Punjabi Version

  |   Golden Temple Hukamnama

Ang: 654

ਤੂੰ ਆਪ ਜਗਤ ਰਚਿਆ ਹੈ ਅਤੇ ਆਪ ਹੀ ਆਖਰਕਾਰ ਜਿਸ ਨੂੰ ਨਾਸ ਕਰ ਦੇਵੇਂਗਾ। ਕੇਵਲ ਤੇਰਾ ਹੁਕਮ ਹੀ ਸਾਰੇ ਪ੍ਰਚੱਲਤ ਹੋ ਰਿਹਾ ਹੈ। ਜਿਹੜਾ ਕੁਛ ਤੂੰ ਕਰਦਾ ਹੈ, ਓਹੀ ਹੁੰਦਾ ਹੈ। ਗੁਰਾਂ ਦੇ ਰਾਹੀਂ ਪ੍ਰਭੂ ਬੰਦੇ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ, ਅਤੇ ਤਦ ਉਹ ਪ੍ਰਭੂ ਨੂੰ ਪਾ ਲੈਂਦਾ ਹੈ। ਗੁਰਾਂ ਦੀ ਦਇਆ ਦੁਆਰਾ, ਨਾਨਕ ਸੁਆਮੀ ਦੀ ਸਿਮਰਨ ਕਰਦਾ ਹੈ। ਸਾਰੇ ਜਣੇ ਕਹੋ "ਮੁਬਾਰਕ, ਮੁਬਾਰਕ! ਮੁਬਾਰਕ ਹਨ ਉਹ ਗੁਰੂ ਮਹਾਰਾਜ"। ਬਾਣੀ ਸੰਤ ਕਬੀਰ ਜੀ ਘਰੁ 1। ਭਗਤ ਕਬੀਰ ਜੀ ਕੀ ਬਾਣੀ, ਰਾਗ ਸੋਰਠ, ਘਰ 1। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਪੱਥਰ ਦੀਆਂ ਮੂਰਤੀਆਂ ਦੀ ਉਪਾਸ਼ਨਾ ਕਰਦੇ ਕਰਦੇ ਹਿੰਦੂ ਮਰ ਗਏ ਹਨ ਅਤੇ ਮੁਸਲਮਾਨ ਉਸ ਨੂੰ ਸਿਰ ਨਿਭਾਉਂਦੇ ਮਰ ਗਏ ਹਨ। ਉਹ (ਹਿੰਦੂ) ਮੁਰਦੇ ਨੂੰ ਸਾੜਦੇ ਹਨ ਅਤੇ ਮੁਸਲਮਾਨ ਉਸ ਨੂੰ ਦੱਬਦੇ ਹਨ। ਦੋਨਾਂ ਵਿਚੋਂ ਕਿਸੇ ਨੂੰ ਭੀ ਤੇਰੀ ਅਸਲ ਅਵਸਥਾ ਦਾ ਪਤਾ ਨਹੀਂ ਲੱਗਦਾ, ਹੇ ਪ੍ਰਭੂ! ਹੇ ਮੇਰੀ ਜਿੰਦੜੀਏ! ਜਗਤ ਇਕ ਅੰਨ੍ਹਾ ਡੂੰਘਾ ਖਾਤਾ ਹੈ। ਚੌਹੀ ਪਾਸੀ ਮੌਤ ਦਾ ਜਾਲ ਫੈਲਿਆ ਹੋਇਆ ਹੈ। ਠਹਿਰਾਉ। ਕਵੀਸ਼ਰ ਕਵਿਤਾਵਾਂ ਪੜ੍ਹ ਪੜ੍ਹ ਕੇ ਮਰ ਗਏ ਹਨ ਅਤੇ ਗੋਦੜੀ ਵਾਲੇ ਫਕੀਰ ਕਿਦਾਰ ਨਾਥ ਜਾ ਜਾ ਕੇ। ਯੋਗੀ ਵਾਲਾਂ ਦੀਆਂ ਲਿਟਾਂ ਬਣਾਉਂਦੇ ਤੇ ਰੱਖਦੇ ਮਰ ਗਏ ਹਨ, ਪ੍ਰੰਤੂ ਇਨ੍ਹਾਂ ਨੂੰ ਤੇਰੀ ਦਸ਼ਾ ਦੀ ਗਿਆਤ ਨਹੀਂ, ਹੇ ਸਾਹਿਬ! ਪਾਤਿਸ਼ਾਹ ਦੌਲਤ ਨੂੰ ਜਮ੍ਹਾਂ ਅਤੇ ਇਕੱਤਰ ਕਰਦੇ ਅਤੇ ਸੋਨੇ ਦੇ ਭਾਰਾਂ ਨੂੰ ਦਬਦੇ ਮਰ ਗਏ ਹਨ। ਪੰਡਤ ਵੇਦਾ ਪੜ੍ਹਦੇ ਤੇ ਵਾਚਦੇ ਮਰ ਖੱਪ ਗਏ ਹਨ ਅਤੇ ਇਸਤਰੀਆਂ ਆਪਣੀ ਸੁੰਦਰਤਾ ਵੇਦਦੀਆਂ ਵੇਦਖੀਆਂ ਮਰ ਮੁੱਕ ਗਈਆਂ ਹਨ। ਸੁਆਮੀ ਦੇ ਨਾਮ ਬਗੈਰ ਸਾਰੇ ਤਬਾਹ ਹੋ ਗਏ ਹਨ। ਇਸ ਨੂੰ ਵੇਖ ਕੇ ਨਿਰਣਯ ਕਰ ਲੈ, ਹੇ ਬੰਦੇ! ਵਾਹਿਗੁਰੂ ਦੇ ਨਾਮ ਬਾਝੋਂ ਕਿਸ ਨੂੰ ਮੁਕਤੀ ਪ੍ਰਾਪਤ ਹੋਈ ਹੈ? ਕਬੀਰ ਇਹ ਸਿਖਮਤ ਉਚਾਰਨ ਕਰਦਾ ਹੈ। ਜਦੋ ਸਰੀਰ ਸੜ ਜਾਂਦਾ ਹੈ, ਤਾਂ ਇਹ ਸੁਆਹ ਹੋ ਜਾਂਦਾ ਹੈ। ਜੇਕਰ ਇਹ ਰਹਿ ਜਾਵੇ (ਦਫਨਾਈ ਜਾਵੇ) ਤਾਂ ਕੀੜਿਆਂ ਦੀ ਫੌਜ ਇਸ ਨੂੰ ਖਾ ਜਾਂਦੀ ਹੈ। ਜਿਵਨੂੰ ਮਿੱਟੀ ਦਾ ਕੱਚਾ ਘੜਾ ਪਾਣੀ ਪਾਇਆ ਟੁੱਟ ਜਾਂਦਾ ਹੈ, ਤੇਹੋ ਜੇਹੀ ਵਿਸ਼ਾਲਤਾ ਹੈ, ਇਸ ਸਰੀਰ ਦੀ। ਤੂੰ ਕਿਉਂ ਹੇ ਭਰਾ! ਆਕੜਿਆਂ ਤੇ ਫੁੰਕਾਰੇ ਮਾਰਦਾ ਫਿਰਦਾ ਹੈ? ਤੂੰ ਉਹ ਦਿਹਾੜੇ ਕਿਸ ਤਰ੍ਹਾਂ ਭੁੱਲ ਗਿਆ ਹੈ ਜਦ ਤੂੰ ਦਸ ਮਹੀਨੇ ਮੂੰਧੇ ਮੂੰਹ ਲਟਕਿਆ ਹੋਇਆ ਸੈਂ? ਠਹਿਰਾਉ। ਜਿਸ ਤਰ੍ਹਾਂ ਮੱਖੀ ਮਾਖਿਓ ਇਕੱਠਾ ਕਰਦੀ ਹੈ, ਏਸੇ ਤਰ੍ਹਾਂ ਹੀ ਮੂਰਖ ਸੁਆਦਾਂ ਨਾਲ ਦੌਲਤ ਜਮ੍ਹਾ ਤੇ ਇਕੱਤਰ ਕਰਦਾ ਹੈ। ਮਰਨ ਦੇ ਵੇਲੇ ਸਾਰੇ ਪੁਕਾਰਦੇ ਹਨ "ਲੈ ਜਾਓ, ਲੈ ਜਾਓ ਉਸ ਨੂੰ। ਪ੍ਰੇਤ ਨੂੰ ਕਿਉਂ ਰੱਖਿਆ ਹੋਇਆ ਹੈ? ਉਸ ਦੀ ਵਿਆਹੁਲੀ ਵਹੁਟੀ ਦੇਹਲੀ ਤਾਂਈਂ ਉਸ ਦੇ ਨਾਲ ਜਾਂਦੀ ਹੈ ਅਤੇ ਅਗੇਰੇ ਉਸ ਦੇ ਚੰਗੇ ਮਿੱਤਰ। ਸਾਰੇ ਲੋਕੀਂ ਤੇ ਸਨਬੰਧੀ ਸ਼ਮਸ਼ਾਨ ਭੂਮੀ ਤੋੜੀ ਨਾਲ ਜਾਂਦੇ ਹਨ ਤੇ ਉਸ ਦੇ ਮਗਰੋਂ ਰਾਜ ਹੰਸ (ਆਤਮਾ) ਕੱਲਮਕੱਲੀ ਜਾਂਦੀ ਹੈ। ਕਬੀਰ ਜੀ ਆਖਦੇ ਹਨ, ਧਿਆਨ ਨਾਲ ਸੁਣ, ਹੇ ਫਾਨੀ ਬੰਦੇ! ਤੈਨੂੰ ਮੌਤ ਨੇ ਪਕੜਿਆ ਹੋਇਆ ਹੈ ਤੇ ਤੂੰ ਅੰਨ੍ਹੇ ਖੂਹ ਵਿੱਚ ਡਿਗ ਪਿਆ ਹੈ। ਤੋਤੇ ਦੇ ਗੁੰਮਰਾਹ ਹੋ, ਕੁੜਿਕੀ ਵਿੱਚ ਫਸਣ ਦੀ ਤਰ੍ਹਾਂ ਤੂੰ ਆਪਣੇ ਆਪ ਨੂੰ ਕੂੜੀ ਧਨ-ਦੋਲਤ ਨਾਲ ਫਸਾ ਲਿਆ ਹੈ। ਵੇਦਾਂ ਤੇ ਪੁਰਾਨਾਂ ਦੇ ਸਮੂਹ ਉਪਦੇਸ਼ ਸ੍ਰਵਣ ਕਰ, ਮੈਨੂੰ ਭੀ ਧਾਰਮਕ ਸੰਸਕਾਰ ਕਰਨ ਦੀ ਖਾਹਿਸ਼ ਪੈਦਾ ਹੋ ਗਈ। ਪਰ ਸਾਰੇ ਦਾਨੇ ਬੰਦਿਆਂ ਨੂੰ ਮੌਤ ਦੇ ਪਕੜੇ ਹੋਏ ਵੇਖ ਕੇ, ਮੈਂ ਇਸ ਖਾਹਿਸ਼ ਨੂੰ ਛੱਡ ਕੇ ਖੜ੍ਹਾ ਹੋ ਪੰਡਤਾਂ ਕੋਲੋਂ ਆ ਗਿਆ ਹਾਂ। ਹੇ ਮੇਰੀ ਜਿੰਦੇ! ਤੂੰ ਆਪਣਾ ਵਾਹਿਦ ਕਾਰਜ ਸਿਰੇ ਨਹੀਂ ਚਾੜਿ੍ਹਆ। ਤੂੰ ਪਾਤਿਸ਼ਾਹ ਪ੍ਰਮੇਸ਼ਰ ਦਾ ਭਜਨ ਨਹੀਂ ਕੀਤਾ। ਠਹਿਰਾਉ। ਜੰਗਲਾਂ ਦੇ ਖਿਤਿਆਂ ਵਿੱਚ ਜਾ ਕੇ, ਬੰਦੇ ਯੋਗ ਤੇ ਤਪੱਸਿਆ ਸਾਧਦੇ ਹਨ ਅਤੇ ਫਲ ਤੇ ਜੜ੍ਹਾਂ ਚੁਗ ਕੇ ਖਾਂਦੇ ਹਨ। ਬੰਸਰੀ ਵਾਲੇ, ਵੇਦ ਵਾਚਣ ਵਾਲੇ, ਇਕ ਸ਼ਬਦੀਏ ਅਤੇ ਚੁੱਪ ਕਰੀਤੇ ਮੌਤ ਦੇ ਰਜਿਸਟਰ ਵਿੱਚ ਦਰਜ ਹਨ। ਨਾਰਦ ਵਰਗੀ ਪ੍ਰੇਮ-ਮਈ ਸੇਵਾ ਬੰਦੇ ਦੇ ਮਨ ਵਿੱਚ ਪ੍ਰਵੇਸ਼ ਨਹੀਂ ਕਰਦੀ ਅਤੇ ਆਪਣੀ ਦੇਹ ਨੂੰ ਬਣਾ ਸੰਵਾਰ ਕੇ ਬੰਦਾ ਇਸ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ। ਉਹ ਪ੍ਰਭੂ ਦਾ ਪਿਆਰ ਤੇ ਪ੍ਰੀਤ ਧਾਰਨ ਕਰਨ ਵਾਲਾ ਪਾਖੰਡੀ ਬਣ ਕੇ ਬਹਿੰਦਾ ਹੈ, ਪ੍ਰੰਤੂ ਉਹ ਵਾਹਿਗੁਰੂ ਪਾਸੋਂ ਕੀ ਲੈ ਸਕਦਾ ਹੈ? ਮੌਤ ਸਾਰੇ ਸੰਸਾਰ ਉਤੇ ਛਾਈ ਹੋਈ ਹੈ। ਵਹਿਮੀ ਵਿਚਾਰਵਾਨ ਭੀ ਉਸ ਦੇ ਰਜਿਸਟਰ ਵਿੱਚ ਲਿਖੇ ਹੋਏ ਹਨ।