Punjabi Version

  |   Golden Temple Hukamnama

Ang: 696

ਜੈਤਸਰੀ ਚੌਥੀ ਪਾਤਿਸ਼ਾਹੀ ਚਉਪਦੇ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ। ਮੇਰੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਹੀਰਾ ਟਿਕਿਆ ਹੋਇਆ ਹੈ ਅਤੇ ਗੁਰਾਂ ਨੇ ਮੇਰੇ ਮੱਥੇ ਉਤੇ ਆਪਦਾ ਹੱਥ ਟੇਕਿਆ ਹੈ। ਅਨੇਕਾਂ ਜਨਮਾਂ ਦੇ ਮੇਰੇ ਪਾਪ ਤੇ ਦੁਖਡੇ ਦੂਰ ਹੋ ਗਏ ਹਨ। ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਅਤੇ ਮੇਰਾ ਕਰਜਾ ਲੱਥ ਗਿਆ ਹੈ। ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ। ਵਿਅਰਥ ਹੈ ਜਿੰਦਗੀ ਨਾਮ ਦੇ ਬਗੈਰ। ਠਹਿਰਾਉ। ਗੁਰਾਂ ਦੇ ਬਾਝੋਂ ਪ੍ਰਤੀਕੂਲ ਮੂਰਖ ਹਨ ਅਤੇ ਉਹ ਧਨ-ਦੌਲਤ ਦੇ ਪਿਆਰ ਵਿੰਚ ਹਮੇਸ਼ਾਂ ਲਈ ਘੱਸ ਗਏ ਹਨ। ਉਹ ਕਦੇ ਭੀ ਸੰਤਾਂ ਦੇ ਚਰਨਾਂ ਦੀ ਸੇਵਾ ਨਹੀਂ ਕਮਰਾਉਂਦੇ ਵਿਅਰਥ ਹੈ ਉਨ੍ਹਾਂ ਦਾ ਸਾਰਾ ਜੀਵਨ। ਜੋ ਸੰਤਾਂ ਦੇ ਚਰਨਾਂ, ਸੰਤਾਂ ਦੇ ਪੇਰਾਂ ਦੀ ਟਹਿਲ ਕਮਾਉਂਦੇ ਹਨ; ਫਲਦਾਇਕ ਹੈ ਉਲ੍ਹਾਂ ਦਾ ਜੀਵਨ ਤੇ ਉਹ ਸੁਆਮੀ ਵਾਲੇ ਹਨ। ਹੇ ਜਗਤ ਦੇ ਸੁਆਮੀ! ਮੇਰੇ ਉੱਤੇ ਤਰਸ ਕਰ ਅਤੇ ਮੈਨੂੰ ਆਪਦੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਦੇ। ਮੈਂ ਅੰਨ੍ਹਾ, ਬੇਸਮਝ ਅਤੇ ਬ੍ਰਹਿਮ ਵੀਚਾਰ ਤੋਂ ਸੰਖਣਾ ਹਾਂ। ਤੇਰੇ ਰਾਹੇ ਅਤੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ? ਹੇ ਗੁਰੂ! ਮੈਂ ਅੰਨ੍ਹੇ ਮਨੁੱਖ ਨੂੰ ਆਪਦਾ ਪੱਲਾ ਪਕੜਾ ਤਾਂ ਜੋ ਗੋਲਾ ਨਾਨਕ ਤੇਰੇ ਨਾਲ ਇਕ ਸੁਰ ਹੋ ਕੇ ਟੁਰੇ। ਜੈਤਸਰੀ ਚੋਥੀ ਪਾਤਿਸ਼ਾਹੀ। ਜਵੇਹਰ ਅਤੇ ਰਤਨ ਭਾਵੇਂ ਕਿੰਨਾ ਅਣਮੁੱਲਾ ਅਤੇ ਵਜ਼ਨਦਾਰ ਹੋਵੇ, ਖਰੀਦਦਾਰ ਦੇ ਬਗੈਰ ਇਕ ਕੱਖ ਦੇ ਬਰਾਬਰ ਹੈ। ਜਦ ਖਰੀਦਦਾਰ, ਸੰਤ ਸਰੂਪ ਗੁਰਾਂ ਨੇ ਹਰੀ-ਹੀਰੇ ਨੂੰ ਵੇਖ ਲਿਆ ਤਾਂ ਉਨ੍ਹਾਂ ਨੇ ਹੀਰੇ ਨੂੰ ਲੱਖਾਂ ਰੁਪਏ ਨੂੰ ਮੁਲ ਲੈ ਲਿਆ। ਹੀਰੇ-ਹੀਰੇ ਨੂੰ ਪ੍ਰਭੂ ਲੇ ਮੇਰੇ ਹਿਰਦੇ ਅੰਦਰ ਲੁਕਾ ਕੇ ਰੱਖਿਆ ਹੋਇਆ ਹੈ। ਗਰੀਬਾਂ ਉਤੇ ਮਿਹਰਬਾਨ ਮਾਲਕ ਨੇ ਮੈਨੂੰ ਪਵਿੱਤਰ ਗੁਰਾਂ ਨਾਲ ਮਿਲਾ ਦਿੱਤਾ ਹੈ ਅਤੇ ਗੁਰਾਂ ਨਾਲ ਮਿਲਣ ਦੁਆਰਾ ਮੈਂ ਜਵੇਹਰ ਨੂੰ ਪਰਖ ਲਿਆ ਹੈ। ਠਹਿਰਾਉ। ਅਧਰਮੀਆਂ ਦੀ ਹਿਰਦੇ-ਕੋਠੜੀ ਵਿੰਚ ਬੇਸਮਝੀ ਦਾ ਅਨ੍ਹੇਰਾ ਹੈ ਅਤੇ ਉਨ੍ਹਾਂ ਦੇ ਝੁਗੇ ਅੰਦਰ ਹੀਰਾ ਦਿਸਦਾ ਨਹੀਂ। ਉਹ ਮੂਰਖ ਬੀਆਬਾਨ ਅੰਦਰ ਭਟਕ ਕੇ ਮਰ ਮੁਕਦੇ ਹਨ ਅਤੇ ਮੋਹਣੀ ਸਰਪਣੀ (ਮਾਇਆ) ਦੀ ਜ਼ਹਿਰ ਨੂੰ ਖਾਂਦੇ ਹਨ। ਮੇਰੇ ਵਾਹਿਗੁਰੂ ਸੁਆਮੀ ਮੈਨੂੰ ਭਲੇ ਪੁਰਸ਼ਾ ਆਪਣੇ ਸੰਤਾਂ ਨਾਲ ਮਿਲਾ ਦੇ! ਹੇ ਹਰੀ! ਮੈਨੂੰ ਆਪਦੇ ਸੰਤਾਂ ਦੀ ਪਨਾਹ ਹੇਠਾ ਰੱਖ। ਹੇ ਵਾਹਿਗੁਰੂ! ਸੁਆਮੀ ਮਾਲਕ! ਮੈਨੂੰ ਅਪਣਾ ਨਿੱਜ ਦਾ ਬਣਾ ਲੈ, ਕਿਉਂ ਜੋ ਮੈਂ ਭੱਜ ਕੇ ਤੇਰੇ ਪਾਸੋ ਆ ਗਿਆ ਹਾਂ। ਮੇਰੀ ਜੀਭਾ ਤੇਰੀਆਂ ਕਿਹੜੀਆਂ ਕਿਹੜੀਆਂ ਬਜ਼ੁਰਗੀਆਂ ਨੂੰ ਕਹਿ ਤੇ ਵਰਣਨ ਕਰ ਸਕਦੀ ਹੈ? ਤੂੰ ਵੱਡਾ, ਅਪਹੁੰਚ ਅਤੇ ਵਿਸ਼ਾਲ ਪੁਰਸ਼ ਹੈਂ। ਵਾਹਿਗੁਰੂ ਨੇ ਗੋਲੇ ਨਾਨਕ ਤੇ ਮਿਹਰ ਕੀਤੀ ਹੈ ਅਤੇ ਉਸ ਨੇ ਡੁਬਦੇ ਹੋਏਪੱਥਰ ਨੂੰ ਬਚਾ ਲਿਆ ਹੈ।