Punjabi Version

  |   Golden Temple Hukamnama

Ang: 588

ਮੈਂ ਉਸ ਗੁਰੂ ਤੋਂ ਨਿੱਤ ਹੀ ਸਦਕੇ ਜਾਂਦਾ ਹਾਂ, ਜਿਸ ਨੇ ਵਾਹਿਗੁਰੂ ਦੀ ਘਾਲ ਵਿੱਚ ਮੈਨੂੰ ਜੋੜਿਆ ਹੈ। ਉਹ ਪ੍ਰੀਤਮ ਸੱਚੇ ਗੁਰੂ ਜੀ ਮੇਰੇ ਅੰਗ ਸੰਗ ਹਨ ਅਤੇ ਜਿਥੇ ਕਿਤੇ ਭੀ ਮੈਂ ਹੋਵਾ ਮੈਨੂੰ ਬੰਦ-ਖਲਾਸ ਕਰਵਾ ਦਿੰਦੇ ਹਨ। ਮੁਬਾਰਕ ਹਨ ਉਹ ਗੁਰਦੇਵ ਜੀ, ਜਿਨ੍ਹਾ ਨੇ ਮੈਨੂੰ ਹੀਸ਼ਵਰੀ ਸਮਝ ਪ੍ਰਦਾਨ ਕੀਤੀ ਹੈ। ਨਾਨਕ, ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ ਸਾਹਿਬ ਦਾ ਨਾਮ ਬਖਸ਼ਿਆ ਹੈ ਅਤੇ ਇਸ ਤਰ੍ਹਾਂ ਮੇਰੇ ਦਿਲ ਦੀ ਖਾਹਿਸ਼ ਪੂਰੀ ਕੀਤੀ ਹੈ। ਸਲੋਕ ਤੀਜੀ ਪਾਤਿਸ਼ਾਹੀ। ਖਾਹਿਸ਼ ਦੀ ਫੂਕੀ ਹੋਈ ਦੁਨੀਆਂ ਸੜ ਕੇ ਮਰ ਗਈ ਅਤੇ ਮਚਦੀ, ਮਚਦੀ ਹੋਈ ਵਿਰਲਾਪ ਕਰਦੀ ਹੈ। ਜੇਕਰ ਠੰਢ ਚੈਨ ਦੇਣਹਾਰ ਸੱਚੇ ਗੁਰੂ ਮਿਲ ਪੈਣ ਤਦ ਇਹ ਮੁੜ ਕੇ, ਦੂਜੀ ਵਾਰੀ ਨਹੀਂ ਸੜਦੀ। ਨਾਨਕ, ਨਾਮ ਦੇ ਬਗੈਰ ਅਤੇ ਜਦ ਤਾਂਈਂ ਬੰਦਾ ਗੁਰਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ, ਕੋਈ ਭੀ ਨਿੱਡਰ ਨਹੀਂ ਥੀਵਦਾ। ਤੀਜੀ ਪਾਤਿਸ਼ਾਹੀ। ਝੂਠਾ ਮਜ਼ਹਬੀ ਲਿਬਾਸ ਪਹਿਰਨ ਦੁਆਰਾ ਅੱਗ ਨਹੀਂ ਬੁੱਝਦੀ ਅਤੇ ਚਿੱਤ ਅੰਦਰ ਅੰਦੇਸ਼ਾ ਟਿਕਿਆ ਰਹਿੰਦਾ ਹੈ। ਜਿਸ ਤਰ੍ਹਾਂ ਸੱਪ ਦੀ ਖੁੱਢ ਢਾਉਣ ਨਾਲ ਸੱਪ ਨਹੀਂ ਮਰਦਾ, ਏਸੇ ਤਰ੍ਹਾਂ ਗੁਰਾਂ ਦੇ ਬਗੈਰ ਅਮਲ ਕਮਾਉਣੇ ਬੇਫਾਇਦਾ ਹਨ। ਦਾਤਾਰ, ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਨਾਮ ਆ ਕੇ ਇਨਸਾਨ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ। ਆਤਮਾ ਤੇ ਦੇਹ ਸੁਖੀ ਅਤੇ ਠੰਢੇ ਠਾ ਹੋ ਜਾਂਦੇ ਹਨ ਅਤੇ ਵਧੀ ਹੋਈ ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ। ਜਦ ਇਨਸਾਨ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਕੱਢ ਦਿੰਦਾ ਹੈ, ਤਾਂ ਉਹ ਹਮੇਸ਼ਾਂ ਲਈ ਸਾਰਿਆਂ ਸੁੱਖਾਂ ਦੇ ਸ਼ਰੋਮਣੀ ਸੁੱਖ ਪਾ ਲੈਂਦਾ ਹੈ। ਗੁਰਾਂ ਦੀ ਦਇਆ ਦੁਆਰਾ ਕੇਵਲ ਓਹੀ ਤਿਆਗੀ ਹੁੰਦਾ ਹੈ, ਜੋ ਆਪਣੀ ਬਿਰਤ ਸੱਚੇ ਸਾਈਂ ਨਾਲ ਜੋੜਦਾ ਹੈ। ਉਸ ਨੂੰ ਮੂਲੋਂ ਹੀ ਫਿਕਰ ਨਹੀਂ ਵਿਆਪਦਾ ਅਤੇ ਰੱਬ ਦੇ ਨਾਮ ਨਾਲ ਉਹ ਸੰਤੁਸ਼ਟ ਤੇ ਰੱਜਿਆ ਰਹਿੰਦਾ ਹੈ। ਨਾਨਕ, ਨਾਮ ਦੇ ਬਾਝੋਂ ਬੰਦਾ ਬੰਦ-ਖਲਾਸ ਨਹੀਂ ਹੁੰਦਾ ਅਤੇ ਹਉਮੈ ਦੁਆਰਾ ਬਿਲਕੁਲ ਤਬਾਹ ਹੋ ਜਾਂਦਾ ਹੈ। ਪਉੜੀ। ਜੋ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦੇ ਹਨ ਉਹ ਸਾਰੇ ਆਰਾਮ ਪਾਉਂਦੇ ਹਨ। ਫਲਦਾਇਕ ਹੈ ਉਨ੍ਹਾਂ ਦਾ ਸਾਰਾ ਜੀਵਨ ਜੋ ਆਪਣੇ ਚਿੱਤ ਅੰਦਰ ਸੁਆਮੀ ਦੇ ਨਾਮ ਦੀ ਭੁੱਖ ਮਹਿਸੂਸ ਕਰਦੇ ਹਨ। ਜੋ ਗੁਰਾਂ ਦੇ ਉਪਦੇਸ਼ ਰਾਹੀਂ ਹਰੀ ਨੂੰ ਸਿਮਰਦੇ ਹਨ, ਉਹ ਆਪਣੇ ਸਾਰੇ ਦੁਖੜਿਆਂ ਨੂੰ ਭੁੱਲ ਜਾਂਦੇ ਹਨ। ਸ੍ਰੇਸ਼ਟ ਹਨ ਉਹ ਗੁਰੂ ਸਿੱਖ, ਸਾਧੂ ਜਿਨਾਂ ਨੂੰ ਰੱਬ ਦੇ ਬਗੈਰ ਹੋਰ ਕਿਸੇ ਦੀ ਭੋਰਾ ਭਰ ਭੀ ਪਰਵਾਹ ਨਹੀਂ। ਮੁਬਾਰਕ! ਮੁਬਾਰਕ ਹਨ, ਉਨ੍ਹਾਂ ਦੇ ਗੁਰੂ ਮਹਾਰਾਜ ਜਿਨ੍ਹਾਂ ਦੇ ਮੁਖਾਰਬਿੰਦ ਨੂੰ ਰੱਬ ਦੇ ਨਾਮ ਦਾ ਅੰਮ੍ਰਿਤ-ਮਈ ਮੇਵਾ ਲਗਾ ਹੋਇਆ ਹੈ। ਸਲੋਕ ਤੀਜੀ ਪਾਤਿਸ਼ਾਹੀ। ਕਲਯੁੱਗ ਅੰਦਰ ਮੌਤ ਦਾ ਦੁਤ ਜਿੰਦ ਦਾ ਵੈਰੀ ਹੈ। ਉਹ ਸੁਆਮੀ ਦੀ ਰਜ਼ਾ ਅਨੁਸਾਰ ਕੰਮ ਕਰਦਾ ਹੈ। ਜਿਨ੍ਹਾਂ ਨੂੰ ਗੁਰੂ ਬਚਾਉਂਦਾ ਹੈ, ਉਹ ਬੱਚ ਜਾਂਦੇ ਹਨ। ਆਪ-ਹੁਦਰਿਆਂ ਨੂੰ ਉਹ ਸਜ਼ਾ ਦਿੰਦਾ ਹੈ। ਸੰਸਾਰ ਮੌਤ ਦੇ ਫਰੇਸ਼ਤੇ ਦੇ ਇਖਤਿਆਰ ਤੇ ਕੈਦ ਵਿੱਚ ਹੈ। ਕੋਈ ਭੀ ਉਸ ਨੂੰ ਪਕੜ ਨਹੀਂ ਸਕਦਾ। ਗੁਰਾਂ ਦੀ ਸਿੱਖਿਆ ਤਾਬੇ ਤੂੰ ਉਸ ਦੀ ਘਾਲ ਕਮਾ, ਜਿਸ ਨੇ ਮੌਤ ਬਣਾਈ ਹੈ ਤੇ ਤੈਨੂੰ ਕੋਈ ਤਕਲੀਫ ਨਹੀਂ ਵਾਪਰੇਗੀ। ਨਾਨਕ, ਮੌਤ ਉਨ੍ਹਾਂ ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਰਦੀ ਹੈ, ਜਿਨ੍ਹਾਂ ਦੇ ਚਿੱਤ ਵਿੱਚ ਉਹ ਸੱਚਾ ਸੁਆਮੀ ਵਸਦਾ ਹੈ। ਤੀਜੀ ਪਾਤਿਸ਼ਾਹੀ। ਨਾਮ ਦੇ ਬਗੈਰ ਇਹ ਦੇਹ ਹੰਕਾਰ ਦੀ ਬੀਮਾਰੀ ਨਾਲ ਭਰੀ ਹੋਈ ਹੈ, ਤੇ ਬੀਮਾਰੀ ਦੀ ਪੀੜ ਦੂਰ ਨਹੀਂ ਹੁੰਦੀ। ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਪਵਿੱਤ੍ਰ ਹੋ ਜਾਂਦਾ ਹੈ ਅਤੇ ਵਾਹਿਗੁਰੂ ਦਾ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ। ਨਾਨਕ, ਉਹ ਆਰਾਮ ਦੇਣ ਵਾਲੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਉਸ ਦੀ ਪੀੜ ਸੁੱਤੇ ਸਿੱਧ ਹੀ ਦੂਰ ਹੋ ਜਾਂਦੀ ਹੈ। ਪਉੜੀ। ਮੈਂ ਉਸ ਗੁਰਦੇਵ ਜੀ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈੌਨੂੰ ਜਗਤ ਦੀ ਜਿੰਦ-ਜਾਨ ਵਾਹਿਗੁਰੂ ਦੀ ਬੰਦਗੀ ਦੀ ਸਿਖਮਤ ਦਿੱਤੀ ਹੈ। ਮੇਰੀ ਹਰ ਬੋਟੀ ਕੁਰਬਾਨ ਹੈ, ਉਸ ਅੰਮ੍ਰਿਤ ਦੇ ਪਿਆਰੇ ਗੁਰੂ ਉਤੋਂ, ਜਿਸ ਨੇ ਮੈਨੂੰ ਵਾਹਿਗੁਰੂ ਦਾ ਨਾਮ ਸ੍ਰਵਣ ਕਰਾਇਆ ਹੈ। ਮੈਂ ਉਸ ਗੁਰੂ ਉਤੋਂ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਹੰਕਾਰ ਦੀ ਪ੍ਰਾਣ-ਨਾਸਿਕ ਬੀਮਾਰੀ ਨੂੰ ਪੂਰੀ ਤਰ੍ਹਾਂ ਮੇਟ ਦਿੱਤਾ ਹੈ। ਵੱਡਾ ਹੈ ਮਹਾਤਮ ਉਸ ਸੱਚੇ ਗੁਰੂ ਜੀ ਦਾ ਜਿਸ ਨੇ ਬਦੀ ਨੂੰ ਮੇਟ ਕੇ ਮੈਨੂੰ ਨੇਕੀ ਦਰਸਾਈ ਹੈ।