Punjabi Version

  |   Golden Temple Hukamnama

Ang: 704

ਹੇ ਮੇਰੇ ਬੇਲੀਆਂ, ਤੈਂ ਮੇਰੇ ਪਿਆਰੇ ਨੂੰ ਮਾਣਿਆ ਹੈ। ਤੂੰ ਮੈਨੂੰ ਉਸ ਦੀ ਕਣਸੋ ਦੰਸ। ਜਿਨ੍ਹਾਂ ਦੇ ਮੱਥੇ ਤੇ ਚੰਗੇ ਨਸੀਬ ਲਿਖੇ ਹਨ, ਉਹ ਸਵੈ-ਹੰਗਤਾ ਨੂੰ ਮੇਟ ਕੇ ਪ੍ਰੀਤਮ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਹਨ। ਬਾਂਹ ਤੋਂ ਫੜ ਕੇ ਸੁਆਮੀ ਨੇ ਮੈਨੂੰ ਅਪਣਾਅ ਲਿਆ ਹੈ ਅਤੇ ਮੇਰੀਆਂ ਨੇਕੀਆਂ ਤੇ ਬਦੀਆਂ ਵਲ ਧਿਆਨ ਨਹੀਂ ਦਿੱਤਾ। ਜਿਸ ਨੂੰ ਤੂੰ ਹੇ ਪ੍ਰਭੂ! ਨੇਕੀਆਂ ਦੀ ਮਾਲਾ ਨਾਲ ਸਸ਼ੋਭਤ ਕਰਦਾ ਹੈਂ ਅਤੇ ਆਪਣੀ ਸੂਹੀ ਰੰਗਤ ਨਾਲ ਰੰਗਦਾ ਹੈਂ ਉਸ ਨੂੰ ਹਰ ਸ਼ੈ ਹੀ ਫੱਬਦੀ ਹੈ। ਮੁਬਾਰਕ ਹੈ ਉਹ ਸੁਭਾਗੀ ਪਤਨੀ, ਜਿਸ ਦੇ ਨਾਲ ਉਸ ਦਾ ਪਤੀ ਵੱਸਦਾ ਹੈ, ਹੇ ਗੋਲੇ ਨਾਨਕ! ਹੇ ਮਿੱਤ੍ਰ, ਜਿਸ ਅਣਮੁੱਲੇ ਪਦਾਰਥ ਲਈ ਮੈਂ ਸਦਾ ਮਨੌਤ ਮੰਨਦੀ ਸਾਂ, ਉਹ ਮੈਂ ਪ੍ਰਾਪਤ ਕਰ ਲਿਆ ਹੈ। ਮੇਰਾ ਮਨ ਭਾਂਦਾ ਲਾੜਾ ਆ ਗਿਆ ਹੈ ਅਤੇ ਮੈਨੂੰ ਮੁਬਾਰਕਾਂ ਮਿਲ ਰਹੀਆਂ ਹਨ। ਪਰਮ ਅਨੰਦ ਅਤੇ ਖੁਸ਼ੀ ਉਤਪੰਨ ਹੋ ਗਏ ਹਨ, ਜਦ ਮੇਰਾ ਸਦੀਵੀ ਤਰੋਤਾਜ਼ਾ ਸੁੰਦਰਤਾ ਵਾਲਾ ਕੰਤ ਮੇਰੇ ਤੇ ਮਿਹਰਬਾਨ ਹੋ ਗਿਆ ਹੈ। ਭਾਰੇ ਚੰਗੇ ਨਸੀਬਾਂ ਦੁਆਰਾ, ਮੈਂ ਆਪਣੇ ਵਰ ਨੂੰ ਪਾ ਲਿਆ ਹੈ। ਸਾਧ ਸੰਗਤ ਦੇ ਰਾਹੀਂ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ। ਮੇਰੀਆਂ ਉਮੈਦਾ ਤੇ ਖਾਹਿਸ਼ਾ ਸਮੂਹ ਪੁ+ਨ ਹੋ ਗਈਆਂ ਹਨ ਅਤੇ ਮੇਰੇ ਪਿਆਰੇ ਪਤੀ ਨੇ ਮੈਨੂੰ ਆਪਦੀ ਹਿੱਕ ਨਾਲ ਲਾ ਲਿਆ ਹੈ। ਗੁਰੂ ਜੀ ਬੇਨਤੀ ਕਰਦੇ ਹਨ, ਜਿਸ ਅਣਮੁੱਲੇ ਪਦਾਰਥ ਲਈ ਮੈਂ ਮਨੋਤ ਮੰਨਦੀ ਸਾਂ, ਉਸ ਨੂੰ ਮੈਂ ਗੁਰਾਂ ਨੂੰ ਭੇਟਣ ਦੁਆਰਾ ਪ੍ਰਾਪਤ ਕਰ ਲਿਆ ਹੈ। ਜੈਤਸਰੀ ਪੰਜਵੀਂ ਪਾਤਿਸ਼ਾਹੀ। ਛੰਤ। ਵਾਹਿਗੁਰੂ ਕੇਵਲ ਇੱਕ ਹੇ। ਸੰਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸਲੋਕ। ਮੈਰਾ ਸੁਆਮੀ ਬੁਲੰਦ, ਅਪਹੁੰਚ ਅਤੇ ਬੇਅੰਤ ਹੈ। ਉਹ ਅਕਹਿ ਹੈ, ਬਿਆਨ ਕੀਤਾ ਨਹੀਂ ਜਾ ਸਕਦਾ। ਨਾਨਕ ਨੇ ਸਾਹਿਬ ਦੀ ਸ਼ਰਣ ਲਈ ਹੈ, ਜੋ ਰਖਿਆ ਕਰਨ ਲਈ ਸਰਬ-ਸ਼ਕਤੀਵਾਨ ਹੈ। ਛੰਤ। ਮੇਰੇ ਸੁਆਮੀ ਵਾਹਿਗੁਰੂ, ਮੈਂ ਤੈਡਾ ਹਾਂ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ। ਮੈਂ ਆਪਦੇ ਕੁਕਰਮ ਕਿੰਨੇ ਕੁ ਗਿਣਾ? ਉਹ ਅਣਗਿਣਤ ਹਨ। ਬੇਗਿਣਤ ਪਾਪ ਅਤੇ ਗਲਤੀਆਂ ਮੈਂ ਕੀਤੀਆਂ ਹਨ। ਰੋਜ ਬਰੋਜ ਮੈਂ ਹਮੇਸ਼ਾਂ ਹੀ ਭੁਲਦਾ ਰਹਿੰਦਾ ਹਾਂ। ਦੁਨਿਆਵੀ ਮਮਤਾ ਅਤੇ ਭਿਆਨਕ ਸੰਸਾਰੀ ਪਦਾਰਥਾਂ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ। ਤੇਰੀ ਰਹਿਮਤ ਸਦਕਾ ਹੀ ਮੈਂ ਛੁਟਕਾਰਾ ਪਾ ਸਕਦਾਂ ਹਾਂ। ਲੁਕ ਕੇ ਮੈਂ ਦੁਖਦਾਈ ਪਾਪ ਕਮਾਉਂਦਾ ਹਾਂ, ਪਰ ਸੁਆਮੀ ਨੇੜੇ ਤੋਂ ਭੀ ਨੇੜੇ ਹੈ। ਗੁਰੂ ਜੀ ਬੇਨਤੀ ਕਰਦੇ ਹਨ, ਹੇ ਸਾਹਿਬ! ਮੇਰੇ ਉੱਤੇ ਮਿਹਰ ਕਰ ਅਤੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਦੀਆਂ ਘੁਮਣ ਘੇਰੀਆਂ ਵਿਚੋਂ ਬਾਹਰ ਕੱਢ ਲੈ। ਸਲੋਕ। ਅਣਗਿਣਤ ਹਨ ਸਾਹਿਬ ਦੀਆਂ ਉਤੱਮਤਾਈਆਂ, ਉਹ ਗਿਣੀਆਂ ਨਹੀਂ ਜਾ ਸਕਦੀਆਂ। ਪਰਮ ਬੁਲੰਦ ਹੈ ਉਸ ਦਾ ਨਾਮ। ਨਾਨਕ ਦੀ ਇਹ ਪ੍ਰਾਰਥਨਾ ਹੈ "ਹੇ ਪ੍ਰਭੂ! ਥਾਂ ਵਿਹੁਣੇ ਜੀਵਾਂ ਨੂੰ ਤੂੰ ਥਾਂ ਟਿਕਾਣਾ ਪ੍ਰਦਾਨ ਕਰ"। ਛੰਤ। ਤੇਰੇ ਬਾਝੋਂ ਹੋਰ ਕੋਈ ਥਾਂ ਨਹੀਂ। ਤਦ ਮੈਂ ਹੋਰ ਕੀਹਦੇ ਕੋਲ ਜਾਵਾਂ? ਦਿਨ ਦੇ ਅੱਠੇ ਪਹਿਰ ਹੀ, ਹੱਥ ਬੰਨ੍ਹ ਕੇ ਮੈਂ ਉਸ ਸੁਆਮੀ ਦਾ ਸਿਮਰਨ ਕਰਦਾ ਹਾਂ। ਹਮੇਸ਼ਾਂ ਉਸ ਆਪਣੇ ਸੁਆਮੀ ਦਾ ਚਿੰਤਨ ਕਰਨ ਦੁਆਰਾ, ਮੈਂ ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਾਉਂਦਾ ਹਾਂ। ਹੰਕਾਰ, ਸੰਸਾਰੀ ਲਗਨ ਅਤੇ ਦਵੈਤ-ਭਾਵ ਦੇ ਪਾਪ ਨੂੰ ਛੱਡ ਕੇ, ਤੂੰ ਹੇ ਬੰਦੇ! ਇਕ ਪ੍ਰਭੂ ਨਾਲ ਆਪਣੀ ਬਿਰਤੀ ਜੋੜ। ਆਪਣੀ ਦੇਹ ਤੇ ਆਤਮਾ ਨੂੰ ਸੁਆਮੀ ਅੱਗੇ ਸਮਰਪਨ ਕਰ ਕੇ ਤੂੰ ਆਪਣੀ ਸਵੈ-ਹੰਗਤਾ ਨੂੰ ਪੂਰੀ ਤਰ੍ਹਾਂ ਮੇਟ ਦੇ। ਨਾਨਕ ਬੇਨਤੀ ਕਰਦਾ ਹੈ, ਹੇ ਸਾਂਈ, ਮੇਰੇ ਉੱਤੇ ਤਰਸ ਕਰ, ਤਾਂ ਜੋ ਮੈਂ ਤੇਰੇ ਸੱਚੇ ਨਾਮ ਵਿੰਚ ਲੀਨ ਹੋ ਜਾਵਾਂ। ਸਲੋਕ। ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ, ਜਿਸ ਦੇ ਹੰਥ ਵਿੱਚ ਸਾਰੀਆਂ ਵਿਉਤਾਂ ਹਨ। ਤੂੰ ਪ੍ਰਭੂ ਦੇ ਨਾਮ ਦੀ ਦੌਲਤ ਇਕੱਤਰ ਕਰ। ਨਾਨਕ, ਪ੍ਰਲੋਕ ਵਿੱਚ ਇਹ ਤੇਰਾ ਪੱਖ ਪੂਰੇਗੀ। ਛੰਤ। ਕੇਵਲ ਸੁਆਮੀ ਹੀ ਸੰਚਾ ਸਾਥੀ ਹੈ। ਹੋਰ ਕੋਈ ਹੈ ਹੀ ਨਹੀਂ। ਥਾਵਾਂ, ਵਿੱਥਾਂ, ਸਮੁੰਦਰ ਅਤੇ ਧਰਤੀ ਵਿੰਚ ਉਹ ਖੁਦ ਹੀ ਪਰੀਪੂਰਨ ਹੈ। ਸਾਰਿਆਂ ਦਾ ਦਾਤਾਰ ਸੁਆਮੀ ਮਾਲਕ, ਸਮੁੰਦਰ, ਧਰਤੀ ਅਤੇ ਆਕਾਸ਼ ਨੂੰ ਭਰ ਰਿਹਾ ਹੈ। ਸ੍ਰਿਸ਼ਟੀ ਦੇ ਪਾਲਣ-ਪੋਸ਼ਣਹਾਰ ਅਤੇ ਆਲਮ ਦੇ ਮਾਲਕ ਦਾ ਕੋਈ ਹੱਦ-ਬੰਨਾ ਨਹੀਂ। ਅਨੰਤ ਹਨ ਉਸ ਦੀਆਂ ਵਡਿਆਈਆਂ। ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਗਿਣ ਸਕਦਾ ਹਾਂ? ਆਰਾਮ ਦੇ ਹਲਕਾਰੇ ਸੁਆਮੀ ਦੀ ਦੌੜ ਕੇ ਮੈਂ ਪਨਾਹ ਲੈਦਾ ਹਾਂ। ਉਸ ਦੇ ਬਗੈਰ ਹੋਰ ਕੋਈ ਨਹੀਂ। ਗੁਰੂ ਜੀ ਬੇਨਤੀ ਕਰਦੇ ਹਨ, ਜਿਸ ਕਿਸੇ ਤੇ ਤੂੰ ਮਿਹਰ ਕਰਦਾ ਹੈ, ਹੇ ਸਾਈਂ! ਕੇਵਲ ਓਹੀ ਤੇਰੇ ਨਾਮ ਨੂੰ ਪਾਉਂਦਾ ਹੈ।

Ang: 705

ਸਲੋਕ। ਜਿਹੜਾ ਕੁੱਛ ਮੈਂ ਦਿਲੋ ਚਾਹੁੰਦਾ ਸੀ, ਉਹ ਮੈਂ ਪ੍ਰਾਪਤ ਕਰ ਲਿਆ ਹੈ। ਨਾਮ ਸਿਮਰਨ ਕਰਨ ਦੁਆਰਾ, ਨਾਨਕ ਨੇ ਸਾਰੇ ਸੁਖ ਪਾ ਲਏ ਹਨ। ਛੰਤ। ਸਤਿ ਸੰਗਤ ਨਾਲ ਜੁੜਨ ਦੁਆਰਾ, ਹੁਣ ਮੇਰੀ ਆਤਮਾ ਬੰਦ-ਖਲਾਸ ਹੋ ਗਈ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਨਾਮ ਦਾ ਉਚਾਰਨ ਕੀਤਾ ਹੈ ਅਤੇ ਮੇਰਾ ਪ੍ਰਕਾਸ਼, ਪਰਮ ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ। ਨਾਮ ਦਾ ਆਰਾਧਨ ਕਰਨ ਦੁਆਰਾ, ਮੇਰੇ ਪਾਪ ਮਿੱਟ ਗਏ ਹਨ, ਅੰਦਰਲੀ ਅੱਗ ਬੁਝ ਗਈ ਹੈ ਅਤੇ ਮੈਂ ਤ੍ਰਿਪਤ ਹੋ ਗਿਆ ਹਾਂ। ਕਿਰਪਾ ਕਰਕੇ ਸੁਆਮੀ ਨੇ ਮੈਨੂੰ ਬਾਹ ਤੋਂ ਪਕੜ ਲਿਆ ਹੈ ਅਤੇ ਮੈਨੂੰ ਆਪਣਾ ਨਿਜ ਦਾ ਕਰ ਕੇ ਮੰਨ ਲਿਆ ਹੈ। ਗੁਰਾਂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ, ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੇਰੀ ਜੰਮਣ ਤੇ ਮਰਨ ਦੀ ਪੀੜ ਸੜ ਮਰ ਗਈ ਹੈ। ਨਾਨਕ ਪ੍ਰਾਰਥਨਾ ਕਰਦਾ ਹੈ, ਸਾਹਿਬ ਨੇ ਮੇਰੇ ਉਤੇ ਰਹਿਮਤ ਕੀਤੀ ਹੈ ਅਤੇ ਇਕ ਛਿਨ ਵਿੱਚ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਜੈਤਸਰੀ ਛੰਤ ਪੰਜਵੀਂ ਪਾਤਸ਼ਾਹੀ। ਦੁਨੀਆ ਇਕ ਮੁਸਾਫਰਖਾਨਾ ਹੈ, ਫਿਰ ਵੀ ਇਸ ਦੇ ਵਸਨੀਕ ਹੰਕਾਰ ਨਾਲ ਭਰੇ ਹੋਏ ਹਨ। ਸੰਸਾਰੀ ਪਦਾਰਥਾਂ ਦੇ ਪਿਆਰ ਨਾਲ ਰੰਗੇ ਹੋਏ, ਸੰਸਾਰੀ ਘਨੇਰੇ ਗੁਨਾਹ ਕਰਦੇ ਹਨ। ਉਹ ਲਾਲਚ, ਸੰਸਾਰੀ ਲਗਨ ਅਤੇ ਹੰਕਾਰ ਅੰਦਰ ਡੁਬੇ ਹੋਏ ਹਨ ਅਤੇ ਮੌਤ ਨੂੰ ਚੇਤੇ ਹੀ ਨਹੀਂ ਕਰਦੇ। ਆਪਣਿਆਂ ਲੜਕਿਆਂ, ਦੋਸਤਾਂ ਸੰਸਾਰੀ ਕੰਮਾਂ ਤੇ ਵਹੁਟੀ ਉਨ੍ਹਾਂ ਦੀਆਂ ਗੱਲਾਂ ਕਰਦਿਆਂ ਹੋਇਆ ਉਨ੍ਹਾਂ ਦੀ ਉਮਰ ਬੀਤ ਜਾਂਦੀ ਹੈ। ਜਦ ਲਿਖੇ ਹੋਏ ਦਿਨ ਪੂਰੇ ਹੋ ਜਾਂਦੇ ਹਨ, ਹੇ ਮਾਤਾ! ਤਾਂ ਉਹ ਧਰਮ ਦੇ ਰਾਜੇ ਦੇ ਫਰੇਸ਼ਤਿਆਂ ਨੂੰ ਵੇਖ ਕੇ ਤਕਲੀਫ ਉਠਾਉਂਦੇ ਹਨ। ਨਾਨਕ, ਕੀਤੇ ਹੋਏ ਅਮਲ ਧੋਤੇ ਨਹੀਂ ਜਾ ਸਕਦੇ, ਜਦ ਕਿ ਬੰਦੇ ਨੇ ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਨਹੀਂ ਕਮਾਇਆ। ਆਦਮੀ ਘਣੇ ਉਪਰਾਲੇ ਕਰਦਾ ਹੈ, ਪ੍ਰੰਤੂ ਰੱਬ ਦੇ ਨਾਮ ਨੂੰ ਗਾਇਨ ਨਹੀਂ ਕਰਦਾ। ਉਹ ਅਣਗਿਣਤ ਜੂਨੀਆਂ ਅੰਦਰ ਭਟਕਦਾ ਹੈ, ਮਰ ਜਾਂਦਾ ਹੈ ਅਤੇ ਮੁੜ ਜੰਮ ਪੈਦਾ ਹੈ। ਉਹ ਡੰਗਰਾਂ, ਪੰਛੀਆਂ, ਪੱਥਰਾਂ ਅਤੇ ਬਿਰਛਾਂ ਦੇ ਜੀਵਨ ਵਿੱਚ ਦੀ ਲੰਘਦਾ ਹੈ, ਜਿਨ੍ਹਾਂ ਦੀ ਗਿਣਤੀ ਜਾਣੀ ਨਹੀਂ ਜਾ ਸਕਦੀ। ਜੇਹੋ ਜੇਹਾ ਬੀ ਬੰਦਾ ਬੀਜਦਾ ਹੈ, ਉਹੋ ਜੇਹਾ ਫਲ ਉਹ ਮਾਣਦਾ ਹੈ। ਉਹ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਦਾ ਹੈ। ਮਨੁੱਖੀ ਜੀਵਨ ਦੇ ਹੀਰੇ ਨੂੰ ਉਹ ਜੂਏ ਦੀ ਖੇਡ ਵਿੱਚ ਹਾਰ ਦਿੰਦਾ ਹੈ, ਅਤੇ ਉਹ ਆਪਣੇ ਸੁਆਮੀ ਨੂੰ ਚੰਗਾ ਨਹੀਂ ਲੱਗਦਾ। ਗੁਰੂ ਜੀ ਬਿਨੈ ਕਰਦੇ ਹਨ, ਇਨਸਾਨ ਸੰਸੇ ਅੰਦਰ ਭਟਕਦਾ ਫਿਰਦਾ ਹੈ ਅਤੇ ਇਕ ਮੁਹਤ ਲਈ ਭੀ ਆਰਾਮ ਨਹੀਂ ਪਾਉਂਦਾ। ਜੁਆਨੀ ਗੁਜਰ ਗਈ ਹੈ ਅਤੇ ਬੁਢੇਪਾ ਦੇਹ ਤੇ ਕਬਜ਼ਾ ਕਰਕੇ ਬਹਿ ਗਿਆ ਹੈ। ਹੱਥ ਕੰਬਦੇ ਹਨ, ਸਿਰ ਹਿਲਦਾ ਹੈ ਅਤੇ ਅੱਖਾਂ ਤੋਂ ਕੁੱਛ ਦਿਸਦਾ ਹੀ ਨਹੀਂ। ਮਾਲਕ ਦੀ ਬੰਦਗੀ ਦੇ ਬਾਝੋਂ, ਅੱਖਾਂ ਨੂੰ ਕੁਝ ਦਿਸਦਾ ਹੀ ਨਹੀਂ। ਮਨੁੱਖ ਆਪਣੀ ਦੌਲਤ ਨੂੰ ਛੱਡ ਕੇ ਟੁਰ ਜਾਂਦਾ ਹੈ। ਜਿਨ੍ਹਾਂ ਦੇ ਲਈ ਉਸ ਨੇ ਆਪਣੀ ਆਤਮਾ ਤੇ ਦੇਹ ਫੂਕ ਛੱਡੀ ਸੀ ਉਹ ਉਸ ਦੀ ਗੱਲ ਹੀ ਨਹੀਂ ਸੁਣਦੇ ਅਤੇ ਸਗੋਂ ਉਸ ਦੇ ਸਿਰ ਉਤੇ ਸੁਆਹ ਪਾਉਂਦੇ ਹਨ। ਬੇਅੰਤ ਤੇ ਸਰਬ-ਵਿਆਪਕ ਪੂਜਯ ਪ੍ਰਭੂ ਦਾ ਪ੍ਰੇਮ ਇਕ ਛਿਨ ਭਰ ਲਈ ਭੀ ਉਸ ਦੇ ਚਿੱਤ ਅੰਦਰ ਨਹੀਂ ਵਸਦਾ। ਗੁਰੂ ਜੀ ਬੇਨਤੀ ਕਰਦੇ ਹਨ, ਕਾਗਜ ਦੇ ਕੂੜੇ ਕਿਲ੍ਹੇ ਵਰਗੀ ਦੇਹ ਦੇ ਨਾਸ ਹੋਣ ਨੂੰ ਕੋਈ ਚਿਰ ਨਹੀਂ ਲੱਗਦਾ। ਨਾਨਕ ਨੇ ਪ੍ਰਭੂ ਦੇ ਕੰਵਲ ਚਰਨਾਂ ਦੀ ਪਨਾਹ ਲਈ ਹੈ। ਸੁਆਮੀ ਨੇ ਖੁਦ ਮੈਨੂੰ ਕਠਿਨ ਤੇ ਭਿਆਨਕ ਜਗਤ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਸਤਿ ਸੰਗਤ ਨਾਲ ਜੁੜ ਕੇ ਮੈਂ ਮਾਇਆ ਦੇ ਸੁਆਮੀ ਦਾ ਸਿਮਰਨ ਕਰਦਾ ਹਾਂ ਤੇ ਮੇਰੇ ਪੱਖੀ, ਪ੍ਰਭੂ ਨੇ ਮੈਨੂੰ ਤਾਰ ਦਿੱਤਾ ਹੈ। ਸਾਈਂ ਨੇ ਮੈਨੂੰ ਪਰਵਾਨ ਕਰ ਲਿਆ ਹੈ, ਮੈਨੂੰ ਆਪਣਾ ਨਾਮ ਦਿੱਤਾ ਹੈ ਅਤੇ ਹੋਰ ਕਿਸੇ ਚੀਜ਼ ਵੱਲ ਧਿਆਨ ਨਹੀਂ ਕੀਤਾ। ਮੈਂ ਨੇਕੀ ਦੇ ਖਜਾਨੇ, ਬੇਅੰਤ ਪ੍ਰਭੂ, ਜਿਸ ਨੂੰ ਮੇਰਾ ਚਿੱਤ ਚਾਹੁੰਦਾ ਸੀ, ਪ੍ਰਾਪਤ ਕਰ ਲਿਆ ਹੈ। ਨਾਨਕ ਪ੍ਰਾਰਥਨਾ ਕਰਦਾ ਹੈ ਕਿ ਮੈਂ ਹਮੇਸ਼ਾਂ ਲਈ ਰੱਜ ਗਿਆ ਹਾਂ, ਕਿਉਂਜੋ ਮੈਂ ਵਾਹਿਗੁਰੂ ਦੇ ਨਾਮ ਦਾ ਪ੍ਰਸ਼ਾਦ ਛੱਕਿਆ ਹੈ। ਜੈਤਸਰੀ ਪੰਜਵੀਂ ਪਾਤਿਸ਼ਾਹੀ। ਸਲੋਕਾਂ ਰਹਿਤ ਕਵਿਤਾ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸਲੋਕ। ਪਰਮ ਪ੍ਰਭੂ ਆਰੰਭ ਵਿੱਚ ਵਿਆਪਕ ਹੈ, ਦਰਮਿਆਨ ਵਿੱਚ ਵਿਆਪਕ ਹੈ ਅਤੇ ਅਖੀਰ ਵਿੱਚ ਵਿਆਪਕ ਹੈ। ਨਾਨਕ, ਸਾਧੂ ਸੰਤ ਸਾਰੇ ਵਿਆਪਕ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਜੋ ਪਾਪਾਂ ਨੂੰ ਨਾਸ ਕਰਨ ਵਾਲਾ ਅਤੇ ਆਲਮ ਦਾ ਸੁਆਮੀ ਹੈ।