Punjabi Version

  |   Golden Temple Hukamnama

Ang: 695

ਧਨਾਸਰੀ ਸੰਤਾਂ ਸ਼ਬਦ ਤ੍ਰਿਲੋਚਨ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਹੇ ਭੁਲੜ ਅਤੇ ਬੇਸਮਝ ਇਸਤਰੀਏ! ਤੂੰ ਕਿਉਂ ਪ੍ਰਭੂ ਨੂੰ ਦੂਸ਼ਨ ਲਾਉਂਦੀ ਹੈਂ? ਤੇਰਾ ਦੁਖ ਅਤੇ ਸੁਖ ਤੇਰੇ ਆਪਣੇ ਅਮਲਾਂ ਦੇ ਅਨੁਸਾਰ ਹੈ। ਠਹਿਰਾਓ। ਭਾਵੇਂ ਚੰਦਰਮਾਂ ਸ਼ਿਵਜੀ ਦੇ ਮੱਥੇ ਉਤੇ ਵੱਸਦਾ ਹੈ ਅਤੇ ਸਦਾ ਗੰਗਾ ਵਿੱਚ ਨ੍ਹਾਉਂਦਾ ਹੈ। ਭਾਵੇਂ ਚੰਦਰਮਾਂ ਦੇ ਖਾਨਦਾਨ ਦੇ ਇਨਸਾਨਾਂ ਵਿੱਚ ਕ੍ਰਿਸ਼ਨ ਪੈਦਾ ਹੋਇਆ ਸੀ, ਤਾਂ ਭੀ ਉਸ ਦੇ ਮੰਦੇ ਅਮਲਾਂ ਦੇ ਕਾਰਣ ਲੱਗਾ ਧੱਬਾ ਉਸ ਦੇ ਚਿਹਰੇ ਤੋਂ ਮਿਟਦਾ ਨਹੀਂ। ਅਰਣ, ਰਥਵਾਨ, ਜਿਸ ਦਾ ਮਾਲਕ ਸੰਸਾਰ ਦਾ ਦੀਵਾ ਸੂਰਜ ਹੈ ਅਤੇ ਜਿਸ ਦਾ ਭਰਾ, ਗਰੜ ਪੰਛੀਆਂ ਦਾ ਰਾਜਾ ਹੈ, ਆਪਣੇ ਬੁਰੇ ਕਰਮਾਂ ਦੇ ਸਬੱਬ ਪਿੰਗਲਾ ਹੈ। ਬਹੁਤਿਆਂ ਪਾਪਾਂ ਨੂੰ ਨਾਸ ਕਰਨ ਵਾਲਾ ਅਤੇ ਤਿੰਨਾਂ ਜਹਾਨਾਂ ਦਾ ਮਾਲਕ, ਸ਼ਿਵਜੀ, ਧਰਮ ਅਸਥਾਨੀ ਭਉਂਦਾ ਫਿਰਿਆ, ਪ੍ਰੰਤੂ ਉਹ ਉਹਨਾਂ ਦੇ ਅੰਤ ਨੂੰ ਨਾਂ ਪਾ ਸਕਿਆ। ਬਰ੍ਹਮਾਂ ਦੇ ਸਿਰ ਕੱਟਣ ਦੇ ਬੁਰੇ ਅਮਲ ਨੂੰ ਉਹ ਮੇਟ ਨਾਂ ਸਕਿਆ। ਭਾਵੇਂ ਅੰਮ੍ਰਿਤ, ਚੰਦ੍ਰਮਾ, ਸਵਰਗੀ ਗਊ, ਲਖਸ਼ਮੀਖ, ਕਲਪ ਬ੍ਰਿਛ, ਸੂਰਜ ਦਾ ਘੋੜਾ, ਪਰਮ ਚਤੁਰ ਵੈਦ, ਧਨੰਤਰ, ਦਰਿਆਵਾ ਦੇ ਸੁਆਮੀ, ਸਮੁੰਦਰ, ਵਿਚੋਂ ਉਤਪੰਨ ਹੋਏ ਹਨ, ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦਾ ਖਾਰਾਪਣ ਨਹੀਂ ਦੂਰ ਹੁੰਦਾ। ਭਾਵੇਂ ਹਨੂਮਾਨ ਨੇ ਲੰਕਾ ਦਾ ਕਿਲਾ ਸਾੜ ਸੁੱਟਿਆ, ਰਾਵਣ ਦਾ ਬਾਗ ਪੁੱਟ ਦਿੱਤਾ, ਲਛਮਨ ਦੇ ਜ਼ਖ਼ਮਾਂ ਨੂੰ ਰਾਜ਼ੀ ਕਰਨ ਵਾਲੀ ਬੂਟੀ ਲਿਆਂਦੀ ਅਤੇ ਰਾਮ ਚੰਦਰ ਨੂੰ ਪ੍ਰਸੰਨ ਕਰ ਲਿਆ, ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦੇ ਮਗਰੋ ਲੰਗੋਟੀ ਨਾਂ ਲੱਥੀ। ਪਿਛਲੇ ਕਮਾਏ ਹੋਏ ਅਮਲਾਂ ਦਾ ਫਲ ਮਿਟਦਾ ਨਹੀਂ ਹੇ ਮੇਰੀ ਘਰ ਵਾਲੀਏ। ਇਸ ਲਈ ਮੈਂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਇਸ ਤਰ੍ਹਾਂ ਤਿਰਲੋਚਨ ਆਖਦਾ ਹੈ, ਹੇ ਮੇਰੇ ਪੂਜਯ ਪ੍ਰਭੂ! ਮਾਣਨੀਯ ਸੈਣ। ਸੁੰਗਧਤ ਸਾਮਗਰੀ, ਦੀਵੇ ਅਤੇ ਘਿਉ ਨਾਲ ਮੈਂ ਉਪਾਸ਼ਨਾ ਕਰਦਾ ਹਾਂ। ਮੈਂ ਲਖ਼ਸ਼ਮੀ ਦੇ ਸੁਆਮੀ ਤੋਂ ਕੁਰਬਾਨ ਜਾਂਦਾ ਹਾਂ। ਵਾਹ ਵਾਹ! ਹੇ ਵਾਹਿਗੁਰੂ ਤੈਨੂੰ ਵਾਹ ਵਾਹ। ਸਦੀਵੀ ਪ੍ਰਸੰਨਤਾ ਤੈਡੀ ਹੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ, ਸ਼ਹਿਨਸ਼ਾਹ! ਠਹਿਰਾਉ। ਸ਼੍ਰੇਸ਼ਟ ਦੀਵਾ ਅਤੇ ਪਵਿੱਤ੍ਰ ਬੱਤੀ ਹੈ, ਤੂੰ ਹੀ, ਹੇ ਮਾਇਆ ਦੇ ਪ੍ਰਕਾਸ਼ਵਾਨ ਸੁਆਮੀ! ਸੁਆਮੀ ਦੇ ਸਿਮਰਨ ਨੂੰ ਮੇਰਾ ਗੁਰੂ, ਰਾਮਾ ਨੰਦ ਜਾਣਦਾ ਹੈ। ਉਹ ਸੁਆਮੀ ਨੂੰ ਸਰਬ-ਵਿਆਪਕ ਅਤੇ ਮਹਾਂ-ਪ੍ਰਸੰਨਤਾ ਸਰੂਪ ਵਰਣਨ ਕਰਦਾ ਹੈ। ਮਨ ਮੋਹਨੀ ਸੂਰਤ ਵਾਲੇ ਸ੍ਰਿਸ਼ਟੀ ਦੇ ਸੁਆਮੀ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਸੈਣ ਆਖਦਾ ਹੈ ਤੂੰ ਪਰਮ ਪ੍ਰਸੰਨਤਾ ਸਰੂਪ ਸੁਆਮੀ ਦਾ ਸਿਮਰਨ ਕਰ। ਪੀਪਾ। ਦੇਹ ਅੰਦਰ ਪ੍ਰਭੂ ਹਾਜ਼ਰ ਹੈ। ਦੇਹ ਉਸ ਦਾ ਮੰਦਰ ਹੈ। ਦੇਹ ਦੇ ਅੰਦਰ ਯਾਤ੍ਰਾ ਅਸਥਾਨ ਹੈ ਜਿਸ ਦਾ ਮੈਂ ਯਾਤਰੂ ਹਾਂ। ਦੇਹ ਅੰਦਰ ਹੋਮ ਸਾਮਗਰੀ, ਦੀਵੇ ਤੇ ਪਵਿੱਤਰ ਭੋਜਨ ਹਨ। ਦੇਹ ਅੰਦਰ ਹੀ ਪੱਤਿਆਂ ਦੀ ਭੇਟਾ ਹੈ। ਮੈਂ ਘਣੇਰਿਆਂ ਮੰਡਲਾਂ ਦੀ ਢੂੰਡ ਭਾਲ ਕੀਤੀ ਹੈ ਅਤੇ ਮੈਂ ਕੇਵਲ ਦੇਹ ਅੰਦਰੋ ਹੀ ਨੌ ਖ਼ਜ਼ਾਨੇ ਪ੍ਰਾਪਤ ਕੀਤੇ ਹਨ। ਜਦ ਦੀ ਮੈਂ ਪ੍ਰਭੂ ਪਾਸੋਂ ਰਹਿਮਤ ਦੀ ਜਾਚਨਾ ਕੀਤੀ ਹੈ, ਮੇਰੇ ਲਈ ਨਾਂ ਆਉਣਾ ਹੈ ਤੇ ਨਾਂ ਹੀ ਜਾਂਦਾ। ਠਹਿਰਾਉ। ਜਿਹੜਾ ਆਲਮ ਵਿੱਚ ਹੈ, ਉਹ ਦੇਹ ਵਿੱਚ ਭੀ ਵਸਦਾ ਹੈ। ਜਿਹੜਾ ਕੋਈ ਭਾਲਦਾ ਹੈ, ਉਹ ਉਸ ਨੂੰ ਉਥੇ ਪਾ ਲੈਦਾ ਹੈ। ਪੀਪਾ ਬੇਨਤੀ ਕਰਦਾ ਹੈ, ਸਾਹਿਬ ਸਾਰਿਆਂ ਦਾ ਮਹਾਨ ਸਾਰ ਅੰਸ ਹੈ। ਜਦ ਸੱਚੇ ਗੁਰਦੇਵ ਜੀ ਹੋਣ ਉਹ ਉਸੇ ਨੂੰ ਵਿਖਾਲ ਦਿੰਦੇ ਹਨ। ਧੰਨਾ। ਹੇ ਸੁਆਮੀ! ਮੈਂ ਤੇਰੀ ਉਪਾਸ਼ਲਾ ਕਰਦਾ ਹਾਂ। ਤੂੰ ਉਨ੍ਹਾਂ ਪੁਰਸ਼ਾ ਦੇ ਕਾਰਜ ਰਾਸ ਕਰ ਦਿੰਦਾ ਹੈਂ ਜਿਹੜੇ ਤੇਰੀ ਅਨੁਰਾਗੀ ਸੇਵਾ ਕਮਾਉਂਦੇ ਹਨ। ਠਹਿਰਾਉ। ਦਾਲ, ਆਟਾ ਅਤੇ ਘਿਉ, ਮੈਂ ਤੇਰੇ ਕੋਲੋਂ ਮੰਗਦਾ ਹਾਂ। ਇਸ ਤਰ੍ਹਾਂ ਮੇਰਾ ਚਿੱਤ ਹਮੇਸ਼ਾਂ ਪ੍ਰਸੰਨ ਰਹੇਗਾ। ਜੁਤੀ, ਚੰਗੇ ਕਪੜੇ, ਅਤੇ ਸੱਤਾਂ ਕਿਸਮਾਂ ਦੇ ਦਾਣੇ ਮੈਂ ਤੇਰੇ ਕੋਲੋ ਮੰਗਦਾ ਹਾਂ। ਮੈਂ ਦੁਧ ਦੇਣ ਵਾਲੀ ਗਾਂ ਅਤੇ ਮੈਂਹ ਮੰਗਦਾ ਹਾਂ, ਅਤੇ ਇਕ ਚੰਗੀ ਤੁਰਕਿਸਤਾਨੀ ਘੋੜੀ ਭੀ। ਆਪਣੇ ਘਰ ਦੀ ਸੰਭਾਲ ਲਈ ਮੈਂ ਇਕ ਚੰਗੀ ਵਹੁਟੀ ਮੰਗਦਾ ਹਾਂ! ਤੇਰਾ ਗੋਲਾ, ਧੰਨਾ, ਹੇ ਸੁਆਮੀ! ਉਨ੍ਹਾਂ ਨੂੰ ਹਾਸਲ ਕਰਨ ਲਈ ਤੈਨੂੰ ਬੇਨਤੀ ਕਰਦਾ ਹੈ।

Type 👍 112 to 'like'