Punjabi Version

  |   Golden Temple Hukamnama

Ang: 757

ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਚਿੱਤ ਅੰਦਰ ਸਦੀਵ ਹੀ ਸਾਹਿਬ ਦੀ ਉਸਤਤੀ ਉਚਾਰਦੇ ਹਨ। ਠਹਿਰਾਉ। ਗੁਰੂ ਜੀ ਮਾਨਸਰੋਵਰ ਝੀਲ ਵਾਂਗ ਹਨ। ਪਰਮ ਚੰਗੇ ਕਰਮਾਂ ਵਾਲੇ ਪੁਰਸ਼ ਉਨ੍ਹਾਂ ਨੂੰ ਪਾਉਂਦੇ ਹਨ। ਪਵਿੱਤਰ ਗੋਲੇ ਗੁਰਾਂ ਨੂੰ ਲੱਭ ਲੈਂਦੇ ਹਨ। ਉਹ ਰਾਜ ਹੰਸ ਨਾਮ ਦਾ ਚੋਗਾ ਚੁਗਦੇ ਹਨ। ਜਾਂਨਿਸਾਰ ਗੁਰਸਿੱਖ ਸਾਈਂ ਦੇ ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਪਿਆਰ ਨਾਲ ਨਾਮ ਦਾ ਆਰਾਧਨ ਕਰਦੇ ਹਨ। ਜੇਕਰ ਆਦਿ ਪੁਰਖ ਦਾ ਮੁੱਢ ਤੋਂ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੋਵੇ ਤਾਂ ਸਿੱਖ ਗੁਰਾਂ ਦੀ ਰਜ਼ਾ ਸਵੀਕਾਰ ਕਰ ਲੈਂਦੇ ਹਨ। ਪਰਮ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਧਾਮ ਦੀ ਖੋਜ-ਭਾਲ ਕਰ ਲਈ ਹੈ ਅਤੇ ਨਾਮ ਦਾ ਖਜਾਨਾ ਪਾ ਲਿਆ ਹੈ। ਪੂਰਨ ਗੁਰਾਂ ਨੇ ਮੈਨੂੰ ਸਰਬ-ਵਿਆਪਕ ਸੁਆਮੀ ਮਾਲਕ ਦਿਖਾਲ ਅਤੇ ਅਨੁਭਵ ਕਰਵਾ ਦਿੱਤਾ ਹੈ। ਸਾਰਿਆਂ ਦਾ ਸਾਹਿਬ ਕੇਵਲ ਇਕ ਹੈ। ਹੋਰ ਦੂਸਰਾ ਕੋਈ ਨਹੀਂ। ਗੁਰਾਂ ਦੀ ਦਇਆ ਦੁਆਰਾ ਪ੍ਰਭੂ ਹਿਰਦੇ ਅੰਦਰ ਵਸਦਾ ਹੈ। ਉਸ ਹਿਰਦੇ ਅੰਦਰ ਉਹ ਪ੍ਰਕਾਸ਼ਮਾਨ ਹੋ ਜਾਂਦਾ ਹੈ। ਪ੍ਰਭੂ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਉਹ ਪ੍ਰਭੂ ਹਰ ਥਾਂ ਨਿਵਾਸ ਰੱਖਦਾ ਹੈ। ਇਨਸਾਨ ਕੀਹਨੂੰ ਮਾੜਾ ਕਹੇ। ਤੂੰ ਪ੍ਰਭੂ ਨਾਲ ਪਿਆਰ ਪਾ ਕੇ ਦੇਖ ਲੈ। ਤਦ ਤਾਂਈਂ ਬੰਦਾ ਦਵੈਤ-ਭਾਵ ਅੰਦਰ ਖੱਚਤ ਹੋਇਆ ਹੋਇਆ ਹੈ, ਉਦੋਂ ਤਾਂਈਂ ਉਹ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਕਹਿੰਦਾ ਹੈ। ਗੁਰੂ-ਸਮਰਪਣ ਕੇਵਲ ਇਕ ਨੂੰ ਹੀ ਜਾਣਦਾ ਹੈ ਅਤੇ ਇਕ ਸੁਆਮੀ ਅੰਦਰ ਹੀ ਲੀਨ ਹੋ ਜਾਂਦਾ ਹੈ। ਉਹ ਹੀ ਚਾਕਰੀ ਹੈ ਜਿਹੜੀ ਸੁਆਮੀ ਨੂੰ ਚੰਗੀ ਲੱਗਦੀ ਹੈ ਅਤੇ ਜਿਸ ਨੂੰ ਸੁਆਮੀ ਕਬੂਲ ਕਰ ਲੈਂਦਾ ਹੈ। ਆਪਣੀ ਬਿਰਤੀ ਗੁਰਾਂ ਦੇ ਚਰਨਾਂ ਨਾਲ ਜੋੜ ਕੇ ਗੁਮਾਸ਼ਤਾ ਨਾਨਕ ਸੁਆਮੀ ਦਾ ਸਿਮਰਨ ਕਰਦਾ ਹੈ। ਰਾਗ ਸੂਹੀ ਅਸ਼ਟਪਦੀਆਂ ਚੌਥੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਕੋਈ ਆ ਕੇ ਮੈਨੂੰ ਮੇਰੇ ਲਾਡਲੇ ਦਿਲਬਰ ਨਾਲ ਮਿਲਾ ਦੇਵੇ। ਮੈਂ ਉਸ ਕੋਲ ਆਪਣਾ ਆਪ ਬੈ ਕਰ ਦੇਵਾਂਗਾ, ਪ੍ਰਭੂ ਦਾ ਦੀਦਾਰ ਵੇਖਣ ਦੀ ਖਾਤਰ। ਜੇਕਰ ਪ੍ਰਭੂ ਮੇਰੇ ਤੇ ਰਹਿਮਤ ਧਾਰੇ ਤਦ ਉਹ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਮੈਂ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹਾਂ। ਠਹਿਰਾਉ। ਜੇਕਰ ਤੂੰ ਮੈਨੂੰ ਖੁਸ਼ੀ ਬਖਸ਼ੇ ਤਦ ਮੈਂ ਤੇਰੀ ਬੰਦਗੀ ਕਰਦਾ ਹਾਂ। ਤਕਲੀਫ ਵਿੱਚ ਭੀ ਮੈਂ ਮੈਨੂੰ ਨਹੀਂ ਭੁਲਾਉਂਦਾ। ਜੇਕਰ ਤੂੰ ਮੈਨੂੰ ਭੁੱਖ ਦੇਵੇ ਤਾਂ ਭੀ ਮੈਂ ਇਸ ਨਾਲ ਸੰਤੁਸ਼ਟ ਹਾਂ ਅਤੇ ਤਕਲੀਫ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ। ਮੈਂ ਆਪਣੀ ਦੇਹ ਤੇ ਆਤਮਾ ਨੂੰ ਕੱਟਦਾ ਤੇ ਚੀਰਦਾ ਹਾਂ ਅਤੇ ਉਨ੍ਹਾਂ ਸਾਰਿਆਂ ਨੂੰ ਤੇਰੇ ਸਮਰਪਣ ਕਰਦਾ ਹਾਂ, ਹੇ ਮੇਰੇ ਸੁਆਮੀ! ਤੇਰੇ ਲਈ ਮੈਂ ਆਪਣੇ ਆਪ ਨੂੰ ਅੱਗ ਵਿੱਚ ਸਾੜਦਾ ਹਾਂ। ਮੈਂ ਤੈਨੂੰ ਪੱਖੀ ਝੱਲਦਾ ਅਤੇ ਤੇਰੇ ਲਈ ਜਲ ਢੋਂਦਾ ਹਾਂ। ਜਿਹੜਾ ਕੁਝ ਭੀ ਤੂੰ ਮੈਨੂੰ ਦਿੰਦਾ ਹੈ, ਉਹ ਹੀ ਮੈਂ ਖਾਂਦਾ ਹਾਂ। ਗਰੀਬੜਾ ਨਾਨਕ ਤੇਰੇ ਬੂਹੇ ਆ ਡਿੱਗਾ ਹੈ। ਮੈਨੂੰ ਆਪਣੇ ਨਾਲ ਮਿਲਾਉਣ ਵਿੱਚ ਤੇਰੀ ਪ੍ਰਭਤਾ ਹੈ, ਹੇ ਮੇਰੇ ਸੁਆਮੀ! ਆਪਣੇ ਨੇਤ੍ਰ ਕੱਢ ਕੇ ਮੈਂ ਤੇਰਿਆਂ ਪੈਰਾਂ ਹੇਠ ਰੱਖਦਾ ਹਾਂ, ਹੇ ਮੇਰੇ ਸੁਆਮੀ! ਸਾਰੀ ਜਮੀਨ ਦਾ ਰਟਨ ਕਰਕੇ ਮੈਂ ਇਹ ਸਮਝ ਪਰਾਪਤ ਕੀਤੀ ਹੈ। ਜੇਕਰ ਤੂੰ ਮੈਨੂੰ ਆਪਣੇ ਕੋਲ ਬਿਠਾ ਲਵੇ, ਤਦ ਮੈਂ ਤੈਨੂੰ ਸਿਮਰਦਾ ਹਾਂ ਅਤੇ ਜੇਕਰ ਤੂੰ ਮਾਰ ਕੁਟ ਦੇ ਮੈਨੂੰ ਬਾਹਰ ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਆਰਾਧਨ ਕਰਦਾ ਹਾਂ। ਜੇਕਰ ਲੋਕ ਮੇਰੀ ਵਡਿਆਈ ਕਰਨ, ਤਦ ਉਹ ਤੇਰੀ ਵਡਿਆਈ ਹੈ। ਜੇਕਰ ਉਹ ਮੇਰੀ ਬਦਖੋਈ ਕਰਨ ਤਾਂ ਭੀ ਮੈਂ ਤੈਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ। ਜੇਕਰ ਤੂੰ ਮੇਰੇ ਪਾਸੇ ਰਹੇ ਤਦ ਕੋਈ ਭਾਵੇਂ ਕੁਝ ਭੀ ਪਿਆ ਕਹੇ। ਜੇਕਰ ਮੈਂ ਮੈਨੂੰ ਭੁਲਾ ਜਾਵਾਂ ਤਦ ਮੈਂ ਮਰ ਜਾਂਦਾ ਹਾਂ। ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਗੁਰਾਂ ਉਤੋਂ ਉਨ੍ਹਾਂ ਦੇ ਚਰਨਾਂ ਤੇ ਡਿਗ, ਮੈਂ ਸਾਧੂ-ਗੁਰਾਂ ਨੂੰ ਪ੍ਰਸੰਨ ਕਰਦਾ ਹਾਂ। ਗਰੀਬ ਨਾਨਕ ਤੇਰੇ ਦੀਦਾਰ ਦੇ ਵਾਸਤੇ ਕਮਲਾ ਹੋ ਗਿਆ ਹੈ, ਹੇ ਵਾਹਿਗੁਰੂ! ਸਖਤ ਅਨ੍ਹੇਰੀ, ਤੁਫਾਨ ਅਤੇ ਗਜਬ ਦੀ ਬਾਰਸ਼ ਵਸਤੇ ਵਿੱਚ ਭੀ ਮੈਂ ਗੁਰਾਂ ਦਾ ਦਰਸ਼ਨ ਦੇਖਣ ਲਈ ਜਾਂਦਾ ਹਾਂ। ਭਾਵੇਂ ਸਮੁੰਦਰ, ਸਮੁੰਦਰ ਨਿਹਾਇਤ ਹੀ ਨਿਮਕੀਨ ਹੋਵੇ, ਇਸ ਤੋਂ ਪਾਰ ਹੋ, ਗੁਰੂ ਦਾ ਸਿੱਖ ਗੁਰਾਂ ਕੋਲ ਪੁੱਜ ਜਾਂਦਾ ਹੈ। ਜਿਸ ਤਰ੍ਹਾਂ ਪਾਣੀ ਦੇ ਬਗੈਰ ਜੀਵ ਮਰ ਜਾਂਦਾ ਹੈ, ਇਸੇ ਤਰ੍ਹਾਂ ਹੀ ਗੁਰਾਂ ਦੇ ਬਾਝੋਂ ਸਿੱਖ ਮਰ ਜਾਂਦਾ ਹੈ।

Ang: 758

ਜਿਸ ਤਰ੍ਹਾਂ ਬਾਰਸ਼ ਦੇ ਪੈਣ ਨਾਲ ਜਮੀਨ ਸੁਹਣੀ ਲੱਗਦੀ ਹੈ, ਏਸੇ ਤਰ੍ਹਾਂ ਹੀ ਆਪਣੇ ਗੁਰਾਂ ਨਾਲ ਮਿਲਣ ਦੁਆਰਾ ਸਿੱਖ ਪ੍ਰਫੁਲਤ ਹੋ ਜਾਂਦਾ ਹੈ। ਹੇ ਮੇਰੇ ਗੁਰਦੇਵ ਜੀ! ਮੈਂ ਤੇਰੇ ਗੋਲੇ ਦੇ ਗੋਲੇ ਦੀ ਤਰ੍ਹਾਂ ਤੇਰੀ ਆਗਿਆ ਦਾ ਪਾਲਣ ਕਰਦਾ ਹਾਂ। ਮੈਂ ਤੈਨੂੰ ਪ੍ਰਾਰਥਨਾ ਕਰ ਕੇ ਬੁਲਾਉਂਦਾ ਹਾਂ। ਨਾਨਕ ਦੀ ਪ੍ਰਭੂ ਦੇ ਪਾਸ ਅਰਦਾਸ ਹੈ ਕਿ ਗੁਰਾਂ ਨਾਲ ਮਿਲ ਕੇ ਉਹ ਗੁਰਾਂ ਦੇ ਆਰਾਮ ਨੂੰ ਪ੍ਰਾਪਤ ਹੋਵੇ। ਤੂੰ ਆਪ ਗੁਰੂ ਹੈਂ ਅਤੇ ਆਪ ਹੀ ਮੁਰੀਦ। ਗੁਰਾਂ ਦੇ ਰਾਹੀਂ ਮੈਂ ਤੇਰਾ ਸਿਮਰਨ ਕਰਦਾ ਹਾਂ। ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ। ਤੂੰ ਹੀ ਆਪਣੇ ਟਹਿਲੂਏ ਦੀ ਲੱਜਿਆ ਰੱਖਦਾ ਹੈਂ। ਹੇ ਵਾਹਿਗੁਰੂ! ਤੇਰੇ ਖਜਾਨੇ ਸ਼ਰਧਾ ਅਨੁਰਾਗ ਨਾਲ ਪਰੀਪੂਰਨ ਹਨ। ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਉਸ ਨੂੰ ਤੂੰ ਬਖਸ਼ ਦਿੰਦਾ ਹੈਂ। ਜਿਸ ਨੂੰ ਤੂੰ ਦਿੰਦਾ ਹੈ, ਕੇਵਲ ਉਹ ਜਣਾ ਹੀ ਉਨ੍ਹਾਂ ਪਰਾਪਤ ਕਰਦਾ ਹੈ। ਨਿਸਫਲ ਹੈ ਹੋਰ ਸਾਰੀ ਚਾਲਾਕੀ। ਆਪਣੇ ਗੁਰਾਂ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ, ਮੈਂ ਆਪਣੀ ਸੁਤੀ ਪਈ ਆਤਮਾ ਨੂੰ ਜਗਾਉਂਦਾ ਹਾਂ। ਗਰੀਬੜਾ ਨਾਨਕ ਇ ਦਾਤ ਦੀ ਯਾਚਨਾ ਕਰਦਾ ਹੈ: "ਮੇਰੇ ਮਾਲਕ! ਮੈਨੂੰ ਆਪਣੇ ਨਫਰਾਂ ਦਾ ਨਫਰ ਬਣਾ ਲੈ। ਜੇਕਰ ਗੁਰੂ ਜੀ ਝਿੜਕਦੇ ਹਨ, ਤਦ ਵੀ ਉਹ ਮੈਨੂੰ ਮਿਠੜੇ ਲੱਗਦੇ ਹਨ। ਜੇਕਰ ਉਹ ਮੈਨੂੰ ਮਾਫ ਕਰ ਦੇਣ ਤਦ ਇਸ ਵਿੱਚ ਉਨ੍ਹਾਂ ਦੀ ਪ੍ਰਭਤਾ ਹੈ। ਜੋ ਕੁਛ ਗੁਰੂ-ਪਿਆਰਾ ਆਖਦਾ ਹੈ, ਉਹ ਪਰਵਾਨ ਹੋ ਜਾਂਦਾ ਹੈ ਅਤੇ ਜੋ ਕੁਛ ਅਧਰਮੀ ਕਹਿੰਦਾ ਹੈ, ਉਹ ਪਰਵਾਨ ਨਹੀਂ ਹੁੰਦਾ। ਜੇਕਰ ਸਰਦੀ, ਕੋਰਾ ਅਤੇ ਬਰਫ ਵੀ ਪੈਂਦੀ ਹੋਵੇ, ਤਾਂ ਭੀ ਗੁਰੂ ਦਾ ਸਿੱਖ ਗੁਰਾਂ ਦਾ ਦਰਸ਼ਨ ਕਰਨ ਜਾਂਦਾ ਹੈ। ਸਾਰੇ ਦਿਨ ਰਾਤ, ਮੈਂ ਆਪਣੇ ਗੁਰਾਂ ਨੂੰ ਵੇਖਦਾ ਹਾਂ ਅਤੇ ਆਪਣਿਆਂ ਨੇਤ੍ਰਾਂ ਅੰਦਰ ਗੁਰਾਂ ਦੇ ਚਰਨ ਟਿਕਾਉਂਦਾ ਹਾਂ। ਗੁਰਾਂ ਨੂੰ ਪ੍ਰਸੰਨ ਕਰਨ ਲਈ ਮੈਂ ਘਣੇਰੇ ਉਪਰਾਲੇ ਕਰਦਾ ਹਾਂ। ਜਿਹੜਾ ਗੁਰਾਂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਉਪਰਾਲਾ ਹੀ ਕਬੂਲ ਹੁੰਦਾ ਹੈ। ਰਾਤੀ ਦਿਨੇ ਮੈਂ ਗੁਰਾਂ ਦੇ ਚਰਨਾਂ ਨੂੰ ਸਿਮਰਦਾ ਹਾਂ! ਤੂੰ ਮੇਰੇ ਉਤੇ ਰਹਿਮਤ ਧਾਰ, ਹੇ ਮੇਰੇ ਮਾਲਕ! ਗੁਰੂ ਜੀ ਹੀ ਨਾਨਕ ਦੀ ਆਤਮਾ ਅਤੇ ਦੇਹ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਉਹ ਰੱਜ ਅਤੇ ਧ੍ਰਾਪ ਗਿਆ ਹੈ। ਨਾਨਕ ਦਾ ਸੁਆਮੀ ਸਾਰੇ ਪਰੀਪੂਰਨ ਹੋ ਗਿਆ ਹੈ। ਏਥੇ ਉਥੇ ਅਤੇ ਹਰ ਥਾਂ, ਉਹ ਆਲਮ ਦੇ ਮਾਲਕਾਂ ਨੂੰ ਦੇਖਦਾ ਹੈ। ਰਾਗੁ ਸੂਹੀ ਚੌਥੀ ਪਾਤਿਸ਼ਾਹੀ ਅਸ਼ਟਪਦੀਆਂ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਆਪਣੇ ਹਿਰਦੇ ਅੰਦਰ ਆਪਣੇ ਪਿਆਰੇ ਲਈ ਸੱਚਾ ਪ੍ਰੇਮ ਧਾਰਨ ਕਰ ਲਿਆ ਹੈ। ਜਦ ਮੈਂ ਗੁਰਾਂ ਨੂੰ ਆਪਣੇ ਮੂਹਰੇ ਵੇਖਦਾ ਹਾਂ, ਤਾਂ ਮੇਰੀ ਦੇਹ ਤੇ ਜਿੰਦੜੀ ਪਰਮ ਪ੍ਰਸੰਨ ਹੋ ਜਾਂਦੇ ਹਨ। ਮੈਂ ਸੁਆਮੀ ਵਾਹਿਗੁਰੂ ਦਾ ਨਾਮ ਖਰੀਦ ਲਿਆ ਹੈ। ਪੂਰਨ ਗੁਰਾਂ ਪਾਸੋਂ ਮੈਂ ਅਪਹੁੰਚ ਅਤੇ ਬੇਥਾਹ ਨਾਮ-ਸੁਧਾਰਸ ਪਰਾਪਤ ਕੀਤਾ ਹੈ। ਠਹਿਰਾਉ। ਸੱਚੇ ਗੁਰਾਂ ਨੂੰ ਦੇਖ ਕੇ ਮੈਂ ਪ੍ਰਫੁਲਤ ਹੋ ਗਿਆ ਹਾਂ ਅਤੇ ਪ੍ਰਭੂ ਦੇ ਨਾਮ ਨਾਲ ਮੇਰਾ ਪ੍ਰੇਮ ਪੈ ਗਿਆ ਹੈ। ਮਿਹਰ ਧਾਰ ਮੇ ਮਾਲਕ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਮੈਨੂੰ ਮੁਕਤੀ ਦਾ ਦਰ ਪਰਾਪਤ ਹੋ ਗਿਆ ਹੈ। ਸੱਚੇ ਗੁਰੂ ਜੀ ਨਾਮ ਦੇ ਪ੍ਰੇਮੀ ਹਨ, ਜੇਕਰ ਉਹ ਮੈਨੂੰ ਮਿਲ ਪੈਣ ਮੈਂ ਆਪਣੀ ਦੇਹ ਅਤੇ ਆਤਮਾ ਉਨ੍ਹਾਂ ਦੇ ਅਰਪਣ ਕਰ ਦੇਵਾਂਗਾ। ਜੇਕਰ ਧੁਰੋ ਦੀ ਇਹੋ ਜਿਹੀ ਸਿਖਤਾਕਾਰ ਹੋਵੇ, ਤਦ ਮੈਂ ਸੁਖੈਨ ਹੀ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ। ਸੁੱਤਾ ਹੋਇਆ ਤੂੰ ਗੁਰਾਂ ਦੀ ਸਿਫ਼ਤ ਕਰ, ਹੇ ਬੰਦੇ, ਅਤੇ ਜਾਗਦਾ ਹੋਇਆ ਵੀ ਗੁਰਾਂ ਦਾ ਨਾਮ ਜਪ। ਜੇਕਰ ਮੈਨੂੰ ਇਹੋ ਜਿਹਾ ਗੁਰਾਂ ਦਾ ਪਿਆਰ ਮਿਲ ਪਵੇ, ਤਾਂ ਮੈਂ ਉਸ ਦੇ ਚਰਨ ਧੋਵਾਂਗਾ। ਹੇ ਮੇਰੀ ਜਿੰਦੜੀਏ! ਤੂੰ ਇਹੋ ਜਿਹਾ ਮਿੱਤਰ ਭਾਲ ਲੈ, ਜਿਹੜਾ ਤੈਨੂੰ ਤੇਰੇ ਪਿਆਰੇ ਨਾਲ ਮਿਲਾ ਦੇਵੇ। ਗੁਰਾਂ ਨੂੰ ਮਿਲਣ ਦੁਆਰਾ, ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਮੈਨੂੰ ਸੌਖੇ ਹੀ ਆਪਣੇ ਆਪ ਆ ਮਿਲਿਆ ਹੈ।