Punjabi Version

  |   Golden Temple Hukamnama

Ang: 535

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ। ਮੈਂ ਬਹੁਤਿਆਂ ਤਰੀਕਿਆਂ ਨਾਲ ਵੇਖਿਆ ਹੈ। ਉਸ ਸੁਆਮੀ ਵਰਗਾ ਹੋਰ ਕੋਈ ਨਹੀਂ। ਉਹ ਸਾਰਿਆਂ ਖਿੱਤਿਆਂ ਤੇ ਟਾਪੂਆਂ ਅੰਦਰ ਵਿਆਪਕ ਹੈ। ਸਮੂਹ ਸੰਸਾਰ ਨੂੰ ਉਹ ਭਰਪੂਰ ਭਰ ਰਿਹਾ ਹੈ। ਠਹਿਰਾਉ। ਉਹ ਪਰੇਡਿਆਂ ਤੋਂ ਪਰਮ ਪਰੇਡੇ ਹੈ। ਉਸ ਦੀ ਕੀਰਤੀ ਕੌਣ ਉਚਾਰਨ ਕਰ ਸਕਦਾ ਹੈ? ਮਤੇਰੀ ਆਤਮਾ ਉਸ ਦੀਆਂ ਕਨਸੋਆਂ ਸੁਣ ਕੇ ਜੀਊਂਦੀ ਹੈ। ਤੇਰੀ ਘਾਲ ਕਮਾਉਣ ਦੁਆਰਾ, ਹੇ ਸੁਆਮੀ ਚਾਰ ਧਾਰਮਕ ਸ਼੍ਰੇਣੀਆਂ ਅਤੇ ਚਾਰਾਂ ਹੀ ਜਾਤਾਂ ਦੇ ਜੀਵ ਮੁਕਤ ਹੋ ਜਾਂਦੇ ਹਨ। ਗੁਰਾਂ ਨੇ ਮੇਰੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ ਅਤੇ ਮੈਂ ਮਹਾਨ ਮਰਤਬਾ ਪਾ ਲਿਆ ਹੈ। ਮੇਰਾ ਦਵੈ-ਭਾਵ ਦੂਰ ਹੋ ਗਿਆ ਹੈ ਅਤੇ ਮੈਂ ਆਰਾਮ ਪ੍ਰਾਪਤ ਕਰ ਲਿਆ ਹੈ। ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੇ ਨਾਮ ਦਾ ਖਜਾਨਾ ਪ੍ਰਾਪਤ ਕਰਨ ਦੁਆਰਾ, ਮੈਂ ਸੁਖੈਨ ਹੀ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ। ਰਾਗਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ। ਹੇ ਬੰਦੇ! ਜਾਣ ਲੈ, ਕਿ ਵਾਹਿਗੁਰੂ ਇਕ ਤੇ ਕੇਵਲ ਇਕ ਹੀ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਉਸ ਨੂੰ ਇਕ ਹੀ ਸਮਝ। ਠਹਿਰਾਉ। ਕਿਉਂ ਭਟਕਦਾ ਹੈ? ਤੂੰ ਭਟਕ ਨਾਂ, ਹੇ ਮੇਰੇ ਵੀਰ! ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੈ। ਜਿਸ ਤਰ੍ਹਾਂ ਲੱਕੜ ਵਿੱਚ ਹੀ ਅੱਗ, ਜੁਗਤ ਦੇ ਬਗੈਰ ਕੰਮ ਨਹੀਂ ਸੁਆਰਦੀ, ਏਸੇ ਤਰ੍ਹਾਂ ਹੀ ਗੁਰਾਂ ਦੇ ਬਗੈਰ ਪੂਜਯ ਪ੍ਰਭੂ ਦਾ ਦਰਵਾਜਾ ਪ੍ਰਾਪਤ ਨਹੀਂ ਹੋ ਸਕਦਾ। ਸਤਿ ਸੰਗਤ ਨਾਲ ਜੁੜ ਕੇ ਤੂੰ ਆਪਣੇ ਹੰਕਾਰ ਨੂੰ ਛੱਡ ਦੇ, ਹੇ ਬੰਦੇ! ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਮਹਾਨ ਖਜਾਨਾ ਪਾਇਆ ਜਾਂਦਾ ਹੈ। ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ। ਉਸ ਦੀ ਅਵਸਥਾ ਜਾਣੀ ਨਹੀਂ ਜਾ ਸਕਦੀ। ਠਹਿਰਾਉ। ਚਾਲਾਕੀ ਕਰ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਵੇਖ ਸਕਦਾ ਹਾਂ? ਉਸ ਦੀ ਵਾਰਤਾ ਬਿਆਨ ਕਰਨ ਵਾਲੇ ਅਸਚਰਜ ਰਹਿ ਜਾਂਦੇ ਹਨ। ਦੇਵਤਿਆਂ ਦੇ ਦਾਸ, ਸਵਗਰੀ ਗਵੱਈਏ, ਪੂਰਨ ਪੁਰਸ਼ ਅਭਿਆਸੀ, ਪਵਿੱਤਰ ਪੁਰਸ਼, ਦੇਵਤੇ, ਬ੍ਰਹਮਾਂ, ਬਰਮਾ ਵਰਗੇ ਹੋਰ, ਅਤੇ ਚਾਰੇ ਵੇਦ ਦਿਹੁੰ ਰੈਣ ਪੁਕਾਰਦੇ ਹਨ, ਕਿ ਸੁਆਮੀ ਪਹੁੰਚ ਤੋਂ ਪਰੇ ਪਹੁੰਚ ਰਹਿਤ ਅਤੇ ਬੇਥਾਹ ਹੈ। ਗੁਰੂ ਜੀ ਆਖਦੇ ਹਨ, ਅਣਗਿਣਤ ਹਨ ਖੂਬੀਆਂ ਹੱਦਬੰਨਾ-ਰਹਿਤ ਸੁਆਮੀ ਦੀਆਂ। ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ; ਕਿਉਕਿ ਉਹ ਪਹੁੰਚ ਤੋਂ ਪੂਰੀ ਤਰ੍ਹਾਂ ਪਰੇ ਹਨ। ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ। ਮੈਂ ਕੇਵਲ ਕਰਤਾਰ ਨੂੰ ਹੀ ਸਿਮਰਦਾ ਅਤੇ ਗਾਉਂਦਾ ਹਾਂ। ਉਸ ਇਕ ਸਰਗੁਣ ਬ੍ਰਹਮ ਨੂੰ ਯਾਦ ਕਰਨ ਦੁਆਰਾ, ਬੰਦਾ ਨਿੱਡਰ ਹੋ ਜਾਂਦਾ ਹਾਂ ਅਤੇ ਆਰਾਮ, ਅਡੋਲਤਾ ਅਤੇ ਖੁਸ਼ੀ ਨੂੰ ਪਾ ਲੈਂਦਾ ਹੈ। ਠਹਿਰਾਉ। ਗੁਰਾਂ ਦੀ ਅਮੋਘ ਵਿਅਕਤੀ ਨੇ ਮੇਰੇ ਮੱਥੇ ਉਤੇ ਆਪਣਾ ਹੱਥ ਰੱਖਿਆ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਆਪਣੇ ਨਾਲ ਪਾਉਂਦਾ ਹਾਂ। ਪ੍ਰਭੂ ਦੇ ਕੰਵਲ ਪੈਰ, ਮੇਰੀ ਜਿੰਦ-ਜਾਨ ਦਾ ਆਸਰਾ ਹਨ। ਸਰਬ-ਸ਼ਕਤੀਵਾਨ, ਅਗਾਧ ਤੇ ਵਿਸ਼ਾਲ ਹੈ ਮੇਰਾ ਸੁਆਮੀ। ਮਾਲਕ ਹਰ ਦਿਲ ਅੰਦਰ ਵਸਦਾ ਹੈ ਅਤੇ ਨਿਹਾਇਤ ਹੀ ਨੇੜੇ ਹੈ। ਨਾਨਕ ਨੇ ਉਸ ਸਾਹਿਬ ਦੀ ਓਟ ਅਤੇ ਆਸਰਾ ਲਿਆ ਹੈ, ਜਿਸ ਦਾ ਕੋਈ ਓੜਕ ਅਤੇ ਇਹ ਜਾਂ ਔਹ ਕਿਨਾਰਾ ਨਹੀਂ। ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ। ਮੁੜ ਪਉ ਹੇ! ਹੇ ਮੇਰੀ ਜਿੰਦੜੀਏ! ਮੁੜ ਪਉ। ਓ, ਅਧਰਮੀਆਂ ਵੱਲੋਂ ਮੁੜ ਪਉ। ਹੇ, ਕੂੜਾ ਹੈ ਪਿਆਰ ਕੂੜੇ ਪੁਰਸ਼ ਦਾ, ਇਸ ਨੂੰ ਤਿਆਗ ਦੇ। ਹੇ ਮੇਰੀ ਜਿੰਦੜੀਏ! ਅਤੇ ਤੂੰ ਖਲਾਸੀ ਪਾ ਲਵਨੂੰਗੀ। ਮਾਇਆ ਦੇ ਉਪਾਸ਼ਕ ਦੀ ਸੰਗਤ ਅੰਦਰ ਤੇਰਾ ਛੁਟਕਾਰਾ ਨਹੀਂ ਹੋਣਾ। ਠਹਿਰਾਉ। ਜਿਸ ਤਰ੍ਹਾਂ ਕੋਈ ਭੀ ਜੋ ਕਾਲਖ ਨਾਲ ਪੂਰੇ ਹੋਏ ਘਰ ਅੰਦਰ ਵੜਦਾ ਹੈ, ਕਾਲਾ ਹੋ ਜਾਂਦਾ ਹੈ, ਉਸੇ ਤਰ੍ਹਾਂ ਦਾ ਹੀ ਹੈ, ਉਹ ਇਨਸਾਨ ਜੋ ਅਧਰਮੀ ਦੀ ਸੰਗਤ ਕਰਦਾ ਹੈ। ਜੋ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਤਿੰਨਾਂ ਗੁਣਾਂ ਦੀ ਕੈਦ ਤੋਂ ਬੱਚ ਜਾਂਦਾ ਹੈ। ਉਹ ਮਾੜੀ ਸੰਗਤ ਤੋਂ ਦੂਰੋਂ ਹੀ ਭੱਜ ਜਾਂਦਾ ਹੈ। ਹੇ ਮਿਹਰਬਾਨ ਮਾਲਕ! ਰਹਿਮਤ ਦੇ ਸਮੁੰਦਰ ਮੈਂ ਤੇਰੇ ਪਾਸੋਂ ਇਹ ਦਾਤ ਮੰਗਦਾ ਹਾਂ ਕਿ ਮੈਨੂੰ ਮਾਇਆ ਦੇ ਉਪਾਸ਼ਕ ਤੇ ਆਮ੍ਹੋ ਸਾਹਮਣੇ ਨਾਂ ਕਰੀ।