਹੈ। ਖੁਸ਼ੀ ਉਤਪੰਨ ਹੋ ਆਈ ਹੈ, ਮੇਰੇ ਫਿਕਰ ਦੂਰ ਹੋ ਗਏ ਹਨ ਅਤੇ ਗੁਰਾਂ ਨੇ ਮੈਨੂੰ ਸਮੂਹ ਆਰਾਮ ਬਖਸ਼ਿਆ ਹੈ। ਠਹਿਰਾਉ। ਮੇਰੀ ਸਾਰੀ ਬੇਸਮਝੀ ਸੂਝ ਸਮਝ ਵਿੱਚ ਬਦਲ ਗਈ ਹੈ। ਮੇਰਾ ਸੁਆਮੀ ਸਰਬ ਗਿਆਤਾ ਤੇ ਸਾਰਾ ਕੁਛ ਦੇਖਣਹਾਰ ਹੈ। ਆਪਣਾ ਹੱਥ ਦੇ ਕੇ ਸਾਈਂ ਆਪਣੇ ਗੋਲਾ ਦੀ ਰੱਖਿਆ ਕਰਦਾ ਹੈ ਅਤੇ ਕੋਈ ਭੀ ਉਸ ਦਾ ਕੁਝ ਨੁਕਸਾਨ ਨਹੀਂ ਕਰ ਸਕਦਾ। ਮੈਂ ਸੰਤ ਦੇ ਦੀਦਾਰ, ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੀ ਮਿਹਰ ਸਕਦਾ ਮੈਂ ਸਾਈਂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਗੁਰੂ ਜੀ ਫੁਰਮਾਉਂਦੇ ਹਨ, ਮੇਰਾ ਵਿਸ਼ਵਾਸ ਕੇਵਲ ਮੇਰੇ ਮਾਲਕ ਵਿੱਚ ਹੈ ਅਤੇ ਆਪਣੇ ਹਿਰਦੇ ਅੰਦਰ ਮੈਂ ਕਿਸੇ ਹੋਰਸ ਨੂੰ ਇਕ ਮੁਹਤ ਭਰ ਲਈ ਨਹੀਂ ਮੰਨਦਾ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਪੂਰਨ ਗੁਰਾਂ ਨੇ ਮੇਰੀ ਲੱਜਿਆ ਰੱਖ ਲਈ ਹੈ। ਸੁਧਾਸਰੂਪ ਨਾਮ ਉਨ੍ਹਾਂ ਨੇ ਮੇਰੇ ਮਨ ਵਿੱਚ ਟਿਕਾ ਦਿੱਤਾ ਹੈ ਅਤੇ ਮੇਰੀ ਅਨੇਕਾਂ ਜਨਮਾਂ ਦੀ ਗੰਦਗੀ ਧੋਤੀ ਗਈ ਹੈ। ਠਹਿਰਾਉ। ਪੂਰਨ ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ, ਭੂਤਨੇ ਅਤੇ ਭੈੜੇ ਦੁਸ਼ਮਨ ਦੂਰ ਹੋ ਗਏ ਹਨ।