Punjabi Version

  |   Golden Temple Hukamnama

Ang: 621

ਕਦੇ ਨਾਂ-ਟਲਣ ਵਾਲਾ ਹੈ, ਹੇ ਗੁਰੂ ਨਾਨਕ, ਤੇਰਾ ਬਚਨ ਬਿਲਾਸ, ਆਪਣਾ ਮੁਬਾਰਕ ਹੱਥ ਤੂੰ ਮੇਰੇ ਮਥੇ ਉਤੇ ਰੱਖਿਆ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਜੀਵ ਜੰਤੂ ਸਾਰੇ ਉਸ ਦੇ ਪੈਦਾ ਕੀਤੇ ਹੋਏ ਹਨ। ਕੇਵਲ ਉਹੀ ਸਾਧੂਆਂ ਦਾ ਸਹਾਇਕ ਹੈ। ਉਹ ਖੁਦ ਹੀ ਆਪਣੇ ਟਹਿਲੂਆਂ ਦੀ ਪੱਤ ਰੱਖਦਾ ਹੈ, ਅਤੇ ਮੁਕੰਮਲ ਥੀ ਵੰਞਦੀ ਹੈ ਉਸ ਦੀ ਵਿਸ਼ਾਲਤਾ। ਪੂਰਨ ਸ਼੍ਰੋਮਣੀ ਸੁਆਮੀ ਮੇਰੇ ਅੰਗ ਸੰਗ ਹੈ। ਪੂਰਨ ਗੁਰਾਂ ਨੇ ਐਨ ਪੂਰੀ ਤਰ੍ਹਾਂ ਮੇਰੀ ਪਤਿ ਰੱਖ ਲਈ ਹੈ ਅਤੇ ਸਾਰੇ ਹੀ ਮੇਰੇ ਉਤੇ ਮਿਹਰਬਾਨ ਹਨ, ਠਹਿਰਾਉ। ਰਾਤ ਦਿਨ ਨਾਨਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ ਜੋ ਆਤਮਾ ਅਤੇ ਜਿੰਦ-ਜਾਨ ਦੇਣ ਵਾਲਾ ਹੈ। ਆਪਣੇ ਗੋਲੇ ਨੂੰ ਉਹ ਇਸ ਤਰ੍ਹਾਂ ਆਪਣੀ ਹਿੱਕ ਨਾਲ ਲਾਈ ਰੱਖਦਾ ਹੈ, ਜਿਸ ਤਰ੍ਹਾਂ ਬਾਬਲ ਤੇ ਅੰਮੜੀ ਆਪਣੇ ਬੱਚੇ ਨੂੰ। ਸੋਰਠਿ ਪੰਜਵੀਂ ਪਾਤਿਸ਼ਾਹੀ। ਚਉਪਦੇ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੁਖੀ ਜਨਾਂ ਨੂੰ ਮਿਲ ਕੇ, ਮੇਰਾ ਸੰਦੇਹ ਨਵਿਰਤ ਨਾਂ ਹੋਇਆ। ਚੌਧਰੀਆਂ ਤੋਂ ਭੀ ਮੇਰੀ ਤਸੱਲੀ ਨਾਂ ਹੋਈ। ਮੈਂ ਆਪਣਾ ਝਗੜਾ ਅਮੀਰਾਂ ਵਜ਼ੀਰਾਂ ਮੂਹਰੇ ਵੀ ਰੱਖਿਆ। ਪ੍ਰੰਤੂ ਪ੍ਰਭੂ ਪਾਤਿਸ਼ਾਹ ਨਾਲ ਮਿਲ ਕੇ, ਹੀ ਮੇਰਾ ਝਗੜਾ ਨਿਬੜ ਸਕਿਆ। ਹੁਣ ਮੈਂ ਕਿਧਰੇ ਲੱਭਣ ਲਈ ਨਹੀਂ ਜਾਂਦਾ ਕਿਉਂਕਿ, ਮੈਂ ਸ੍ਰਿਸ਼ਟੀ ਦੇ ਸੁਆਮੀ ਗੁਰੂ-ਪ੍ਰਮੇਸ਼ਰ ਨੂੰ ਮਿਲ ਪਿਆ ਹਾਂ। ਠਹਿਰਾਉ। ਜਦ ਮੈਂ ਸਾਹਿਬ ਦੀ ਦਰਗਾਹ ਵਿੱਚ ਪੁੱਜਾ, ਤਦ ਮੇਰੇ ਮਨ ਦਾ ਸਾਰਾ ਚੀਕ-ਚਿਹਾੜਾ ਮੁੱਕ ਗਿਆ ਹੈ। ਹੁਣ ਜਦ ਮੈਂ, ਜੋ ਮੇਰੀ ਪ੍ਰਾਲਭਧ ਵਿੱਚ ਸੀ, ਹਾਸਲ ਕਰ ਲਿਆ ਹੈ, ਤਾਂ ਮੈਂ ਕਿਥੇ ਆਉਣਾ ਅਤੇ ਕਿਥੇ ਜਾਣਾ ਹੈ? ਉਥੇ ਸਾਈਂ ਦੀ ਕਚਹਿਰੀ ਵਿੱਚ ਸੱਚਾ ਸੁੱਚਾ ਇਨਸਾਫ ਹੁੰਦਾ ਹੈ। ਓਥੇ ਜੇਹੋ ਜਿਹਾ ਮਾਲਕ ਹੈ, ਉਹੋ ਜੇਹਾ ਹੀ ਹੈ ਨੌਕਰ। ਅੰਦਰਲੀਆਂ ਜਾਨਣਹਾਰ ਸਾਰਾ ਕੁਛ ਜਾਣਦਾ ਹੈ। ਇਨਸਾਨ ਦੇ ਬੋਲਿਆਂ ਬਗੈਰ ਹੀ ਉਹ ਖੁਦ ਇਨਸਾਨ ਦੇ ਮਨੋਰਥ ਨੂੰ ਸਮਝਦਾ ਹੈ। ਉਹ ਸਾਰਿਆਂ ਥਾਵਾਂ ਦਾ ਪਾਤਿਸ਼ਾਹ ਹੈ। ਉਥੇ ਉਸ ਦੀ ਹਜ਼ੂਰੀ ਵਿੱਚ ਬੈਕੁੰਠੀ ਕੀਰਤਨ ਗੂੰਜਦਾ ਹੈ। ਉਹ ਨਾਲ ਕਿਹੜੀ ਚਾਲਾਕੀ ਪੁੱਗ ਸਕਦੀ ਹੈ। ਆਪਣੀ ਹੰਗਤਾ ਨੂੰ ਮੇਟ ਕੇ, ਇਨਸਾਨ ਪ੍ਰਭੂ ਨੂੰ ਮਿਲ ਪੈਂਦਾ ਹੈ, ਹੇ ਨਾਨਕ! ਸੋਰਠਿ ਪੰਜਵੀਂ ਪਾਤਿਸ਼ਾਹੀ। ਨਾਮ ਨੂੰ ਆਪਣੇ ਮਨ ਅੰਦਰ ਅਸਥਾਪਨ ਕਰ, ਅਤੇ ਆਪਣੇ ਧਾਮ ਅੰਦਰ ਬੈਠਾ ਹੋਇਆ ਹੀ ਗੁਰਾਂ ਦੀ ਆਰਾਧਨ ਕਰ। ਪੂਰਨ ਗੁਰਾਂ ਨੇ ਸੱਚ ਆਖਿਆ ਹੈ, ਕਿ ਸੱਚਾ ਆਰਾਮ ਸਾਹਿਬ ਪਾਸੋਂ ਪ੍ਰਾਪਤ ਹੁੰਦਾ ਹੈ। ਮੇਰਾ ਗੁਰੂ ਦਇਆਲੂ ਹੋ ਗਿਆ ਹੈ। ਇਸ ਲਈ ਖੁਸ਼ੀ, ਆਰਾਮ, ਪ੍ਰਸੰਨਤਾ ਅਤੇ ਮਲ੍ਹਾਰ ਸਹਿਤ, ਮੈਂ ਨਹਾ ਧੇ ਕੇ ਆਪਣੇ ਗ੍ਰਿਹ ਵਿੱਚ ਆ ਗਿਆ ਹਾਂ। ਠਹਿਰਾਉ। ਸੱਚੀ ਹੈ ਵਿਸ਼ਾਲਤਾ ਮੇਰੇ ਗੁਰਦੇਵ ਦੀ, ਜਿਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਗੁਰਦੇਵ ਨਾਲ ਮਿਲ ਕੇ ਬੰਦੇ ਦਾ ਚਿੱਤ ਖੁਸ਼ੀ ਵਿੱਚ ਹੋ ਜਾਂਦਾ ਹੈ। ਸਾਰੇ ਪਾਪ ਧੋਤੇ ਜਾਂਦੇ ਹਨ, ਸੰਤਾਂ ਦੀ ਸੰਗਤ ਨਾਲ ਜੁੜਨ ਦੁਆਰਾ। ਵਾਹਿਗੁਰੂ ਦਾ ਨਾਮ ਖੂਬੀਆਂ ਦਾ ਖਜਾਨਾ ਹੈ, ਜਿਸ ਦਾ ਸਿਮਰਨ ਕਰਨ ਦੁਆਰਾ, ਕਾਰਜ ਰਾਸ ਹੋ ਜਾਂਦੇ ਹਨ। ਗੁਰਾਂ ਨੇ ਮੋਖਸ਼ ਦਾ ਦਰਵਾਜਾ ਖੋਲ੍ਹ ਦਿੱਤਾ ਹੈ, ਅਤੇ ਸਾਰੀਆਂ ਦੁਨੀਆਂ ਜਿੱਤ ਦੇ ਜੈਕਾਰਿਆਂ ਨਾਲ ਉਨ੍ਹਾਂ ਦਾ ਸੁਆਗਤ ਕਰਦੀ ਹੈ। ਨਾਨਕ, ਸੁਆਮੀ ਸਦਾ ਹੀ ਮੇਰੇ ਨਾਲ ਹੈ, ਤੇ ਮੇਰੇ ਜੰਮਣ ਦੇ ਮਰਨ ਦੇ ਡਰ ਦੂਰ ਹੋ ਗਏ ਹਨ। ਸੋਰਠਿ ਪੰਜਵੀਂ ਪਾਤਿਸ਼ਾਹੀ। ਪੂਰਨ ਗੁਰਾਂ ਨੇ ਮੇਰੇ ਉਤੇ ਤਰਸ ਕੀਤਾ ਹੈ, ਅਤੇ ਸੁਆਮੀ ਨੇ ਮੇਰੀ ਮਨਸ਼ਾ ਪੂਰਨ ਕਰ ਦਿੱਤੀ ਹੈ। ਨਹਾ ਧੋ ਕੇ ਮੈਂ ਘਰ ਆ ਗਿਆ, ਅਤੇ ਮੈਨੂੰ ਖੁਸ਼ੀ, ਪ੍ਰਸੰਨਤਾ ਤੇ ਆਰਾਮ ਪ੍ਰਾਪਤ ਹੋ ਗਏ। ਹੇ ਸਾਧੂਓ ਸੁਆਮੀ ਦੇ ਨਾਮ ਰਾਹੀਂ ਪ੍ਰਾਣੀ ਪਾਰ ਉਤਰ ਜਾਂਦਾ ਹੈ। ਖਲੋਤਿਆਂ ਤੇ ਬਹਿੰਦਿਆਂ ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਰਾਤ ਦਿਨ ਸ਼ੁਭ ਕਰਮ ਕਮਾ। ਠਹਿਰਾਉ।