Punjabi Version

  |   Golden Temple Hukamnama

Ang: 697

ਜੈਤਸਰੀ ਚੌਥੀ ਪਾਤਿਸ਼ਾਹੀ। ਮੈਂ ਤੇਰਾ ਮੂਰਖ, ਬੇਸਮਝ ਅਤੇ ਇੱਞਣਾ ਬਾਲਕ ਹਾਂ ਅਤੇ ਤੇਰੀ ਅਵਸਥਾ ਤੇ ਕੀਮਤ ਨੂੰ ਕੁਝ ਭੀ ਨਹੀਂ ਜਾਣਦਾ। ਹੇ ਪ੍ਰਭੂ, ਮੇਰੇ ਉਤੇ ਦਇਆ ਕਰ, ਮੈਨੂੰ ਸ਼੍ਰੇਸ਼ਟ ਸਮਝ ਪਰਦਾਨ ਕਰ ਅਤੇ ਮੈਂ ਮੂਰਖ ਨੂੰ ਅਕਲਮੰਦ ਬਣਾ ਦੇ। ਮੇਰੇ ਚਿੱਤ ਸੁਸਤ ਅਤੇ ਨਿੰਦ੍ਰਾਵਲਾ ਹੈ। ਮੇਰੇ ਸੁਆਮੀ ਵਾਹਿਗੁਰੂ ਨੇ ਮੈਨੂੰ ਸੰਤ ਸਰੂਪ ਗੁਰਾਂ ਨਾਲ ਮਿਲਾ ਦਿੱਤਾ ਹੈ। ਸੰਤ ਗੁਰਾਂ ਨਾਲ ਮਿਲ ਕੇ ਮੇਰੇ ਦਿਲ ਦੇ ਕਿਵਾੜ ਖੁਲ੍ਹ ਗਏ ਹਨ। ਠਹਿਰਾਉ। ਹਰ ਮੁਹਤ, ਹੇ ਗੁਰਦੇਵ ਜੀ! ਮੇਰੇ ਦਿਲ ਅੰਦਰ ਪ੍ਰਪੂ ਦਾ ਪ੍ਰੇਮ ਰਮਾਓ ਅਤੇ ਪ੍ਰਭੂ ਦੇ ਨਾਮ ਨੂੰ ਮੈਨੂੰ ਮੇਰੀ ਜਿੰਦ ਜਾਨ ਵਰਗਾ ਪਿਆਰ ਕਰ ਦਿਓ। ਆਪਣੇ ਸੁਆਮੀ ਦੇ ਨਾਮ ਦੇ ਬਗੈਰ ਮੈਨੂੰ ਮਰ ਜਾਣਾ ਚਾਹੀਦਾ ਹੈ। ਇਹ ਮੇਰੇ ਲਈ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਕਿਸੇ ਨਸ਼ਾ ਕਰਨ ਵਾਲੇ ਲਈ, ਉਹ ਨਸ਼ਾ ਹੈ ਜਿਸ ਲਈ ਲਲਚਾਉਂਦਾ ਹੈ। ਜੋ ਪ੍ਰਭੂ ਦਾ ਪ੍ਰੇਮ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਹਨ, ਉਨ੍ਹਾਂ ਦੀ ਪੂਰਬਲੀ ਲਿਖੀ ਹੋਈ ਕਿਸਮਤ ਪੂਰੀ ਹੋ ਜਾਂਦੀ ਹੈ। ਹਰ ਮੁਹਤ ਮੈਂ ਉਨ੍ਹਾਂ ਦੇ ਪੇਰ ਪੂਜਦਾ ਹਾਂ, ਜਿਨ੍ਹਾਂ ਨੂੰ ਮਾਲਕ ਮਿੱਠੜਾ ਲਗਦਾ ਹੈ। ਮੇਰੇ ਵਾਹਿਗੁਰੂ ਸੁਆਮੀ ਮਾਲਕ ਨੇ ਆਪਣੇ ਗੋਲੇ, ਮੇਰੇ ਉਤੇ ਰਹਿਮਤ ਕੀਤੀ ਹੈ। ਮੈਨੂੰ ਦੇਰ ਤੋਂ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ ਹੈ। ਮੁਬਾਰਕ, ਮੁਬਾਰਕ ਹਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਗੋਲਾ ਨਾਨਕ ਉਨ੍ਹਾਂ ਉੱਤੋ ਘੋਲੀ ਵੰਞਦਾ ਹੈ। ਜੈਤਸਰੀ ਚੋਥੀ ਪਾਤਿਸ਼ਾਹੀ। ਮੈਂ ਮਹਾਨ ਪੁਰਖ, ਆਪਦੇ ਮਿੱਤਰ, ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਇਸ ਮਿਲਾਪ ਨੂੰ ਪ੍ਰਭੂ ਦੀ ਪ੍ਰੀਤ ਤੇ ਪਿਰਹੜੀ ਦੇ ਫਲ ਲੱਗੇ ਹਨ। ਮੋਹਣੀ ਸਰਪਣੀ ਨੇ ਜੀਵ ਨੂੰ ਪਕੜ ਲਿਆ ਹੈ। ਪ੍ਰਭੂ, ਗੁਰਾਂ ਦੀ ਬਾਦੀ ਰਾਹੀਂ ਜ਼ਹਿਰ ਨੂੰ ਖਾਰਜ ਕਰ ਦਿੰਦਾ ਹੈ। ਮੇਰੀ ਆਤਮਾ ਪ੍ਰਭੂ ਦੇ ਨਾਮ ਦੇ ਨਾਮ ਦੇ ਅੰਮ੍ਰਿਤ ਨਾਲ ਜੁੜੀ ਹੋਈ ਹੈ। ਸੰਤ-ਗੁਰਾਂ ਨਾਲ ਜੋੜ ਕੇ ਵਾਹਿਗੁਰੂ ਨੇ ਪਾਪੀਆਂ ਨੂੰ ਪਾਵਨ ਕਰ ਦਿੱਤਾ ਹੈ ਅਤੇ ਉਹ ਹੁਣ ਵਾਹਿਗੁਰੂ ਦੇ ਨਾਮ ਅਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਚਖਦੇ ਹਨ। ਠਹਿਰਾਉ। ਸੁਬਹਾਨ, ਸੁਬਹਾਨ ਹੈ, ਉਨ੍ਹਾਂ ਦੀ ਚੰਗੀ ਪ੍ਰਾਲਬੰਧ, ਜੋ ਸੰਤ ਗੁਰਾਂ ਨੂੰ ਭੇਟਦੇ ਹਨ। ਸੰਤ ਗੁਰਾਂ ਨਾਲ ਮਿਲਣ ਦੁਆਰਾ ਉਨ੍ਹਾਂ ਦੀ ਪ੍ਰੀਤ ਪਰਮ ਉੱਤਮ ਅਵਸਥਾ ਨਾਲ ਲੱਗ ਜਾਂਦੀ ਹੈ। ਉਨ੍ਹਾਂ ਦੀਆਂ ਖਾਹਿਸ਼ਾਂ ਦੀ ਅੱਗ ਬੁਝ ਜਾਂਦੀ ਹੈ, ਉਹ ਠੰਡ-ਚੈਨ ਪ੍ਰਾਪਤ ਕਰਦੇ ਹਨ ਅਤੇ ਵਾਹਿਗੁਰੂ ਦੀ ਪਵਿੱਤ੍ਰ, ਪਵਿੱਤ੍ਰ ਕੀਰਤੀ ਗਾਇਨ ਕਰਦੇ ਹਨ। ਐਨ ਆਰੰਭ ਤੋਂ ਹੀ ਮਾੜੇ ਕਰਮਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦਾ ਦੀਦਾਰ ਨਹੀਂ ਪਾਉਂਦੇ। ਦਵੈਤ-ਭਾਵ ਦੇ ਸਬਬ ਉਹ ਪੇਟ ਦੀਆਂ ਜੂਨੀਆਂ ਅੰਦਰ ਪੈਦੇ ਹਨ ਅਤੇ ਉਨ੍ਹਾਂ ਦਾ ਸਾਰਾ ਜੀਵਲ ਵਿਅਰਥ ਬੀਤ ਜਾਂਦਾ ਹੈ। ਹੇ ਵਾਹਿਗੁਰੂ ਮੈਨੂੰ ਪਵਿੱਤ੍ਰ ਸਮਝ ਪਰਦਾਨ ਕਰ ਤਾਂ ਜੋ ਮੈਂ ਸੱਚੇ ਗੁਰਾਂ ਦੇ ਚਰਨਾ ਦੀ ਟਹਿਲ ਕਮਾਵਾ, ਅਤੇ ਤੂੰ ਹੇ ਵਾਹਿਗੁਰੂ ਮੈਨੂੰ ਮਿਠੜਾ ਲਗੇ। ਨਫਰ ਨਾਨਕ, ਸੰਤ ਗੁਰਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਮਿਹਰਬਾਨ ਹੋ ਕੇ, ਪ੍ਰਭੂ ਮੈਨੂੰ ਇਸ ਦੀ ਬਖਸ਼ਸ਼ ਕਰੇਗਾ। ਜੇਤਸਰੀ ਚੋਥੀ ਪਾਤਿਸ਼ਾਹੀ। ਹੇ ਸੁਆਮੀ ਮਾਲਕ! ਜਿਨ੍ਹਾਂ ਦੇ ਅੰਤਰ ਆਤਮੇ ਨਾਮ ਨਹੀਂ ਵਸਦਾ ਉਨ੍ਹਾਂ ਦੀਆਂ ਮਾਵਾਂ ਬਾਂਝ ਹੋ ਜਾਣੀਆਂ ਚਾਹੀਦੀਆਂ ਸਨ। ਉਨ੍ਹਾ ਦਾ ਵੀਰਾਨ ਸਰੀਰ ਨਾਮ ਦੇ ਬਗੈਰ ਭਟਕਦਾ ਫਿਰਦਾ ਹੈ। ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਅਤੇ ਕੁਰਲਾਉਂਦੇ ਮਰ ਜਾਂਦੇ ਹਨ। ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ, ਜੋ ਮੇਰੇ ਅੰਦਰ ਹੀ ਹੈ, ਦੇ ਨਾਮ ਦਾ ਉਚਾਰਨ ਕਰ। ਮਿਹਰਬਾਨ ਮਾਲਕ, ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਰਹਿਮ ਕੀਤਾ ਹੈ। ਗੁਰਾਂ ਨੇ ਬ੍ਰਹਿਮ ਵੀਚਾਰ ਬਖਸ਼ਿਆ ਹੈ ਅਤੇ ਮੇਰੀ ਆਤਮਾ ਸੁਧਰ ਗਈ ਹੈ। ਠਹਿਰਾਉ। ਕਲਜੁੱਗ ਅੰਦਰ, ਵਾਹਿਗੁਰੂ ਦੀ ਮਹਿਮ ਪਰਮ ਉੱਚਾ ਦਰਜਾ ਰਖਦੀ ਹੈ। ਸੱਚੇ ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਮੈਂ ਆਪਣੇ ਸੱਚੇ ਗੁਰਾਂ ਉੱਤੋ ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਸੁਆਮੀ ਦਾ ਅੰਦਰ ਛੁਪਿਆ ਹੋਇਆ ਨਾਮ ਮੇਰੇ ਤੇ ਪ੍ਰਗਟ ਕਰ ਦਿੱਤਾ ਹੈ। ਪਰਮ ਚੰਗੇ ਨਸੀਬਾ ਦੁਆਰਾ ਪਵਿੱਤਰ ਪੁਰਸ਼ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਇਹ ਸਾਰਿਆਂ ਪਾਪਾਂ ਨੂੰ ਦੂਰ ਕਰਦਾ ਅਤੇ ਧੋ ਸੁਟਦਾ ਹੈ। ਮੈਂ ਬੜੇ ਸਿਆਣੇ ਸ਼ਹਿਨਸ਼ਾਹ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਸ ਨੇ, ਵਾਹਿਗੁਰੂ ਦੀਆਂ ਅਨੇਕਾਂ ਖੂਬੀਆਂ ਅੰਦਰ ਮੈਨੂੰ ਸਾਂਝੀਵਾਲ ਬਣਾ ਦਿੱਤਾ ਹੈ।

Ang: 698

ਜਿਨ੍ਹਾਂ ਉੱਤੇ ਜਗਤ ਦੀ ਜਿੰਦ-ਜਾਨ ਸੁਆਮੀ ਮਿਹਰ ਕਰਦਾ ਹੈ, ਉਹ ਉਸ ਨੂੰ ਆਪਣੇ ਦਿਲ ਨਾਲ ਲਾਉਂਦੇ ਅਤੇ ਆਪਦੇ ਚਿੱਤ ਅੰਦਰ ਟਿਕਾਉਂਦੇ ਹਨ। ਧਰਮ ਰਾਜ ਨੇ ਆਪਣੀ ਕਚਿਹਰੀ ਅੰਦਰ ਮੇਰੇ ਕਾਗਜ ਪਾੜ ਸੁੱਟੇ ਹਨ ਅਤੇ ਗੋਲੇ ਨਾਨਕ ਨੇ ਆਪਣਾ ਹਿਸਾਬ ਬੇਬਾਕ ਕਰ ਦਿੱਤਾ ਹੈ। ਜੈਤਸਰੀ ਚੌਥੀ ਪਾਤਿਸ਼ਾਹੀ। ਸੰਤਾਂ ਦੀ ਮਜਲਸ ਮੈਨੂੰ ਪਰਮ ਚੰਗੇ ਭਾਗਾਂ ਦੁਆਰਾ ਪ੍ਰਾਪਤ ਹੋਈ ਹੈ ਅਤੇ ਮੇਰਾ ਦੌੜਦਾ ਹੋਇਆ ਮਨ ਅਸਥਿਰ ਹੋ ਗਿਆ ਹੈ। ਸੰਗੀਤਕ ਸਾਜਾਂ ਦਾ ਅਖੰਡ ਰਾਗ ਸਦੀਵ ਹੀ ਗੂੰਜਦਾ ਹੈ ਅਤੇ ਮੈਂ ਇਲਾਹੀ ਅੰਮਿਤਮਈ ਨਦੀ ਦੇ ਸੁਆਦ ਨਾਲ ਤ੍ਰਿਪਤ ਹੋ ਗਿਆ ਹੈ। ਹੇ ਮੇਰੀ ਜਿੰਦੜੀਏ! ਤੂੰ ਸੁੰਦਰ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਸੱਚੇ ਗੁਰਾਂ ਨੇ ਮੇਰੇ ਦਿਲ ਤੇ ਦੇਹ ਪ੍ਰਭੂ ਦੇ ਪ੍ਰੇਮ ਨਾਲ ਰੰਗ ਦਿੱਤੇ ਹਨ, ਜਿਸ ਨੇ ਮੈਨੂੰ ਮਿਲ ਕੇ, ਘੁੱਟ ਕੇ ਜੱਫੀ ਪਾ ਲਈ ਹੈ। ਠਹਿਰਾਉ। ਮਾਇਆ ਦੇ ਪੁਜਾਰੀ ਧਨ ਦੌਲਤ ਦੀਆਂ ਜੰਜੀਰਾਂ ਨਾਲ ਜਕੜੇ ਹੋਏ ਹਨ। ਉਹ ਦ੍ਰਿੜਤਾ ਨਾਲ ਜਹਿਰੀਲੀ ਮਾਇਆ ਨੂੰ ਇਕੱਤਰ ਕਰਨ ਵਿੱਚ ਲੱਗੇ ਹੋਏ ਹਨ। ਰੱਬ ਦੇ ਨਾਮ ਉਹ ਇਸ ਨੂੰ ਖਰਚ ਨਹੀਂ ਸਕਦੇ। ਆਪਣੇ ਸਿਰ ਉਤੇ ਉਹ ਮੌਤ ਦੇ ਫਰੇਸ਼ਤੇ ਦੀਆਂ ਸੱਟਾਂ ਦਾ ਦੁੱਖ ਸਹਾਰਦੇ ਹਨ। ਪਰਮ ਸੱਧਰ ਨਾਲ ਸੰਤ-ਗੁਰਾਂ ਦੇ ਪੈਰਾਂ ਦੀ ਖਾਕ ਮੈਂ ਆਪਣੇ ਮੂੰਹ ਤੇ ਮਲਦਾ ਹਾਂ, ਜਿਨ੍ਹਾਂ ਨੇ ਆਪਣੀ ਦੇਹ ਵਾਹਿਗੁਰੂ ਦੀ ਸੇਵਾ ਵਿੱਚ ਸਮਰਪਨ ਕਰ ਦਿੱਤੀ ਹੈ। ਇਸ ਲੋਕ ਅਤੇ ਪ੍ਰਲੋਕ ਵਿੱਚ ਗੁਰੂ-ਪ੍ਰਮੇਸ਼ਰ ਪ੍ਰਭਤਾ ਨੂੰ ਪਾਉਂਦੇ ਹਨ ਅਤੇ ਉਨ੍ਹਾਂ ਦੀ ਆਤਮਾ ਨੂੰ ਵਾਹਿਗੁਰੂ ਦੇ ਪ੍ਰੇਮ ਦੀ ਪੱਕੀ ਰੰਗਤ ਚੜ੍ਹੀ ਹੋਈ ਹੈ। ਮੇਰੇ ਸੁਆਮੀ ਵਾਹਿਗੁਰੂ, ਮੈਨੂੰ ਪਵਿੱਤਰ ਪੁਰਸ਼ਾਂ ਦੀ ਸੰਗਤ ਨਾਲ ਮਿਲਾ ਦੇ। ਪਵਿੱਤਰ ਪੁਰਸ਼ਾਂ ਅੱਗੇ ਮੈਂ ਇਕ ਕਿਰਮ ਹੀ ਹਾਂ। ਗੋਲੇ ਨਾਨਕ ਦਾ ਸੰਤ ਗੁਰਾਂ ਦੇ ਪੈਰਾਂ ਨਾਲ ਪ੍ਰੇਮ ਪੈ ਗਿਆ ਹੈ। ਸੰਤਾ ਨਾਲ ਮਿਲ ਕੇ ਮੇਰਾ ਮੂਰਖ ਪੱਥਰ-ਚਿੱਤ ਹਰਾ ਭਰਾ ਹੋ ਗਿਆ ਹੈ। ਜੈਤਸਰੀ ਚੌਥੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਤੂੰ ਅਪਹੁੰਚ ਤੇ ਅਨੰਤ ਸੁਆਮੀ ਮਾਲਕ ਦਾ ਆਰਾਧਨ ਕਰ। ਜਿਸ ਦਾ ਚਿੰਤਨ ਕਰਨ ਨਾਲ ਸਾਡੀ ਪੀੜ ਦੂਰ ਹੋ ਜਾਂਦੀ ਹੈ। ਮੇਰੇ ਸੁਆਮੀ ਵਾਹਿਗੁਰੂ, ਮੈਨੂੰ ਵੱਡੇ ਸੱਚੇ ਗੁਰਾਂ ਨਾਲ ਮਿਲ ਕੇ ਮੈਂ ਆਰਾਮ ਅੰਦਰ ਵਸਦਾ ਹਾਂ। ਮੇਰੇ ਮਿੱਤ੍ਰ, ਤੂੰ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ। ਸੁਆਮੀ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ। ਸੁਆਮੀ ਮਾਲਕ ਦੇ ਸੁਧਾ-ਅੰਮ੍ਰਿਤ ਸ਼ਬਦ ਮੈਨੂੰ ਸ੍ਰਵਣ ਕਰਾਓ। ਗੁਰਾਂ ਨਾਲ ਮਿਲਣ ਦੁਆਰਾ ਸਾਹਿਬ ਪ੍ਰਤੱਖ ਹੋ ਜਾਂਦਾ ਹੈ। ਮਧ ਰਾਖਸ਼ ਨੂੰ ਮਾਰਨ ਵਾਲਾ ਅਤੇ ਧਨ-ਦੌਲਤ ਦਾ ਸੁਆਮੀ, ਵਾਹਿਗੁਰੂ ਮੇਰੀ ਜਿੰਦ ਜਾਨ ਹੈ। ਸਾਹਿਬ ਦਾ ਅੰਮ੍ਰਿਤਮਈ ਨਾਮ ਮੇਰੇ ਦਿਲ ਤੇ ਦੇਹ ਮਿੱਠੜਾ ਲੱਗਦਾ ਹੈ। ਮੇਰੇ ਸੁਆਮੀ ਮਾਲਕ, ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ। ਹਰੀ ਪ੍ਰਭੂ ਦਾ ਨਾਮ ਹਮੇਸ਼ਾਂ ਆਰਾਮ ਦੇਣ ਵਾਲਾ ਹੈ। ਵਾਹਿਗੁਰੂ ਦੇ ਪ੍ਰੇਮ ਨਾਲ ਮੇਰੀ ਆਤਮਾ ਰੰਗੀ ਹੋਈ ਹੈ। ਹੇ ਸੁਆਮੀ ਵਾਹਿਗੁਰੂ! ਮੈਨੂੰ ਸ੍ਰੇਸ਼ਟ ਪੁਰਸ਼, ਗੁਰਾਂ ਨਾਲ ਮਿਲਾ ਦੇ। ਗੁਰੂ ਨਾਨਕ ਦੇ ਰਾਹੀਂ ਠੰਢ-ਚੈਨ ਪ੍ਰਾਪਤ ਹੁੰਦੀ ਹੈ। ਜੈਤਸਰੀ ਚੌਥੀ ਪਾਤਿਸ਼ਾਹੀ। ਹੇ ਬੰਦੇ! ਤੂੰ ਸਾਂਈਂ, ਸਾਂਈਂ, ਸਾਂਈਂ, ਸਾਈਂ ਦੇ ਨਾਮ ਦਾ ਜਾਪ ਕਰ। ਗੁਰਾਂ ਦੀ ਦਇਆ ਦੁਆਰਾ ਤੂੰ ਸਦੀਵ ਹੀ ਨਾਮ ਦੀ ਖੱਟੀ ਖੱਟ। ਆਪਣੇ ਅੰਦਰ, ਤੂੰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਅਨੁਰਾਗ ਪੱਕਾ ਕਰ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਲਈ ਚਾਹ ਪੈਦਾ ਕਰ। ਤੂੰ ਮਿਹਰਬਾਨ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ। ਪਿਆਰ ਨਾਲ ਸੁਆਮੀ ਹਮੇਸ਼ਾਂ ਰੱਬ ਦਾ ਜੱਸ ਗਾਇਨ ਕਰ। ਤੂੰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ ਦਾ ਨਾਚ ਕਰ, ਅਤੇ ਉਮੰਗ ਸਹਿਤ ਸਾਧ ਸੰਗਤ ਨਾਲ ਜੁੜ। ਆ, ਹੇ ਸਹੇਲੀਏ! ਆਪਾਂ ਹਰੀ ਦੀ ਸੰਗਤ ਨਾਲ ਜੁੜੀਏ। ਅਤੇ ਵਾਹਿਗੁਰੂ ਦੀ ਕਥਾ-ਵਾਰਤਾ ਸੁਣ ਕੇ ਨਾਮ ਦਾ ਲਾਭ ਉਠਾਈਏ।