Punjabi Version

  |   Golden Temple Hukamnama

Ang: 648

ਇਸ ਤਰੀਕੇ ਨਾਲ ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਗੁਰੂ-ਅਨੁਸਾਰੀ ਸਾਰੇ ਸੰਸਾਰ ਦੀ ਪਾਤਿਸ਼ਾਹੀ ਪ੍ਰਾਪਤ ਕਰ ਲੈਂਦਾ ਹੈ। ਨਾਨਕ, ਜਦੋਂ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਕੇਵਲ ਤਦ ਹੀ ਬੰਦਾ ਗੁਰਾਂ ਦੇ ਰਾਹੀਂ ਇਸ (ਭੇਤ) ਨੂੰ ਸਮਝਦਾ ਹੈ। ਸਲੋਕ ਤੀਜੀ ਪਾਤਿਸ਼ਾਹੀ। ਜੋ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦਾ ਇਸ ਜੱਗ ਵਿੱਚ ਆਉਣਾ ਕਬੂਲ ਹੋ ਜਾਂਦਾ ਹੈ। ਨਾਨਕ, ਉਹ ਆਪਣੀਆਂ ਪੀੜ੍ਹੀਆਂ ਨੂੰ ਬਚਾ ਲੈਂਦੇ ਹਨ, ਅਤੇ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਪਾਉਂਦੇ ਹਨ। ਪਉੜੀ। ਪਵਿੱਤ੍ਰ ਸਿੱਖ ਸਹੇਲੀਆਂ ਨੂੰ, ਗੁਰੂ ਜੀ ਸੁਆਮੀ ਨਾਲ ਮਿਲਾ ਦਿੰਦੇ ਹਨ। ਕਈਆਂ ਦਾਸਾਂ ਨੂੰ ਗੁਰੂ ਜੀ ਆਪਣੀ ਹਜ਼ੂਰੀ ਵਿੱਚ ਰੱਖਦੇ ਹਨ ਅਤੇ ਕਈਆਂ ਨੂੰ ਗੁਰੂ ਜੀ ਆਪਣੀ ਆਪਣੀ ਸੇਵਾ ਵਿੱਚ ਜੋੜਦੇ ਹਨ। ਜੋ ਆਪਣੇ ਹਿਰਦੇ ਤੇ ਦਿਲ ਵਿੱਚ ਪ੍ਰੀਤਮ ਗੁਰਾਂ ਨੂੰ ਅਸਥਾਪਨ ਕਰਦੇ ਹਨ, ਉਨ੍ਹਾਂ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਪ੍ਰਦਾਨ ਕਰਦੇ ਹਨ। ਗੁਰੂ ਜੀ ਸਾਰੇ ਸਿੱਖਾਂ ਨੂੰ ਆਪਣੇ ਮਿੱਤਰਾਂ, ਪੁੱਤਰਾਂ ਅਤੇ ਵੀਰਾਂ ਦੀ ਮਾਨੰਦ ਇਕ ਜੈਸੀ ਮੁਹੱਬਤ ਕਰਦੇ ਹਨ। ਤੁਸੀਂ ਸਾਰੇ ਵਿਸ਼ਾਲ ਸੱਚੇ ਗੁਰਾਂ ਦੇ ਨਾਮ ਦਾ ਉਚਾਰਨ ਕਰੋ। ਵਿਸ਼ਾਲ ਗੁਰਾਂ ਨੂੰ ਆਰਾਧਨ ਦੁਆਰਾ ਇਨਸਾਨ ਮੁੜ ਸੁਰਜੀਤ ਹੋ ਜਾਂਦਾ ਹੈ। ਸਲੋਕ ਤੀਜੀ ਪਾਤਿਸ਼ਾਹੀ। ਨਾਨਕ, ਬੇਸਮਝ, ਅੰਨ੍ਹੇ ਇਨਸਾਨ ਨਾਮ ਦਾ ਆਰਾਧਨ ਨਹੀਂ ਕਰਦੇ ਅਤੇ ਹੋਰ ਕੰਮ ਕਾਜ ਕਰਦੇ ਹਨ। ਮੌਤ ਦੇ ਦੂਤ ਦੇ ਬੂਹੇ ਤੇ ਬੰਨ੍ਹੇ ਹੋਏ ਉਹ ਸਜ਼ਾ ਪਾਉਂਦੇ ਹਨ ਅਤੇ ਅੰਤ ਨੂੰ ਉਹ ਗੰਦਗੀ ਅੰਦਰ ਸੜ ਜਾਂਦੇ ਹਨ। ਤੀਜੀ ਪਾਤਿਸ਼ਾਹੀ। ਨਾਨਕ, ਸੱਚੇ ਦੇ ਪ੍ਰਮਾਣੀਕ ਹਨ ਉਹ ਪੁਰਸ਼, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ। ਵਾਹਿਗੁਰੂ ਦੇ ਨਾਮ ਵਿੱਚ ਉਹ ਲੀਨ ਹੋਏ ਰਹਿੰਦੇ ਹਨ ਅਤੇ ਉਨ੍ਹਾਂ ਦੇ ਜਨਮ ਤੇ ਮਰਨ ਮੁੱਕ ਜਾਂਦੇ ਹਨ। ਪਉੜੀ। ਦੌਲਤ, ਜਾਇਦਾਦ ਅਤੇ ਮਾਲ-ਮਿਲਖ ਦਾ ਇਕੱਤ੍ਰ ਕਰਨਾ ਅਖੀਰ ਨੂੰ ਤਕਲੀਫ-ਦਿਹ ਹੋ ਜਾਂਦਾ ਹੈ। ਸ਼ਿੰਗਾਰੇ ਹੋਏ ਮਕਾਨ, ਰਾਜਭਵਨ ਅਤੇ ਮਹਿਲ-ਮਾੜੀਆਂ ਜਿਨ੍ਹਾਂ ਵਿਚੋਂ ਕੋਈ ਵੀ ਇਨਸਾਨ ਦੇ ਨਾਲ ਨਹੀਂ ਜਾਂਦਾ। ਪ੍ਰਾਣੀ, ਸਦਾ, ਅਨੇਕਾਂ ਰੰਗਤਾ ਅਤੇ ਘੋੜੇ ਹੀ ਪਾਲਦਾ ਹੈ, ਪ੍ਰੰਤੂ ਉਹ ਕਿਸੇ ਕੰਮ ਭੀ ਨਹੀਂ ਆਉਂਦੇ। ਹੇ ਬੰਦੇ! ਤੂੰ ਆਪਣਾ ਮਨ ਰੱਬ ਦੇ ਨਾਮ ਨਾਲ ਜੋੜ ਅਤੇ ਅਖੀਰ ਨੂੰ ਇਹ ਤੇਰਾ ਸਹਾਇਕ ਹੋਵੇਗਾ। ਗੁਰਾਂ ਦੀ ਮਿਹਰ ਸਕਦਾ, ਗੋਲੇ ਨਾਨਕ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ। ਸਲੋਕ ਤੀਜੀ ਪਾਤਿਸ਼ਾਹੀ। ਵਾਹਿਗੁਰੂ ਦੀ ਰਹਿਮਤ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਕੇਵਲ ਪੂਰਨ ਪ੍ਰਾਲਭਧ ਰਾਹੀਂ ਹੀ ਇਹ ਪ੍ਰਾਪਤ ਹੋ ਸਕਦਾ ਹੈ। ਨਾਨਕ, ਜੇਕਰ ਸੁਆਮੀ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਪ੍ਰਾਣੀ, ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ। ਪਹਿਲੀ ਪਾਤਿਸ਼ਾਹੀ। ਕਈ ਸਾੜੇ ਜਾਂਦੇ ਹਨ, ਕਈ ਦੱਬੇ ਜਾਂਦੇ ਹਨ ਅਤੇ ਕਈਆਂ ਨੂੰ ਕੂਕਰ ਖਾਂਦੇ ਹਨ। ਕਈ ਜਲ ਵਿੱਚ ਪ੍ਰਵਾਹ ਕੀਤੇ ਜਾਂਦੇ ਹਨ ਅਤੇ ਮੁੜ ਕਈਆਂ ਨੂੰ ਸੁੰਨਸਾਨ ਵਲਗਣ ਵਿੱਚ ਸੁੱਟਿਆ ਜਾਂਦਾ ਹੈ। ਨਾਨਕ, ਇਹ ਕੁਝ ਪਤਾ ਨਹੀਂ ਲੱਗਦਾ ਕਿ ਉਹ ਕਿਥੇ ਜਾ ਕੇ ਅਲੋਪ ਹੋ ਜਾਂਦੇ ਹਨ। ਪਉੜੀ। ਪਵਿੱਤਰ ਹੈ, ਉਨ੍ਹਾਂ ਦਾ ਸਮੂਹ ਖਾਣਾ, ਪਹਿਨਣਾ ਅਤੇ ਦੌਲਤ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ। ਪਵਿੱਤਰ ਹਨ ਸਾਰੇ ਧਾਮ, ਰਾਜਭਵਨ, ਮਹਲਿ ਮਾੜੀਆਂ ਅਤੇ ਸਰਾਵਾਂ ਉਨ੍ਹਾਂ ਦੀਆਂ, ਜਿਨ੍ਹਾਂ ਵਿੱਚ ਪਵਿੱਤਰ ਪੁਰਸ਼, ਵਾਹਿਗੁਰੂ ਦੇ ਗੋਲੇ, ਗੁਰੂ ਦੇ ਸਿੱਖ ਅਤੇ ਜਗਤ-ਤਿਆਗੀ ਜਾ ਕੇ ਵਿਸਰਾਮ ਕਰਦੇ ਹਨ। ਪਵਿੱਤਰ ਹਨ। ਉਨ੍ਹਾਂ ਦੇ ਸਮੂਹ ਘੋੜੇ, ਕਾਠੀਆਂ ਅਤੇ ਤਾਹਰੂ ਉਨ੍ਹਾਂ ਦੇ, ਜਿਨ੍ਹਾਂ ਉਤੇ ਸਵਾਰ ਹੋ, ਗੁਰੂ-ਅਨੁਸਾਰੀ, ਗੁਰੂ ਦੇ ਸਿੱਖ, ਸੱਚੇ ਪੁਰਸ਼ ਅਤੇ ਭਗਤ ਆਪਣੇ ਮਾਰਗ ਜਾਂਦੇ ਹਨ। ਪਾਵਨ ਹਨ ਸਾਰੇ ਸੰਸਕਾਰ, ਈਮਾਨ ਅਤੇ ਕੰਮ ਕਾਜ ਉਨ੍ਹਾਂ ਦੇ ਜੋ ਸੁਆਮੀ ਵਾਹਿਗੁਰੂ ਅਤੇ ਸੱਚੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ। ਪਵਿੱਤ੍ਰ ਗੁਰਸਿੱਖ, ਜਿਨ੍ਹਾਂ ਦੇ ਖਜਾਨੇ ਵਿੱਚ ਪਵਿੱਤਰਤਾ ਹੈ, ਉਹ ਹੀ ਗੁਰਾਂ ਕੋਲ ਜਾਂਦੇ ਹਨ। ਸਲੋਕ ਤੀਜੀ ਪਾਤਿਸ਼ਾਹੀ। ਨਾਨਕ, ਨਾਮ ਨੂੰ ਤਿਆਗ ਕੇ, ਇਨਸਾਨ, ਆਪਣੇ ਇਸ ਲੋਕ ਅਤੇ ਪ੍ਰਲੋਕ ਸਭ ਨੂੰ ਗੁਆ ਲੈਂਦਾ ਹੈ। ਉਸ ਦੀ ਉਪਾਸ਼ਨਾ ਅਤੇ ਸਵੈ-ਜਬਤ ਸਾਰੇ ਵਿਅਰਥ ਜਾਂਦੇ ਹਨ। ਉਸ ਨੂੰ ਹੋਰਸ ਦੀ ਪ੍ਰੀਤ ਨੇ ਠੱਗ ਲਿਆ ਹੈ। ਮੌਤ ਦੇ ਦੂਤ ਦੇ ਬੂਹੇ ਤੇ ਬੱਝਾ ਹੋਇਆ ਉਹ ਕੁੱਟਿਆ ਫਾਂਟਿਆ ਜਾਂਦਾ ਹੈ ਤੇ ਘਣੇਰੀ ਸਜ਼ਾ ਪਾਉਂਦਾ ਹੈ।

Ang: 649

ਤੀਜੀ ਪਾਤਿਸ਼ਾਹੀ। ਦੂਸ਼ਨ ਲਾਉਣ ਵਾਲੇ ਸਾਧੂਆਂ ਨਾਲ ਦੁਸ਼ਮਣੀ ਕਰਦੇ ਹਨ ਅਤੇ ਪਾਂਬਰਾਂ ਦੇ ਨਾਲ ਨਹੁੰ ਤੇ ਪ੍ਰੀਤ ਪਾਉਂਦੇ ਹਨ। ਏਥੇ ਤੇ ਏਦੂੰ ਮਗਰੋਂ, ਉਨ੍ਹਾਂ ਨੂੰ, ਆਰਾਮ ਨਹੀਂ ਮਿਲਦਾ। ਉਹ ਮੁੜ ਮੁੜ ਕੇ ਜੰਮਦੇ ਤੇ ਮਰਦੇ ਰਹਿੰਦੇ ਹਨ। ਉਨ੍ਹਾਂ ਦੀ ਖਾਹਿਸ਼ ਕਦਾਚਿਤ ਨਹੀਂ ਬੁਝਦੀ ਅਤੇ ਦਵੈਤ-ਭਾਵ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਦੁਸ਼ਨ ਲਾਉਣ ਵਾਲਿਆਂ ਦੇ ਚਿਹਰੇ ਸਾਹਿਬ ਦੀ ਉਸ ਸੱਚੀ ਦਰਗਾਹ ਵਿੱਚ ਕਾਲੇ ਕੀਤੇ ਜਾਂਦੇ ਹਨ। ਨਾਨਕ, ਨਾਮ ਦੇ ਬਿਨਾ ਪ੍ਰਾਣੀ ਨੂੰ ਨਾਂ ਇਸ ਕਿਨਾਰੇ (ਲੋਕ ਵਿੱਚ) ਨਾਂ ਹੀ ਪਰਲੇ ਕਿਨਾਰੇ (ਪ੍ਰਲੋਕ ਵਿੱਚ) ਪਨਾਹ ਮਿਲਦੀ ਹੈ। ਪਉੜੀ। ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ। ਜੋ, ਆਪਣੇ ਦਿਲ ਤੇ ਰਿਦੇ ਅੰਦਰ ਇਕ ਸਾਹਿਬ ਨੂੰ ਸਿਮਰਦੇ ਹਨ, ਉਹ ਇਕ ਸਾਹਿਬ ਦੇ ਬਗੈਰ ਹੋਰਸ ਨੂੰ ਨਹੀਂ ਪਛਾਣਦੇ। ਕੇਵਲ ਓਹੀ ਪੁਰਸ਼ ਸੁਆਮੀ ਦੇ ਸੇਵਾ ਕਮਾਉਂਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਸੁਆਮੀ ਨੇ ਲਿਖੀ ਹੋਈ ਹੈ। ਉਹ ਸਦਾ ਹਰੀ ਦੀਆਂ ਵਡਿਆਈਆਂ ਆਲਾਪਦੇ ਹਨ ਤੇ ਗੁਣਵਾਨ ਪ੍ਰਭੂ ਦੀ ਮਹਿਮਾ ਗਾਇਨ ਕਰ ਆਪਣੇ ਮਨ ਨੂੰ ਸਮਝਾਉਂਦੇ ਹਨ। ਮਹਾਨ ਹੈ ਮਹਾਨਤਾ ਪਵਿੱਤਰ ਪੁਰਸ਼ਾਂ ਦੀ। ਪੂਰਨ ਗੁਰਾਂ ਦੇ ਰਾਹੀਂ ਉਹ ਰੱਬ ਦੇ ਨਾਮ ਵਿੱਚ ਲੀਨ ਰਹਿੰਦੇ ਹਨ। ਸਲੋਕ ਤੀਜੀ ਪਾਤਿਸ਼ਾਹੀ। ਔਖੀ ਹੈ ਸੱਚੇ ਗੁਰਾਂ ਦੀ ਚਾਕਰੀ, ਬੰਦੇ ਨੂੰ ਆਪਣਾ ਸੀਸ ਸੋਂਪਣਾ ਅਤੇ ਆਪਣਾ ਆਪ ਮੇਟਣਾ ਪੈਂਦਾ ਹੈ। ਜੇਕਰ ਉਹ ਗੁਰਾਂ ਦੇ ਉਪਦੇਸ਼ ਦੁਆਰਾ (ਜੀਵਤ ਭਾਵਤੋਂ) ਮਰ ਜਾਵੇ, ਉਹ ਮੁੜ ਕੇ ਨਹੀਂ ਮਰਦਾ ਅਤੇ ਤਦ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ। ਪਾਰਸ ਨਾਲ ਲੱਗ ਕੇ ਉਹ ਪਾਰਸ ਥੀ ਵੰਞਦਾ ਹੈ ਅਤੇ ਸੱਚੇ ਸੁਆਮੀ ਨਾਲ ਪਿਆਰ ਅੰਦਰ ਜੁੜਿਆ ਰਹਿੰਦਾ ਹੈ। ਜਿਸ ਲਈ ਧੁਰੋਂ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਸ ਨੂੰ ਸੁਆਮੀ-ਸਰੂਪ ਸੱਚੇ ਗੁਰੂ ਆ ਕੇ ਮਿਲ ਪੈਂਦੇ ਹਨ। ਨਾਨਕ, ਲੇਖੇ-ਪੱਤੇ ਦੁਆਰਾ, ਗੁਮਾਸ਼ਤਾ ਆਪਣੇ ਸੁਆਮੀ ਨਾਲ ਨਹੀਂ ਮਿਲ ਸਕਦਾ। ਜਿਸ ਨੂੰ ਸੁਆਮੀ ਬਖਸ਼ਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਤੀਜੀ ਪਾਤਿਸ਼ਾਹੀ। ਆਪਣੇ ਸਵੈ-ਮਨੋਰਥ ਦੇ ਕੁਰਾਹੇ ਪਏ ਹੋਏ ਮੂੜ੍ਹ ਚੰਗੇ ਤੇ ਮੰਦੇ ਦੀ ਪਛਾਣ ਨਹੀਂ ਕਰਦੇ। ਜੇਕਰ ਉਹ ਨਾਮ ਦਾ ਚਿੰਤਨ ਕਰਨ, ਤਦ ਉਹ ਪ੍ਰਭੂ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਨੂਰ, ਪਰਮ ਨੂਰ ਵਿੱਚ ਲੀਨ ਹੋ ਜਾਂਦਾ ਹੈ। ਜਦ ਸੱਚੇ ਸੁਆਮੀ ਦਾ ਡਰ ਹਮੇਸ਼ਾਂ ਲਈ ਉਨ੍ਹਾਂ ਦੇ ਅੰਤਰਿ ਆਤਮੇ ਟਿਕ ਜਾਂਦਾ ਹੈ ਤਦ ਹੀ ਉਹ ਸਮੂਹ ਸਮਝ ਨੂੰ ਪ੍ਰਾਪਤ ਹੁੰਦੇ ਹਨ। ਸੱਚੇ ਗੁਰੂ ਉਨ੍ਹਾਂ ਦੇ ਆਪਣੇ (ਹਿਰਦੇ) ਗ੍ਰਿਹ ਵਿੱਚ ਹੀ ਨਿਵਾਸ ਰੱਖਦੇ ਹਨ ਅਤੇ ਆਪ ਹੀ ਉਨ੍ਹਾਂ ਨੂੰ, ਉਨ੍ਹਾਂ ਦੇ ਸਾਈਂ ਨਾਲ, ਮਿਲਾ ਦਨੂੰਦੇ ਹਨ। ਨਾਨਕ, ਜਿਸ ਉਤੇ ਦਾ ਸੁਆਮੀ ਮਿਹਰ ਅਤੇ ਬਖਸ਼ਸ਼ ਧਾਰਦਾ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਅਤੇ ਉਸ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ। ਪਉੜੀ। ਮੁਬਾਰਕ! ਮੁਬਾਰਕ! ਹੈ ਪ੍ਰਾਲਭਧ ਉਨ੍ਹਾਂ ਨੇਕ ਪੁਰਸ਼ਾਂ ਦੀ, ਜੋ ਆਪਣੇ ਮੂੰਹ ਨਾਲ ਵਾਹਿਗੁਰੂ ਅਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ। ਮੁਬਾਰਕ! ਮੁਬਾਰਕ ਹੈ, ਪ੍ਰਾਲਭਧ ਉਨ੍ਹਾਂ ਨੇਕ ਬੰਦਿਆਂ ਦੀ ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਮਹਿਮਾ ਸੁਣਦੇ ਹਨ। ਮੁਬਾਰਕ! ਮੁਬਾਰਕ ਹੈ, ਕਿਸਮਤ ਉਨ੍ਹਾਂ ਸ਼ੁਭ ਲੋਕਾਂ ਦੀ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਨੇਕ ਪੁਰਸ਼ ਥੀ ਵੰਞਦੇ ਹਨ। ਸੁਲੱਖਣੀ! ਸੁਲੱਖਣੀ! ਹੈ ਕਿਸਮਤ ਉਨ੍ਹਾਂ ਪਵਿੱਤਰ ਪੁਰਸ਼ਾਂ ਦੀ, ਜੋ ਗੁਰਾਂ ਦੇ ਉਪਦੇਸ਼ ਤੇ ਅਮਲ ਕਰਕੇ ਮਨ ਨੂੰ ਜਿੱਤ ਲੈਂਦੇ ਹਨ। ਸਾਰਿਆਂ ਨਾਲੋਂ ਉਚੀ ਹੈ ਕਿਸਮਤ ਗੁਰੂ ਦੇ ਸਿੱਖਾਂ ਦੀ, ਜਿਹੜੇ ਗੁਰ-ਸਿੱਖ, ਗੁਰਾਂ ਦੇ ਪੈਰੀ ਪੈਂਦੇ ਹਨ। ਸਲੋਕ ਤੀਜੀ ਪਾਤਿਸ਼ਾਹੀ। ਜੋ ਪ੍ਰਭੂ ਨੂੰ ਜਾਣਦਾ ਹੈ ਅਤੇ ਇਕ ਨਾਮ ਨਾਲ ਆਪਣੀ ਬਿਰਤੀ ਜੋੜਦਾ ਹੈ, ਉਸ ਦਾ ਬ੍ਰਹਮਣ-ਪੁਣਾ ਕਾਇਮ ਰਹਿੰਦਾ ਹੈ। ਨੌ ਖਜਾਨੇ ਅਤੇ ਅਠਾਰਾਂ ਕਰਾਮਾਤੀ-ਸ਼ਕਤੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ ਜੋ ਸੁਆਮੀ ਨੂੰ ਸਦੀਵ ਹੀ ਆਪਣੇ ਮਨ ਵਿੱਚ ਟਿਕਾਈ ਰੱਖਦਾ ਹੈ। ਸੱਚੇ ਗੁਰਾਂ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਤੂੰ ਇਸ ਨੂੰ ਸਮਝ ਅਤੇ ਵਿਚਾਰ। ਨਾਨਕ, ਪੂਰਨ ਨਸੀਬਾਂ ਰਾਹੀਂ ਬੰਦਾ ਸੱਚੇ ਗੁਰਾਂ ਨੂੰ ਮਿਲਦਾ ਹੈ ਅਤੇ ਚਾਰਾਂ ਹੀ ਯੁੱਗਾਂ ਅੰਦਰ ਆਰਾਮ ਪਾਉਂਦਾ ਹੈ। ਤੀਜੀ ਪਾਤਿਸ਼ਾਹੀ। ਭਾਵਨੂੰ ਜੁਆਨ ਹੋਵੇ, ਭਾਵਨੂੰ ਬੁੱਢਾ, ਆਪ-ਹੁਦਰੇ ਪੁਰਸ਼ ਦੀ ਤ੍ਰਿਸ਼ਣਾ ਤੇ ਭੁੱਖ ਮਿਟਦੀਆਂ ਨਹੀਂ। ਗੁਰੂ-ਅਨੁਸਾਰੀ ਨਾਮ ਨਾਲ ਰੰਗੇ ਹੋਏ ਹਨ ਅਤੇ ਆਪਣੀ ਸਵੈ-ਹੰਗਤਾ ਨੂੰ ਗੁਆ ਕੇ ਸ਼ਾਂਤ ਥੀ ਗਏ ਹਨ। ਉਨ੍ਹਾਂ ਦੇ ਮਨ ਰੱਜ ਅਤੇ ਧ੍ਰਾਮ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੁੜ ਕੇ ਭੁੱਖ ਨਹੀਂ ਲੱਗਦੀ।