Punjabi Version

  |   Golden Temple Hukamnama

Ang: 577

ਗੁਰੂ ਜੀ ਆਖਦੇ ਹਨ, ਐਹੋ ਜਿਹੇ ਪੁਰਸ਼ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਤੂੰ, ਹੇ ਸਾਈਂ! ਸਾਰਿਆਂ ਨੂੰ ਦਾਤਾਂ ਬਖਸ਼ਦਾ ਹੈਂ। ਜਦ ਮੈਨੂੰ ਐਸ ਤਰ੍ਹਾਂ ਚੰਗਾ ਲੱਗਦਾ, ਤਾਂ ਮੈਂ ਰੱਜ ਅਤੇ ਧ੍ਰਾਮ ਜਾਂਦਾ ਹਾਂ, ਹੇ ਸੁਆਮੀ! ਮੇਰੀ ਆਤਮਾ ਸ਼ਾਂਤ ਹੋ ਗਈ ਹੈ ਅਤੇ ਮੇਰੀ ਸਾਰੀ ਪਿਆਸ ਬੁੱਝ ਗਈ ਹੈ। ਮੇਰਾ ਚਿੱਤ ਸ਼ਾਂਤ ਹੋ ਗਿਆ ਹੈ, ਜੱਲਣ ਬੁੱਝ ਗਈ ਹੈ ਤੇ ਮੈਨੂੰ ਭਾਰਾ ਭੰਡਾਰਾ ਪ੍ਰਾਪਤ ਹੋ ਗਿਆ ਹੈ। ਗੁਰਾਂ ਦੇ ਸਾਰੇ ਸ਼ਿਸ਼ ਅਤੇ ਦਾਸ ਇਸ ਨੂੰ ਛਕਦੇ ਹਨ। ਮੈਂ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਵੰਞਦਾ ਹਾਂ। ਕੰਤ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਮੈਂ ਮੌਤ ਦਾ ਤ੍ਰਾਹ ਦੂਰ ਕਰ ਕੇ ਨਿੱਡਰ ਹੋ ਗਿਆ ਹਾਂ। ਗੋਲਾ ਨਾਨਕ ਪਿਆਰ ਨਾਲ ਤੇਰੀ ਇਬਾਦਤ ਕਰਦਾ ਹੈ, ਹੇ ਪ੍ਰਭੂ! ਆਪਣੇ ਟਹਿਲੂਏ ਦੇ ਤੂੰ ਸਦੀਵ ਹੀ ਅੰਗ ਸੰਗ ਰਹਿੰਦਾ ਹੈਂ। ਹੇ ਪ੍ਰਭੂ! ਮੇਰੀਆਂ ਉਮੈਦਾਂ ਅਤੇ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਹੇ ਮਹਾਰਾਜ! ਮੈਂ ਨੇਕੀਆਂ ਵਿਹੂਣ ਹਾਂ, ਸਾਰੀਆਂ ਨੇਕੀਆਂ ਤੇਰੀਆਂ ਹੀ ਹਨ। ਸਾਰੀਆਂ ਖੂਬੀਆਂ ਤੇਰੇ ਵਿੱਚ ਹਨ, ਹੇ ਮੈਂਡੇ ਪ੍ਰਭੂ! ਮੈਂ ਕਿਹੜੇ ਮੂੰਹ ਨਾਲ ਤੇਰੀ ਤਾਰੀਫ ਕਰਾਂ? ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਤੈਂ, ਉਕਾ ਹੀ ਧਿਆਨ ਨਹੀਂ ਦਿੱਤਾ। ਤੂੰ ਮੈਨੂੰ ਇਕ ਮੁਹਤ ਵਿੱਚ ਬਖਸ਼ ਲਿਆ ਹੈ। ਮੈਂ ਨੌ ਖਜਾਨੇ ਪਾ ਲਏ ਹਨ, ਤੁਰਮ (ਬਿਗਲ) ਮੁਬਾਰਕਾਂ ਗੂੰਜ ਰਹੀਆਂ ਹਨ ਅਤੇ ਬਿਨਾ ਬਜਾਏ ਤੁਰਮ ਵੱਜ ਰਹੇ ਹਨ। ਗੁਰੂ ਜੀ ਆਖਦੇ ਹਨ, ਮੈਂ ਆਪਣੇ ਪਤੀ ਘਰ ਵਿੱਚ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਅੰਦੇਸ਼ੇ ਮੁੱਕ ਗਏ ਹਨ। ਸਲੋਕ। ਤੂੰ ਝੂਠੀ ਗੱਲ ਕਿਉਂ ਸੁਣਦਾ ਹੈ। ਇਹ ਹਵਾ ਦੇ ਬੁੱਲੇ ਵਾਂਗੂ ਅਲੋਪ ਹੋ ਜਾਊਗੀ। ਨਾਨਕ, ਪ੍ਰਮਾਣੀਕ ਹਨ ਉਹ ਕੰਨ ਜਿਹੜੇ ਸੱਚੇ ਮਾਲਕ ਦੇ ਨਾਮ ਨੂੰ ਸੁਣਦੇ ਹਨ। ਛੰਤ। ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਕੰਨਾਂ ਨਾਲ ਸੁਆਮੀ ਦਾ ਨਾਂ ਸ੍ਰਵਣ ਕਰਦੇ ਹਨ। ਕੁਦਰਤਨ ਹੀ ਸੁੱਖੀਏ ਹਨ ਉਹ ਜੋ ਆਪਣੀ ਜੀਭ੍ਹਾ ਨਾਲ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਹਨ। ਉਹ ਕੁਦਰਤੀ ਤੌਰ ਤੇ ਸਸ਼ੋਭਤ ਹਨ ਅਤੇ ਅਣਮੁੱਲੀਆਂ ਨੇਕੀਆਂ ਵਾਲੇ ਹਨ। ਉਹ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਆਏ ਹਨ। ਗੁਰਾਂ ਦੇ ਪੈਰ ਜਹਾਜ਼ ਹਨ ਜਿਸ ਨੇ ਘਣੇਰਿਆਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕੀਤਾ ਹੈ। ਜਿਨ੍ਹਾਂ ਉਤੇ ਮੇਰੇ ਮਾਲਕ ਦੀ ਮਿਹਰ ਹੈ, ਉਨ੍ਹਾਂ ਪਾਸੋਂ ਉਨ੍ਹਾਂ ਦਾ ਹਿਸਾਬ-ਕਿਤਾਬ ਨਹੀਂ ਪੁੱਛਿਆ ਜਾਂਦਾ। ਗੁਰੂ ਜੀ ਆਖਦੇ ਹਨ, ਮੈਂ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ, ਜੋ ਆਪਣੇ ਕੰਨਾਂ ਨਾਲ ਸਾਹਿਬ ਦਾ ਨਾਮ ਸੁਣਦੇ ਹਨ। ਸਲੋਕ। ਆਪਣੀਆਂ ਅੱਖਾਂ ਨਾਲ ਮੈਂ ਪ੍ਰਭੂ ਦਾ ਪ੍ਰਕਾਸ਼ ਵੇਖ ਲਿਆ, ਪਰ ਉਸ ਨੂੰ ਵੇਖਣ ਦੀ ਮੇਰੀ ਬਹੁਤੀ ਤੇਹ ਬੁੱਝਦੀ ਨਹੀਂ। ਨਾਨਕ, ਹੋਰ ਹਨ ਉਹ ਨੇਤਰ, ਜਿਨ੍ਹਾਂ ਨਾਲ ਮੇਰਾ ਕੰਤ ਵੇਖਿਆ ਜਾਂਦਾ ਹੈ। ਛੰਤ। ਮੈਂ ਉਨ੍ਹਾਂ ਉਤੋਂ ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਮੇਰਾ ਸੁਆਮੀ ਵਾਹਿੁਗਰੂ ਵੇਖਿਆ ਹੈ। ਉਹ ਸੱਚੇ ਦਰਬਾਰ ਅੰਦਰ ਸਤਿਕਾਰੇ ਜਾਂਦੇ ਹਨ। ਸਾਹਿਬ ਦੇ ਕਬੂਲ ਕੀਤੇ ਹੋਏ ਉਹ ਮੁੱਖੀ ਕਰਾਰ ਦਿੱਤੇ ਜਾਂਦੇ ਹਨ ਤੇ ਉਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ। ਉਹ ਸੁਆਮੀ ਦੇ ਅੰਮ੍ਰਿਤ ਨਾਲ ਰੱਜੇ ਹਨ ਅਤੇ ਪਰਮ ਅਨੰਦ ਅੰਦਰ ਲੀਨ ਹਨ। ਸਰਬ-ਵਿਆਪਕ ਸੁਆਮੀ ਨੂੰ ਉਹ ਹਰ ਦਿਲ ਅੰਦਰ ਵੇਖਦੇ ਹਨ। ਉਹੀ ਪਿਆਰੇ ਸਾਧੂ ਹਨ ਤੇ ਉਹੀ ਪ੍ਰਸੰਨ ਪ੍ਰਾਣੀ ਜੋ ਆਪਣੇ ਸੁਆਮੀ ਨੂੰ ਚੰਗੇ ਲੱਗਦੇ ਹਨ। ਗੁਰੂ ਜੀ ਆਖਦੇ ਹਨ, ਮੈਂ ਉਨ੍ਹਾਂ ਤੋਂ ਹਮੇਸ਼ਾਂ ਹੀ ਬਲਿਹਾਰਨੇ ਜਾਂਦਾ ਹਾਂ, ਜਿਨ੍ਹਾਂ ਨੇ ਆਪਣਾ ਸੁਆਮੀ ਮਾਲਕ ਵੇਖਿਆ ਹੈ। ਸਲੋਕ। ਪ੍ਰਭੂ ਦੇ ਨਾਮ ਦੇ ਬਾਝੋਂ ਸਰੀਰ ਬਿਲਕੁਲ ਅੰਨ੍ਹਾ ਅਤੇ ਵੈਰਾਨ ਹੈ। ਨਾਨਕ, ਲਾਭਦਾਇਕ ਹੈ ਉਸ ਦਾ ਜੀਵਨ ਜਿਸ ਦੇ ਦਿਲ ਅੰਦਰ ਸੱਚਾ ਮਾਲਕ ਵੱਸਦਾ ਹੈ। ਛੰਦ। ਮੈਂ ਉਨ੍ਹਾਂ ਵਾਸਤੇ ਪੁਰਜਾ ਪੁਰਜਾ ਹੋ ਜਾਵਾਂ, ਜਿਨ੍ਹਾਂ ਨੇ ਮੈਂਡਾ ਸੁਆਮੀ ਵਾਹਿਗੁਰੂ ਵੇਖਿਆ ਹੈ। ਸੁਆਮੀ ਵਾਹਿਗੁਰੂ ਦੇ ਗੋਲੇ ਮਿੱਠੜੇ ਸੁਧਾਰਸ ਨੂੰ ਪਾਨ ਕਰਨ ਦੁਆਰਾ ਰੱਜ ਗਏ ਹਨ। ਉਨ੍ਹਾਂ ਦੇ ਮਨ ਨੂੰ ਵਾਹਿਗੁਰੂ ਮਿੱਠਾ ਲੱਗਦਾ ਹੈ ਅਤੇ ਉਨ੍ਹਾਂ ਉਤੇ ਮਾਲਕ ਮਿਹਰਬਾਨ ਹੈ। ਉਨ੍ਹਾਂ ਦੇ ਅੰਮ੍ਰਿਤ ਵਰਸਦਾ ਹੈ ਤੇ ਉਹ ਆਰਾਮ ਪਾਉਂਦੇ ਹਨ। ਜਗਤ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਦੇਹ ਤੋਂ ਪੀੜ ਮਿੱਟ ਜਾਂਦੀ ਹੈ, ਸੰਦੇਹ ਦੂਰ ਹੋ ਜਾਂਦਾ ਹੈ ਅਤੇ ਜਿੱਤ ਪ੍ਰਾਣੀ ਨੂੰ ਜੀ ਆਇਆ ਆਖਦੀ ਹੈ। ਉਹ ਸੰਸਾਰੀ ਮਮਤਾ ਤੋਂ ਖਲਾਸੀ ਪਾ ਜਾਂਦਾ ਹੈ, ਉਸ ਦੇ ਪਾਪ ਧੋਂਤੇ ਜਾਂਦੇ ਹਨ ਤੇ ਪੰਜਾਂ ਵਿਸ਼ਿਆਂ ਨਾਲੋਂ ਉਸ ਦਾ ਸਾਥ ਟੁੱਟ ਜਾਂਦਾ ਹੈ।

Ang: 578

ਗੁਰੂ ਜੀ ਆਖਦੇ ਹਨ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੇ ਅੰਤਰ-ਆਤਮੇ ਮੇਰਾ ਸੁਆਮੀ ਵਾਹਿਗੁਰੂ ਵਸਦਾ ਹੈ। ਸਲੋਕ। ਜਿਹੜੇ ਸਰਬ-ਵਿਆਪਕ ਸਾਈਂ ਨੂੰ ਚਾਹੁੰਦੇ ਹਨ, ਉਹ ਹੀ ਉਸ ਦੇ ਦਾਸ ਆਖੇ ਜਾਂਦੇ ਹਨ। ਨਾਨਕ ਇਸ ਸੱਚ ਨੂੰ ਜਾਣਦਾ ਹੈ ਕਿ ਸੁਆਮੀ ਆਪਣੇ ਸੰਤਾਂ ਨਾਲੋਂ ਵੱਖਰਾ ਨਹੀਂ। ਛੰਦ। ਜਿਸ ਤਰ੍ਹਾਂ ਪਾਣੀ, ਪਾਣੀ ਨਾਲ ਮਿਲ ਕੇ ਉਸ ਨਾਲ ਅਭੇਦ ਹੋ ਜਾਂਦਾ ਹੈ, ਇਸੇ ਤਰ੍ਹਾਂ ਸੰਤ ਦਾ ਨੂਰ ਪਰਮ-ਨੂਰ ਨਾਲ ਇਕ ਰੂਪ ਹੋ ਜਾਂਦਾ ਹੈ। ਵਿਆਪਕ ਤੇ ਬਲਵਾਨ ਸਿਰਜਣਹਾਰ ਵਿੱਚ ਲੀਨ ਹੋ, ਪ੍ਰਾਣੀ ਆਪਣੇ ਨਿੱਜ ਦੇ ਅਸਲ ਨੂੰ ਅਨੁਭਵ ਕਰ ਲੈਂਦਾ ਹੈ। ਤਦ ਉਸ ਦੀ ਨਿਰਗੁਣ ਪ੍ਰਭੂ ਅੰਦਰ ਤਾੜੀ ਲੱਗ ਜਾਂਦੀ ਹੈ ਤੇ ਉਹ ਕੇਵਲ ਇਕ ਪ੍ਰਭੂ ਦੇ ਨਾਮ ਦਾ ਹੀ ਉਚਾਰਨ ਕਰਦਾ ਹੈ। ਖੁਦ ਸੁਆਮੀ ਅਲੋਪ ਹੈ ਅਤੇ ਖੁਦ ਹੀ ਨਿਰਲੇਪ। ਖੁਦ ਹੀ ਉਹ ਆਪਣੇ ਆਪ ਦਾ ਜੱਸ ਉਚਾਰਨ ਕਰਦਾ ਹੈ। ਹੇ ਨਾਨਕ, ਗੁਰਮੁੱਖ ਦਾ ਸੰਦੇਹ, ਡਰ ਅਤੇ ਤਿੰਨੇ ਸੁਭਾਵ ਨਾਸ ਹੋ ਜਾਂਦੇ ਹਨ। ਪਾਣੀ ਦੇ ਪਾਣੀ ਨਾਲ ਮਿਲਣ ਦੀ ਮਾਨੰਦ ਉਹ ਸਾਈਂ ਨਾਲ ਅਭੇਦ ਹੋ ਜਾਂਦਾ ਹੈ। ਵਡਹੰਸ ਪੰਜਵੀਂ ਪਾਤਿਸ਼ਾਹੀ। ਸਰਬ-ਸ਼ਕਤੀਵਾਨ ਵਾਹਿਗੁਰੂ ਆਪ ਹੀ ਕਰਤਾ ਅਤੇ ਆਪ ਹੀ ਕਾਰਜ ਹੈ। ਆਪਣਾ ਹੱਥ ਦੇ ਕੇ ਉਹ ਸਾਰੇ ਸੰਸਾਰ ਦੀ ਰੱਖਿਆ ਕਰਦਾ ਹੈ। ਸਰਬ-ਸ਼ਕਤੀਵਾਨ, ਪਨਾਹ ਦੇਣ ਦੇ ਲਾਇਕ, ਰਹਿਮਤ ਦਾ ਖਜਾਨਾ ਅਤੇ ਆਰਾਮ ਬਖਸ਼ਣਹਾਰ ਹੈ ਉਹ ਸਾਹਿਬ। ਮੈਂ ਤੇਰੇ ਗੁਮਾਸ਼ਤਿਆਂ ਤੋਂ ਬਲਿਹਾਰ ਜਾਂਦਾ ਹਾਂ, ਜੋ ਕੇਵਲ ਇਕ ਸਾਹਿਬ ਨੂੰ ਹੀ ਸਿੰਞਾਣਦੇ ਹਨ। ਉਸ ਦਾ ਰੰਗ ਤੇ ਮੁਹਾਦਰਾਂ ਅਨੁਭਵ ਕੀਤਾ ਨਹੀਂ ਜਾ ਸਕਦਾ ਅਤੇ ਅਕਹਿ ਹੈ ਉਸ ਦਾ ਵਰਣਨ। ਨਾਨਕ ਅਰਦਾਸ ਕਰਦਾ ਹੈ, ਹੇ ਢੋ-ਮੇਲ ਮੇਲਣਹਾਰ! ਸਰਬ-ਸ਼ਕਤੀਵਾਨ ਸੁਆਮੀ ਤੂੰ ਮੇਰੀ ਪ੍ਰਾਰਥਨਾ ਸੁਣ। ਇਹ ਜੀਵ ਤੈਂਡੇ ਹਨ, ਤੂੰ ਉਨ੍ਹਾਂ ਦਾ ਸਿਰਜਣਹਾਰ ਹੈ। ਪ੍ਰਭੂ ਪ੍ਰਮੇਸ਼ਰ ਸ਼ੌਕ, ਪੀੜ ਅਤੇ ਸ਼ੰਕੇ ਨੂੰ ਨਾਸ ਕਰਨ ਵਾਲਾ ਹੈ। ਹੇ ਸੁਆਮੀ! ਇਕ ਛਿਨ ਵਿੱਚ ਤੂੰ ਮੇਰਾ ਸ਼ੰਕਾ, ਸ਼ੌਕ ਅਤੇ ਪੀੜ ਨਵਿਰਤ ਕਰ ਦੇ ਅਤੇ ਮੇਰੀ ਰੱਖਿਆ ਕਰ, ਹੇ ਮਸਕੀਨਾਂ ਦੇ ਮਿਹਰਬਾਨ! ਤੂੰ ਪਿਓ, ਮਾਂ ਤੇ ਮਿੱਤ੍ਰ, ਹੈ, ਹੇ ਜਗ ਦੇ ਪਾਲਣਹਾਰ ਸੁਆਮੀ! ਸਾਰਾ ਸੰਸਾਰ ਤੇਰਾ ਹੀ ਬੱਚਾ ਹੈ। ਜਿਹੜਾ ਭੀ ਤੇਰੀ ਪਨਾਹ ਲੈਂਦਾ ਹੈ, ਉਹ ਖੂਬੀਆਂ ਦਾ ਖਜਾਨਾ ਪਾ ਲੈਂਦਾ ਹੈ ਤੇ ਮੁੜ ਕੇ ਆਵਾਗਉਣ ਵਿੱਚ ਨਹੀਂ ਪੈਂਦਾ। ਨਾਨਕ ਬਿਨੈ ਕਰਦਾ ਹੈ, ਮੈਂ ਤੇਰਾ ਗੋਲਾ ਹਾਂ, ਹੇ ਸੁਆਮੀ! ਸਾਰੇ ਜੀਵ ਤੈਂਡੇ ਹਨ ਅਤੇ ਤੂੰ ਉਨ੍ਹਾਂ ਦਾ ਸਿਰਜਣਹਾਰ ਹੈ। ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਨ ਨਾਲ, ਚਿੱਤ-ਚਾਹੁੰਦੇ ਮੇਵੇ ਪ੍ਰਾਪਤ ਹੋ ਜਾਂਦੇ ਹਨ। ਸੁਆਮੀ ਦੀ ਇਬਾਦਤ (ਬੰਦਗੀ) ਕਰਨ ਨਾਲ ਦਿਲ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ ਅਤੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਸਤਿਸੰਗ ਵਿੱਚ ਮੈਂ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ ਤੇ ਮੇਰੀਆਂ ਆਸਾਂ ਉਮੈਦਾ ਬਰ ਆਈਆਂ ਹਨ। ਆਪਣਾ ਹੰਕਾਰ, ਸੰਸਾਰੀ ਮਮਤਾ ਤੇ ਸਾਰੇ ਪਾਪ ਤਿਆਗ ਕੇ ਅਸੀਂ ਸਾਹਿਬ ਦੇ ਚਿੱਤ ਨੂੰ ਚੰਗੇ ਲੱਗਣ ਲੱਗ ਜਾਂਦੇ ਹਾਂ। ਨਾਨਕ ਬੇਨਤੀ ਕਰਦਾ ਹੈ, ਆਓ ਆਪਾਂ ਹਮੇਸ਼ਾਂ ਦਿਹੁੰ ਰਾਤ ਸੁਆਮੀ ਵਾਹਿਗੁਰੂ ਦਾ ਸਿਮਰਨ ਕਰੀਏ। ਸੁਆਮੀ ਦੇ ਬੂਹੇ ਉਤੇ ਸੁੱਤੇ ਸਿੱਧ ਹਮੇਸ਼ਾਂ ਹੀ ਕੀਰਤਨ ਗੂੰਜ ਰਿਹਾ ਹੈ। ਸ੍ਰਿਸ਼ਟੀ ਦਾ ਰੱਖਿਅਕ ਵਾਹਿਗੁਰੂ ਹਰ ਦਿਲ ਅੰਦਰ ਬੋਲ ਰਿਹਾ ਹੈ। ਸਾਈਂ ਸਦੀਵ ਹੀ ਬੋਲਦਾ ਹੈ ਤੇ ਸਾਰਿਆਂ ਅੰਦਰ ਵਸਦਾ ਹੈ। ਉਹ ਪਹੁੰਚ ਤੋਂ ਪਰੇ, ਗਿਆਨ ਤੋਂ ਪਰੇ ਅਤੇ ਅਤਿ ਉਚਾ ਹੈ। ਅਨੰਦ ਹਨ ਉਸ ਦੀਆਂ ਖੂਬੀਆਂ। ਇਨਸਾਨ ਭੋਰਾ ਭਰ ਭੀ ਉਸ ਦਾ ਵਰਣਨ ਨਹੀਂ ਕਰ ਸਕਦਾ। ਕੋਈ ਭੀ ਉਸ ਕੋਲ ਪੁੱਜ ਨਹੀਂ ਸਕਦਾ। ਪ੍ਰਭੂ ਖੁਦ ਪੈਦਾ ਕਰਦਾ ਹੈ ਅਤੇ ਖੁਦ ਹੀ ਪਾਲਦਾ-ਪੋਸਦਾ ਹੈ। ਸਾਰੇ ਪ੍ਰਾਣਧਾਰੀ ਉਸ ਦੇ ਸਾਜੇ ਹੋਏ ਹਨ। ਨਾਨਕ ਪ੍ਰਾਰਥਨਾ ਕਰਦਾ ਹੈ ਕਿ ਸੁੱਖ ਸਾਈਂ ਦੇ ਨਾਮ ਤੇ ਸਿਮਰਨ ਵਿੱਚ ਹੈ। ਜਿਸ ਦੇ ਦਰਵਾਜੇ ਤੇ ਬੈਕੁੰਠੀ ਕੀਰਤਨ ਹੁੰਦਾ ਹੈ। ਰਾਗ ਵਡਹੰਸ ਪਹਿਲੀ ਪਾਤਿਸ਼ਾਹੀ। ਵੈਣ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੁਬਾਰਕ ਹੈ ਉਹ ਸਿਰਜਣਹਾਰ, ਸੱਚਾ ਪਾਤਿਸ਼ਾਹ, ਜਿਸ ਨੇ ਸੰਸਾਰ ਨੂੰ ਕੰਮ ਕਾਜ ਅੰਦਰ ਜੋੜਿਆ ਹੈ। ਜਦ ਵੇਲਾ ਪੂਰਾ ਹੋ ਜਾਂਦਾ ਹੈ ਤੇ (ਸਵਾਸਾਂ ਰੂਪੀ) ਪੜੋਪੀ ਪੂਰੀ ਹੋ ਜਾਂਦੀ ਹੈ ਇਹ ਪਿਆਰੀ ਆਤਮਾ ਫੜ ਕੇ ਅੱਗੇ ਨੂੰ ਧੱਕ ਦਿੱਤੀ ਜਾਂਦੀ ਹੈ।