Punjabi Version

  |   Golden Temple Hukamnama

Ang: 685

ਦਿਹੁੰ ਰੈਣ ਉਹ ਆਪਣੀ ਜੁਆਨੀ ਦੌਲਤ ਅਤੇ ਵਡਿਆਈ ਦੀ ਮਸਤੀ ਵਿੱਚ ਸ਼ੁਦਾਈ ਹੋਇਆ ਰਹਿੰਦਾ ਹੈ। ਜੋ ਮਾਲਕ ਸਦੀਵ ਹੀ ਮਸਕੀਨਾਂ ਉਤੇ ਮਿਹਰਬਾਨ ਅਤੇ ਉਨ੍ਹਾਂ ਦੀ ਪੀੜ ਨੂੰ ਹਰਨਵਾਲਾ ਹੈ, ਉਸ ਨਾਲ ਉਹ ਆਪਣਾ ਚਿੱਤ ਨਹੀਂ ਜੋੜਦਾ। ਕ੍ਰੋੜਾਂ ਵਿਚੋਂ ਕੋਈ ਵਿਰਲਾ ਜਣਾ ਹੀ, ਹੇ ਦਾਸ ਨਾਨਕ! ਗੁਰਾਂ ਦੇ ਰਾਹੀਂ ਸਾਹਿਬ ਨੂੰ ਸਿੰਞਾਣਦਾ ਹੈ। ਧਨਾਸਰੀ ਨੌਵੀਂ ਪਾਤਿਸ਼ਾਹੀ। ਉਹ ਯੋਗੀ ਪ੍ਰਭੂ ਦੇ ਮਾਰਗ ਨੂੰ ਨਹੀਂ ਜਾਣਦਾ। ਜਿਸ ਦੇ ਮਨ ਅੰਦਰ ਤੂੰ ਲਾਲਚ, ਸੰਸਾਰੀ ਲਗਨ, ਧਨ-ਦੌਲਤ ਦੀ ਇੱਛਾ ਅਤੇ ਮੁੜ ਮੇਰ ਤੇਰ ਨੂੰ ਸਿੰਞਾਣਦਾ ਹੈ। ਠਹਿਰਾਉ। ਜਿਸ ਲਈ ਸੋਨਾ ਅਤੇ ਲੋਹਾ ਇਕ ਬਰਾਬਰ ਹਨ ਉਹ ਹੋਰਨਾਂ ਦੀ ਬਦਖੋਈ ਜਾਂ ਵਡਿਆਈ ਨਹੀਂ ਕਰਦਾ, ਅਤੇ ਉਹ ਗਮੀ ਤੋਂ ਨਿਰਲੇਪ ਹੈ, ਉਸ ਨੂੰ ਤੂੰ ਸੱਚਾ ਯੋਗੀ ਆਖ। ਚੁਲਬੁਲਾ ਮਨ ਦਸੀਂ ਪਾਸੀਂ ਭਟਕਦਾ ਫਿਰਦਾ ਹੈ, ਪ੍ਰੰਤੂ ਇਸ ਪ੍ਰਕਾਰ ਦਾ ਇਨਸਾਨ ਜੋ ਇਸ ਨੂੰ ਫਡ ਕੇ ਅਹਿੱਲ ਰੱਖਦਾ ਹੈ, ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਮੋਖਸ਼ ਹੋਇਆ ਹੋਇਆ ਜਾਣ ਲੈ। ਧਨਾਸਰੀ ਨੌਵੀਂ ਪਾਤਿਸ਼ਾਹੀ। ਹੁਣ ਮੈਂ ਕਿਹੜਾ ਉਪਰਾਲਾ ਕਰਾਂ? ਜਿਸ ਤਰੀਕੇ ਨਾਲ ਮੇਰੇ ਮਨ ਦਾ ਭਰਮ ਮਿਟ ਜਾਵੇ ਅਤੇ ਮੈਂ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵਾਂ। ਠਹਿਰਾਉ। ਮਨੁੱਖੀ ਜੀਵਨ ਪ੍ਰਾਪਤ ਕਰ ਕੇ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ, ਇਸ ਲਈ ਮੈਂ ਬਹੁਤ ਡਰਦਾ ਹਾਂ। ਮਨ, ਬਚਨਾਂ ਅਤੇ ਅਮਲ ਵਿੱਚ ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਨਹੀਂ ਕੀਤੀ। ਇਹ ਚਿੰਤਾ ਮੇਰੇ ਮਨ ਨੂੰ ਲੱਗੀ ਰਹਿੰਦੀ ਹੈ। ਗੁਰਾਂ ਦਾ ਉਪਦੇਸ਼ ਸੁਣ ਕੇ ਮੇਰੇ ਅੰਦਰ ਕੋਈ ਬ੍ਰਹਮ-ਬੋਧ ਪੈਦਾ ਨਹੀਂ ਹੋਇਆ। ਮੈਂ ਡੰਗਰ ਦੀ ਤਰ੍ਹਾਂ ਆਪਣ ਢਿੱਡ ਭਰਦਾ ਹਾਂ। ਗੁਰੂ ਜੀ ਫੁਰਮਾਉਂਦੇ ਹਨ, ਹੋ ਸੁਆਮੀ! ਤੂੰ ਆਪਣੇ ਬਖਸ਼ ਦੇਣ ਦੇ ਧਰਮ ਦੀ ਪਾਲਣਾ ਕਰ। ਕੇਵਲ ਤਦ ਹੀ ਮੈਂ ਪਾਪੀ ਪਾਰ ਉਤੱਰ ਸਕਦਾ ਹਾਂ। ਧਨਾਸਰੀ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ। ਗੁਰੂ ਜੀ ਨਾਮ ਦੇ ਮੋਤੀਆਂ ਨਾਲ ਭਰਿਆ ਹੋਇਆ ਸਮੁੰਦਰ ਹਨ। ਸੰਤ ਰੂਪੀ ਹੰਸ ਅੰਮ੍ਰਿਤ-ਮਈ ਮੌਤੀ ਚੁਗਦੇ ਹਨ ਅਤੇ ਓਥੋਂ ਦੁਰੇਡੇ ਨਹੀਂ ਜਾਂਦੇ। ਉਹ ਰੱਬ ਦੇ ਨਾਮ-ਅੰਮ੍ਰਿਤ ਦਾ ਚੋਗਾ ਚੁਗਦੇ ਹਨ ਅਤੇ ਸੁਆਮੀ ਨੂੰ ਚੰਗੇ ਲੱਗਦੇ ਹਨ। ਸਮੁੰਦਰ ਦੇ ਅੰਦਰ ਰਾਜ-ਹੰਸ (ਹਰੀ-ਸੰਤ) ਆਪਣੇ ਜੀਵਨ-ਸੁਆਮੀ ਨੂੰ ਮਿਲ ਪੈਂਦੇ ਹਨ। ਵਿਚਾਰੇ ਬਗਲੇ ਨੂੰ ਟੋਭੇ ਵਿੱਚ ਨ੍ਹਾਉਣ ਦਾ ਕੀ ਲਾਭ ਹੈ? ਇਹ ਮਾਇਆ ਦੇ ਚਿੱਕੜ ਵਿੱਚ ਡੁੱਬ ਜਾਂਦਾ ਹੈ ਤੇ ਇਸ ਦਾ ਵਿਕਾਰਾਂ ਦਾ ਗੰਦ ਨਹੀਂ ਲਹਿੰਦਾ। ਠਹਿਰਾਉ। ਵਿਚਾਰਵਾਨ ਪੁਰਸ਼, ਗੂੜ੍ਹੀ ਸੋਚ ਵਿਚਾਰ ਮਗਰੋਂ ਪੈਰ ਰੱਖਦਾ ਹੈ। ਦਵੈਤ-ਭਾਵ ਨੂੰ ਤਿਆਗ ਕੇ ਉਹ ਆਕਾਰ ਰਹਿਤ ਸੁਆਮੀ ਦਾ ਉਪਾਸ਼ਕ ਹੋ ਜਾਂਦਾ ਹੈ। ਉਹ ਮੋਖਸ਼ ਦੀ ਦੌਲਤ ਨੂੰ ਪਾ ਲੈਂਦਾ ਹੈ ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਮਾਣਦਾ ਹੈ। ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਗੁਰੂ ਜੀ ਉਸ ਦੀ ਰੱਖਿਆ ਕਰਦੇ ਹਨ। ਹਰੀ-ਸਮੁੰਦਰ ਨੂੰ ਛੱਡ ਕੇ ਰਾਜ ਹੰਸ (ਗੁਰਮੁੱਖ) ਹੋਰ ਕਿਧਰੇ ਨਹੀਂ ਜਾਂਦਾ। ਪ੍ਰੀਤ ਭਿੰਨੀ ਸੇਵਾ ਕਮਾ ਕੇ ਉਹ ਪਰਮ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ। ਗੁਰੂ ਸਮੁੰਦਰ ਵਿੱਚ ਗੁਰਮੁੱਖ ਰਾਜ ਹੰਸ ਹੈ, ਅਤੇ ਗੁਰਮੁੱਖ ਰਾਜ ਹੰਸ ਅੰਦਰ ਗੁਰੂ ਸਮੁੰਦਰ (ਦੋਵਨੂੰ ਓਤ ਪੋਤ ਹਨ)। ਸਿੱਖ ਅਕਹਿ ਪ੍ਰਭੂ ਦਾ ਉਚਾਰਨ, ਅਤੇ ਗੁਰਾਂ ਦੀ ਬਾਣੀ ਨੂੰ ਨਮਸ਼ਕਾਰ ਕਰਦਾ ਹੈ। ਅਫੁਰ ਅਵਸਥਾ ਅੰਦਰ ਇਕ ਯੋਗੀ, ਸਾਡਾ ਪ੍ਰਭੂ ਬੈਠਾ ਹੈ। ਉਹ ਨਾਂ ਮਦੀਨ ਹੈ ਅਤੇ ਨਾਂ ਹੀ ਨਰ। ਉਸ ਨੂੰ ਕੋਈ ਜਣਾ ਕਿਸ ਤਰ੍ਹਾਂ ਬਿਆਨ ਕਰਦਾ ਸਕਦਾ ਹੈ? ਤਿੰਨੇ ਜਹਾਨ, ਉਸ ਦੇ ਪ੍ਰਕਾਸ਼ ਵਿੱਚ ਆਪਣੀ ਬਿਰਤੀ ਜੋੜੀ ਰੱਖਦੇ ਹਨ। ਦੇਵਤੇ, ਇਨਸਾਨ ਅਤੇ ਸ੍ਰੇਸ਼ਟ ਯੋਗੀ ਸੱਚੇ ਸੁਆਮੀ ਦੀ ਪਨਾਹ ਲੋੜਦੇ ਹਨ। ਸੁਆਮੀ ਪ੍ਰਸੰਨਤਾ ਦਾ ਸੋਮਾ ਅਤੇ ਨਿਖਸਮਿਆਂ ਦਾ ਆਸਰਾ ਹੈ। ਗੁਰੂ-ਅਨੁਸਾਰੀ ਸੁਆਮੀ ਦੀ ਉਪਾਸ਼ਨਾ ਅਤੇ ਸਿਮਰਨ ਅੰਦਰ ਜੁੜਦੇ ਹਨ। ਵਾਹਿਗੁਰੂ ਆਪਣੇ ਸੰਤਾਂ ਦਾ ਪ੍ਰੀਤਵਾਨ ਅਤੇ ਡਰ ਨਾਸ ਕਰਨਹਾਰ ਹੈ। ਆਪਣੇ ਹੰਕਾਰ ਨੂੰ ਮਿਟਾ ਕੇ, ਬੰਦਾ ਸਾਈਂ ਨੂੰ ਮਿਲਦਾ ਹੈ ਅਤੇ ਉਸ ਦੇ ਰਸਤੇ ਉਤੇ ਕਦਮ ਰੱਖਦਾ ਹੈ। ਆਦਮੀ ਅਨੇਕਾਂ ਉਪਰਾਲੇ ਕਰਦਾ ਹੈ, ਪਰ ਮੌਤ ਉਸ ਨੂੰ ਦੁੱਖ ਦਿੰਦੀ ਹੈ। ਮੌਤ ਨੀਅਤ ਕਰਵਾ ਕੇ ਬੰਦਾ ਸੰਸਾਰ ਵਿੱਚ ਆਉਂਦਾ ਹੈ।

Ang: 686

ਅਮੋਲਕ ਮਨੁੱਖੀ ਜੀਵਨ ਉਹ ਦਵੈਤ-ਭਾਵ ਵਿੱਚ ਗੁਆ ਲੈਂਦਾ ਹੈ। ਉਹ ਆਪਣੇ ਆਪ ਨੂੰ ਨਹੀਂ ਸਮਝਦਾ ਅਤੇ ਅਧਿਕ ਸੰਦੇਹ ਦੇ ਕਾਰਨ ਵਿਰਲਾਪ ਕਰਦਾ ਹੈ। ਸਾਧੂ ਇਕ ਸੁਆਮੀ ਬਾਰੇ ਹੀ ਆਖਦਾ, ਵਾਚਦਾ ਅਤੇ ਸੁਣਦਾ ਹੈ। ਧਰਤੀ ਦਾ ਆਸਰਾ, ਸੁਆਮੀ ਉਸ ਨੂੰ ਸਹਿਨਸ਼ੀਲਤਾ, ਸਚਾਈ ਅਤੇ ਪਨਾਹ ਪ੍ਰਦਾਨ ਕਰਦਾ ਹੈ। ਉਸ ਦੇ ਹਿਰਦੇ ਅੰਦਰ ਪਵਿੱਤਰਤਾ, ਸਚਾਈ ਅਤੇ ਸਵੈ-ਜ਼ਬਤ ਟਿੱਕ ਜਾਂਦੇ ਹਨ, ਜੋ ਪ੍ਰਾਣੀ ਚੌਥੀ ਅਵਸਤਾ ਨਾਲ ਪ੍ਰਸੰਨ ਥੀ ਜਾਵੇ। ਪਵਿੱਤਰ ਹਨ ਸੱਚੇ ਪੁਰਸ਼। ਉਨ੍ਹਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਚਿਮੜਦੀ। ਗੁਰਬਾਣੀ ਦੁਆਰਾ ਉਨ੍ਹਾਂ ਦਾ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ। ਆਦੀ ਪ੍ਰਭੂ ਦਾ ਸਰੂਪ ਅਤੇ ਵਿਅਕਤੀ ਪਰਮ ਸੁੰਦਰ ਹਨ। ਨਾਨਕ ਉਸ ਸੱਚੇ ਰੂਪ ਵਾਲੇ ਸੁਆਮੀ ਨੂੰ ਮੰਗਦਾ ਹੈ। ਧਨਾਸਰੀ ਪਹਿਲੀ ਪਾਤਿਸ਼ਾਹੀ। ਪ੍ਰਮਾਣੀਕ ਹੈ ਉਸ ਦਾ ਮਿਲਾਪ, ਜੋ ਪ੍ਰਭੂ ਨੂੰ ਅਡੋਲਤਾ ਰਾਹੀਂ ਮਿਲਦਾ ਹੈ। ਉਹ ਮਰਦਾ ਨਹੀਂ, ਨਾਂ ਹੀ ਉਹ ਆਵਾਗਉਣ ਵਿੱਚ ਪੈਂਦੇ ਹਨ। ਸਾਈਂ ਵਿੱਚ ਉਸ ਦਾ ਗੋਲਾ ਵਸਦਾ ਹੈ ਤੇ ਗੋਲੇ ਅੰਦਰ ਉਹ ਸਾਈਂ ਨਿਵਾਸ ਕਰਦਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਹਰੀ ਤੋਂ ਬਿਨਾ ਕਿਸੇ ਨੂੰ ਨਹੀਂ ਵੇਖਦਾ। ਗੁਰਾਂ ਦੇ ਰਾਹੀਂ ਇਨਸਾਨ ਪ੍ਰਭੂ ਦੀ ਪਿਆਰੀ ਉਪਾਸ਼ਨਾ ਅਤੇ ਅਵਸਥਾ ਨੂੰ ਪਾ ਲੈਂਦਾ ਹੈ। ਗੁਰਾਂ ਨੂੰ ਮਿਲਣ ਦੇ ਬਾਝੋਂ, ਮੌਤ ਮਗਰੋਂ ਉਹ ਆਵਾਗਉਣ ਵਿੱਚ ਪੈਂਦਾ ਹੈ। ਠਹਿਰਾਉ। ਤੂੰ ਐਸਾ ਗੁਰੂ ਧਾਰਨ ਕਰ, ਜਿਹੜਾ ਤੇਰੇ ਅੰਦਰ ਸੱਚ ਪੱਕਾ ਕਰ ਦੇਵੇ, ਤੇਰੇ ਕੋਲੋਂ ਅਕਹਿ ਸੁਆਮੀ ਦਾ ਉਚਾਰਨ ਕਰਵਾਵੇ ਅਤੇ ਮੈਨੂੰ ਨਾਮ ਨਾਲ ਜੋੜ ਦੇਵੇ। ਰੱਬ ਦੇ ਬੰਦਿਆਂ ਨੂੰ ਕੋਈ ਹੋਰ ਕੰਮ ਕਰਨ ਨੂੰ ਹੈ ਹੀ ਨਹੀਂ। ਉਹ ਕੇਵਲ ਸੱਚੇ ਸੁਆਮੀ ਤੇ ਸੱਚ ਨੂੰ ਮੁਹੱਬਤ ਕਰਦੇ ਹਨ। ਮਨ ਦੇਹ ਵਿੱਚ ਹੈ ਅਤੇ ਮਨ ਦੇ ਅੰਦਰ ਸਤਿਪੁਰਖ ਹੈ। ਉਸ ਸਤਿਪੁਰਖ ਨਾਲ ਮਿਲ ਕੇ, ਪ੍ਰਾਣੀ ਉਸ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ। ਪ੍ਰਭੂ ਦਾ ਗੋਲਾ ਪ੍ਰਭੂ ਦੇ ਹੀ ਪੈਰੀ ਪੈਂਦਾ ਹੈ। ਜੇਕਰ ਬੰਦਾ ਪੂਰਨ ਸੱਚੇ ਗੁਰਾਂ ਨੂੰ ਮਿਲ ਪਵੇ, ਤਾਂ ਉਹ ਉਸ ਨੂੰ ਸੱਚੇ ਸੁਆਮੀ ਨਾਲ ਮਿਲਾ ਦਿੰਦੇ ਹਨ। ਸੁਆਮੀ ਖੁਦ ਵੇਖਦਾ ਹੈ ਅਤੇ ਖੁਦ ਹੀ ਵਿਖਾਲਦਾ ਹੈ। ਹੱਠ-ਕਰਮ ਦੁਆਰਾਵੁਹ ਪ੍ਰਸੰਨ ਨਹੀਂ ਹੁੰਦਾ, ਨਾਂ ਹੀਬੀਹਤੇ ਧਾਰਮਿ ਪਹਿਰਾਵਵਿਆਂ ਦੁਆਰਾ। ਜਿਸ ਨੇ ਬਰਤਨ ਬਦਾਏ ਹਨ ਅਤੇ ਉਨ੍ਹਾਂ ਵਿੱਚ ਅੰਮ੍ਰਿਤ ਪਾਇਆ ਹੈ, ਉਸ ਸੁਆਮੀ ਦਾ ਚਿੱਤ ਕੇਵਲ ਪਿਆਰ-ਭਾਸ਼ਨਾ ਨਾਲ ਪ੍ਰਸੰਨ ਹੁੰਦਾ ਹੈ। ਬਹੁਤਾ ਪੜ੍ਹਨ ਨਾਲ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਦੁੱਖ ਸਹਾਰਦਾ ਹੈ। ਆਪਣੀ ਬਹੁਤੀ ਚਾਲਾਕੀ ਰਾਹੀਂ ਉਹ (ਸੰਸਾਰ ਵਿੱਚ) ਆਉਂਦਾ ਤੇ ਜਾਂਦਾ ਹੈ। ਜੋ ਨਾਮ ਦਾ ਉਚਾਰਨ ਕਰਦਾ ਹੈ ਅਤੇ ਰੱਬ ਦੇ ਡਰ ਦਾ ਖਾਣਾ ਖਾਂਦਾ ਹੈ, ਉਹ ਪਵਿਤ੍ਰ ਗੋਲਾ ਥੀ ਵੰਞਦਾ ਹੈ ਅਤੇ ਪ੍ਰਭੂ ਵਿੱਚ ਲੀਨ ਹੋਇਆ ਰਹਿੰਦਾ ਹੈ। ਆਦਮੀ ਪੱਥਰ ਪੂਜਦਾ ਹੈ, ਪਵਿੱਤਰ ਅਸਥਾਨਾਂ ਤੇ ਜੰਗਲਾਂ ਵਿੱਚ ਵਸਦਾ ਹੈ, ਰਟਨ ਕਰਦਾ ਅਤੇ ਡਿਕੋਡੇਲੇ ਖਾਂਦਾ ਹੈ ਅਤੇ ਤਿਆਗੀ ਥੀ ਵੰਞਦਾ ਹੈ। ਗੰਦੇ ਚਿੱਤ ਨਾਲ ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ? ਜੋ ਸੱਚੇ ਸੁਆਮੀ ਨੂੰ ਮਿਲ ਪੈਂਦਾ ਹੈ, ਉਹ ਇੱਜ਼ਤ ਆਬਰੂ ਪਾ ਲੈਂਦਾ ਹੈ। ਜੋ ਨੇਕ ਅਮਲਾਂ ਤੇ ਸਿਮਰਨ ਦਾ ਸਰੂਪ ਹੈ ਉਸ ਦੀ ਆਤਮਾ, ਅਨੰਦਤ ਤੋੜੀ ਬੈਕੁੰਠੀ ਅਨੰਦ ਅਤੇ ਸੰਤੁਸ਼ਟਤਾ ਅੰਦਰ ਵਸਦੀ ਹੈ। ਜੋ ਅੱਖ ਦੇ ਫੇਰੇ ਵਿੱਚ ਕ੍ਰੋੜਾਂ ਨੂੰ ਤਾਰ ਦਿੰਦਾ ਹੈ, ਹੇ ਮੇਰੇ ਪ੍ਰੀਤਮ! ਕਿਰਪਾ ਕਰ ਕੇ ਮੈਨੂੰ ਐਸੇ ਗੁਰਾਂ ਨਾਲ ਮਿਲਾ ਦੇ। ਕੀਹਦੇ ਮੂਹਰੇ, ਹੇ ਸਾਹਿਬ! ਮੈਂ ਤੇਰੀ ਮਹਿਮਾ ਕਰਾਂ? ਤੇਰੇ ਬਗੈਰ ਮੇਰੇ ਲਈ ਕੋਈ ਹੋਰ ਨਹੀਂ। ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਆਪਣੀ ਰਜ਼ਾ ਵਿੱਚ ਰੱਖ। ਨਾਨਕ, ਸੁਤੇ ਸਿਧ ਹੀ, ਤੇਰੀ ਕੀਰਤੀ ਗਾਇਨ ਕਰਦਾ ਹੈ। ਧਨਾਸਰੀ ਪੰਜਵੀਂ ਪਾਤਿਸ਼ਾਹੀ ਅਸ਼ਟਪਦੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਚੰਗੇ ਭਾਗਾਂ ਰਾਹੀਂ ਮਨੁੱਖੀ ਜਨਮ ਪ੍ਰਾਪਤ ਹੁੰਦਾ ਹੈ, ਪ੍ਰੰਤੂ ਜਿਹੜਾ ਕੋਈ ਭੀ ਜਨਮ ਵਿੱਚ ਆਉਂਦਾ ਹੈ, ਉਹੋ ਓਹੋ ਹੀ ਸੰਸਾਰ ਵਿੱਚ ਫਸ ਜਾਂਦਾ ਹੈ। ਮੈਂ ਤੇਰੀ ਪਨਾਹ ਤਕਾਈ ਹੈ, ਹੇ ਸੰਤ ਗੁਰਦੇਵ ਜੀ! ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰ ਅਤੇ ਮਿਹਰ ਧਾਰ ਕੇ ਮੈਨੂੰ, ਹੇ ਪਾਤਿਸ਼ਾਹ, ਪ੍ਰਮੇਸ਼ਰ ਨਾਲ ਮਿਲਾ ਦੇ। ਮੈਂ ਅਨੇਕਾਂ ਜਨਮਾਂ ਅੰਦਰ ਭਟਕਿਆ ਹਾਂ, ਪਰ ਮੈਨੂੰ ਕਿਧਰੇ ਭੀ ਸਥਿਰਤਾ ਪ੍ਰਾਪਤ ਨਹੀਂ ਹੋਈ। ਮੈਂ ਆਪਣੇ ਗੁਰਾਂ ਦੀ ਘਾਲ ਕਮਾਉਂਦਾ ਹਾਂ, ਉਨ੍ਹਾਂ ਦੇ ਪੈਰੀ ਪੈਂਦਾ ਹਾਂ ਅਤੇ ਆਖਦਾ ਹਾਂ, "ਮੈਨੂੰ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦਾ ਰਸਤਾ ਦੱਸੋ"। ਠਹਿਰਾਉ। ਮੈਂ ਧਨ-ਦੌਲਤ ਪ੍ਰਾਪਤ ਕਰ ਲਈ ਬਹੁਤੇ ਉਪਰਾਲੇ ਕਰਦਾ ਹਾਂ, ਆਪਣੇ ਮਨ ਇਸ ਨੂੰ ਪਿਆਰ ਕਰਦਾ ਹਾਂ ਅਤੇ ਹਮੇਸ਼ਾਂ "ਇਹ ਮੇਰੀ ਹੈ, ਇਹ ਮੇਰੀ ਹੈ" ਕਹਿੰਦਿਆਂ ਮੇਰੀ ਉਮਰ ਬੀਤਦੀ ਹੈ।