Punjabi Version

  |   Golden Temple Hukamnama

Ang: 658

ਜਿਸ ਤਰ੍ਹਾਂ ਰੱਸੀ ਤੇ ਸੱਪ ਦੀ ਕਹਾਣੀ ਹੈ, ਹੁਣ ਮੈਨੂੰ ਕੁਝ ਕੁ ਭੇਤ ਦਰਸਾਇਆ ਗਿਆ ਹੈ। ਜਿਸ ਤਰ੍ਹਾਂ ਭੁਲੇਖਾ ਖਾ ਕੇ, ਮੈਂ ਅਨੇਕਾਂ ਕੜਿਆਂ ਨੂੰ ਸੋਨੇ ਨਾਲੋਂ ਵੱਖਰਾ ਮੰਨਦਾ ਸਾਂ, ਪਰ ਜੋ ਕੁਝ ਮੈਂ ਉਦੋਂ ਕਹਿੰਦਾ ਸੀ, ਹੁਣ ਮੈਨੂੰ ਕਹਿਣਾ ਨਹੀਂ ਬਣਦਾ। ਸਮੂਹ ਅੰਦਰ ਇਕ ਸੁਆਮੀ ਨੇ ਅਨੇਕ ਸਰੂਪ ਧਾਰਨ ਕੀਤੇ ਹੋਏ ਹਨ। ਉਹ ਸਾਹਿਬ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ। ਰਵਿਦਾਸ ਜੀ ਆਖਦੇ ਹਨ, ਸਾਹਿਬ ਸਾਨੂੰ ਆਪਣੇ ਹੱਥਾਂ, ਪੈਰਾਂ ਨਾਲੋਂ ਭੀ ਨੇੜੇ ਹੈ। ਇਸ ਲਈ ਜਿਹੜਾ ਕੁਛ ਕੁਦਰਤੀ ਹੁੰਦਾ ਹੈ, ਹੋਣ ਦਿਓ। ਜੇਕਰ ਮੈਂ ਸੰਸਾਰੀ ਲਗਨਾਂ ਦੀ ਫਾਹੀ ਨਾਲ ਬੰਨਿ੍ਹਆ ਹੋਇਆ ਹਾਂ, ਤਾਂ ਮੈਨੂੰ ਭੀ, ਹੇ ਸੁਆਮੀ! ਮੈਂ ਪ੍ਰੀਤ ਦੀ ਜ਼ੰਜੀਰ ਨਾਲ ਜਕੜਿਆ ਹੋਇਆ ਹੈ। ਹੁਣ ਤੂੰ ਖਲਾਸੀ ਕਰਾਉਣ ਦਾ ਉਪਰਾਲਾ ਕਰ। ਮੈਂ ਤਾਂ ਤੇਰਾ ਸਿਮਰਨ ਕਰਨ ਦੁਆਰਾ ਛੁਟਕਾਰਾ ਪਾ ਗਿਆ ਹਾਂ। ਮੇ ਮਾਇਆ ਦੇ ਪਤੀ! ਜੇਹੋ ਜੇਹੀ ਤੇਰੇ ਨਾਲ ਪ੍ਰੀਤ ਹੈ, ਉਹ ਤੂੰ ਜਾਣਦਾ ਹੀ ਹੈਂ। ਤੇਰੇ ਨਾਲ ਮੇਰੀ ਐਹੋ ਜੇਹੀ ਪ੍ਰੀਤ ਹੁੰਦਿਆਂ, ਹੁਣ ਤੂੰ ਮੇਰੇ ਨਾਲ ਕੀ ਕਰਨੂੰਗਾ? ਠਹਿਰਾਉ। ਆਦਮੀ ਮੱਛੀ ਨੂੰ ਫੜਦਾ ਹੈ, ਇਸ ਤਰ੍ਹਾਂ ਦੀਆਂ ਫੀੜਆਂ ਕਰਦਾ ਹੈ ਇਸ ਨੂੰ ਕਟਦਾ ਹੈ ਅਤੇ ਕਈ ਤਰੀਕਿਆ ਨਾਲ ਇਸ ਨੂੰ ਰਿੰਨ੍ਹਦਾ ਹੈ। ਉਹ ਬੋਟੀ ਬੋਟੀ ਕਰ ਕੇ ਖਾਧੀ ਜਾਂਦੀ ਹੈ ਤਾਂ ਭੀ ਇਹ ਪਾਣੀ ਨੂੰ ਨਹੀਂ ਭੁੱਲਦੀ। ਪਾਤਿਸ਼ਾਹ, ਪ੍ਰਮੇਸ਼ਰ ਕਿਸੇ ਦੇ ਵਿਰਸੇ ਵਿੱਚ ਆਇਆ ਹੋਇਆ ਨਹੀਂ। ਉਹ ਉਸੇ ਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ। ਸੰਸਾਰੀ ਮਮਤਾ ਦਾ ਪੜਦਾ ਸਾਰੇ ਸੰਸਾਰ ਤੇ ਪਿਆ ਹੋਇਆ ਹੈ, ਪਰ ਇਹ ਸਾਧੂ ਨੂੰ ਦੁੱਖ ਨਹੀਂ ਦਿੰਦਾ। ਰਵਿਦਾਸ ਜੀ ਆਖਦੇ ਹਨ, ਇਕ ਪ੍ਰਭੂ ਨਾਲ ਮੇਰੀ ਸ਼ਰਧਾ-ਪ੍ਰੀਤ ਵਧੇਰੀ ਹੋ ਗਈ ਹੈ। ਇਹ ਮੈਂ ਹੁਣ ਕਿਸ ਨੂੰ ਦੱਸਾਂ? ਕੀ ਮੈਂ ਉਹ ਤਕਲੀਫ ਅਜੇ ਭੀ ਉਠਾਵਾਂਗਾ, ਜਿਸ ਤੋਂ ਖਲਾਸੀ ਪਾਉਣ ਲਈ ਮੈਂ ਤੇਰਾ ਸਿਮਰਨ ਕਰਦਾ ਹਾਂ, ਹੇ ਮੇਰੇ ਮਾਲਕ? ਇਹ ਨਾਯਾਬ ਮਨੁੱਖੀ-ਜੀਵਨ, ਮੈਨੂੰ ਚੰਗੇ ਕਰਮਾਂ ਦੇ ਸਿਲੇ ਵਜੋਂ ਪ੍ਰਾਪਤ ਹੋਇਆ ਹੈ, ਪਰ ਸੋਚ-ਵਿਚਾਰ ਦੇ ਬਗੈਰ ਇਹ ਵਿਅਰਥ ਜਾ ਰਿਹਾ ਹੈ। ਦਸ, ਪਾਤਿਸ਼ਾਹਾਂ, ਇੰਦ੍ਰ ਤੁਲ ਘਰ ਤੇ ਤਖਤ ਸਾਹਿਬ ਦੀ ਪ੍ਰੇਮ-ਮਈ, ਦੇ ਬਾਝੋਂ ਕਿਹੜੀ ਗਿਣਤੀ ਵਿੱਚ ਹਨ? ਤੂੰ ਪਾਤਿਸ਼ਾਹ ਪ੍ਰਮੇਸ਼ਰ ਦੇ ਨਾਮ ਦੇ ਸੁਆਦ ਵਲ ਧਿਆਨ ਨਹੀਂ ਦਿੱਤਾ, ਜਿਸ ਸੁਆਦ ਅੰਦਰ ਹੋਰ ਸਾਰੇ ਸੁਆਦ ਭੁੱਲ ਜਾਂਦੇ ਹਨ। ਠਹਿਰਾਉ। ਅਸੀਂ ਝੱਲੇ ਹੋਏ ਗਏ ਹਾਂ, ਅਸੀਂ ਉਸ ਨੂੰ ਨਹੀਂ ਜਾਣਦੇ ਜਿਹੜਾ ਸਾਨੂੰ ਜਾਨਣ-ਯੋਗ ਹੈ ਅਤੇ ਉਸ ਨੂੰ ਨਹੀਂ ਵਿਚਰਦੇ ਜੋ ਵਿਚਾਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਡੇ ਦਿਨ ਬੀਤਦੇ ਜਾ ਰਹੇ ਹਨ। ਸਾਡੇ ਵਿਸ਼ੇ ਵੇਗ ਬਲਵਾਨ ਹਨ ਅਤੇ ਸਾਡੀ ਵਿਚਾਰ ਸਮਝ ਕਮਜ਼ੋਰ ਹੈ। ਸ੍ਰੇਸ਼ਟ ਮਨੋਰਥ ਤਾਂਈਂ ਸਾਡੀ ਪਹੁੰਚ ਨਹੀਂ। ਅਸੀਂ ਕਹਿੰਦੇ ਕੁੱਝ ਹਾਂ ਅਤੇ ਕਮਾਉਂਦੇ ਬਿਲਕੁਲ ਹੋਰ ਹੀ ਹਾਂ। ਅਨੰਤ ਸੰਸਾਰੀ ਲਗਨਾਂ ਦੇ ਬਹਿਕਾਇਆਂ ਹੋਇਆਂ ਨੂੰ ਸਾਨੂੰ ਕੋਈ ਸੂਝ ਬੂਝ ਨਹੀਂ ਪੈਂਦੀ। ਤੇਰਾ ਗੋਲਾ! ਹੇ ਸੁਆਮੀ! ਰਵਿਦਾਸ ਆਖਦਾ ਹੈ, ਮੈਂ ਦਿਲੋਂ ਗਮਗੀਨ ਹਾਂ। ਤੂੰ ਆਪਣਾ ਗੁੱਸਾ ਮੇਰੇ ਉਤੋਂ ਹਟਾ ਲੈ ਤੇ ਮੇਰੀ ਜਿੰਦੜੀ ਤੇ ਤਰਸ ਕਰ। ਆਰਾਮ ਚੈਨ ਦਾ ਸਮੁੰਦਰ ਹੈ, ਸੁਆਮੀ, ਜਿਸ ਦੇ ਇਖਤਿਆਰ ਵਿੱਚ ਹਨ ਕਲਪ-ਬਿਰਛ, ਇਛਾਪੂਰਕ ਰਤਨ ਅਤੇ ਸਵਰਗੀ-ਗਊ। ਚਾਰ ਸ੍ਰੇਸ਼ਟ ਦਾਤਾਂ, ਅਠਾਰਾਂ ਕਰਾਮਾਤੀ ਸ਼ਕਤੀਆਂ ਅਤੇ ਨੌ ਖਜਾਨੇ ਉਸ ਦੇ ਹੱਥ ਦੀ ਤਲੀ ਉਤੇ ਹਨ। ਤੂੰ ਆਪਣੀ ਜੀਭ ਨਾਲ "ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ" ਦਾ ਉਚਾਰਨ ਕਿਉਂ ਨਹੀਂ ਕਰਦਾ? ਤੂੰ ਹੋਰ ਸਾਰਿਆਂ ਸ਼ਬਦਾਂ ਅੰਦਰ ਲੀਨ ਹੋਣਾ ਛੱਡ ਦੇ। ਠਹਿਰਾਉ। ਅਨੇਕਾਂ ਸ਼ਾਸਤਰ, ਪੁਰਾਣ ਅਤੇ ਬ੍ਰਹਮਾ ਦੇ ਵੇਦ ਚੌਂਤੀ ਅੱਖਰਾਂ ਦੇ ਵਿਚੋਂ ਰਚੇ ਹੋਏ ਹਨ। ਬੜੀ ਸੋਚ ਵਿਚਾਰ ਮਗਰੋਂ ਬਿਆਸ ਨੇ ਪਰਮ ਅਸਲੀਅਤ ਬਿਆਨ ਕੀਤੀ ਹੈ ਕਿ ਸੁਆਮੀ ਦੇ ਨਾਮ ਦੇ ਤੁਲ ਕੋਈ ਸ਼ੈ ਨਹੀਂ। ਪਰਮ ਚੰਗੇ ਕਰਮਾਂ ਵਾਲੇ ਹਨ, ਉਹ ਜੋ ਅਡੋਲਤਾ ਦੀ ਤਾੜੀ ਅੰਦਰ ਲੀਨ ਰਹਿੰਦੇ ਹਨ, ਪ੍ਰਭੂ ਨਾਲ ਪਿਆਰ ਪਾਉਂਦੇ ਹਨ ਅਤੇ ਆਖਿਰਕਾਰ ਟੰਟੇ ਬਖੇੜਿਆਂ ਤੋਂ ਆਜ਼ਾਦ ਹੋ ਜਾਂਦੇ ਹਨ। ਰਵਿਦਾਸ ਜੀ ਆਖਦੇ ਹਨ, ਤੂੰ ਹੀਸ਼ਵਰੀ ਨੂਰ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਜੰਮਣ ਤੇ ਮਰਨ ਦਾ ਡਰ ਤੇਰੇ ਕੋਲੋਂ ਦੌੜ ਜਾਵੇਗਾ। ਜੇ ਤੂੰ ਪਹਾੜ ਹੈ ਤਾਂ ਮੈਂ ਤੇਰਾ ਮੋਰ ਹਾਂ, ਹੇ ਸਾਈਂ। ਜੇਕਰ ਤੂੰ ਚੰਦਰਮਾ ਹੈ ਤਦ ਮੈਂ ਤੇਰਾ ਲਾਲ ਲੱਤਾਂ ਵਾਲਾ ਤਿੱਤਰ (ਚਕੋਰ) ਹਾਂ। ਹੇ ਮਾਇਆਹ ਦੇ ਪਤੀ ਜੇ ਤੂੰ ਮੇਰੇ ਨਾਲੋਂ ਤੋੜ ਵਿਛੋੜੀ ਨਾਂ ਕਰੇ ਤਾਂ ਮੈਂ ਤੇਰੇ ਨਾਲੋਂ ਤੋੜ ਵਿਛੋੜੀ ਨਹੀਂ ਕਰਾਂਗਾ। ਜੇਕਰ ਮੈਂ ਤੇਰੇ ਨਾਲੋਂ ਟੁੱਟ ਜਾਵਾਂ, ਤਦ ਮੈਂ ਹੋਰ ਕੀਹਦੇ ਨਾਲ ਮੇਲ ਮਿਲਾਪ ਕਰਾਂਗਾ? ਠਹਿਰਾਉ। ਜੇਕਰ ਤੂੰ ਦੀਵਾ ਹੈ ਤਦ ਮੈਂ ਤੇਰੀ ਬੱਤੀ ਹਾਂ। ਜੇਕਰ ਤੂੰ ਯਾਤ੍ਰਾ-ਅਸਥਾਨ ਹੈ, ਤਦ ਮੈਂ ਤੈਂਡਾ ਯਾਤਰੂ ਹਾਂ।