Punjabi Version

  |   Golden Temple Hukamnama

Ang: 729

ਸੂਹੀ ਪਹਿਲੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਬੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਕਾਂਸੀ ਚਿੱਟੀ ਤੇ ਚਮਕੀਲੀ ਹੈ ਪ੍ਰੰਤੂ ਰਗੜਨ ਦੁਆਰਾ ਇਸ ਦੀ ਕਾਲੀ ਸਿਆਹੀ ਦਿੱਸ ਪੈਂਦੀ ਹੈ। ਧੰਣ ਦੁਆਰਾ ਇਯ ਦੀ ਅਸ਼ੁੱਧਤਾ ਦੂਰ ਨਹੀਂ ਹੁੰਦੀ, ਭਾਵੇਂ ਇਹ ਸੈਂਕੜੇ ਵਾਰੀ ਭੀ ਕਿਉਂ ਨਾਂ ਧੋਤੀ ਜਾਵੇ। ਕੇਵਲ ਉਹ ਹੀ ਮਿੱਤਰ ਹਨ, ਜੋ ਜਦ ਮੈਂ ਜਾਵਾਂ, ਮੇਰੇ ਸਾਥ ਜਾਣ, ਅਤੇ ਓਥੇ ਖਲੋਤੇ ਦਿਸ ਆਉਂਦੇ ਹਨ, ਜਿਥੇ ਹਿਸਾਬ ਕਿਤਾਬ ਪੁੱਛਿਆ ਜਾਂਦਾ ਹੈ। ਠਹਿਰਾਉ। ਸਾਰਿਆਂ ਪਾਸਿਆਂ ਤੋਂ ਚਿਤਰੇ ਹੋਏ ਮਕਾਨ, ਮੰਦਰਾਂ ਤੇ ਅਟਾਰੀਆਂ, ਜੋ ਅੰਦਰੋਂ ਖਾਲੀ ਹਨ, ਉਹ ਢਹੇ ਹੋਏ ਅਤੇ ਨਿਕੰਮੇ ਖੰਡਰਾਤਾਂ ਦੀ ਤਰ੍ਹਾਂ ਹਨ। ਚਿੱਟੇ ਖੰਬਾਂ (ਪਰਾਂ) ਵਾਲੇ ਬਗਲੇ, ਯਾਤ੍ਰਾ ਅਸਥਾਨਾਂ ਵਿੱਚ ਰਹਿੰਦੇ ਹਨ। ਚੀਰ ਪਾੜ ਕੇ ਉਹ ਪ੍ਰਾਣ-ਧਾਰੀਆਂ ਨੂੰ ਖਾ ਜਾਂਦੇ ਹਨ ਇਸ ਲਈ ਉਹ ਚਿੱਟੇ ਨਹੀਂ ਆਖੇ ਜਾਂਦੇ। ਮੇਰਾ ਜਿਸਮ ਸਿੰਬਲ ਦੇ ਬਿਰਛ ਵਰਗਾ ਹੈ। ਮੈਨੂੰ ਵੇਖ ਕੇ ਜੀਵ ਭੁੱਲ ਜਾਂਦੇ ਹਨ। ਉਸ ਦੇ ਫਲ ਕਿਸੇ ਕੰਮ ਨਹੀਂ ਆਉਂਦੇ। ਉਸ ਦੇ ਲੱਛਣ ਹੀ ਮੇਰੇ ਜਿਸਮ ਵਿੱਚ ਹਨ। ਅੰਨ੍ਹਾ ਆਦਮੀ ਭਾਰਾ ਬੋਝ ਚੁੱਕੀ ਫਿਰਦਾ ਹੈ, ਅਤੇ ਪਹਾੜਾਂ ਦਾ ਰਸਤਾ ਲੰਮਾ ਹੈ। ਮੈਂ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ, ਪਰ ਮੈਨੂੰ ਰਸਤਾ ਲੱਭਦਾ ਨਹੀਂ। ਮੈਂ ਕਿਸ ਤਰ੍ਹਾ ਪਹਾੜ ਉਤੇ ਚੜ੍ਹ ਕੇ ਪਾਰ ਜਾ ਸਕਦਾਫ਼ ਹਾਂ? ਨਾਮ ਦੇ ਬਾਝੋਂ ਹੋਰ ਨੌਕਰੀਆਂ ਨੇਕੀਆਂ ਅਤੇ ਅਕਲਮੰਦੀਆਂ ਕਿਹੜੇ ਕੰਮ ਹਨ? ਹੇ ਨਾਨਕ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜਿਸ ਨਾਲ ਤੂੰ ਆਪਣੀਆਂ ਬੇੜੀਆਂ ਤੋਂ ਖਲਾਸੀ ਪਾ ਲਵੇਂਗਾ। ਸੂਹੀ ਪਹਿਲੀ ਪਾਤਿਸ਼ਾਹੀ। ਤੂੰ ਸਾਹਿਬ ਦੇ ਸਿਮਰਨ ਅਤੇ ਕਰੜੀ ਘਾਲ ਦੀ ਬੇੜੀ ਬਣਾ, ਜਿਸ ਨਾਲ ਤੂੰ ਵਗਦੀ ਹੋਈ ਨਦੀ ਤੋਂ ਪਾਰ ਹੋ ਜਾਵੇਂਗਾ। ਤੇਰਾ ਮਾਰਗ ਇਸ ਤਰ੍ਹਾਂ ਦਾ ਸੁਖਦਾਇਕ ਹੋਵੇਗਾ ਜਿਸ ਤਰ੍ਹਾਂ ਕਿ ਨਾਂ ਕੋਈ ਸਮੁੰਦਰ ਹੈ ਤੇ ਨਾਂ ਹੀ ਤੂਫਾਨ ਦੀਆਂ ਛੱਲਾ। ਕੇਵਲ ਤੇਰਾ ਨਾਮ ਹੀ ਮਜੀਠੀ ਹੈ, ਜਿਸ ਨਾਲ ਮੇਰਾ ਚੋਗਾ ਰੰਗਿਆ ਹੋਇਆ ਹੈ। ਮੇਰੇ ਪਿਆਰੇ ਪ੍ਰਭੂ! ਇਹ ਰੰਗਤ ਹਮੇਸ਼ਾਂ ਰਹਿਣ ਵਾਲੀ ਹੈ। ਠਹਿਰਾਉ। ਪਿਆਰੇ ਮਿੱਤਰ ਟੁਰ ਗਏ ਹਨ। ਉਹ ਕਿਸ ਤਰ੍ਹਾਂ ਪ੍ਰਭੂ ਨੂੰ ਮਿਲਣਗੇ? ਜੇਕਰ ਉਨ੍ਹਾਂ ਦੀ ਗੰਢ ਵਿੱਚ ਨੇਕੀਆਂ ਹਨ; ਤਦ ਉਹ ਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਵੇਗਾ। ਇਕ ਵਾਰੀ ਦਾ ਮਿਲਿਆ ਹੋਇਆ ਪ੍ਰਾਣੀ ਮੁੜ ਵੱਖਰਾ ਨਹੀਂ ਹੁੰਦਾ, ਜੇ ਕਰ ਉਸ ਦਾ ਅਸਲ ਵਿੱਚ ਮਿਲਾਪ ਹੋ ਗਿਆ ਹੋਵੇ। ਉਹ ਸੱਚਾ ਸੁਆਮੀ ਉਸ ਦੇ ਆਉਣੇ ਅਤੇ ਜਾਣੇ ਖ਼ਤਮ ਕਰ ਦਿੰਦਾ ਹੈ। ਜੇ ਆਪਣੀ ਹੰਗਤਾ ਨੂੰ ਖ਼ਤਮ ਕਰ ਕੇ ਮੇਟ ਦਿੰਦੀ ਹੈ, ਉਹ ਆਪਣੀ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਲਈ ਚੋਗਾ ਸਿਊਂ ਲੈਂਦੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਉਹ ਪ੍ਰਭੂ ਦੀ ਅੰਮ੍ਰਿਤਮਈ ਗੁਰਬਾਣੀ ਦਾ ਮੇਵਾ ਪਰਾਪਤ ਕਰ ਲੈਂਦੀ ਹੈ। ਗੁਰੂ ਜੀ ਫਰਮਾਉਂਦੇ ਹਨ, ਹੇ ਮੇਰੀ ਸਖੀਓ! ਮੇਰਾ ਕੰਤ ਮੈਨੂੰ ਬਹੁਤ ਹੀ ਲਾਡਲਾ ਹੈ। ਅਸੀਂ ਸਾਹਿਬ ਦੀਆਂ ਬਾਂਦੀਆਂ ਹਾਂ। ਉਹ ਸਾਡਾ ਸੱਚਾ ਸਿਰ ਦਾ ਸਾਈਂ ਹੈ। ਸੂਹੀ ਪਹਿਲੀ ਪਾਤਿਸ਼ਾਹੀ। ਜਿਨ੍ਹਾ ਦੇ ਬਰਤਨ (ਮਨ) ਵਿੱਚ ਪ੍ਰਭੂ ਦਾ ਪ੍ਰੇਮ ਹੈ, ਉਨ੍ਹਾਂ ਨੂੰ ਪ੍ਰਭੂ ਰੂਹਾਨੀ-ਜੀਵਨ ਬਖਸ਼ਦਾ ਹੈ। ਉਹ ਉਨ੍ਹਾਂ ਨੂੰ ਠੰਢ ਚੈਨ ਦੀ ਦਾਤ ਦਿੰਦਾ ਹੈ ਅਤੇ ਉਹ ਉਨ੍ਹਾਂ ਨੂੰ ਤਕਲੀਫ ਭੁਲਾ ਦਿੰਦਾ ਹੈ। ਅਸਲੋਂ ਹੀ ਕੋਈ ਸੰਦੇਹ ਨਹੀਂ ਕਿ ਉਹ ਨਿਸਚਿਤ ਹੀ ਉਨ੍ਹਾਂ ਦਾ ਪਾਰ ਉਤਾਰਾ ਕਰ ਦੇਵੇਗਾ। ਗੁਰੂ ਜੀ ਉਨ੍ਹਾਂ ਨੂੰ ਆ ਕੇ ਮਿਲਦੇ ਹਨ, ਜਿਨ੍ਹਾਂ ਵਾਸਤੇ ਇਹੋ ਜਿਹੀ ਪ੍ਰਾਲਭਧ ਲਿਖੀ ਹੋਈ ਹੈ। ਉਹ ਉਨ੍ਹਾਂ ਨੂੰ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦਾ ਉਪਦੇਸ਼ ਦਿੰਦੇ ਹਨ। ਜੇ ਸੱਚੇ ਗੁਰਾਂ ਦੇ ਭਾਣੇ ਅੰਦਰ ਟੁਰਦੇ ਹਨ, ਉਹ ਕਦਾਚਿਤ ਮੰਗਦੇ ਪਿੰਨਦੇ ਨਹੀਂ ਫਿਰਦੇ। ਜੇ ਆਪਣੇ ਸਾਹਿਬ ਦੇ ਮੰਦਰ ਦੇ ਨੇੜੇ ਵਸਦਾ ਹੈ, ਉਹ ਹੋਰਸ ਕਿਸੇ ਨੂੰ ਕਿਉਂ ਨਕਸਕਾਰ ਕਰੇ? ਪ੍ਰਭੂ ਦੇ ਦੁਆਰੇ ਦਾ ਦੁਆਰਪਾਲ, ਉਸ ਨੂੰ ਅਸਲੋਂ ਹੀ ਕੋਈ ਸੁਆਲ ਨਹੀਂ ਪੁੱਛਦਾ। ਪ੍ਰਾਣੀ ਉਸ ਦੇ ਆਖਣ ਤੇ ਬੰਦਖਲਾਸ ਹੋ ਜਾਂਦਾ ਹੈ ਜਿਸ ਉਤੇ ਪ੍ਰਭੂ ਦੀ ਰਹਿਮਤ ਹੈ। ਸਾਹਿਬ ਖੁਦ ਹੀ ਪ੍ਰਾਣੀਆਂ ਨੂੰ ਭੇਜਦਾ ਅਤੇ ਵਾਪਸ ਬੁਲਾਉਂਦਾ ਹੈ। ਹੋਰ ਕੋਈ ਉਸ ਨੂੰ ਮਸ਼ਵਰਾ ਦੇਣ ਵਾਲਾ ਨਹੀਂ। ਉਹ ਖੁਦ ਹੀ ਢਾਹ ਢੇਰੀ ਕਰਦਾ, ਬਣਾਉਂਦਾ ਹੈ ਅਤੇ ਸਾਜਦਾ ਹੈ। ਉਹ ਸੁਆਮੀ ਸਾਰਾ ਕੁਛ ਜਾਣਦਾ ਹੈ। ਨਾਨਕ ਨਾਮ ਇਕ ਦਾਤ ਹੈ, ਜੋ ਮਿਹਰਬਾਨ ਮਾਲਕ ਉਸ ਨੂੰ ਦਿੰਦਾ ਹੈ, ਜਿਸ ਉਤੇ ਆਪਣੀ ਰਹਿਮਤ ਧਾਰਦਾ ਹੈ।