Punjabi Version

  |   Golden Temple Hukamnama

Ang: 615

ਮੇਰੀ ਜਿੰਦੜੀਏ! ਤੂੰ ਸਦੀਵ ਹੀ ਪੂਰੇ ਪਰਮ ਪ੍ਰਭੂ ਸੁਆਮੀ ਦਾ ਸਿਮਰਨ ਕਰ। ਹੇ ਫਾਨੀ ਬੰਦੇ! ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ। ਹੇ ਬੇਸਮਝ ਬੰਦੇ! ਇਹ ਤੇਰਾ ਬੋਦਾ ਜਿਸਮ ਨਾਸ ਹੋ ਜਾਏਗਾ। ਠਹਿਰਾਉ। ਦ੍ਰਿਸ਼ਟਮਾਨ ਗਲਤ-ਫਹਿਮੀਆਂ ਅਤੇ ਸੁਫਨੇ ਦੇ ਪਦਾਰਥ ਉਨ੍ਹਾਂ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਜਾ ਸਕਦੀ। ਸਾਹਿਬ ਦੇ ਸਿਮਰਨ ਬਾਝੋਂ ਕੁਝ ਭੀ ਪ੍ਰਾਣੀ ਦੇ ਕੰਮ ਨਹੀਂ ਆਉਂਦਾ, ਨਾਂ ਹੀ ਕੁਛ ਉਸ ਦੇ ਨਾਲ ਜਾਂਦਾ ਹੈ। ਮੈਂ ਮੈਂ (ਹੰਕਾਰ) ਕਰਦਿਆਂ ਬੰਦੇ ਦੀ ਉਮਰ ਬੀਤ ਜਾਂਦੀ ਹੈ ਅਤੇ ਉਹ ਆਪਣੀ ਆਤਮਾ ਦੇ ਭਲੇ ਲਈ ਕੋਈ ਕੰਮ ਨਹੀਂ ਕਰਦਾ। ਟੱਕਰਾਂ ਤੇ ਟੱਕਰਾਂ ਮਾਰਦਾ ਹੋਇਆ ਉਹ ਸੰਤੁਸ਼ਟ ਨਹੀਂ ਹੁੰਦਾ ਅਤੇ ਉਹ ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ। ਕੁਕਰਮਾਂ ਦੇ ਸੁਆਦ, ਮੰਦੇ ਰਸਾਂ ਅਤੇ ਅਣਗਿਣਤ ਪਾਪਾਂ ਦੀ ਖੁਸ਼ੀ ਵਿੱਚ ਮਤਵਾਲਾ ਹੋਇਆ ਹੋਇਆ ਉਹ ਜੂਨੀਆਂ ਅੰਦਰ ਚੱਕਰ ਕੱਟਦਾ ਹੈ। ਆਪਣੇ ਦੂਸ਼ਣ ਦੂਰ ਕਰਨ ਲਈ, ਨਾਨਕ ਆਪਣੇ ਸੁਆਮੀ ਕੋਲ ਅਰਦਾਸ ਕਰਦਾ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਤੂੰ ਆਪਣੇ ਸਰਬ-ਵਿਆਪਕ ਅਤੇ ਅਮਰ ਸੁਆਮੀ ਦੀ ਮਹਿਮਾ ਗਾਇਨ ਕਰ, ਤਾਂ ਜੋ ਵਿਸ਼ੇ-ਭੋਗ ਅਤੇ ਗੁੱਸੇ ਦੀ ਜ਼ਹਿਰ ਸੜ ਜਾਵੇ। ਸਤਿਸੰਗਤ ਦੇ ਰਾਹੀਂ ਅੱਗ ਦਾ ਪਰਮ ਕਠਨ ਸਮੁੰਦਰ ਪਾਰ ਕੀਤਾ ਜਾਂਦਾ ਹੈ। ਪੂਰਨ ਗੁਰਾਂ ਨੇ ਵਹਿਮ ਦਾ ਅਨ੍ਹੇਰਾ ਦੂਰ ਕਰ ਦਿੱਤਾ ਹੈ। ਪਿਆਰ ਤੇ ਸ਼ਰਧਾ ਨਾਲ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ, ਜੋ ਸਦਾ ਹੀ ਤੇਰੇ ਨੇੜੇ ਹੈ। ਠਹਿਰਾਉ। ਸੁਆਮੀ ਮਾਲਕ ਦੇ ਖਜਾਨੇ ਵਿਚੋਂ ਨਾਮ-ਅੰਮ੍ਰਿਤ ਪਾਨ ਕਰਨ ਦੁਆਰਾ, ਆਤਮਾ ਤੇ ਦੇਹ ਰੱਜੇ ਰਹਿੰਦੇ ਹਨ। ਹਰ ਥਾਂ ਸ਼ਰੋਮਣੀ ਸਾਹਿਬ ਪਰੀਪੂਰਨ ਹੋ ਰਿਹਾ ਹੈ। ਉਹ ਨਾਂ ਕਿਤੇ ਜਾਂਦਾ ਹੈ ਅਤੇ ਨਾਂ ਹੀ ਕਿਤੋਂ ਆਉਂਦਾ ਹੈ? ਜਿਸ ਦੇ ਰਿਦੇ ਵਿੱਚ ਪ੍ਰਭੂ ਵਸਦਾ ਹੈ, ਉਹ ਸਿਮਰਨ, ਤਪੱਸਿਆ, ਸਵੈ-ਜਬਤ ਅਤੇ ਬ੍ਰਹਮ-ਬੇਧ ਵਾਲਾ ਬੰਦਾ ਹੈ ਅਤੇ ਉਹ ਅਸਲੀਅਤ ਨੂੰ ਸਮਝਣ ਵਾਲਾ ਹੈ। ਸਫਲ ਹੋ ਜਾਂਦੀ ਹੈ ਉਸ ਦੀ ਸੇਵਾ ਜੋ ਗੁਰਾਂ ਦੇ ਰਾਹੀਂ ਨਾਮ ਦੇ ਹੀਰੇ ਨੂੰ ਪ੍ਰਾਪਤ ਕਰ ਲੈਂਦਾ ਹੈ। ਉਸ ਦੇ ਸਾਰੇ ਝਗੜੇ, ਤਕਲੀਫਾਂ ਤੇ ਦਰਦਾਂ ਦੂਰ ਹੋ ਜਾਂਦੀਆਂ ਹਨ ਅਤੇ ਉਸ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਗੁਰੂ ਜੀ ਆਖਦੇ ਹਨ, ਸਾਹਿਬ ਉਸ ਉਤੇ ਆਪਣੀ ਰਹਿਮਤ ਕਰਦਾ ਹੈ ਅਤੇ ਉਸ ਦੀ ਆਤਮਾ ਤੇ ਦੇਹ ਪ੍ਰਫੁਲਤ ਹੋ ਵੰਞਦੇ ਹਨ। ਸੋਰਠਿ ਪੰਜਵੀਂ ਪਾਤਿਸ਼ਾਹੀ। ਦਾਤਾਰ ਸ਼੍ਰੋਮਣੀ ਪੁਰਖ, ਪ੍ਰਾਣੀਆਂ ਦਾ ਮਾਲਕ ਸਾਹਿਬ ਵਾਹਿਗੁਰੂ, ਕੰਮਾਂ ਦੇ ਕਰਨੇ ਤੇ ਕਰਾਉਣ ਵਾਲਾ ਹੈ। ਉਹ ਮਿਹਰਬਾਨ ਮਾਲਕ, ਜਿਸ ਨੇ ਸਾਰੇ ਜੀਵ ਰਚੇ ਹਨ, ਦਿਲਾਂ ਦੀਆਂ ਜਾਨਣਹਾਰ ਹੈ। ਗੁਰੂ ਜੀ ਖੁਦ ਮੇਰੇ ਮਦਦਗਾਰ ਹਨ। ਮੈਂ ਹੁਣ ਬੈਕੁੰਠੀ ਆਰਾਮ, ਪ੍ਰਸੰਨਤਾ ਅਤੇ ਅਨੰਦਤ ਖੁਸ਼ੀ ਵਿੱਚ ਹਾਂ ਅਤੇ ਅਦਭੁਤ ਹੈ ਮੇਰੀ ਕੀਰਤੀ। ਠਹਿਰਾਉ। ਗੁਰਾਂ ਦੀ ਪਨਾਹ ਲੈਣ ਦੁਆਰਾ ਮੇਰੇ ਡਰ ਨਾਸ ਹੋ ਗਏ ਹਨ ਅਤੇ ਮੈਂ ਸੱਚੇ ਦਰਬਾਰ ਅੰਦਰ ਕਬੂਲ ਪੈ ਗਿਆ ਹਾਂ। ਉਸ ਦਾ ਜੱਸ ਗਾਇਨ ਕਰ ਅਤੇ ਸਾਈਂ ਦਾ ਨਾਮ ਉਚਾਰਕੇ, ਮੈਂ ਆਪਣੇ ਟਿਕਾਣੇ ਤੇ ਪੁੱਜ ਗਿਆ ਹਾਂ। ਹਰ ਕੋਈ ਮੇਰੀ ਪ੍ਰੰਸਸਾ ਤੇ ਉਪਮਾ ਕਰਦਾ ਹੈ ਅਤੇ ਸਤਿ ਸੰਗਤ ਮੈਨੂੰ ਮਿਠੜੀ ਲੱਗਦੀ ਹੈ। ਮੈਂ ਹਮੇਸ਼ਾਂ ਆਪਣੇ ਸੁਆਮੀ ਉਤੋਂ ਘੋਲੀ ਵੰਞਦਾ ਹਾਂ, ਜਿਸ ਨੇ ਪੂਰੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ। ਜੋ ਕੋਈ, ਜੋ ਕੋਈ ਭੀ ਗੁਰਾਂ ਦਾ ਦੀਦਾਰ ਦੇਖਦਾ ਹੈ, ਉਹ ਈਸ਼ਵਰੀ ਚਰਚਾ ਦੁਆਰਾ ਅਤੇ ਨਾਮ ਸ੍ਰਵਣ ਕਰ ਕੇ ਪਾਰ ਉਤਰ ਜਾਂਦਾ ਹੈ। ਨਾਨਕ ਦਾ ਸੁਆਮੀ ਉਸ ਉਤੇ ਮਿਹਰਬਾਨ ਥੀ ਹੁੰਦਾ ਹੈ ਤੇ ਉਹ ਖੁਸ਼ੀ ਨਾਲ ਆਪਣੇ ਗ੍ਰਿਹ ਅਪੜ ਜਾਂਦਾ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਸੁਆਮੀ ਦੀ ਸ਼ਰਣਾਗਤ ਅੰਦਰ ਸਾਰੇ ਡਰ ਦੂਰ ਹੋ ਜਾਂਦੇ ਹਨ, ਪੀੜਾਂ ਮਿੱਟ ਜਾਂਦੀਆਂ ਹਨ ਤੇ ਬੰਦਾ ਆਰਾਮ ਪਾਉਂਦਾ ਹੈ। ਜਦ ਸ਼੍ਰੋਮਣੀ ਸਾਹਿਬ ਮਾਲਕ ਮਿਹਰਬਾਨ ਹੋਂ ਜਾਂਦਾ ਹੈ, ਤਾਂ ਪ੍ਰਾਣੀ ਪੂਰਨ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ। ਹੇ ਮਹਾਰਾਜ ਸੁਆਮੀ! ਤੂੰ ਮੇਰਾ ਦਾਤਾਰ ਮਾਲਕ ਹੈ। ਹੇ ਗਰੀਬਾਂ ਤੇ ਦਇਆਵਾਨ ਸੁਆਮੀ! ਮੇਰੇ ਤੇ ਮਿਹਰ ਧਾਰ, ਤਾਂ ਜੋ ਪ੍ਰੇਮ ਨਾਲ ਰੰਗਿਆ ਹੋਇਆ ਮੈਂ ਤੇਰਾ ਜੱਸ ਗਾਇਨ ਕਰਾਂ। ਠਹਿਰਾਉ। ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦੀ ਦੌਲਤ ਪੱਕੀ ਕਰ ਦਿੱਤੀ ਹੈ ਅਤੇ ਮੇਰਾ ਸਭ ਫਿਕਰ ਦੂਰ ਹੋ ਗਿਆ ਹੈ।