Punjabi Version

  |   Golden Temple Hukamnama

Ang: 583

ਆਪਣੀ ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੀ ਘਾਲ ਕਮਾਉਂਦੀ ਹਾਂ। ਇਸ ਤਰ੍ਹਾਂ ਸੱਚਾ ਪਤੀ ਸੁਭਾਵਕ ਹੀ ਮੈਨੂੰ ਮਿਲ ਪਵੇਗਾ। ਪਤਨੀ ਸੱਚ ਦੀ ਕਮਾਈ ਕਰਦੀ ਹੈ ਅਤੇ ਸਤਿਨਾਮ ਨਾਲ ਰੰਗੀ ਹੋਈ ਹੈ। ਸੱਚਾ ਪਤੀ ਆ ਕੇ ਉਸ ਨੂੰ ਮਿਲ ਪੈਂਦਾ ਹੈ। ਉਹ ਕਦਾਚਿਤ ਵਿਧਵਾ ਨਹੀਂ ਹੁੰਦੀ ਤੇ ਸਦੀਵ ਹੀ ਅਨੰਦ ਪਤਨੀ ਬਣੀ ਰਹਿੰਦੀ ਹੈ। ਆਪਣੇ ਚਿੱਤ ਅੰਦਰ ਉਹ ਬੈਕੁੰਠੀ ਤਾੜੀ ਨੂੰ ਪਰਾਪਤ ਹੋ ਜਾਂਦੀ ਹੈ। ਪਤੀ ਸਾਰਿਆਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਉਸ ਨੂੰ ਐਨ ਨੇੜੇ ਤੱਕ ਕੇ, ਉਹ ਸੁਭਾਵਕ ਹੀ ਉਸ ਦੀ ਪ੍ਰੀਤ ਦਾ ਅਨੰਦ ਲੈਂਦੀ ਹੈ। ਜਿਨ੍ਹਾਂ ਸਾਧੂਆਂ ਨੇ ਆਪਣੇ ਪਤੀ ਨੂੰ ਪਹਿਚਾਣਿਆ ਹੈ, ਮੈਂ ਉਨ੍ਹਾਂ ਕੋਲ ਜਾ ਕੇ ਆਪਣੇ ਸਾਈਂ ਬਾਰੇ ਪੁੱਛਦੀ ਹਾਂ। ਵਿਛੁੜੀਆਂ ਹੋਈਆਂ ਭੀ ਆਪਣੇ ਪਤੀ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਸਤਿਗੁਰਾਂ ਦੇ ਪੈਰੀ ਪੈ ਜਾਣ। ਸੱਚੇ ਗੁਰੂ ਸਦੀਵ ਹੀ ਮਿਹਰਬਾਨ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ, ਬੰਦੇ ਦੀਆਂ ਬਦੀਆਂ ਸੜ ਸੁਆਹ ਹੋ ਜਾਂਦੀਆਂ ਹਨ। ਆਪਣੀਆਂ ਬਦੀਆਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸਾੜ ਕੇ, ਜਗਿਆਸੂ-ਰੂਪ, ਪਤਨੀ ਦਵੈਤ-ਭਾਵ ਨੂੰ ਤਿਆਗ ਦਿੰਦੀ ਹੈ ਅਤੇ ਕੇਵਲ ਸੱਚੇ ਸਾਹਿਬ ਵਿੱਚ ਲੀਨ ਰਹਿੰਦੀ ਹੈ। ਸੱਚੇ ਨਾਮ ਦੁਆਰਾ, ਸਦੀਵੀ ਸਥਿਰ ਆਰਾਮ ਮਿਲ ਜਾਂਦਾ ਹੈ ਤੇ ਸਵੈ-ਹੰਗਤਾ ਦੇ ਸੰਦੇਹ ਦੂਰ ਹੋ ਜਾਂਦੇ ਹਨ। ਪਵਿੱਤ੍ਰ ਪਤੀ ਸਦੀਵ ਹੀ ਆਰਾਮ-ਬਖਸ਼ਣਹਾਰ ਹੈ। ਗੁਰਾਂ ਦੀ ਸਿਖਮਤ ਦੁਆਰਾ ਉਹ ਮਿਲਦਾ ਹੈ, ਹੇ ਨਾਨਕ! ਵਿਛੁੜੀਆਂ ਹੋਈਆਂ ਪਤਨੀਆਂ ਭੀ ਆਪਣੇ ਸਿਰ ਦੇ ਸਾਈਂ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਗੁਰਾਂ ਦੇ ਪੈਰੀ ਲੱਗ ਜਾਣ। ਵਡਹੰਸ ਤੀਜੀ ਪਾਤਿਸ਼ਾਹੀ। ਤੁਸੀਂ ਸੁਣੋਂ, ਹੇ ਪਤੀ ਦੀਆਂ ਪਤਨੀਓ! ਤੁਸੀਂ ਆਪਣੇ ਪ੍ਰੀਤਮ ਦੀ ਸੇਵਾ ਕਰੋ ਅਤੇ ਉਸ ਦੇ ਨਾਮ ਨੂੰ ਸਿਮਰੋ। ਗੁਣ-ਵਿਹੂਣ ਪਤਨੀ ਆਪਣੇ ਭਰਤੇ ਨੂੰ ਨਹੀਂ ਜਾਣਦੀ ਅਤੇ ਉਹ ਠੱਗੀ ਗਈ ਹੈ। ਆਪਣੇ ਪਤੀ ਨੂੰ ਭੁਲਾ ਕੇ ਉਹ ਰੋਂਦੀ ਰਹਿੰਦੀ ਹੈ। ਆਪਣੇ ਪ੍ਰਭੂ-ਪਤੀ ਨੂੰ ਯਾਦ ਕਰ ਅਤੇ ਹਮੇਸ਼ਾਂ ਉਸ ਦੀਆਂ ਖੂਬੀਆਂ ਦਾ ਧਿਆਨ ਧਾਰ, ਨੇਕ ਵਹੁਟੀ ਵੈਰਾਗਮਈ ਅਥਰੂ ਵਹਾਉਂਦੀ ਹੈ। ਉਸ ਦਾ ਸਵਾਮੀ ਨਾਂ ਮਰਦਾ ਹੈ ਨਾਂ ਹੀ ਕਿਧਰੇ ਜਾਂਦਾ ਹੈ। ਗੁਰਾਂ ਦੇ ਰਾਹੀਂ ਸਾਹਿਬ ਜਾਣਿਆ ਜਾਂਦਾ ਹੈ, ਨਾਮ ਦੇ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ ਅਤੇ ਸੱਚੀ ਪ੍ਰੀਤ ਦੇ ਰਾਹੀਂ ਇਨਸਾਨ ਉਸ ਅੰਦਰ ਲੀਨ ਹੋ ਜਾਂਦਾ ਹੈ। ਕੂੜੀ ਪਤਨੀ ਨੂੰ, ਜੋ ਕਿਸਮਤ ਦੇ ਲਿਖਾਰੀ ਆਪਣੇ ਪਤੀ ਨੂੰ ਨਹੀਂ ਜਾਣਦੀ, ਝੂਠ ਨੇ ਠੱਗ ਲਿਆ ਹੈ। ਸੁਣੋ, ਹੇ ਪਤੀ ਦੀਓ ਪਤਨੀਓ! ਆਪਣੇ ਪਿਆਰ ਦੀ ਟਹਿਲ ਕਮਾਓ ਤੇ ਉਸ ਦੇ ਨਾਮ ਦਾ ਜਾਪ ਕਰੋ। ਆਪੇ ਹੀ ਸੁਆਮੀ ਨੇ ਸਾਰਾ ਜਹਾਨ ਸਾਜਿਆ ਹੈ। ਪ੍ਰਾਣੀ ਆਉਣ ਤੇ ਜਾਣ ਦੇ ਨੇਮ ਅਧੀਨ ਹੈ। ਧਨ-ਦੌਲਤ ਦੀ ਮਮਦਾ ਨੇ ਜੀਵ ਰੂਪੀ ਇਸਤ੍ਰੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹ ਮੁੜ ਮੁੜ ਕੇ ਮਰਦੀ ਤੇ ਜੰਮਦੀ ਹੈ। ਉਹ ਮੁੜ ਮੁੜ ਕੇ ਜੰਮਦੀ ਹੈ। ਉਸ ਦੇ ਪਾਪ ਵਧਦੇ ਜਾਂਦੇ ਹਨ ਅਤੇ ਬ੍ਰਹਿਮ-ਵੀਚਾਰ ਦੇ ਬਗੈਰ ਉਹ ਠੱਗੀ ਗਈ ਹੈ। ਨਾਮ ਦੇ ਬਗੈਰ ਉਹ ਆਪਣੇ ਕੰਤ ਨੂੰ ਪਰਾਪਤ ਨਹੀਂ ਹੁੰਦੀ ਅਤੇ ਆਪਣਾ ਜੀਵਨ ਗੁਆ ਲੈਂਦੀ ਹੈ। ਸੋ, ਗੁਣ-ਵਿਹੂਣ ਕੂੜੀ ਇਸਤਰੀ ਵਿਰਲਾਪ ਕਰਦੀ ਹੈ। ਮੇਰਾ ਪ੍ਰੀਤਮ ਜਗਤ ਦੀ ਜਿੰਦ-ਜਾਨ ਹੈ, ਤਦ ਕਿਸ ਦੇ ਲਈ ਵਿਰਲਾਪ ਕਰਨਾ ਹੋਇਆ। ਪਤਨੀ ਆਪਣੇ ਕੰਤ ਨੂੰ ਵਿਸਾਰਨ ਤੇ ਹੀ ਰੋਂਦੀ ਹੈ। ਸਮੂਹ ਆਲਮ ਅਤੇ ਜੀਵ ਦਾ ਆਉਣਾ ਤੇ ਜਾਣਾ ਸੁਆਮੀ ਨੈ ਆਪ ਹੀ ਰਚਿਆ ਹੈ। ਸੱਚਾ, ਸਦੀਵੀ ਸੱਚਾ ਹੈ ਉਹ ਕੰਤ। ਨਾਂ ਉਹ ਮਰਦਾ ਹੈ ਅਤੇ ਨਾਂ ਹੀ ਕਿਤੇ ਜਾਂਦਾ ਹੈ। ਬੇਸਮਝ ਪਤਨੀ ਕੁਰਾਹੇ ਪਈ ਹੋਈ ਹੈ ਅਤੇ ਦਵੈਤ-ਭਾਵ ਰਾਹੀਂ ਵਿਧਵਾ ਬਣੀ ਬੈਠੀ ਹੈ। ਹੋਰਸ ਦੀ ਪ੍ਰੀਤ ਰਾਹੀਂ ਉਹ ਵਿਧਵਾ ਦੀ ਤਰ੍ਹਾਂ ਬਹਿੰਦੀ ਹੈ, ਧਨ-ਦੌਲਤ ਦੀ ਲਗਨ ਰਾਹੀਂ ਉਹ ਦੁੱਖ ਪਾਉਂਦੀ ਹੈ, ਉਸ ਦੀ ਉਮਰ ਘਟਦੀ ਤੇ ਦੇਹ ਨਾਸ ਹੁੰਦੀ ਜਾ ਰਹੀ ਹੈ। ਜਿਹੜਾ ਕੁਝ ਆਇਆ (ਉਪਜਿਆ) ਹੈ, ਉਹ ਸਾਰਾ ਹੀ ਟੁਰ ਵੰਝੇਗਾ। ਸੰਸਾਰੀ ਮੋਹ ਦੇ ਜ਼ਰੀਏ, ਬੰਦਾ ਦੁੱਖ ਉਠਾਉਂਦਾ ਹੈ। ਬੰਦਾ ਮੌਤ ਦੇ ਦੂਤ ਨੂੰ ਅਨੁਭਵ ਨਹੀਂ ਕਰਦਾ, ਧਨ-ਦੌਲਤ ਦੀ ਲਾਲਸਾ ਕਰਦਾ ਹੈ ਤੇ ਆਪਣੇ ਮਨ ਨੂੰ ਹਿਰਸ ਅਤੇ ਤਮ੍ਹਾ ਨਾਲ ਜੋੜਦਾ ਹੈ। ਸੱਚਾ, ਸਦੀਵੀ ਸੱਚਾ ਹੈ ਉਹ ਸਿਰ ਦੇ ਸਾਂਈ। ਉਹ ਮਰਦਾ ਨਹੀਂ ਨਾਂ ਹੀ ਕਿਧਰੇ ਜਾਂਦਾ ਹੈ। ਆਪਣੇ ਪਤੀ ਨਾਲੋਂ ਵਿਛੁੜੀਆਂ ਹੋਈਆਂ ਕਈ ਪਤਨੀਆਂ ਰੋਂਦੀਆਂ ਹਨ। ਉਹ ਅੰਨ੍ਹੀਆਂ ਨਹੀਂ ਜਾਣਦੀਆਂ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਨਾਲ ਹੈ। ਗੁਰਾਂ ਦੀ ਦਇਆ ਦੁਆਰਾ, ਸੱਚਾ ਪਤੀ ਮਿਲਦਾ ਹੈ ਅਤੇ ਪਤਨੀ ਆਪਣੇ ਚਿੱਤ ਵਿੱਚ ਹਮੇਸ਼ਾਂ ਉਸ ਨੂੰ ਯਾਦ ਕਰਦੀ ਹੈ। ਉਸ ਨੂੰ ਹਮੇਸ਼ਾਂ ਆਪਣੇ ਅੰਗ-ਸੰਗ ਜਾਣ ਕੇ, ਉਹ ਆਪਣੇ ਚਿੱਤ ਵਿੱਚ ਆਪਣੇ ਪਤੀ ਨੂੰ ਯਾਦ ਕਰਦੀ ਹੈ। ਅਧਰਮਣਾਂ ਉਸ ਨੂੰ ਦੁਰੇਡੇ ਖਿਆਲ ਕਰਦੀਆਂ ਹਨ। ਜਿਹੜੀ ਵਹੁਟੀ ਆਪਣੇ ਸਿਰ ਦੇ ਸਾਈਂ ਦੀ ਹਜ਼ੂਰੀ ਨੂੰ ਅਨੁਭਵ ਨਹੀਂ ਕਰਦੀ, ਉਸ ਦੀ ਇਹ ਦੇਹ ਮਿੱਟੀ ਵਿੱਚ ਰੁਲਦੀ ਹੈ ਅਤੇ ਕਿਸੇ ਕੰਮ ਨਹੀਂ ਆਉਂਦੀ।

Ang: 584

ਨਾਨਕ, ਜਿਹੜੀ ਪਤਨੀ ਆਪਣੇ ਚਿੱਤ ਵਿੱਚ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਚੇਤੇ ਕਰਦੀ ਹੈ, ਉਹ ਉਸ ਦੀ ਮਿਲਾਈ ਹੋਈ ਉਸ ਨੂੰ ਮਿਲ ਪੈਂਦੀ ਹੈ। ਆਪਣੇ ਪਤੀ ਨਾਲੋਂ ਵਿਛੁੜੀਆਂ ਹੋਈਆਂ ਕਈ ਪਤਨੀਆਂ ਰੋਂਦੀਆਂ ਹਨ। ਉਹ ਅੰਨ੍ਹੀਆਂ, ਨਹੀਂ ਜਾਣਦੀਆਂ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਅੰਗ ਸੰਗ ਹਨ। ਵਡਹੰਸ ਤੀਜੀ ਪਾਤਿਸ਼ਾਹੀ। ਪ੍ਰੀਤਮ ਨਾਲੋਂ ਵਿਛੁੜ ਦੇ ਦੂਸਰੀਆਂ ਰੋਂਦੀਆਂ ਹਨ, ਪ੍ਰੰਤੂ ਮੇਰਾ ਸੱਚਾ ਕੰਤ ਹਮੇਸ਼ਾਂ ਮੇਰੇ ਅੰਗ-ਸੰਗ ਹੈ। ਜੋ ਜਾਣਦੇ ਹਨ ਕਿ ਉਨ੍ਹਾਂ ਜ਼ਰੂਰੀ ਟੁਰ ਜਾਣਾ ਹੈ, ਉਹ ਸੱਚੇ ਗੁਰਾਂ ਦੀ ਸੇਵਾ ਕਰਦੇ ਅਤੇ ਨਾਮ ਨੂੰ ਸਿਮਰਦੇ ਹਨ। ਸੱਚੇ ਗੁਰਾਂ ਨੂੰ ਹਾਜ਼ਰ-ਨਾਜ਼ਰ ਜਾਣ, ਉਹ ਹਮੇਸ਼ਾਂ ਨਾਮ ਦਾ ਸਿਮਰਨ ਕਰਦੇ ਹਨ, ਅਤੇ ਗੁਰਾਂ ਦੀ ਘਾਲ ਕਮਾ ਕੇ ਆਰਾਮ ਹਨ। ਨਾਮ ਦੇ ਰਾਹੀਂ ਉਹ ਮੌਤ ਨੂੰ ਮਾਰ ਮੁਕਾਉਂਦੇ ਹਨ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ। ਉਹ ਮੁੜ ਆਉਂਦੇ ਤੇ ਜਾਂਦੇ ਨਹੀਂ। ਸੱਚਾ ਹੈ ਸੁਆਮੀ ਤੇ ਸੱਚਾ ਹੈ ਉਸ ਦਾ ਨਾਮ। ਉਸ ਦੀ ਮਿਹਰ ਦੀ ਨਿਗ੍ਹਾ ਦੁਆਰਾ ਪ੍ਰਾਣੀ ਪਰਮ ਪਰਸੰਨ ਹੋ ਜਾਂਦਾ ਹੈ। ਆਪਣੇ ਪ੍ਰੀਤਮ ਨਾਲੋਂ ਵਿਛੁੜ ਕੇ ਬਾਕੀ ਦੀਆਂ ਰੋਂਦੀਆਂ ਹਨ, ਪ੍ਰੰਤੂ ਮੇਰਾ ਸੱਚਾ ਕੰਤ ਹਮੇਸ਼ਾਂ ਹੀ ਮੇਰੇ ਨਾਲ ਹੈ। ਮੇਰਾ ਸੁਆਮੀ ਮਾਲਕ ਸਾਰਿਆਂ ਨਾਲੋਂ ਉਚਾ ਹੈ। ਮੈਂ ਕਿਸ ਤਰ੍ਹਾਂ ਆਪਣੇ ਜਾਨੀ ਦਿਲਬਰ ਨੂੰ ਮਿਲ ਸਕਦੀ ਹਾਂ? ਜਦ ਸੱਚੇ ਗੁਰਾਂ ਨੇ ਮਿਲਾਈ, ਤਦ ਮੈਂ ਸੁਖੈਨ ਹੀ ਆਪਣੇ ਪਤੀ ਨੂੰ ਮਿਲ ਪਈ ਅਤੇ ਹੁਣ ਮੈਂ ਉਸ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹਾਂ। ਮੈਂ ਹਮੇਸ਼ਾਂ ਪਿਆਰ ਸਹਿਤ ਆਪਣੇ ਜਾਨੀ ਨੂੰ ਆਪਣੇ ਦਿਲ ਵਿੱਚ ਟਿਕਾਈ ਰੱਖਦੀ ਹਾਂ। ਸੱਚੇ ਗੁਰਾਂ ਦੇ ਰਾਹੀਂ ਆਪਣੇ ਪਿਆਰੇ ਨੂੰ ਵੇਖਦੀ ਹਾਂ। ਝੂਠਾ ਤੇ ਧਨ-ਦੌਲਤ ਦੀ ਲਗਨ ਦਾ ਚੌਗਾ ਤੇ ਉਨ੍ਹਾਂ ਨੂੰ ਪਾਉਣ ਨਾਲ ਪ੍ਰਾਣੀ ਦਾ ਪੈਰ ਤਿਲਕ ਜਾਂਦਾ ਹੈ। ਸੱਚਾ ਹੈ ਉਹ ਚੌਗਾ ਜੋ ਜਾਨੀ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਇਸ ਨੂੰ ਪਹਿਨਣ ਦੁਆਰਾ ਮਨ ਦੀ ਤ੍ਰੇਹ ਬੁਝ ਜਾਂਦੀ ਹੈ। ਮੈਂਡਾ ਸੁਆਮੀ ਮਾਲਕ ਸਾਰਿਆਂ ਨਾਲੋਂ ਉਚਾ ਹੈ। ਮੈਂ ਆਪਣੇ ਲਾਡਲੇ ਦਿਲਬਰ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ? ਮੈਂ ਆਪਣੇ ਸੱਚੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ। ਹੋਰ ਪਾਪਣਾਂ ਕੁਰਾਹੇ ਪਈਆਂ ਹੋਈਆਂ ਹਨ। ਮੈਂ ਸਦੀਵ ਹੀ ਆਪਣੇ ਪ੍ਰੀਤਮ ਨੂੰ ਚੇਤੇ ਕਰਦੀ ਹਾਂ ਅਤੇ ਸੱਚੇ ਨਾਮ ਨੂੰ ਸਿਮਰਦੀ ਹਾਂ। ਪਤਨੀ ਸੱਚੇ ਨਾਮ ਦਾ ਆਰਾਧਨ ਕਰਦੀ ਹੈ। ਆਪਣੇ ਸੁਆਮੀ ਦੇ ਸਨੇਹ ਨਾਲ ਰੰਗੀ ਹੋਈ ਹੈ ਤੇ ਸੱਚੇ ਗੁਰਾਂ ਦੀ ਭੇਟ ਆਪਣੇ ਪਿਆਰੇ ਨੂੰ ਪਾ ਲੈਂਦੀ ਹੈ। ਉਸ ਦਾ ਦਿਲ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ। ਉਹ ਖੁਸ਼ੀ ਅੰਦਰ ਲੀਨ ਹੋਈ ਹੋਈ ਹੈ ਅਤੇ ਉਸ ਦੇ ਵੈਰੀ ਤੇ ਕਸ਼ਟ ਸਭ ਦੂਰ ਹੋ ਗਏ ਹਨ। ਜੇਕਰ ਤੂੰ ਆਪਣੀ ਦੇਹ ਤੇ ਦਿਲ ਗੁਰਾਂ ਦੇ ਸਮਰਪਣ ਕਰ ਦੇਵੇ ਤਦ ਤੇਰੀ ਆਤਮਾ ਪ੍ਰਸੰਨ ਹੋ ਜਾਵੇਗੀ ਤੇ ਤੇਰੀ ਖਾਹਿਸ਼ਾਂ ਤੇ ਪੀੜਾਂ ਮਿੱਟ ਜਾਣਗੀਆਂ। ਮੈਂ ਆਪਣੇ ਸੱਚੇ ਪਤੀ ਨੂੰ ਸਿੰਞਾਣ ਲਿਆ ਹੈ। ਬਾਕੀ ਦੀਆਂ ਗੁਣ-ਵਿਹੂਣਾਂ ਕੁਰਾਹੇ ਪਈਆਂ ਹੋਈਆਂ ਹਨ। ਸੱਚੇ ਸਾਹਿਬ ਨੇ ਖੁਦ ਸਾਹਿਬ ਨੇ ਖੁਦ ਸੰਸਾਰ ਸਾਜਿਆ ਹੈ। ਗੁਰਾਂ ਦੇ ਬਗੈਰ ਘੁੱਪ ਅਨ੍ਹੇਰਾ ਹੈ। ਸੁਆਮੀ ਖੁਦ ਹੀ ਬੰਦੇ ਨੂੰ ਮਿਲਾਉਂਦਾ ਹੈ, ਖੁਦ ਹੀ ਉਸ ਨੂੰ ਮਿਲਦਾ ਹੈ ਅਤੇ ਖੁਦ ਹੀ ਉਸ ਨੂੰ ਆਪਣੇ ਪ੍ਰੇਮ ਦੀ ਦਾਤ ਦਿੰਦਾ ਹੈ। ਸਾਈਂ ਆਪ ਹੀ ਬੰਦੇ ਨੂੰ ਆਪਣਾ ਪ੍ਰੇਮ ਬਖਸ਼ਦਾ ਹੈ ਤੇ ਤਦ ਉਹ ਗਿਆਨ ਦਾ ਵਣਜ ਕਰਦਾ ਹੈ ਅਤੇ ਗੁਰਾਂ ਦੇ ਰਾਹੀਂ ਆਪਣੇ ਮਨੁੱਖੀ-ਜੀਵਨ ਦਾ ਸੁਧਾਰ ਕਰ ਲੈਂਦਾ ਹੈ। ਮੁਬਾਰਕ ਹੇ ਉਸ ਦਾ ਆਗਮਨ ਇਸ ਜਹਾਨ ਵਿੱਚ, ਜੋ ਆਪਣੀ ਸਵੈ-ਹੰਗਤਾ ਨੂੰ ਦੂਰ ਕਰਦਾ ਹੈ। ਸੱਚੇ ਦਰਬਾਰ ਵਿੱਚ ਉਹ ਸੱਚਾ ਕਰਾਰ ਦਿੱਤਾ ਜਾਂਦਾ ਹੈ। ਉਸ ਦੇ ਅੰਤਰ ਆਤਮੇ ਬ੍ਰਹਮ-ਗਿਆਨ ਦੇ ਜਵੇਹਰ ਦੀ ਰੋਸ਼ਨੀ ਚਮਕਦੀ ਹੈ ਅਤੇ ਸੁਆਮੀ ਦੇ ਨਾਮ ਨਾਲ ਉਸ ਦਾ ਪ੍ਰੇਮ ਹੈ, ਹੇ ਨਾਨਕ! ਸੱਚੇ ਸਾਹਿਬ ਨੇ ਖੁਦ ਹੀ ਸੰਸਾਰ ਸਾਜਿਆ ਹੈ, ਪ੍ਰੰਤੂ ਗੁਰਾਂ ਦੇ ਬਾਝੋਂ ਅਨ੍ਹੇਰ-ਘੁੱਪ ਹੈ। ਵਡਹੰਸ ਤੀਜੀ ਪਾਤਿਸ਼ਾਹੀ। ਬੋਦੀ ਹੈ ਇਹ ਦੇਹ ਬੁਢੇਪਾ ਇਸ ਉਤੇ ਧੀਰ ਧੀਰੇ ਆ ਪੁੱਜੇਗਾ। ਜਿਨ੍ਹਾਂ ਦੀ ਗੁਰੂ ਰੱਖਿਆ ਕਰਦੇ ਹਨ, ਉਹ ਬਚ ਜਾਂਦੇ ਹਨ। ਹੋਰ ਮਰਦੇ, ਜੰਮਦੇ ਤੇ ਆਉਂਦੇ ਦੇ ਜਾਂਦੇ ਰਹਿੰਦੇ ਹਨ। ਹੋਰ ਮਰਦੇ, ਮੁੜ ਜੰਮਦੇ ਅਤੇ ਆਉਂਦੇ ਜਾਂਦੇ ਹਨ, ਅਤੇ ਤੁਰਦੇ ਹੋਏ ਅਖੀਰ ਨੂੰ ਪਛਤਾਉਂਦੇ ਹਨ। ਨਾਮ ਦੇ ਬਾਝੋਂ, ਉਨ੍ਹਾਂ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ। ਜੋ ਕੁਝ ਪ੍ਰਾਣੀ ਏਥੇ ਕਰਦਾ ਹੈ, ਉਹ ਫਲ ਲੈ ਆਉਂਦਾ ਹੈ। ਆਪ-ਹੁਦਰੇ ਆਪਣੀ ਇੱਜ਼ਤ ਆਬਰੂ ਗੁਆ ਲੈਂਦੇ ਹਨ। ਮੌਤ ਦੇ ਸ਼ਹਿਰ ਵਿੱਚ ਭਿਆਨਕ ਅਨ੍ਹੇਰਾ ਤੇ ਬਹੁਤ ਹੀ ਘਟਾ ਹੈ। ਉਥੇ ਨਾਂ ਅੰਮਾ ਜਾਈਆਂ ਹਨ ਤੇ ਨਾਂ ਹੀ ਵੀਰ। ਬੋਦਾ ਹੈ ਇਹ ਜਿਸਮ, ਬੁਢੇਪਾ ਇਸ ਉਤੇ ਹੌਲੀ ਹੌਲੀ ਆ ਪਹੁੰਚਦਾ ਹੈ। ਜੇਕਰ ਸੱਚੇ ਗੁਰੂ ਜੀ ਮੈਨੂੰ ਆਪਣੇ ਨਾਲ ਜੋੜ ਲੈਣ ਤਦ ਮੇਰੀ ਦੇਹ ਸੋਨਾ ਹੋ ਜਾਵੇਗੀ।