Punjabi Version

  |   Golden Temple Hukamnama

Ang: 721

ਰਾਗੁ ਤਿਲੰਗ। ਪਹਿਲੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਣਹਾਰ ਉਸ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਨੀ-ਰਹਿਤ, ਅਜਨਮਾਂ ਅਤੇ ਹਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮੈਂ ਤੇਰੇ ਮੂਹਰੇ ਇਕ ਬੇਨਤੀ ਉਚਾਰਨ ਕਰਦਾ ਹਾਂ। ਤੂੰ ਇਸ ਨੂੰ ਸ੍ਰਵਣ ਕਰ, ਹੇ ਮੇਰੇ ਸਿਰਜਣਹਾਰ! ਤੂੰ ਸੱਚਾ, ਵੱਡਾ, ਦਇਆਵਾਨ ਅਤੇ ਪਾਪ-ਰਹਿਤ ਪਾਲਣ ਪੋਸਣਹਾਰ ਹੈ। ਸੰਸਾਰ ਇਕ ਨਾਸਵੰਤ ਟਿਕਾਣਾ ਹੈ। ਇਸ ਨੂੰ ਆਪਣੇ ਮਨ ਵਿੱਚ ਸੱਚ ਕਰ ਕੇ ਜਾਣ। ਮੌਤ ਦੇ ਦੂਤ ਅਜਰਾਈਲ, ਨੇ ਮੈਨੂੰ ਮੇਰੇ ਸਿਰ ਦੇ ਵਾਲਾ ਤੋਂ ਫੜਿਆ ਹੋਇਆ ਹੈ। ਪ੍ਰੰਤੂ ਆਪਣੇ ਦਿਲ ਵਿੱਚ ਮੈਨੂੰ ਇਸ ਦਾ ਭੋਰਾ ਭਰ ਭੀ ਪਤਾ ਨਹੀਂ। ਠਹਿਰਾਉ। ਵਹੁਟੀ, ਪੁੱਤ੍ਰ, ਪਿਤਾ ਅਤੇ ਵੀਰ, ਇਨ੍ਹਾਂ ਵਿਚੋਂ ਕਿਸ ਨੇ ਭੀ ਮੇਰਾ ਹੱਥ ਨਹੀਂ ਪਕੜਨਾ। ਅੰਤ ਨੂੰ ਜਦ ਮੈਂ ਡਿੱਗ ਪਵਾਂਗਾ ਅਤੇ ਅਖੀਰਲੀ ਅਰਦਾਸ ਦਾ ਵੇਲਾ ਆਵੇਗਾ। ਤਾਂ ਕੋਈ ਜਣਾ ਭੀ ਮੈਨੂੰ ਬਚਾਉਣ ਵਾਲਾ ਨਹੀਂ ਹੋਵੇਗਾ। ਰਾਤ ਦਿਨ ਮੈਂ ਲਾਲਚ ਅੰਦਰ ਭਟਕਦਾ ਹਾਂ, ਅਤੇ ਮੰਦਾ ਚਿਤਵਦਾ ਅਤੇ ਕਰਦਾ ਹਾਂ। ਮੈਂ ਕਦੇ ਭੀ ਚੰਗੇਗ ਅਮਲ ਨਹੀਂ ਕਮਾਏ। ਇਸ ਤਰ੍ਹਾਂ ਦੀ ਹੈ ਮੇਰੀ ਆਵਸਥਾ। ਮੈਂ ਨਿਕਰਮਣ ਅਤੇ ਨਾਲ ਹੀ ਕੰਜੂਸ, ਅਚੇਤ ਬੇਸ਼ਰਮ ਅਤੇ ਤੇਰੇ ਡਰ ਦੇ ਬਿਨਾਂ ਹਾਂ, ਹੇ ਸਾਈਂ! ਨਾਨਕ ਆਖਦਾ ਹੈ, ਮੈਂ ਤੇਰਾ ਗੋਲਾ ਹਾਂ ਅਤੇ ਤੈਂਡੇ ਸੇਵਕਾਂ ਦੇ ਪੈਰਾਂ ਦੀ ਧੂੜ ਹਾਂ। ਤਿਲੰਗ ਪਹਿਲੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਹੇ ਸੁਆਮੀ! ਤੇਰਾਡਰ ਮੇਰਾ ਭੰਗ ਹੈ ਅਤੇ ਮੇਰਾ ਮਨ (ਭੰਗ ਨੂੰ ਸਾਭਣ ਲਈ) ਚਮੜੇ ਦੀ ਗੁਥਲੀ ਹੈ। ਮੈਂ ਇਕ ਮਤਵਾਲਾ ਵਿਰੱਕਤ ਹੋ ਗਿਆ ਹਾਂ। ਮੇਰੇ ਹੱਥ ਪਿਆਲਾ ਹੈ ਅਤੇ ਮੈਨੂੰ ਤੇਰੇ ਦੀਦਾਰ ਦੀ ਭੁੱਖ ਹੈ, ਹੇ ਵਾਹਿਗੁਰੂ! ਰੋਜ਼ ਬਰੋਜ਼, ਮੈਂ ਤੇਰੇ ਬੂਹੇ ਤੇ ਝੋਲੀ ਅੱਡਦਾ ਹਾਂ। ਤੇਰੇ ਦੀਦਾਰ ਲਈ ਮੈਂ ਮੰਗਤੇ ਵਾਲੀ ਸਦਾਅ ਕਰਦਾ ਹਾਂ। ਮੈਨੂੰ ਆਪਣੇ ਬੂਹੇ ਦੇ ਭਿਖਾਰੀ ਨੂੰ ਤੂੰ ਖੈਰ ਪਾ, ਹੇ ਪ੍ਰਭੂ! ਠਹਿਰਾੳ। ਕੁੰਗੂ, ਫੁੱਲ, ਹਿਰਣ ਦਾ ਨਾਫਾ, ਅਤੇ ਸੋਨਾ ਸਮੂਹ ਦੇਹਾਂ ਉਤੇ ਸਵਾਰ ਹੁੰਦੇ ਹਨ। ਚੰਨਣ ਦੀ ਤਰ੍ਹਾਂ ਪ੍ਰਭੂ ਦੇ ਗੋਲਿਆਂ ਦੀ ਉਜਲ ਖੁਸ਼ਬੂ ਇਸ ਤਰ੍ਹਾਂ ਦੀ ਹੈ ਕਿ ਉਹ ਸਾਰਿਆਂ ਨੂੰ ਸੁਗੰਧਿਤ ਕਰ ਦਿੰਦੀ ਹੈ। ਕੋਈ ਜਣਾ ਘਿਉ ਅਤੇ ਰੇਸ਼ਮ ਨੂੰ ਕਲੰਕਤ (ਬੁਰਾ) ਨਹੀਂ ਆਖਦਾ। ਐਹੋ ਜੇਹਾ ਹੁੰਦਾ ਹੈ। ਸਾਧੂ ਭਾਵੇਂ ਉਹ ਉਚੀ ਜਾਂ ਨੀਚੀ ਜਾਤੀ ਵਾਲਾ ਹੋਵੇ। ਜੋ ਤੈਂਡੇ ਨਾਮ ਨੂੰ ਨਿਮਸ਼ਕਾਰ ਕਰਦੇ ਹਨ ਅਤੇ ਤੇਰੇ ਪਿਆਰ ਅੰਦਰ ਲੀਨ ਰਹਿੰਦੇ ਹਨ, ਹੇ ਨਾਨਕ ਮੈਂ ਉਨ੍ਹਾਂ ਦੇ ਬੂਹੇ ਤੇ ਖੈਰਾਤ ਦੀ ਭੀਖ ਮੰਗਦਾ ਹਾਂ। ਤਿਲੰਕ ਪਹਿਲੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੇਰੇ ਪ੍ਰੀਤਮਾਂ! ਇਹ ਸਰੀਰ ਦਾ ਕੱਪੜਾ ਦੁਨੀਆਦਾਰੀ ਦੀ ਲਾਗ ਅੰਦਰ ਭਿਜਿਆ ਹੋਇਆ ਲਾਲਚ ਅੰਦਰ ਰੰਗਿਆ ਗਿਆ ਹੈ।