Punjabi Version

  |   Golden Temple Hukamnama

Ang: 765

ਸਾਰਿਆਂ ਅੰਦਰ ਤੇਰਾ ਪ੍ਰਕਾਸ਼ ਹੈ। ਉਸ ਪ੍ਰਕਾਸ਼ ਦੇ ਦੁਆਰਾ ਤੂੰ ਜਾਣਿਆ ਜਾਂਦਾ ਹੈ। ਪ੍ਰੀਤ ਦੇ ਰਾਹੀਂ ਤੂੰ ਸੁਖੈਨ ਹੀ ਮਿਲ ਪੈਂਦਾ ਹੈਂ। ਨਾਨਕ ਮੈਂ ਆਪਣੇ ਮਿਤਰ ਉਤੋਂ ਘੋਲੀ ਜਾਂਦੀ ਹਾਂ। ਸੱਚਿਆਰਾਂ ਨੂੰ ਮਿਲਣ ਲਈ ਉਹ ਘਰ ਚੱਲ ਆਉਂਦਾ ਹੈ। ਜਦ ਮਿੱਤਰ ਘਰ ਵਿੱਚ ਆ ਜਾਂਦਾ ਹੈ ਤਾਂ ਸਹੇਲੀ ਬੜੀ ਹੀ ਪਰਸੰਨ ਹੁੰਦੀ ਹੈ। ਉਹ ਵਾਹਿਗੁਰੂ ਦੇ ਸੱਚੇ ਨਾਮ ਨਾਲ ਫਰੇਫਤਾ ਹੋ ਗਈ ਹੈ ਅਤੇ ਆਪਣੇ ਸੁਆਮੀ ਨੂੰ ਵੇਖ ਕੇ ਪ੍ਰੁਫਲਤ ਹੋ ਜਾਂਦੀ ਹੈ। ਪ੍ਰੀਤ ਨਾਲ ਰੰਗੀਜ ਕੇ ਜਦ ਉਸ ਦਾ ਕੰਤ ਉਸ ਨੂੰ ਮਾਣਦਾ ਹੈ, ਤਾਂ ਨੇਕੀਆਂ ਦੀ ਸੰਗਤ ਅੰਦਰ ਪਤਨੀ ਪ੍ਰਸੰਨ ਅਤੇ ਪਰਮ ਹਰੀ ਭਰੀ ਹੋ ਜਾਂਦੀ ਹੈ। ਪੂਰਨ ਸੁਆਮੀ ਸਿਰਜਣਹਾਰ ਉਸ ਦੇ ਪਾਪ ਨਸ਼ਟ ਕਰ ਦਿੰਦਾ ਹੈ ਅਤੇ ਉਸ ਦੇ ਘਰ ਨੂੰ ਨੇਕੀਆਂ ਨਾਲ ਛੱਡ ਦਿੰਦਾ ਹੈ। ਚੋਰਾਂ ਨੂੰ ਮਾਰ ਕੇ ਉਹ ਆਪਣੇ ਘਰ ਦੀ ਮਾਲਕਣੀ ਹੋ ਵਸਦੀ ਹੈ ਅਤੇ ਸੋਚ ਵੀਚਾਰ ਕੇ ਇਨਸਾਫ ਕਰਦੀ ਹੈ। ਨਾਨਕ, ਸਾਈਂ ਦੇ ਨਾਮ ਦੇ ਰਾਹੀਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਪ੍ਰੀਤਮ ਨੂੰ ਮਿਲ ਪੈਂਦੀ ਹੈ। ਜੁਆਨ ਪਤਨੀ ਨੇ ਆਪਣਾ ਪਤੀ ਪਰਾਪਤ ਕਰ ਲਿਆ ਹੈ ਅਤੇ ਉਸ ਦੀਆਂ ਉਮੈਦਾਂ ਤੇ ਸੱਧਰਾਂ ਪੂਰੀਆਂ ਹੋ ਗਈਆਂ ਹਨ। ਉਹ ਆਪਣੇ ਕੰਤ ਨੂੰ ਮਾਣਦੀ ਹੈ ਅਤੇ ਨਾਮ ਦੇ ਰਾਹੀਂ ਉਸ ਅੰਦਰ ਲੀਨ ਹੋ ਜਾਂਦੀ ਹੈ, ਜੋ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਦੁਰੇਡੇ ਨਹੀਂ। ਸਾਹਿਬ ਦੁਰੇਡੇ ਨਹੀਂ ਉਹ ਸਾਰਿਆਂ ਦਿਲਾਂ ਅੰਦਰ ਹੈ। ਸਮੂਹ ਜੀਵ ਉਸ ਦੀਆਂ ਸਹੇਲੀਆਂ ਹਨ। ਸਾਈਂ ਆਪ ਭੋਗਣ ਵਾਲਾ ਹੈ ਅਤੇ ਆਪ ਹੀ ਜਿਸ ਤਰ੍ਹਾਂ ਉਸ ਦੀ ਕੀਰਤੀ ਹੈ, ਅਨੰਦ ਮਾਣਦਾ ਹੈ। ਅਬਿਨਾਸੀ, ਅਹਿੱਲ, ਅਮੇਲਕ ਅਤੇ ਅਨੰਦ ਸੱਚਾ ਸਾਹਿਬ ਪੁਰਨ ਗੁਣਾਂ ਦੇ ਰਾਹੀਂ ਪਾਇਆ ਜਾਂਦਾ ਹੈ। ਨਾਨਕ, ਸੁਆਮੀ ਖੁਦ ਮਿਹਰ ਧਾਰ ਕੇ, ਪਤਨੀ ਦਾ ਪਿਆਰ ਆਪਣੇ ਨਾਲ ਪਾਉਂਦਾ ਹੈ ਤੇ ਖੁਦ ਹੀ ਉਸ ਦਾ ਆਪਣੇ ਨਾਲ ਮੇਲ ਰਚਦਾ ਹੈ। ਮੇਰਾ ਪ੍ਰੀਤਮ ਉਚੀ ਅਟਾਰੀ ਅੰਦਰ ਵਸਦਾ ਹੈ। ਉਹ ਤਿੰਨਾਂ ਹੀ ਜਹਾਨਾਂ ਦਾ ਸ਼ਰੋਮਣੀ ਸਾਹਿਬ ਹੈ। ਉਸ ਦੀਆਂ ਵਡਿਆਈਆਂ ਤੱਕ ਕੇ ਮੈਂ ਆਸਚਰਜ ਹੋ ਗਈ ਹਾਂ ਅਤੇ ਮੇਰੇ ਅੰਦਰ ਸੁੱਤੇ ਸਿੱਧ ਬੇਕੁੰਠੀ ਕੀਰਤਨ ਗੂੰਜਦਾ ਹੈ। ਮੈਂ ਨਾਮ ਦਾ ਆਰਾਧਨ ਕਰਦਾ ਹਾਂ, ਸਰੇਸ਼ਟ ਅਸਲ ਕਮਾਉਂਦਾ ਹਾਂ ਅਤੇ ਮੈਨੂੰ ਪ੍ਰਭੂ ਦੇ ਨਾਮ ਦਾ ਨਿਸ਼ਾਨ ਪਰਦਾਨ ਹੋਇਆ ਹੋਇਆ ਹੈ। ਨਾਮ ਦੇ ਬਗੈਰ, ਕੂੜਿਆਂ ਨੂੰ ਕੋਈ ਆਰਾਮ ਦਾ ਟਿਕਾਣਾ ਨਹੀਂ ਮਿਲਦ। ਕੇਵਲ ਸਾਈਂ ਦੇ ਨਾਮ ਦਾ ਜਵੇਹਰ ਹੀ ਕਬੂਲ ਪੈਂਦਾ ਹੈ। ਪੂਰਨ ਹੈ ਮੇਰੀ ਇੱਜ਼ਤ ਆਬਰੂ, ਮੇਰੀ ਅਕਲ ਅਤੇ ਐਨ ਮੁਕੰਮਲ ਮੇਰੀ ਰਾਹਦਾਰੀ। ਇਸ ਲਈ ਮੈਂ ਨਾਂ ਆਵਾਂਗੀ ਅਤੇ ਨਾਂ ਜਾਵਾਂਗੀ। ਨਾਨਕ ਗੁਰਾਂ ਦੀ ਦਇਆ ਦੁਆਰਾ ਜੋ ਆਪਣੇ ਆਪ ਦੀ ਸਿੰਞਾਣ ਕਰ ਲੈਂਦੀ ਹੈ, ਉਹ ਅਮਰ ਸਾਈਂ ਵਰਗੀ ਹੋ ਜਾਂਦੀ ਹੈ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਰਾਗੁ ਸੂਹੀ ਛੰਦ ਪਹਿਲੀ ਪਾਤਿਸ਼ਾਹੀ। ਜਿਸ ਨੇ ਜਗਤ ਨੂੰ ਸਾਜਿਆ ਹੈ ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ। ਤੇਰੀਆਂ ਬਖਸ਼ਸ਼ਾਂ, ਹੇ ਸੁਆਮੀ! ਆਤਮਾ ਨੂੰ ਰੋਸ਼ਨ ਕਰ ਦਿੰਦੀਆਂ ਹਨ ਅਤੇ ਬ੍ਰਹਮ ਗਿਆਨ ਦਾ ਚੰਦਰਮਾ ਦੇਹ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਸੁਆਮੀ ਦੀਆਂ ਦਾਤਾਂ ਦੁਆਰਾ ਬ੍ਰਹਿਮ ਵੀਚਾਰ ਦਾ ਚੰਦਰਮਾ ਪ੍ਰਕਾਸ਼ ਹੋ ਜਾਂਦਾ ਹੈ ਤੇ ਤਕਲੀਫ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਨੇਕੀਆਂ ਦੀ ਜੰਞ ਪਤੀ ਨਾਲ ਸੁਹਣੀ ਲੱਗਦੀ ਹੈ, ਜਿਸ ਨੇ ਛਾਨ-ਬੀਨ ਕਰ ਕੇ ਮਨਮੋਹਣੀ ਪਤਨੀ ਲਈ ਹੈ। ਲਾੜਾ ਪੰਜਾਂ ਸੰਗੀਤਕ ਸਾਜਾਂ ਦੀ ਧੁਨੀ ਸੰਯੁਕਤ ਘਰ ਆਇਆ ਹੈ ਅਤੇ ਬੜੀ ਸਜ ਧਜ ਨਾਲ ਵਿਆਹ ਹੋਇਆ ਹੈ। ਜਿਸ ਨੂੰ ਜਗਤ ਨੂੰ ਰਚਿਆ ਹੈ, ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ। ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ। ਜਿਨ੍ਹਾਂ ਨਾਲ ਇਹ ਜਿਸਮ ਜੁੜਿਆ ਹੋਇਆ ਹੈ, ਉਨ੍ਹਾਂ ਨਾਲ ਮੈਂ ਦਿਲਾਂ ਦਾ ਵਟਾਂਦਰਾ ਕੀਤਾ ਹੈ। ਮੈਂ ਉਨ੍ਹਾਂ ਦੌਸਤਾਂ ਨੂੰ ਕਿਉਂ ਭੁਲਾਵਾਂ, ਜਿਨ੍ਹਾਂ ਤੋਂ ਮੈਂ ਮਨ ਲਿਆ ਅਤੇ ਜਿਨ੍ਹਾਂ ਨੂੰ ਦਿੱਤਾ ਹੈ। ਜਿਨ੍ਹਾਂ ਨੂੰ ਵੇਖ ਕੇ ਮੈਂ ਅਨੰਦ ਮਾਣਦਾ ਹਾਂ; ਉਹ ਸਦਾ ਮੇਰੀ ਜਿੰਦੜੀ ਦੇ ਨਾਲ ਜੁੜੇ ਰਹਿਣ। ਸਦਾ, ਸਦਾ ਉਨ੍ਹਾਂ ਕੋਲ ਸਾਰੀਆਂ ਨੇਕੀਆਂ ਹਨ ਅਤੇ ਇਕ ਭੀ ਬਦੀ ਨਹੀਂ। ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ। ਜੇਕਰ ਜੀਵ ਦੇ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ, ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ। ਜੇਕਰ ਮੇਰੇ ਦੋਸਤਾਂ ਕੋਲ ਨੇਕੀਆਂ ਹੋਣ ਤਾਂ ਮੈਂ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਵਿੱਚ ਭਾਈਵਾਲ ਬਣਾ।

Ang: 766

ਆਓ! ਆਪਣਾ ਨੇਕੀਆਂ ਨਾਲ ਭਿਆਲੀ ਪਾਈਏ ਅਤੇ ਪਾਪਾਂ ਨੂੰ ਤਿਆਗ ਕੇ ਸਾਈਂ ਦੇ ਰਾਹੇ ਟੁਰੀਏ। ਆਓ! ਆਪਾਂ ਨੇਕੀਆਂ ਦੇ ਰੇਸ਼ਮੀ ਬਸਤਰ ਪਹਿਨੀਏ, ਭਲਿਆਈ ਦੀ ਸਜਾਵਟ ਕਰੀਏ ਅਤੇ ਆਪਣੇ ਮਕਾਨ ਤੇ ਕਬਜ਼ਾ ਕਰੀਏ। ਜਿਥੇ ਕਿਤੇ ਭੀ ਆਪਾਂ ਜਾ ਕੇ ਬੈਠੀਏ, ਉਥੇ ਭਲੇਮਾਨਸੀ ਨਾਲ ਗੱਲ ਕਰੀਏ ਅਤੇ ਨਿਤਾਰ ਕੇ ਸੁਧਾਰਸ ਪਾਨ ਕਰੀਏ। ਜੇਕਰ ਪ੍ਰਾਣੀ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ। ਪ੍ਰਭੂ ਆਪ ਹੀ ਕਰਦਾ ਹੈ। ਅਸੀਂ ਕੀਹਦੇ ਕੋਲ ਫਰਿਆਦੀ ਹੋਈਏ? ਹੋਰ ਕੋਈ ਕੁਛ ਨਹੀਂ ਕਰਦਾ। ਜੇਕਰ ਪ੍ਰਭੂ ਗਲਤੀ ਕਰਦਾ ਹੈ, ਉਸ ਕੋਲ ਜਾ ਕੇ ਫਰਿਆਦ ਕਰ। ਜੇਕਰ ਉਹ ਗਲਤੀ ਕਰਦਾ ਹੈ, ਉਸ ਕੋਲ ਜਾ ਕੇ ਫਰਿਆਦ ਕਰ ਪਰ ਸਿਰਜਣਹਾਰ ਖੁਦ ਕਿਸ ਤਰ੍ਹਾਂ ਭੁੱਲ ਸਕਦਾ ਹੈ? ਉਹ ਸੁਣਦਾ ਹੈ, ਵੇਖਦਾ ਹੈ ਅਤੇ ਬਗੈਰ ਆਖਿਆਂ ਤੇ ਬਿਨਾ ਜਾਚਨਾ ਕੀਤਿਆਂ ਦਾਤਾਂ ਦਿੰਦਾ ਹੈ। ਆਲਮ ਦਾ ਦਾਤਾਰ ਸਿਰਜਣਹਾਰ ਆਪਣੀਆਂ ਦਾਤਾਂ ਦਿੰਦਾ ਹੈ। ਨਾਨਕ ਕੇਵਲ ਉਹ ਹੀ ਸਾਰਿਆਂ ਦਾ ਸੱਚਾ ਸੁਆਮੀ ਹੈ। ਵਾਹਿਗੁਰੂ ਆਪੇ ਹੀ ਕਰਦਾ ਹੈ। ਆਪਾਂ ਕੀਹਦੇ ਕੋਲ ਫਰਿਆਦੀ ਹੋਈਏ। ਹੋਰ ਕੋਝ ਭੀ ਨਹੀਂ ਕਰ ਸਕਦਾ। ਸੂਹੀ ਪਹਿਲੀ ਪਾਤਿਸ਼ਾਹੀ। ਪ੍ਰੇਮ ਨਾਲ ਰੰਗੀ ਹੋਈ, ਮੇਰੀ ਆਤਮਾ ਸਾਈਂ ਦਾ ਜੱਸ ਉਚਾਰਦੀ ਹੈ ਅਤੇ ਉਹ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ। ਸੁਆਮੀ ਕੋਲ ਪੁੱਜਣ ਲਈ ਗੁਰਾਂ ਦੀ ਦਿੱਤੀ ਹੋਈ, ਸੱਚ ਦੀ ਸੀੜ੍ਹੀ ਹੈ ਅਤੇ ਇਸ ਨਾਲ ਆਰਾਮ ਉਤਪੰਨ ਹੁੰਦਾ ਹੈ। ਮੇਰੀ ਆਤਮਾ ਤਦ ਬੈਕੁੰਠੀ ਪਰਮ ਅਨੰਦ ਦੇ ਮੰਡਲ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਅਤੇ ਸੱਚ ਨੂੰ ਪਿਆਰਦੀ ਹੈ। ਸੱਚ ਦੀ ਇਹ ਸਿੱਖਿਆ ਕਿਸ ਤਰ੍ਹਾਂ ਮੇਟੀ ਜਾ ਸਕਦੀ ਹੈ? ਸਾਹਿਬ ਖੁਦ ਨਾਂ ਠੱਗਿਆ ਜਾਣ ਵਾਲਾ ਹੈ। ਨਹਾਉਣ ਦੁਆਰਾ, ਦਾਨ-ਪੁੰਨ, ਸਰੇਸ਼ਟਾਂ ਗਿਆਤ ਅਤੇ ਪੁਰਬੀ ਇਸ਼ਨਾਨਾਂ ਰਾਹੀਂ ਉਹ ਕਿਸ ਤਰ੍ਹਾਂ ਠੱਗਿਆ ਜਾ ਸਕਦਾ ਹੈ? ਮੇਰਾ ਵਲ ਛਲ, ਸੰਸਾਰੀ ਲਗਨ ਅਤੇ ਪਾਪ ਮਿਟ ਗਏ ਹਨ ਅਤੇ ਖਤਮ ਹੋ ਗਏ ਹਨ ਮੇਰੇ ਝੂਠ ਪਖੰਡ ਅਤੇ ਦਵੈਤ-ਭਾਵ। ਪ੍ਰੇਮ ਨਾਲ ਰੰਗੀ ਹੋਈ ਮੇਰੀ ਆਤਮਾ ਸਾਈਂ ਦਾ ਜੱਸ ਉਚਾਰਦੀ ਹੈ ਤੇ ਉਹ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ। ਤੂੰ ਉਸ ਸੁਆਮੀ ਦੀ ਕੀਰਤੀ ਕਰ ਜਿਸ ਨੇ ਆਲਮ ਰਚਿਆ ਹੈ। ਭ੍ਰਿਸ਼ਟੀ ਹੋਈ ਆਤਮਾ ਨੂੰ ਮਲੀਨਤਾ ਚਿਮੜੀ ਹੋਈ ਹੈ। ਕੋਈ ਵਿਰਲਾ ਹੀ ਨਾਮ-ਸੁਧਾਰਸ ਨੂੰ ਪਾਨ ਕਰਦਾ ਹੈ। ਆਪਣੀ ਇਹ ਆਤਮਾ ਗੁਰਾਂ ਨੂੰ ਸਮਰਪਣ ਕਰ ਕੇ, ਜਦ ਪ੍ਰਾਣੀ ਨਾਮ ਦੇ ਆਬਿ-ਹਿਯਾਤ ਨੂੰ ਰਿੜਕ ਕੇ ਛਕਦਾ ਹੈ, ਤਾਂ ਗੁਰੂ ਜੀ ਉਸ ਦਾ ਬੜਾ ਮੁੱਲ ਪਾਉਂਦੇ ਹਨ। ਜਦ ਮੈਂ ਆਪਣੇ ਨੂੰ ਸੱਚੇ ਨਾਮ ਨਾਲ ਜੋੜ ਲਿਆ, ਤਾਂ ਸੁਖੈਨ ਹੀ ਆਪਣੇ ਸੁਆਮੀ ਨੂੰ ਸਿੰਞਾਣ ਲਿਆ। ਜੇਕਰ ਉਨ੍ਹਾਂ ਨੂੰ ਚੰਗਾ ਲੱਗੇ, ਮੈਂ ਗੁਰਾਂ ਦੇ ਨਾਲ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਾਂਗਾ। ਓਪਰਾ ਬਣ ਕੇ ਮੈਂ ਕਿਸ ਤਰ੍ਹਾਂ ਸਾਈਂ ਨੂੰ ਮਿਲ ਸਕਦਾ ਹਾਂ? ਤੂੰ ਉਸ ਸੁਆਮੀ ਦੀ ਸਿਫ਼ਤ ਸ਼ਲਾਘਾ ਕਰ, ਜਿਸ ਨੇ ਸੰਸਾਰ ਨੂੰ ਰਚਿਆ ਹੈ। ਜਦ ਪ੍ਰਭੂ ਮਨ ਅੰਦਰ ਆ ਜਾਂਦਾ ਹੈ, ਤਾਂ ਪਿਛੇ ਕੀ ਰਹਿ ਜਾਂਦਾ ਹੈ? ਉਸ ਦੇ ਮਗਰੋਂ ਤਦ ਆਉਣਾ ਤੇ ਜਾਣਾ ਕਿਸ ਤਰ੍ਹਾਂ ਹੋ ਸਕਦਾ ਹੈ? ਜਦ ਜਿੰਦੜੀ ਆਪਣੇ ਵਾਹਿਗੁਰੂ ਪਿਆਰੇ ਨਾਲ ਪ੍ਰਸੰਨ ਹੋ ਜਾਂਦੀ ਹੈ ਤਾਂ ਇਹ ਉਸ ਨਾਲ ਅਭੇਦ ਹੋ ਜਾਂਦੀ ਹੈ। ਸੱਚੀ ਹੈ ਬੋਲ-ਬਾਣੀ ਉਸ ਦੀ ਜੋ ਪ੍ਰਭੂ, ਜਿਸ ਨੇ ਨਿਰੇ ਇਕ ਤੁਪਕੇ ਤੋਂ ਦੇਹ ਦਾ ਕਿਲ੍ਹਾ ਬਣਾਇਆਹੈ, ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਸੁਆਮੀ ਖੁਦ ਹੀ ਪੰਜਾਂ ਤੱਤਾਂ ਦੀ ਦੇਹ ਦਾ ਰਚਣਹਾਰ ਮਾਲਕ ਹੈ। ਇਹ ਉਹ ਸੁਆਮੀ ਹੀ ਹੈ, ਜੋ ਇਸ ਨੂੰ ਸੱਚ ਨਾਲ ਸ਼ਸ਼ੋਭਤ ਕਰਦਾ ਹੈ। ਮੈਂ ਪਾਪੀ ਹਾਂ, ਤੂੰ ਸ੍ਰਵਣ ਕਰ, ਹੇ ਮੇਰੇ ਪ੍ਰੀਤਮਾ! ਜਿਹੜਾ ਕੁਛ ਤੈਨੂੰ ਚੰਗਾ ਲੱਗਦਾ ਹੈ, ਕੇਵਲ ਓਹੀ ਸੱਚ ਹੈ। ਜਿਸ ਨੂੰ ਸੱਚੀ ਸਮਝ ਪਰਦਾਨ ਹੋਈ ਹੈ, ਉਹ ਆਉਂਦਾ ਤੇ ਜਾਂਦਾ ਨਹੀਂ। ਤੂੰ ਆਪਣਿਆ ਨੇਤ੍ਰਾਂ ਵਿੱਚ ਇਹੋ ਜਿਹਾ ਸੁਰਮਾ ਪਾ, ਜਿਹੜਾ ਤੇਰੇ ਪ੍ਰੀਤਮ ਨੂੰ ਚੰਗਾ ਲੱਗੇ। ਮੈਂ ਪ੍ਰਭੂ ਨੂੰ ਜਾਣ, ਬੁੱਝ ਅਤੇ ਸਮਝ ਸਕਦਾ ਹਾਂ, ਜੇਕਰ ਉਹ ਮੈਨੂੰ ਆਪਣਾ ਆਪ ਦਰਸਾ ਦੇਵੇਂ। ਸਾਈਂ ਆਪੇ ਹੀ ਆਪਣਾ ਰਾਹ ਵਿਖਾਲਦਾ ਅਤੇ ਮੈਨੂੰ ਉਸ ਉਤੇ ਤੋਰਦਾ ਹੈ ਅਤੇ ਉਹ ਆਪ ਹੀ ਮੇਰੇ ਮਨ ਨੂੰ ਆਪਣੇ ਵੱਲ ਖਿੱਚਦਾ ਹੈ। ਸ਼ੁਭ ਅਮਲ ਅਤੇ ਮੰਦੇ ਅਮਲ, ਪ੍ਰਭੂ ਆਪ ਹੀ ਇਨਸਾਨ ਪਾਸੋਂ ਕਰਾਉਂਦਾ ਹੈ। ਖੋਜ ਤੋਂ ਪਰੇ ਪ੍ਰਭੂ ਦੇ ਮੁੱਲ ਨੂੰ ਕੌਣ ਜਾਣ ਸਕਦਾ ਹੈ? ਜਾਦੂ-ਟੂਣਾ, ਜੰਤ੍ਰ-ਮੰਤ੍ਰ ਅਤੇ ਦੰਭ ਮੈਂ ਨਹੀਂ ਜਾਣਦਾ। ਪ੍ਰਭੂ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਮੇਰੀ ਆਤਮਾ ਪ੍ਰਸੰਨ ਹੋ ਗਈ ਹੈ। ਨਾਮ ਦੇ ਸੁਰਮੇ ਦਾ ਕੇਵਲ ਉਸ ਪਾਸੋਂ ਹੀ ਪਤਾ ਲੱਗਦਾ ਹੈ ਜੋ ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸਾਈਂ ਨੂੰ ਸਮਝਦਾ ਹੈ। ਜਦ ਮੇਰੇ ਆਪਣੇ ਨਿੱਜ ਦੇ ਮਿੱਤਰ ਹਨ, ਤਦ ਮੈਂ ਕਿਸੇ ਪਰਾਏ ਦੇ ਘਰ ਕਿਉਂ ਜਾਵਾਂ? ਇਹ ਮਿੱਤਰ ਸੱਚੇ ਮਾਲਕ ਨਾਲ ਰੰਗੇ ਹੋਏ ਹਨ, ਜੋ ਸਦਾ ਉਨ੍ਹਾਂ ਦੇ ਹਿਰਦੇ ਅੰਦਰ ਉਨ੍ਹਾਂ ਦੇ ਨਾਲ ਵੱਸਦਾ ਹੈ। ਆਪਣੇ ਹਿਰਦੇ ਅੰਦਰ ਇਹ ਮਿਤਰ ਮੌਜਾਂ ਮਾਣਦੇ ਹਨ ਅਤੇ ਸੱਚੇ ਨਾਮ ਨਾਲ ਜੋ ਪਿਆਰ ਉਹ ਕਰਦੇ ਹਨ,