Punjabi Version

  |   Golden Temple Hukamnama

Ang: 628

ਹੇ ਸਾਧੂਓ! ਹੁਣ ਸਾਰੀਆਂ ਥਾਵਾਂ ਤੇ ਆਰਾਮ ਹੈ। ਮੇਰਾ ਪਰਮ ਪ੍ਰਭੂ, ਪੂਰਨ ਮਾਲਕ, ਸਾਰੀਆਂ ਥਾਵਾਂ ਅੰਦਰ ਸਮਾਇਆ ਹੋਇਆ ਹੈ। ਠਹਿਰਾਉ। ਆਦਿ ਪੁਰਖ ਤੋਂ ਗੁਰਬਾਣੀ ਉਤਪੰਨ ਹੋਈ ਹੈ, ਅਤੇ ਇਸ ਨੇ ਸਾਰਾ ਫਿਕਰ ਦੂਰ ਕਰ ਦਿੱਤਾ ਹੈ। ਕ੍ਰਿਪਾਲ ਤੇ ਦਇਆਲੂ ਹੈ ਸਾਹਿਬ ਮੇਰੇ ਉਤੇ। ਨਾਨਕ ਸੱਚੇ ਸੁਆਮੀ ਦਾ ਉਚਾਰਨ ਕਰਦਾ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਏਥੇ ਅਤੇ ਓਥੇ ਸਾਹਿਬ ਹੀ ਮੇਰਾ ਰੱਖਿਅਕ ਹੈ। ਰੱਬ ਰੂਪ ਸੱਚੇ ਗੁਰੂ ਜੀ ਮਸਕੀਨਾਂ ਉਤੇ ਮਿਹਰਬਾਨ ਹਨ। ਆਪਣੇ ਗੋਲਿਆਂ ਦੀ ਉਹ ਸਾਹਿਬ ਆਪੇ ਹੀ ਰੱਖਿਆ ਕਰਦਾ ਹੈ। ਉਸ ਦਾ ਸੁੰਦਰ ਬਚਨ ਹਰ ਦਿਲ ਅੰਦਰ ਗੂੰਜਦਾ ਹੈ। ਗੁਰਾਂ ਦੇ ਪੈਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਦਿਹੁੰ ਰਾਤਿ, ਹਰ ਸੁਆਸ ਨਾਲ ਮੈਂ ਉਸ ਦਾ ਸਿਮਰਨ ਕਰਦਾ ਹਾਂ, ਜੋ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ। ਪ੍ਰਭੂ ਖੁਦ ਮੇਰਾ ਸਹਾਇਕ ਥੀ ਗਿਆ ਹੈ। ਸੱਚਾ ਹੈ ਆਸਰਾ ਸੱਚੇ ਸੁਆਮੀ ਦਾ। ਵਡਿਆਈ ਤੈਂਡੀ ਪ੍ਰੇਮ ਮਈ ਸੇਵਾ ਵਿੱਚ ਹੈ, ਹੇ ਸੁਆਮੀ, ਅਤੇ ਮਹਾਨਤਾ, ਨਾਨਕ ਨੇ ਤੇਰੀ ਪਨਾਹ ਲੈਣ ਦੁਆਰਾ ਪ੍ਰਾਪਤ ਕਰ ਲਈ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਜਦ ਪੂਰਨ ਸੱਚੇ ਗੁਰਾਂ ਨੂੰ ਇਸ ਤਰ੍ਹਾਂ ਚੰਗਾ ਲੱਗਾ, ਤਦ ਹੀ ਮੈਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ। ਸ੍ਰਿਸ਼ਟੀ ਦੇ ਸੁਆਮੀ ਮਾਲਕ ਨੇ ਮੇਰੇ ਉਤੇ ਮਿਹਰ ਕੀਤੀ, ਅਤੇ ਪ੍ਰਭੂ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ। ਵਾਹਿਗੁਰੂ ਦੇ ਪੈਰ ਹਮੇਸ਼ਾਂ ਆਰਾਮ ਦੇਣ ਵਾਲੇ ਹਨ। ਜਿਹੜਾ ਫਲ ਭੀ ਪ੍ਰਾਣੀ ਚਾਹੁੰਦਾ ਹੈ, ਉਸ ਨੂੰ ਹੀ ਉਹ ਪਾ ਲੈਂਦਾ ਹੈ, ਉਸ ਦੀ ਉਮੈਦ ਨਿਸਫਲ ਨਹੀਂ ਜਾਂਦੀ। ਠਹਿਰਾਉ। ਉਹ ਸਾਧੂ ਜੀਹਦੇ ਉਤੇ ਜਿੰਦ-ਜਾਨ ਦਾ ਸੁਆਮੀ ਦਾਤਾਰ ਵਾਹਿਗੁਰੂ ਆਪਣੀ ਮਿਹਰ ਧਾਰਦਾ ਹੈ, ਕੇਵਲ ਉਹ ਹੀ ਉਸ ਦੀ ਸਿਫ਼ਤ-ਸਲਾਹ ਗਾਇਨ ਕਰਦਾ ਹੈ। ਜੋ ਪਰਮ ਪ੍ਰਭੂ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਉਸ ਦੀ ਆਤਮਾ ਪ੍ਰਭੂ ਦੀ ਪਿਆਰੀ ਉਪਾਸ਼ਨਾ ਅੰਦਰ ਸਮਾ ਜਾਂਦੀ ਹੈ। ਦਿਨ ਦੇ ਅੱਠੇ ਪਹਿਰ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਮਾਇਆ ਦੀ ਜ਼ਹਿਰੀਲੀ ਠੱਗ-ਬੂਟੀ ਅਸਰ ਨਹੀਂ ਕਰਦੀ। ਮੈਂਡੇ ਕਰਤਾਰ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਜਗਿਆਸੂ ਤੇ ਨੇਕ ਬੰਦੇ ਮੇਰੇ ਸੰਗੀ ਬਣ ਗਏ ਹਨ। ਮੈਨੂੰ ਹੱਥ ਤੋਂ ਪਕੜ ਕੇ, ਪ੍ਰਭੂ ਨੇ ਸਭ ਕੁੱਛ ਦੇ ਦਿੱਤਾ ਹੈ ਤੇ ਮੈਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ ਹੈ। ਗੁਰੂ ਜੀ ਆਖਦੇ ਹਨ, ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ, ਜਿਨ੍ਹਾਂ ਦੇ ਰਾਹੀਂ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ। ਸੋਰਠਿ ਪੰਜਵੀਂ ਪਾਤਿਸ਼ਾਹੀ। ਨਿਮ੍ਰਤਾ ਮੇਰੀ ਕਿੱਲਦਾਰ ਗੁਰਜ ਹੈ। ਸਾਰਿਆਂ ਇਨਸਾਨਾਂ ਦੇ ਪੈਰਾਂ ਦੀ ਧੂੜ ਹੋਣਾ ਮੇਰਾ ਦੋਧਾਰਾ-ਖੰਡਾ ਹੈ। ਇਨ੍ਹਾਂ ਸ਼ਾਸਤਰਾਂ ਮੂਹਰੇ ਕੋਈ ਕੁਕਰਮੀ ਠਹਿਰ ਨਹੀਂ ਸਕਦਾ। ਪੂਰਨ ਗੁਰੂ ਨੇ ਇਹ ਬਾਤ ਮੇਰੇ ਤੱਕ ਪੁਚਾਈ ਹੈ। ਸੁਆਮੀ ਵਾਹਿਗੁਰੂ ਦਾ ਨਾਮ ਸਾਧੂਆਂ ਦੀ ਪਨਾਹ ਹੈ। ਜੋ ਨਾਮ ਦਾ ਉਚਾਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਸੁਆਮੀ ਦੇ ਸਿਮਰਨ ਰਾਹੀਂ ਇਨਸਾਨਾਂ ਦੇ ਕ੍ਰੋੜਾਂ ਹੀ ਸਮੁਦਾਇ ਪਾਰ ਉਤੱਰ ਗਏ ਹਨ। ਠਹਿਰਾਉ। ਸਤਿ ਸੰਗਤ ਅੰਦਰ ਮੈਂ ਸੁਆਮੀ ਦੀ ਕੀਰਤੀ ਗਾਉਂਦਾ ਹਾਂ। ਇਹ ਰੱਬ ਦੇ ਨਾਮ ਦੀ ਮੁਕੰਮਲ ਦੌਲਤ ਮੈਨੂੰ ਪ੍ਰਾਪਤ ਹੋਈ ਹੈ। ਗੁਰੂ ਜੀ ਆਖਦੇ ਹਨ, ਮੈਂ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ, ਅਤੇ ਮੈਂ ਹੁਣ ਪਰਮ ਪ੍ਰਭੂ ਨੂੰ ਸਾਰੀਆਂ ਥਾਵਾਂ ਉਤੇ ਵੇਖਦਾ ਹਾਂ। ਸੋਰਠਿ ਪੰਜਵੀਂ ਪਾਤਿਸ਼ਾਹੀ। ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ। ਉਸ ਨੇ ਆਪਣੀ ਰਹਿਮਤ ਦੀ ਦਾਤ ਮੈਨੂੰ ਦਿੱਤੀ ਹੈ। ਮੈਂ ਸਦਾ ਖੁਸ਼ੀ ਤੇ ਆਰਾਮ ਪਾਉਦਾ ਹਾਂ। ਸਾਰੀਆਂ ਥਾਵਾਂ ਅੰਦਰ ਪ੍ਰਾਣੀ ਸੁਖੀ ਵਸਦੇ ਹਨ। ਰੱਬ ਦੀ ਬੰਦਗੀ ਮੁਰਾਦਾਂ ਬਖਸ਼ਣਹਾਰ ਹੈ। ਆਪਣੀ ਮਿਹਰ ਦੁਆਰਾ ਪੂਰਨ ਗੁਰਾਂ ਨੇ ਮੈਨੂੰ ਇਸ ਦੀ ਦਾਤ ਦਿੱਤੀ ਹੈ। ਕੋਈ ਟਾਂਵਾਂ ਟੱਲਾ ਹੀ ਇਸ ਦੀ ਕਦਰ ਨੂੰ ਅਨੁਭਵ ਕਰਦਾ ਹੈ। ਠਹਿਰਾਉ। ਤੂੰ ਗੁਰਬਾਣੀ ਨੂੰ ਗਾਇਨ ਕਰ, ਹੇ ਵੀਰ! ਉਹ ਸਦੀਵ ਹੀ ਫਲਦਾਇਕ ਤੇ ਆਰਾਮ ਦੇਣ ਵਾਲੀ ਹੈ। ਨਾਨਕ ਨੇ ਨਾਮ ਦਾ ਆਰਾਧਨ ਕੀਤਾ ਹੈ, ਅਤੇ ਉਸ ਨੇ ਉਹ ਕੁੱਛ ਪਾ ਲਿਆ ਹੈ ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਸੀ। ਸੋਰਠਿ ਪੰਜਵੀਂ ਪਾਤਿਸ਼ਾਹੀ।