Punjabi Version

  |   Golden Temple Hukamnama

Ang: 723

ਨਾਨਕ, ਖੂਨ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਲਹੂ ਦਾ ਕੇਸਰ ਛਿੜਕਿਆ ਜਾਂਦਾ ਹੈ, ਹੇ ਲਾਲੋ! ਲੋਥਾਂ ਦੇ ਸ਼ਹਿਰ ਅੰਦਰ ਨਾਨਕ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ, ਤੇ ਇਹ ਮਸਲਾ ਉਚਾਰਦਾ ਹੈ। ਜਿਸ ਨੇ ਜੀਵ ਸਾਜੇ ਹਨ, ਅਤੇ ਉਨ੍ਹਾਂ ਨੂੰ ਭੋਗ ਬਿਲਾਸਾਂ ਨਾਲ ਜੋੜਿਆ ਜਾਂਦਾ ਹੈ ਉਹ ਨਿਵੇਕਲਾ ਤੇ ਕੱਲਮਕੱਲਾ ਬੈਠਾ ਹੈ ਅਤੇ ਉਨ੍ਹਾਂ ਨੂੰ ਵੇਖਦਾ ਹੈ। ਉਹੀ ਸੁਆਮੀ ਸੱਚਾ ਹੈ। ਸੱਚ ਹੈ ਉਸ ਦਾ ਫੈਸਲਾ ਅਤੇ ਉਹ ਸੱਚੇ ਇਨਸਾਫ ਵਾਲਾ ਹੁਕਮ ਜਾਰੀ ਕਰਦਾ ਹੈ। ਦੇਹ ਦਾ ਕਪੜਾ ਲੀਰਾਂ ਲੀਰਾਂ ਕਰ ਦਿੱਤਾ ਜਾਵੇ। ਤਦ ਹਿੰਦੁਸਤਾਨ ਮੇਰੇ ਬਚਨ ਨੂੰ ਯਾਦ ਕਰੇਗਾ। ਏਥੇ ਇਹਅ ਇਸ਼ਾਰਾ ਕਿ ਬਾਬਰ 1597 ਬਿਕਰਮੀ ਵਿੱਚ ਆਵੇਗਾ ਅਤੇ ਹਮਾਯੂ 1595 ਬਿਕਰਮੀ ਵਿੱਚ ਚਲਿਆ ਜਾਵੇਗਾ ਅਤੇ ਤਦ ਇਕ ਹੋਰ ਸੂਰਮੇ ਦਾ ਮੁਰੀਦ ਉਠੂਗਾ। ਨਾਨਕ ਸੱਚ ਦਾ ਬਚਨ ਉਚਾਰਨ ਕਰਦਾ ਹੈ ਅਤੇ ਠੀਕ ਵਕਤ ਉਤੇ ਸੱਚ ਸੁਣਾਉਂਦਾ ਹੈ। ਤਿਲੰਕ ਚੌਥੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸਾਰੇ ਮਾਲਕ ਦੇ ਫੁਰਮਾਨ ਦੁਆਰਾ ਆਉਂਦੇ ਹਨ। ਉਸ ਦਾ ਫੁਰਮਾਨ ਸਾਰਿਆਂ ਉਤੇ ਲਾਗੂ ਹੁੰਦਾ ਹੈ। ਸੱਚਾ ਹੈ ਸੁਆਮੀ ਤੇ ਸੱਚੀ ਹੈ ਉਸ ਦੀ ਖੇਡ। ਉਹ ਸੁਆਮੀ ਮਾਲਕ ਹਰ ਥਾਂ ਵਿਆਪਕ ਹੋ ਰਿਹਾ ਹੈ। ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਕਰ। ਵਾਹਿਗੁਰੂ ਮਾਲਕ ਸਾਰਿਆਂ ਦੇ ਉਪਰ ਦੀ ਹੈ। ਉੋਸ ਦੇ ਬਰਾਬਰ ਦਾ ਕੋਈ ਨਹੀਂ। ਮੈਂ ਕਿਹੜਾ ਹਿਸਾਬ ਕਿਤਾਬ ਵਿੱਚ ਹਾਂ? ਠਹਿਰਾਉ। ਹਵਾ, ਜਲ, ਜ਼ਿਮੀ ਅਤੇ ਆਸਮਾਨ, ਇਨ੍ਹਾਂ ਨੂੰ ਸਾਹਿਬ ਨੇ ਆਪਣਾ ਘਰ ਤੇ ਮਹਿਲ ਬਣਾਇਆ ਹੋਇਆ ਹੈ। ਸੁਆਮੀ ਖੁਦ ਹੀ ਸਮੂਹ ਅੰਦਰ ਵਿਆਪਕ ਹੋ ਰਿਹਾ ਹੈ। ਦਸ ਕਉਣ ਕੂੜਾ ਗਿਣਿਆ ਜਾ ਸਕਦਾ ਹੈ? ਤਿਲੰਕ ਚੌਥੀ ਪਾਤਿਸ਼ਾਹੀ। ਖੋਟੀ ਬੁੱਧ ਵਾਲਾ ਪੁਰਸ਼ ਹਮੇਸ਼ਾਂ ਨਿਸਫਲ ਕੰਮ ਕਰਦਾ ਹੈ ਤੇ ਹੰਕਾਰ ਵਾਲਾ ਫੁਲਿਆ ਫਿਰਦਾ ਹੈ। ਠੱਗੀ-ਬੱਗੀ ਤੇ ਕੂੜ ਦੀ ਕਮਾਈ ਕਰ ਕੇ, ਜਦ ਉਹ ਕੁਛ ਘਰ ਲਿਆਉਂਦਾ ਹੈ, ਤਦ ਉਹ ਖਿਆਲ ਕਰਦਾ ਹੈ ਕਿ ਉਸ ਨੇ ਸੰਸਾਰ ਫਤਹਿ ਕਰ ਲਿਆ ਹੈ। ਐਹੋ ਜੇਹੀ ਹੈ ਜਗਤ ਦੀ ਖੇਡ ਕਿ ਪ੍ਰਾਣੀ ਸਾਹਿਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਇਕ ਮੁਹਤ ਵਿੱਚ ਇਹ ਸਾਰੀ ਕੂੜੀ ਖੇਡ ਨਾਸ ਹੋ ਜਾਊਗੀ। ਹੇ ਮੇਰੀ ਜਿੰਦੇ! ਤੂੰ ਸੁਆਮੀ ਦਾ ਸਿਮਰਨ ਕਰ। ਠਹਿਰਾਉ। ਉਹ ਸਮਾ ਮੇਰੇ ਮਨ ਵਿੱਚ ਨਹੀਂ ਆਉਂਦਾ ਜਦ ਦੁਖਦਾਈ ਮੌਤ ਆ ਕੇ ਮੈਨੂੰ ਪਕੜ ਲਵੇਗੀ। ਨਾਨਕ, ਸੁਆਮੀ ਉਸ ਨੂੰ ਬਚਾ ਲੈਂਦਾ ਹੈ, ਜਿਸ ਦੇ ਮਨਾ ਵਿੱਚ ਉਹ ਰਹਿਮਤ ਧਾਰ ਦੇ ਨਿਵਾਸ ਕਰਦਾ ਹੈ। ਤਿਲੰਕ ਪੰਜਵੀਂ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮਿੱਟੀ ਅੰਦਰ ਆਪਣੀ ਜੋਤ ਫੁਕ ਕੇ ਪ੍ਰਭੂ ਨੇ ਸੰਸਾਰ ਤੇ ਜਗਤ ਸਾਜੇ ਹਨ। ਆਕਾਸ਼, ਧਰਤੀ, ਬ੍ਰਿਛ ਅਤੇ ਪਾਣੀ ਵਾਹਿਗੁਰੂ ਦੀ ਰਚਨਾ ਹਨ। ਹੇ ਇਨਸਾਨ! ਜੋ ਕੁਛ ਅੱਖ ਦੇਖਦੀ ਹੈ, ਉਹ ਨਾਸਵੰਤ ਹੈ। ਸੰਸਾਰ ਮੁਰਦਾ ਖਾਣ ਵਾਲਾ, ਰੱਬ ਤੋਂ ਬੇਖਬਰ ਅਤੇ ਲਾਲਚੀ ਹੈ। ਠਹਿਰਾਉ। ਪ੍ਰੇਤ ਅਤੇ ਡੰਗਰ ਦੀ ਮਾਨੰਦ ਦੁਨੀਆਂ ਵਿਵਰਜਤ ਨੂੰ ਮਾਰਦੀ ਅਤੇ ਮੁਰਦੇ ਨੂੰ ਖਾਂਦੀ ਹੈ। ਆਪਣੇ ਮਨ ਨੂੰ ਕਾਬੂ ਕਰ, ਨਹੀਂ ਤਾਂ ਸਰਬ ਸ਼ਕਤੀਮਾਨ ਸਾਈਂ ਤੈਨੂੰ ਪਕੜ ਕੇ ਨਰਕ ਵਿੱਚ ਡੰਡ ਦੇਵੇਗਾ। ਸਰਪ੍ਰਸਤ, ਨਿਆਮਤਾਂ, ਭਰਾ ਭਾਈਂ ਕਚਹਿਰੀਆਂ ਜ਼ਮੀਨਾਂ ਅਤੇ ਘਰਬਾਰ। ਮੈਨੂੰ ਦੱਸ ਕਿ ਤਦ ਇਹ ਤੇਰੇ ਹਿਕੜੇ ਕੰਮ ਆਉਣਗੇ, ਜਦ ਅਜਰਾਈਲ ਮੌਤ ਦੇ ਫਰੇਸ਼ਤੇ ਨੇ ਤੈਨੂੰ ਆ ਪਕੜਿਆ ਹੈ। ਮੇਰਾ ਪਵਿੱਤਰ ਪ੍ਰਭੂ, ਤੇਰੀ ਅਵਸਥਾ ਨੂੰ ਜਾਣਦਾ ਹੈ। ਹੇ ਨਾਨਕ! ਤੂੰ ਪਵਿੱਤਰ ਪੁਰਸ਼ਾਂ ਮੂਹਰੇ ਬੇਨਤੀ ਆਖ ਕਿ ਉਹ ਤੈਨੂੰ ਠੀਕ ਰਸਤੇ ਪਾ ਦੇਣ। ਤਿਲੰਕ ਪੰਜਵੀਂ ਪਾਤਿਸ਼ਾਹੀ। ਤੇਰੇ ਬਾਝੋਂ (ਹੇ ਹਰੀ) ਹੋਰ ਕੋਈ ਨਹੀਂ। ਤੂੰ ਸਿਰਜਣਹਾਰ ਹੈ, ਜੋ ਤੂੰ ਕਰਦਾ ਹੈ, ਕੇਵਲ ਓਹੀ ਹੁੰਦਾ ਹੈ। ਤੇਰੀ ਹੀ ਸੱਤਿਆ ਅਤੇ ਤੇਰਾ ਹੀ ਆਸਰਾ ਮੇਰੇ ਚਿੱਤ ਅੰਦਰ ਹੈ। ਹਮੇਸ਼ਾ, ਹਮੇਸ਼ਾਂ ਤੂੰ, ਹੇ ਨਾਨਕ, ਇਕ ਸਾਈਂ ਦਾ ਸਿਮਰਨ ਕਰ। ਸਾਰਿਆਂ ਦੇ ਉਤੇ ਦਾਤਾ ਸ਼੍ਰੋਮਣੀ ਸਾਹਿਬ ਹੈ। ਤੂੰ ਹੇ ਸਾਂਈਂ, ਮੇਰਾ ਅਸਰਾ ਹੈ ਅਤੇ ਤੂੰ ਹੀ ਮੇਰੀ ਓਟ। ਠਹਿਰਾਉ।

Ang: 724

ਤੂੰ ਹੈ, ਤੂੰ ਹੈ ਅਤੇ ਹਮੇਸ਼ਾਂ ਤੂੰ ਹੀ ਹੋਵੇਗਾ। ਹੇ ਪਹੁੰਚ ਤੋਂ ਪਰੇ, ਅਲੱਖ, ਬੁਲੰਦ ਅਤੇ ਬੇਅੰਤ ਸੁਆਮੀ! ਜੋ ਤੇਰੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਕੋਈ ਡਰ ਅਤੇ ਦੁਖੜੇ ਨਹੀਂ ਵਿਆਪਦੇ। ਗੁਰਾਂ ਦੀ ਦਇਆ ਦੁਆਰਾ ਉਹ ਸੁਆਮੀ ਦਾ ਜੱਸ ਗਾਇਨ ਕਰਦੇ ਹਨ, ਹੇ ਨਾਨਕ! ਜੋ ਕੁਛ ਦਿਸ ਆਉਂਦਾ ਹੈ ਤੇਰਾ ਹੀ ਜ਼ਹੂਰ ਹੈ, ਨੇਕੀਆਂ ਦੇ ਖਜ਼ਾਨੇ ਅਤੇ ਆਲਮ ਦੇ ਮਾਲਕ, ਸੁੰਦਰ ਸੁਆਮੀ। ਸੁਆਮੀ ਦਾ ਆਰਾਧਨ, ਸਿਮਰਨ ਅਤੇ ਜਾਪ ਕਰਨ ਦੁਆਰਾ, ਉਸ ਦਾ ਸੇਵਕ ਉਸ ਦੇ ਵਰਗਾ ਹੋ ਜਾਂਦਾ ਹੈ। ਉਸ ਦੀ ਆਪਣੀ ਮਿਹਰ ਦੁਆਰਾ ਹੀ ਸਾਹਿਬ ਪਾਇਆ ਜਾਂਦਾ ਹੈ, ਹੇ ਨਾਨਕ! ਜੋ ਸਾਹਿਬ ਦਾ ਸਿਮਰਨ ਕਰਦਾ ਹੈ, ਉਸ ਉਤੋਂ ਮੈਂ ਘੋਲੀ ਵੰਞਦਾ ਹਾਂ। ਉਸ ਦੀ ਸੰਗਤ ਅੰਦਰ ਜਗਤ ਪਾਰ ਉਤਰ ਜਾਂਦਾ ਹੈ। ਗੁਰੂ ਜੀ ਆਖਦੇ ਹਨ। ਸੁਆਮੀ ਕਾਮਨਾ ਪੂਰੀਆਂ ਕਰਨਹਾਰ ਹੈ। ਮੈਂ ਪਵਿੱਤਰ ਪੁਰਸ਼ਾਂ ਦੇ ਪੈਰਾ ਦੀ ਧੂੜ ਹੀ ਚਾਹਨਾ ਕਰਦਾ ਹਾਂ। ਤਿਲੰਕ ਪੰਜਵੀਂ ਪਾਤਿਸ਼ਾਹੀ। ਦਇਆਵਾਨ, ਦਇਆਵਾਨ ਹੇ ਸੁਆਮੀ! ਦਇਆਵਾਨ ਹੇ ਮੈਂਡਾ ਮਾਲਕ। ਮੇਰਾ ਸੁਆਮੀ ਦਿਆਲੂ ਹੈ। ਉਹ ਸਾਰੇ ਜੀਵਾਂ ਨੂੰ ਆਪਣੀਆਂ ਬਖਸ਼ਿਸ਼ਾਂ ਪ੍ਰਦਾਨ ਕਰਦਾ ਹੈ। ਠਹਿਰਾਉ। ਤੂੰ ਕਿਉਂ ਡਿੱਕੋਡੋਲੇ ਖਾਂਦਾ ਹੈ।, ਹੇ ਫਾਨੀ ਬੰਦੇ! ਕਰਤਾਰ ਤੇਰੀ ਰੱਖਿਆ ਕਰੇਗਾ। ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਉਹੀ ਹੀ ਤੈਨੂੰ ਆਹਾਰ ਵੀ ਦੇਵੇਗਾ। ਜਿਸ ਨੇ ਸ਼੍ਰਿਸ਼ਟੀ ਸਾਜੀ ਹੈ ਉਹ ਹੀ ਇਸ ਦੀ ਸੰਭਾਲ ਕਰਦਾ ਹੈ। ਸੱਚਾ ਪਾਲਣ-ਪੋਸਣਹਾਰ, ਸਾਰੀਆਂ ਦਿਲਾਂ ਅਤੇ ਮਨਾਂ ਦਾ ਸੁਆਮੀ ਹੈ। ਉਸ ਦੀ ਅਪਾਰ ਸ਼ਕਤੀ ਤੇ ਕੀਮਤ ਜਾਣੀ ਨਹੀਂ ਜਾ ਸਕਦੀ। ਉਹ ਵਿਸ਼ਾਲ ਅਤੇ ਬੇ ਮੁਹਤਾਜ ਸੁਆਮੀ ਹੈ। ਹੇ ਇਨਸਾਨ! ਤੂੰ ਉਦੋਂ ਤਾਂਈਂ ਸਾਹਿਬ ਦਾ ਸਿਮਰਨ ਕਰ ਜਦ ਤਾਂਈਂ ਤੇਰੀ ਦੇਹ ਅੰਦਰ ਸੁਆਸ ਹੈ। ਹੇ ਪ੍ਰਭੂ! ਤੂੰ ਸਰਬ-ਸ਼ਕਤੀਵਾਨ, ਅਕਹਿ ਅਤੇ ਅਗਾਧ ਹੈ। ਮੇਰਾ ਮਨ ਤੇ ਤਨ ਤੇਰੀ ਪੂੰਜੀੰ ਹਨ। ਤੇਰੀ ਰਹਿਮਤ ਅੰਦਰ ਮੈਂ ਸੁੱਖ ਪਾਉਂਦਾ ਹਾਂ। ਹੇ ਸਾਂਈਂ, ਨਾਨਕ ਹਮੇਸ਼ਾਂ ਹੀ ਤੇਰੇ ਅੱਗੇ ਪ੍ਰਾਰਥਨਾ ਕਰਦਾ ਹੈ। ਤਿਲੰਕ ਪੰਜਵੀਂ ਪਾਤਿਸ਼ਾਹੀ। ਹੇ ਸਿਰਜਣਹਾਰ! ਤੇਰੀ ਅਪਾਰ ਕੁਦਰਤ ਨੂੰ ਵੇਖ ਕੇ ਮੈਂ ਤੇਰਾ ਪ੍ਰੇਮੀ ਹੋ ਗਿਆ ਹਾਂ। ਕੇਵਲ ਤੂੰ ਮੇਰਾ ਰੂਹਾਨੀ ਤੇ ਦੁਨਿਆਵੀ ਸੁਆਮੀ ਹੈ। ਤੂੰ ਹੇ ਵਾਹਿਗੁਰੂ! ਇਹ ਸਮੂਹ ਰਚਨਾ ਤੇ ਨਿਰਲੇਪ ਹੈ। ਠਹਿਰਾਉ। ਇਕ ਮੁਹਤ ਵਿੱਚ ਤੂੰ ਬਣਾਉਂਦਾ ਹੈ, ਢਾਉਂਦਾ ਹੈ। ਅਦਭੁੱਤ ਹਨ ਤੇਰੇ ਸਰੂਪ। ਤੇਰੀਆਂ ਖੇਡਾਂ ਨੂੰ ਕੌਣ ਜਾਣਦਾ ਹੈ? ਤੂੰ ਅਨ੍ਹੇਰੇ ਵਿੱਚ ਚਾਨਣ ਹੈ। ਮੇਰੇ ਦਿਆਲੂ ਵਾਹਿਗੁਰੂ, ਤੂੰ ਆਪੇ ਹੀ ਜੀਵਾਂ ਦਾ ਮਾਲਕ ਅਤੇ ਸੰਸਾਰ ਦਾ ਸੁਆਮੀ ਹੈ। ਜੋ ਦਿਹੁੰ ਰਾਤ ਤੈਂਡਾ ਸਿਮਰਨ ਕਰਦਾ ਹੈ, ਉਹ ਨਰਕ ਨੂੰ ਕਿਉੇਂ ਜਾਵੇਗਾ? ਅਜਰਾਈਲ ਮੌਤ ਦਾ ਫਰੇਸ਼ਤਾ, ਉਸ ਦਾ ਮਿੱਤਰ ਹੈ। ਜਿਸ ਜੀਵ ਨੂੰ ਤੇਰਾ ਆਸਰਾ ਹੈ, ਹੇ ਪ੍ਰਭੂ! ਉਸ ਦੇ ਸਾਰੇ ਪਾਪ ਮਾਫ ਹੋ ਜਾਂਦੇ ਹਨ, ਅਤੇ ਉਹ ਤੇਰਾ ਗੋਲਾ ਤੇਰਾ ਦਰਸ਼ਨ ਵੇਖ ਲੈਂਦਾ ਹੈ। ਜੱਗ ਦੀਆਂ ਸਾਰੀਆਂ ਵਸਤੂਆਂ ਕੇਵਲ, ਵਰਤਮਾਨ ਸਮੇਂ ਲਈ ਸਾਰੀਆਂ ਵਸਤੂਆਂ ਕੇਵਲ ਵਰਤਮਾਨ ਸਮੇਂ ਲਈ ਹੈ। ਸੱਚਾ ਆਰਾਮ ਤੇਰੇ ਨਾਮ ਵਿੱਚ ਹੈ, ਹੇ ਸਾਈਂ! ਗੁਰਾਂ ਨੂੰ ਭੇਟ ਕੇ ਨਾਨਕ ਨੇ ਤੈਨੂੰ ਸਮਝ ਲਿਆ ਹੈ, ਹੇ ਸਾਹਿਬ! ਅਤੇ ਉਹ ਕੇਵਲ ਤੇਰੀਆਂ ਸਿਫਤਾਂ ਨੂੰ ਹੀ ਗਾਇਨ ਕਰਦਾ ਹੈ। ਤਿਲੰਕ ਪੰਜਵੀਂ ਪਾਤਿਸ਼ਾਹੀ। ਹੇ ਮੇਰੇ ਸਿਆਣੇ ਦੋਸਤ! ਆਪਣੇ ਚਿੱਤ ਵਿੱਚ ਹਮੇਸ਼ਾਂ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਚੇਤੇ ਰੱਖ। ਬੇੜੀਆਂ ਕੱਟਣ ਵਾਲੇ! ਸੱਚੇ ਸੁਲਤਾਨ ਦਾ ਪ੍ਰੇਮ ਆਪਣੇ ਦਿਲ ਤੇ ਦੇਹ ਅੰਦਰ ਵਸਾਓ। ਠਹਿਰਾਉ। ਪ੍ਰਭੂ ਦੇ ਦਰਸ਼ਨ ਵੇਖਣ, ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਤੂੰ ਪਵਿੱਤਰ ਪਾਲਣ-ਪੋਸਣਹਾਰ ਹੈ। ਤੂੰ ਆਪ ਹੇ ਵਿਸ਼ਾਲ ਅਤੇ ਅਮਾਪ ਸੁਆਮੀ ਹੈ। ਮੈਨੂੰ ਸਹਾਇਤਾ ਦੇ, ਹੇ ਸੂਰਬੀਰ ਸਾਹਿਬ ਕਿਉਂਕਿ ਕੇਵਲ ਤੂੰ ਅਤੇ ਤੂੰ ਹੀ ਹੈ। ਮੇਰੇ ਸਿਰਜਣਹਾਰ ਸੁਆਮੀ! ਆਪਣੀ ਸ਼ਕਤੀ ਸੁਆਰਾ ਤੂੰ ਸੰਸਾਰ ਰਚਿਆ ਹੈ। ਤੂੰ ਹੀ ਨਾਨਕ ਦਾ ਆਸਰਾ ਹੈ। ਤਿਲੰਕ ਪਹਿਲੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਜਿਸ ਨੇ ਸੰਸਾਰ ਸਾਜਿਆ ਹੈ, ਉਹ ਇਸ ਦੀ ਨਿਗਾਹਬਾਨੀਕਰਦਾ ਹੈ। ਮੈਂ ਹੋਰ ਕੀ ਆਖਾਂ, ਹੇ ਭਰਾਵਾ?