Punjabi Version

  |   Golden Temple Hukamnama

Ang: 486

ਸਾਈਂ ਦਾ ਅੰਮ੍ਰਿਤ ਤੂੰ ਪਾਨ ਕਰ, ਹੇ ਦਗੇਬਾਜ਼। ਆਸਾ। ਜੋ ਸ਼੍ਰੋਮਣੀ ਸਾਹਿਬ ਨੂੰ ਵੇਖ ਲੈਦਾ ਹੈ, ਉਸ ਨੂੰ ਹੋਰ ਖ਼ਾਹਿਸ਼ਾਂ ਚੰਗੀਆਂ ਨਹੀਂ ਲਗਦੀਆਂ। ਉਹ ਸਾਹਿਬ ਦੀ ਪ੍ਰੇਮ-ਮਈ ਸੇਵਾ ਦਾ ਧਿਆਨ ਧਾਰਦਾ ਹੈ ਅਤੇ ਆਪਣੇ ਚਿੱਤ ਨੂੰ ਨਿਸਚਿੰਤ ਰਖਦਾ ਹੈ। ਹੇ ਮੇਰੀ ਜਿੰਦੜੀਏ! ਤੂੰ ਪਾਪ ਦੇ ਪਾਣੀ ਨਾਲ ਭਰੇ ਹੋਏ ਜਗਤ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਹੋਵੇਗੀ? ਕੂੜੇ ਦੁਨਿਆਵੀ ਪਦਾਰਥਾਂ ਨੂੰ ਵੇਖ ਕੇ, ਤੂੰ ਕੁਰਾਹੇ ਪੈ ਗਿਆ ਹੈਂ, ਹੇ ਮੇਰੇ ਮਨੂਏ! ਠਹਿਰਾਉ। (ਹੇ ਪ੍ਰਭੂ) ਤੂੰ ਮੈਨੂੰ ਛੀਬੇ ਦੇ ਗ੍ਰਿਹ ਅੰਦਰ ਜਨਮ ਦਿੱਤਾ ਹੈ, ਪ੍ਰੰਤੂ ਮੈਨੂੰ ਗੁਰਾਂ ਦੀ ਸਿਖਮਤ ਪ੍ਰਾਪਤ ਹੋ ਗਈ ਹੈ। ਸਾਧੂਆਂ ਦੀ ਦਇਆ ਦੁਆਰਾ ਨਾਮ ਦੇਵ ਆਪਣੇ ਸੁਆਮੀ ਨੂੰ ਮਿਲ ਪਿਆ ਹੈ। ਆਸਾ। ਮਾਣਨੀਯ ਰਵਿਦਾਸ ਜੀ ਦੇ ਸ਼ਬਦ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਹਰਨ, ਮੱਛੀ, ਭਊਰਾ, ਭਮੱਕੜ ਅਤੇ ਹਾਥੀ ਹਰ ਇਕ, ਇਕ ਦੂਸ਼ਨ ਦੇ ਕਾਰਨ ਤਬਾਹ ਹੋ ਜਾਂਦੇ ਹਨ। ਜਿਸ ਦੇ ਵਿੱਚ ਪੰਜ ਲਾ-ਇਲਾਜ ਵਿਕਾਰ ਹਨ, ਉਸ (ਮਨੁੱਖ) ਦੀ ਕਿੰਨੀ ਕੁ ਉਮੈਦ ਹੈ? ਹੇ ਮਾਇਆ ਦੇ ਪਤੀ! ਬੰਦੇ ਦੀ ਪ੍ਰੀਤ ਆਤਮਕ ਬੇਸਮਝੀ ਨਾਲ ਹੈ। ਉਸ ਦੀ ਪ੍ਰਬੀਨਤਾ ਦਾ ਦੀਵਾ ਧੁੰਦਲਾ ਹੋ ਗਿਆ ਹੈ। ਠਹਿਰਾਉ। ਟੇਢੀਆਂ ਜੂਨਾਂ ਵਿਚਾਰ-ਹੀਣ ਹਸਤੀਆਂ ਹਨ ਅਤੇ ਚੰਗੇ ਅਤੇ ਮੰਦੇ ਦੀ ਪਛਾਣ ਨਹੀਂ ਕਰ ਸਕਦੀਆਂ। ਮਨੁਖਾ ਜਨਮ ਬਹੁਤ ਔਖਾ ਪ੍ਰਾਪਤ ਹੋਣ ਵਾਲਾ ਹੈ, ਤਦਯਪ ਉਸ ਅੰਦਰ ਇਨਸਾਨ ਨੀਚਾਂ ਨਾਲ ਮੇਲ ਜੋਲ ਕਰਦਾ ਹੈ। ਇਨਸਾਨ ਅਤੇ ਨੀਵੇ ਜੀਵ, ਜਿਥੇ ਕਿਤੇ ਭੀ ਉਹ ਹਨ, ਆਪਣੇ ਪੂਰਬਲੇ ਕਰਮਾਂ ਦੇ ਅਧੀਨ ਜਨਮ ਧਾਰਦੇ ਹਨ। ਮੌਤ ਦੀ ਅਚੂਕ ਫਾਹੀ ਉਨ੍ਹਾਂ ਨੂੰ ਚਿਮੜੇਗੀ, ਜਿਹੜੀ ਕਿ ਕਿਸੇ ਯਤਨ ਨਾਲ ਹਟਾਈ ਨਹੀਂ ਜਾ ਸਕਦੀ। ਹੇ ਗੋਲੇ ਰਵਿਦਾਸ! ਆਪਣੀ ਉਦਾਸੀਨਤਾ ਤੇ ਸੰਦੇਹ ਛੱਡ ਦੇ ਅਤੇ ਗੁਰਾਂ ਦੀ ਬ੍ਰਹਿਮ ਗਿਆਤ ਨੂੰ ਤਪੱਸਿਆਵਾਂ ਦੀ ਤਪੱਸਿਆ ਸਮਝ। ਹੇ ਸਾਈਂ! ਆਪਣੇ ਸ਼ਰਧਾਲੂਆਂ ਦੇ ਡਰ ਨਾਸ ਕਰਨਹਾਰ ਅਖੀਰ ਨੂੰ, ਤੂੰ ਮੈਨੂੰ ਪਰਮ ਪ੍ਰਸੰਨ ਕਰ ਦੇਈਂ। ਆਸਾ। ਤੇਰੇ ਸਾਧੂ ਤੇਰੀ ਦੇਹ ਹਨ। ਉਨ੍ਹਾਂ ਦਾ ਮੇਲ-ਮਿਲਾਪ ਮੇਰੀ ਜਿੰਦ-ਜਾਨ ਹੈ। ਗੁਰਾਂ ਦੇ ਦਿਤੇ ਹੋਏ ਬ੍ਰਹਿਮ ਬੋਧ ਦੁਆਰਾ ਮੈਂ ਸਾਧੂਆਂ ਨੂੰ ਦੇਵਤਿਆਂ ਦੇ ਦੇਵਤੇ ਜਾਣਦਾ ਹਾਂ। ਸਾਧੂਆਂ ਦਾ ਮੇਲ-ਮਿਲਾਪ, ਸਾਧੂਆਂ ਦੀ ਕਥਾ ਵਾਰਤਾ ਦਾ ਸੁਆਦ, ਅਤੇ ਸਾਧੂਆਂ ਦਾ ਪਿਆਰ, ਇਹ ਮੈਨੂੰ ਬਖਸ਼ ਹੇ ਦੇਵਤਿਆਂ ਦੇ ਸਾਹਿਬ ਠਹਿਰਾਉ। ਸਾਧੂਆਂ ਦਾ ਚਾਲ ਚਲਨ, ਸਾਧੂਆਂ ਦੀ ਜੀਵਨ ਰਹੁ-ਰੀਤੀ ਅਤੇ ਸਾਧੂਆਂ ਦੇ ਸੇਵਕਾਂ ਦੀ ਸੇਵਾ, ਮੈਂ ਮੰਗਦਾ ਹਾਂ। ਮੈਂ ਇਕ ਹੋਰ ਸ਼ੈ ਦੀ ਯਾਚਨਾ ਕਰਦਾ ਹਾਂ। ਤੇਰੇ ਅਨੁਰਾਗ ਦਾ ਇੱਛਾ-ਪੂਰਕ ਜਵੇਹਰ। ਪਾਂਥਰ ਅਤੇ ਪਾਪੀ ਮੈਨੂੰ ਨਾਂ ਵੇਖਾਲ। ਰਵਿਦਾਸ ਆਖਦਾ ਹੈ, "ਕੇਵਲ ਓਹੀ ਸਿਆਣਾ ਹੈ, ਜਿਹੜਾ ਇਹ ਜਾਣਦਾ ਹੈ, ਕਿ ਸਾਧੂ ਅਤੇ ਲਾ-ਮਹਿਦੂਦ ਸੁਆਮੀ ਵਿਚਕਾਰ ਕੋਈ ਫਰਕ ਨਹੀਂ। ਆਸਾ। ਤੂੰ ਚੰਦਨ ਹੈਂ ਅਤੇ ਮੈਂ ਗਰੀਬ ਰਿੰਡ ਦਾ ਰੁੱਖ ਹਾਂ। ਮੈਂ ਤੇਰੇ ਲਾਗੇ ਵਸਦਾ ਹਾਂ। ਇਕ ਅਧਮ ਬਿਰਛ ਤੋਂ ਮੈਂ ਸ਼੍ਰੇਸ਼ਟ ਹੋ ਗਿਆ ਹਾਂ, ਤੇਰੀ ਮਹਿਕ, ਮਹਾਨ ਮਹਿਕ, ਹੁਣ ਮੇਰੇ ਅੰਦਰ ਵਸਦੀ ਹੈ। ਹੇ ਧਨ-ਦੌਲਤ ਦੇ ਸੁਆਮੀ! ਮੈਂ ਤੇਰੀ ਸਾਧ ਸੰਗਤ ਦੀ ਪਨਾਹ ਲਈ ਹੈ। ਮੈਂ ਗੁਣ-ਵਿਹੁਣ ਹਾਂ ਅਤੇ ਤੂੰ ਉਦਾਰ-ਚਿੱਤ ਹੈਂ ਠਹਿਰਾਉ। ਤੂੰ ਚਿੱਟਾ ਅਤੇ ਪੀਲਾ ਰੇਸ਼ਮ ਦਾ ਧਾਗਾ ਹੈਂ ਅਤੇ ਮੈਂ ਵਿਚਾਰੇ ਕੀੜੇ ਵਾਙੂ ਹਾਂ। ਹੇ ਸਾਹਿਬ! ਮੈਂ ਸਾਧ ਸੰਗਤ ਨਾਲ ਐਸ ਤਰ੍ਹਾਂ ਰਮ ਰਿਹਾ ਹਾਂ ਜਿਸ ਤਰ੍ਹਾਂ ਮੱਖੀ ਮਖਿਆਲ ਨਾਲ। ਮੇਰੀ ਜਾਤ ਨੀਵੀਂ ਹੈ, ਮੇਰੀ ਵੰਸ਼ ਨੀਵੀਂ ਹੈ ਅਤੇ ਨੀਵੀਂ ਹੈ ਮੇਰੀ ਪੈਦਾਇਸ਼। ਮੈਂ ਪ੍ਰਭੂ ਪਾਤਸ਼ਾਹ ਦੀ ਚਾਕਰੀ ਨਹੀਂ ਕਮਾਈ। ਰਵਿਦਾਸ ਚਮਿਆਰ ਆਖਦਾ ਹੈ। ਆਸਾ। ਕੀ ਹੋਇਆ ਜੇਕਰ ਮੇਰੀ ਦੇਹ ਟੁਕੜੇ ਟੁਕੜੇ ਕਰ ਦਿੱਤੀ ਜਾਵੇ? ਜੇਕਰ ਤੇਰੀ ਪ੍ਰੀਤ ਜਾਂਦੀ ਰਹੇ, ਕੇਵਲ ਤਦ ਹੀ ਤੇਰਾ ਗੁਮਾਸ਼ਤਾ ਡਰਦਾ ਹਾਂ। ਤੇਰੇ ਕੰਵਲ ਪੈਰ ਮੇਰੀ ਆਤਮਾ ਦਾ ਘਰ ਹਨ। ਨਾਮ ਅੰਮ੍ਰਿਤ ਨੂੰ ਛੱਕ ਕੇ ਮੈਂ ਸੁਆਮੀ ਦੀ ਦੌਲਤ ਨੂੰ ਪ੍ਰਾਪਤ, ਪ੍ਰਾਪਤ ਕਰ ਲਿਆ ਹੈ। ਠਹਿਰਾਉ। ਇਕਬਾਲ ਮੁਸੀਬਤ, ਜਾਇਦਾਦ ਅਤੇ ਦੌਲਤ ਕੇਵਲ ਧੋਖੇ ਹੀ ਹਨ।