Punjabi Version

  |   Golden Temple Hukamnama

Ang: 857

ਆਪਣੇ ਬੈਠਣ ਦੇ ਢੰਗ ਅਤੇ ਸਵਾਸ ਦਾ ਰੋਕਣਾ ਛੱਡ ਦੇ, ਹੇ ਪਗਲੇ ਪੁਰਸ਼! ਤੂੰ ਆਪਣਾ ਵਲਛਲ ਤਿਆਗ ਦੇ ਅਤੇ ਹਮੇਸ਼ਾਂ ਵਾਹਿਗੁਰੂ ਦਾ ਸਿਮਰਨ ਕਰ, ਹੇ ਸ਼ੁਦਾਈ ਬੰਦੇ! ਠਹਿਰਾਉ। ਜਿਸ ਧਨ-ਦੌਲਤ ਨੂੰ ਤੂੰ ਮੰਗਦਾ ਹੈਂ, ਉਹ ਤਿੰਨਾਂ ਜਹਾਨਾਂ ਦੀ ਮਾਣੀ ਹੋਈ ਹੈ। ਕਬੀਰ ਜੀ ਆਖਦੇ ਹਨ, ਕੇਵਲ ਸੁਆਮੀ ਹੀ ਇਸ ਸੰਸਾਰ ਅੰਦਰ ਯੋਗੀ ਹੈ। ਬਿਲਾਵਲ। ਹੇ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਮਾਲਕ! ਇਸ ਦੁਨੀਆਂਦਾਰੀ ਨੇ ਮੈਨੂੰ ਤੇਰੇ ਪੈਰ ਭੁਲਾ ਦਿੱਤੇ ਹਨ। ਤੇਰੇ ਲਈ ਇਕ ਭੋਰਾ ਭਰ ਭੀ ਪੇ੍ਰੇਮ ਤੇਰੇ ਗੋਲੇ ਅਦਰ ਉਤਪੰਨ ਨਹੀਂ ਹੁੰਦਾ। ਗਰੀਬੜਾ ਗੋਲਾ ਕੀ ਕਰ ਸਕਦਾ ਹੈ? ਠਾਹਿਰਾਉ। ਲਾਨ੍ਹਤ ਹੈ ਦੇਹ ਨੂੰ; ਲਾਨ੍ਹਤ ਹੈ ਦੌਲਤ ਨੂੰ, ਲਾਨ੍ਹਤ ਦੁਨੀਆਦਾਰੀ ਨੂੰ ਤੇ ਲਾਨ੍ਹਤ ਹੈ ਫਿਟਕਾਰ ਹੈ ਇਸ ਛਲੀਏ ਮਨ ਤੇ ਅਕਲ ਨੂੰ। ਹੇ ਬੰਦੇ! ਤੂੰ ਇਸ ਮੋਹਨੀ ਦੀ ਖਾਹਿਸ਼ ਪੱਕੀ ਤਰ੍ਹਾਂ ਰੋਕ ਕੇ ਰੱਖ। ਇਸ ਨੂੰ ਕਾਬੂ ਕਰਨ ਦੁਆਰਾ ਤੂੰ ਆਪਣੇ ਆਪ ਨੂੰ ਬਚਾ ਲਵੇਂਗਾ। ਕੀ ਫਾਇਦਾ ਹੈ ਫਾਹੀ ਦਾ, ਕੀ ਵਣਜ ਵਪਾਰ ਦਾ? ਕੂੜਾ ਹੈ ਸੰਸਾਰੀ ਹੰਕਾਰ। ਕਬੀਰ ਜੀ ਆਖਦੇ ਹਨ, ਐਸੇ ਪੁਰਸ਼ ਓੜਕ ਨੂੰ ਤਬਾਹ ਹੋ ਜਾਂਦੇ ਹਨ ਅਤੇ ਆਖਰਕਾਰ ਉਨ੍ਹਾਂ ਨੂੰ ਮੌਤ ਆ ਜਾਂਦੀ ਹੈ। ਬਿਲਾਵਲ। ਦੇਹ ਦੇ ਤਾਲਾਬ ਅੰਦਰ ਇਕ ਲਾਸਾਨੀ ਕੰਵਲ ਫੁੱਲ ਹੈ। ਪਰਮ-ਪ੍ਰਕਾਸ਼ ਅਤੇ ਸਰੇਸ਼ਟ-ਪੁਰਸ਼, ਵਾਹਿਗੁਰੂ ਜਿਸ ਦਾ ਕੋਈ ਚੱਕਰ ਚਿਹਨ ਜਾਂ ਸਰੂਪ ਨਹੀਂ, ਇਸ ਦੇ ਵਿੱਚ ਹੈ। ਹੇ ਮੇਰੀ ਜਿੰਦੜੀਏ! ਤੂੰ ਆਪਣਾ ਸੰਦੇਹ ਨਵਿਰਤ ਕਰ ਦੇ ਅਤੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਜੋ ਸੰਸਾਰ ਦੀ ਜਿੰਦ-ਜਾਨ ਹੈ। ਠਹਿਰਾਉ। ਰੂਹ ਆਉਂਦੀ ਦਿੱਸਦੀ ਨਹੀਂ ਨਾਂ ਹੀ ਇਹ ਜਾਂਦੀ ਹੋਈ ਦਿੱਸਦੀ ਹੈ। ਜਿਥੋਂ ਦੇਹ ਉਤਪੰਨ ਹੋਈ ਹੈ, ਨੀਲੋਫਰ ਦੇ ਪੱਤਿਆਂ ਦੀ ਤਰ੍ਹਾਂ ਉਥੇ ਹੀ ਇਹ ਨਾਸ ਹੋ ਜਾਂਦੀ ਹੈ। ਇਸ ਨੂੰ ਕੂੜੀ ਜਾਣ ਕੇ, ਜੋ ਧਨ-ਦੌਲਤ ਨੂੰ ਤਲਾਂਜਲੀ ਦੇ ਦਿੰਦਾ ਹੈ, ਉਹ ਪ੍ਰਭੂ ਦੇ ਸਿਮਰਨ ਦੇ ਆਰਾਮ ਨੂੰ ਪਾ ਲੈਂਦਾ ਹੈ। ਕਬੀਰ ਜੀ ਆਖਦੇ ਹਨ, ਤੂੰ ਆਪਣੇ ਚਿੱਤ ਅੰਦਰ ਸੁਰ ਰਾਖਸ਼ ਨੂੰ ਮਾਰਨ ਵਾਲੇ ਪ੍ਰਭੂ ਦਾ ਟਹਿਲ ਸੇਵਾ ਕਰ। ਬਿਲਾਵਲ। ਜਦ ਦੀ ਮੇਰੀ ਪ੍ਰੀਤ ਆਲਮ ਦੇ ਮਾਲਕ ਨਾਲ ਪੈ ਗਈ ਹੈ, ਮੇਰਾ ਜੰਮਣ ਅਤੇ ਮਰਨ ਦਾ ਸੰਦੇਹ ਦੂਰ ਹੋ ਗਿਆ ਹੈ। ਆਪਣੀ ਜਿੰਦਗੀ ਵਿੱਚ ਹੀ, ਮੈਂ ਅਫੁਰ, ਸੁਆਮੀ ਅੰਦਰ ਲੀਨ ਹੋ ਗਿਆ ਹਾਂ ਅਤੇ ਗੁਰਾਂ ਦੇ ਉਪਦੇਸ਼ ਨੇ ਮੈਨੂੰ ਜਗਾ ਦਿੱਤਾ ਹੈ। ਠਹਿਰਾਉ। ਜਿਹੜੀ ਆਵਾਜ਼ ਕੈਹੇਂ ਤੋਂ ਪੈਦਾ ਹੁੰਦੀ ਹੈ, ਉਹ ਆਵਾਜ਼ ਮੁੜ ਕੇ ਕੈਹੇਂ ਨਾਲ ਹੀ ਅਭੇਦ ਹੋ ਜਾਂਦੀ ਹੈ। ਜਦ ਕੈਹਾ ਟੁੱਟ ਜਾਂਦਾ ਹੈ, ਆਵਾਜ਼ ਕਾਹਦੇ ਵਿੱਚ ਲੀਨ ਹੋ ਜਾਂਦੀ ਹੈ, ਹੇ ਪੰਡਤ? ਤਿੰਨਾਂ ਗੁਣਾਂ ਦੇ ਸੰਗਮ, ਸੰਸਾਰ ਵਿੱਚ ਮੈਂ ਸੁਆਮੀ ਨੂੰ ਵੇਖ ਲਿਆ ਹੈ। ਉਹ ਸਾਰਿਆਂ ਦਿਲਾਂ ਅੰਦਰ ਜਾਗ ਰਿਹਾ ਹੈ। ਹੁਣ, ਇਹੋ ਜਿਹੀ ਸਮਝ ਪ੍ਰਗਟ ਹੋ ਗਈ ਹੈ ਕਿ ਮੈਂ ਆਪਣੇ ਮਨ ਅੰਦਰ ਹੀ ਅਟੰਕ ਹੋ ਗਿਆ ਹਾਂ। ਆਪਣੇ ਆਪ ਨੂੰ ਸਮਝ ਲਿਆ ਹੈ ਅਤੇ ਮੇਰਾ ਪ੍ਰਕਾਸ਼ ਸਮੂਹ ਪ੍ਰਕਾਸ਼ ਵਿੱਚ ਲੀਨ ਹੋ ਗਿਆ ਹੈ। ਕਬੀਰ ਜੀ ਆਖਦੇ ਹਨ, ਮੈਂ ਹੁਣ ਸ਼੍ਰਿਸ਼ਟੀ ਦੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ ਅਤੇ ਮੇਰੇ ਚਿੱਤ ਦੀ ਨਿਸ਼ਾ ਹੋ ਗਈ ਹੈ। ਬਿਲਾਵਲ। ਹੇ ਮੇਰੇ ਸਾਹਿਬ! ਉਹ ਇਨਸਾਨ ਕਿਉਂ ਡਿਕਡੋਲੇ ਖਾਵੇ ਜਿਸ ਦੇ ਹਿਰਦੇ ਅੰਦਰ ਤੇਰੇ ਕੰਵਲ ਰੂਪੀ ਪੈਰ ਵਸਦੇ ਹਨ। ਮੰਨ ਲਓ ਕਿ ਸਾਰੇ ਆਰਾਮ ਅਤੇ ਨੋ ਖਜਾਨੇ ਉਸ ਦੇ ਮਨ ਜੋ ਸੁਭਾਵਕ ਹੀ ਅਤੇ ਅਡੋਲਤਾ ਨਾਲ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ। ਠਹਿਰਾੳ। ਕੇਵਲ ਤਦ ਹੀ ਇਹ ਮਨ ਪਵਿੱਤ੍ਰ ਹੁੰਦਾ ਹੈ, ਜਦ ਇਨਸਾਨ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ ਅਤੇ ਜਦ ਉਹ ਆਪਣੀ ਕੁਟਲਤਾ ਦੀ ਗੰਢ ਨੂੰ ਖੋਲ੍ਹ ਦਿੰਦਾ ਹੈ। ਪ੍ਰਾਣੀ ਨੂੰ ਆਪਣੇ ਆਪ ਨੂੰ ਪਾਪ ਵੱਲੋਂ ਸਦੀਵ ਹੀ ਰੋਕਣਾ ਚਾਹੀਦਾ ਹੈ ਅਤੇ ਸੁਆਮੀ ਦੇ ਸਿਮਰਨ ਦੀ ਤੱਕੜੀ ਲੈ ਕੇ ਇਸ ਵਿੱਚ ਆਪਣੇ ਮਨੂਏ ਨੂੰ ਜੋਖਣਾ ਉਚਿਤ ਹੈ। ਜਿਥੇ ਕਿੱਤੇ ਭੀ ਉਹ ਜਾਂਦਾ ਹੈ ਉਥੇ ਹੀ ਉਹ ਆਰਾਮ ਪਾਉਂਦਾ ਹੈ ਅਤੇ ਪਾਪ ਉਸ ਦੀ ਹਲੂਣਦੇ ਨਹੀਂ, ਹੇ ਸੁਆਮੀ! ਕਬੀਰ ਦੀ ਆਖਦੇ ਹਨ, ਮੇਰਾ ਚਿੱਤ ਪਰਮ ਪ੍ਰਸੰਨ ਹੋ ਗਿਆ ਕਿਉਕਿ ਮੈਂ ਇਸ ਨੂੰ ਸੁਆਮੀ ਮਾਲਕ ਦੇ ਪ੍ਰਮ ਅੰਦਰ ਲੀਨ ਕਰ ਦਿੱਤਾ ਹੈ। ਬਿਲਾਵਲ। ਭਗਤ ਨਾਮਦੇਵ ਜੀ ਦੇ ਸ਼ਬਦ। ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਗੁਰਾਂ ਨੇ ਮੇਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।