Punjabi Version

  |   Golden Temple Hukamnama

Ang: 401

ਮੈਂ ਆਪਣੇ ਗੁਰਾਂ ਉਤੋਂ ਸਮਰਪਣ ਹੁੰਦਾ ਹਾਂ ਜਿਨ੍ਹਾਂ ਨੂੰ ਮਿਲ ਕੇ ਮੇਰਾ ਅਸਲੀ ਪ੍ਰਯੋਜਨ ਮੈਨੂੰ ਪਰਾਪਤ ਹੋਇਆ ਹੈ। ਠਹਿਰਾਉ। ਚੰਗੇ ਸ਼ਗੁਨ ਤੇ ਮੰਦੇ ਸ਼ਗੁਨ ਉਸ ਨੂੰ ਵਾਪਰਦੇ ਹਨ, ਜਿਸ ਨੂੰ ਸੁਆਮੀ ਚੇਤੇ ਨਹੀਂ ਆਉਂਦ। ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ, ਜਿਹੜਾ ਵਾਹਿਗੁਰੂ ਸੁਆਮੀ ਨੂੰ ਚੰਗਾ ਲਗਦਾ ਹੈ। ਜਿੰਨੀਆਂ ਭੀ ਖੈਰਾਤ ਸਖਾਵਤਾ, ਪਾਠ ਅਤੇ ਕਠਨ-ਘਾਲ ਹਨ, ਸਾਰਿਆਂ ਦੇ ਉੱਤੇ ਹੈ ਰੱਬ ਦਾ ਨਾਮ। ਜਿਹੜੀ ਕੋਈ ਆਪਣੀ ਜੀਭ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਉਸ ਦੇ ਕੰਮ ਰੱਬ ਵੱਲੋਂ ਰਾਸ ਹੋ ਜਾਂਦੇ ਹਨ। ਉਸ ਦਾ ਡਰ ਨਾਸ ਹੋ ਗਿਆ ਹੈ, ਉਸ ਦਾ ਸੰਦੇਹ ਅਤੇ ਸੰਸਾਰੀ ਮਮਤਾ ਦੌੜ ਗਏ ਹਨ ਅਤੇ ਰੱਬ ਦੇ ਬਿਨਾ ਉਹ ਕਿਸੇ ਦੂਸਰੇ ਨੂੰ ਨਹੀਂ ਵੇਖਦਾ। ਨਾਨਕ ਜੇਕਰ ਪਰਮ ਪ੍ਰਭੂ ਰੱਖਿਆ ਕਰੇ, ਤਦ ਬੰਦੇ ਨੂੰ ਕੋਈ ਤਕਲੀਫ ਨਹੀਂ ਵਾਪਰਦੀ। ਆਸਾ ਪੰਜਵੀਂ ਪਾਤਸ਼ਾਹੀ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ। ਆਪਣੇ ਮਨ ਵਿੱਚ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਸਾਰਾ ਆਰਾਮ ਪਾਉਂਦਾ ਹਾਂ। ਮੈਂ ਨਹੀਂ ਜਾਣਦਾ ਕਿ ਅੱਗੇ ਮੈਂ ਉਸ ਨੂੰ ਚੰਗਾ ਲੱਗਾਗਾ ਕਿ ਨਹੀਂ। ਕੇਵਲ ਇਕੋ ਹੀ ਦਾਤਾ ਹੈ ਹੋਰ ਸਾਰੇ ਮੰਗਤੇ ਹਨ। ਹੋਰ ਕਿਸ ਦੇ ਕੋਲ ਮੈਂ ਮੰਗਣ ਜਾਵਾ? ਹੋਰਨਾ ਪਾਸੋਂ ਮੰਗਦਿਆਂ ਮੈਨੂੰ ਸ਼ਰਮ ਆਉਂਦੀ ਹੈ। ਇੱਕੋ ਸਾਹਿਬ ਹੀ ਸਾਰਿਆਂ ਦਾ ਪਾਤਸ਼ਾਹ ਹੈ। ਹੋਰ ਕਿਸ ਨੂੰ ਮੈਂ ਉਸ ਦੇ ਬਰਾਬਰ ਖਿਆਲ ਕਰਾਂ? ਠਹਿਰਾਉ। ਖਲੋਦਿਆਂ ਅਤੇ ਬਹਿੰਗਦਿਆਂ ਮੈਂ ਉਸ ਦੇ ਬਗੈਰ ਰਹਿ ਨਹੀਂ ਸਕਦਾ। ਉਸ ਦੇ ਦੀਦਾਰ ਦੇ ਰਸਤੇ ਦੀ ਭਾਲ ਮੈਂ ਕਰਦਾ ਹਾਂ। ਬ੍ਰਹਮਾਂ ਵਰਗੇ ਦੇਵਤੇ ਅਤੇ ਸਨਕ, ਸਲੱਦਨ, ਸਨਾਤਨ ਤੇ ਸਨਤ ਕੁਮਾਰ ਵਰਗੇ ਰਿਸ਼ੀ, ਉਨ੍ਹਾਂ ਲਈ ਸਾਹਿਬ ਦੀ ਹਜ਼ੂਰੀ ਦੀ ਪਰਾਪਤੀ ਦੁਰਲਭ ਹੈ। ਸਾਹਿਬ ਪਹੁੰਚ ਤੋਂ ਪਰੇ, ਬੇਅੰਤ ਅਤੇ ਅਥਾਹ ਸਿਆਣਪ ਵਾਲਾ ਹੈ। ਉਸ ਦੇ ਬੇਇਨਤਹਾ ਮੁੱਲ ਨੂੰ ਮੈਂ ਪਾ ਨਹੀਂ ਸਕਦਾ। ਉਸ ਦੀ, ਉਸ ਸੱਚੇ ਪੁਰਸ਼ ਦੀ ਪਨਾਹ ਮੈਂ ਲਈ ਹੈ ਅਤੇ ਮੈਂ ਸਮਰੱਥ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ। ਸੁਆਮੀ ਮਾਲਕ ਮਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ। ਉਸ ਨੇ ਮੇਰੀ ਗਰਦਨ ਦੁਆਲੇ ਦੀ ਫਾਹੀ ਕੱਟ ਛੱਡੀ ਹੈ। ਗੁਰੂ ਜੀ ਆਖਦੇ ਹਨ, ਹੁਣ ਜਦ ਮੈਨੂੰ ਸਤਿਸੰਗਤ ਪਰਾਪਤ ਹੋ ਗਈ ਹੈ, ਤਦ ਮੈਂ ਮੁੜ ਕੇ ਜਨਮ ਨਹੀਂ ਧਾਰਾਂਗਾ। ਆਸਾ ਪੰਜਵੀਂ ਪਾਤਸ਼ਾਹੀ। ਘਰ ਅੰਦਰ ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਘਰੋਂ ਪਰੇਡੇ ਮੈਂ ਉਸ ਨੂੰ ਗਾਉਂਦਾ ਹਾਂ। ਜਾਗਦਿਆਂ ਅਤੇ ਸੁੱਤਿਆਂ ਭੀ ਮੈਂ ਹਰੀ ਦਾ ਜੱਸ ਗਾਇਨ ਕਰਦਾ ਹਾਂ। ਮੈਂ ਸੁਆਮੀ ਦੇ ਨਾਮ ਦਾ ਵਣਜਾਰਾ ਹਾਂ। ਨਾਲ ਲੈ ਚੱਲਣ ਲਈ, ਉਸ ਨੇ ਮੈਨੂੰ ਆਪਣੇ ਨਾਮ ਦਾ ਸਫਰ-ਖਰਚ ਦਿੱਤਾ ਹੈ। ਹੋਰ ਵਸਤੂਆਂ ਮੈਂ ਪੁਰੀ ਤਰ੍ਹਾਂ ਭੁਲਾ ਛੱਡੀਆਂ ਹਨ। ਪੂਰਨ ਗੁਰਾਂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ। ਮੇਰਾ ਆਸਰਾ ਕੇਵਲ ਇਹ ਹੀ ਹੈ। ਠਹਿਰਾਉ। ਗਮੀ ਵਿੱਚ ਮੈਂ ਸੁਆਮੀ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਦਾ ਹਾਂ, ਖੁਸ਼ੀ ਵਿੱਚ ਭੀ ਮੈਂ ਉਨ੍ਹਾਂ ਨੂੰ ਅਲਾਪਦਾ ਹਾਂ ਅਤੇ ਆਪਣੇ ਰਸਤੇ ਉਤੇ ਸਫਰ ਵਿੱਚ ਮੈਂ ਉਨ੍ਹਾਂ ਨੂੰ ਚੇਤੇ ਕਰਦਾ ਹਾਂ। ਗੁਰਾਂ ਨੇ ਨਾਮ ਨੂੰ ਮੇਰੇ ਚਿੱਤ ਅੰਦਰ ਪੱਕੀ ਤਰ੍ਹਾਂ ਅਸਥਾਪਨ ਕਰ ਦਿੱਤਾ ਹੈ। ਅਤੇ ਮੇਰੀ ਪਿਆਸ ਨਿਵਿਰਤ ਕਰ ਦਿੱਤੀ ਹੈ। ਵਾਹਿਗੁਰੂ ਦੀਆਂ ਸਿਫਤਾ ਮੈਂ ਦਿਹੁੰ ਨੂੰ ਗਾਇਨ ਕਰਦਾ ਹਾਂ। ਉਨ੍ਹਾਂ ਨੂੰ ਮੈਂ ਰਾਤ੍ਰੀ ਨੂੰ ਗਾਇਨ ਕਰਦਾ ਹਾਂ ਅਤੇ ਆਪਣੀ ਜੀਭਾ ਨਾਲ ਮੈਂ ਉਨ੍ਹਾਂ ਨੂੰ ਹਰ ਸੁਆਸ ਨਾਲ ਭੀ ਯਾਦ ਕਰਦਾ ਹਾਂ। ਇਹ ਭਰੋਸਾ ਕਿ ਜੀਵਨ ਅਤੇ ਮੌਤ ਵਿੱਚ ਵਾਹਿਗੁਰੂ ਸਾਡੇ ਨਾਲ ਹੈ, ਸਤਿ ਸੰਗਤ ਅੰਦਰ ਬੱਝਦਾ ਹੈ। ਹੇ ਸਾਈਂ! ਆਪਣੇ ਗੋਲੇ ਨਾਨਕ ਨੂੰ ਇਹ ਦਾਤ ਪਰਦਾਨ ਕਰ ਕਿ ਪਰਾਪਤ ਕਰਕੇ ਆਪਣੇ ਦਿਲ ਨਾਲ ਲਾਈ ਰੱਖੇ। ਆਪਣੇ ਕੰਨਾਂ ਨਾਲ ਸੁਆਮੀ ਦੀ ਕਥਾ ਵਾਰਤਾ ਸੁਣੇ ਆਪਣੀਆਂ ਅੱਖਾਂ ਨਾਲ ਉਸ ਦਾ ਦਰਸ਼ਨ ਵੇਖੇ ਅਤੇ ਆਪਣੇ ਮੱਥੇ ਉਤੇ ਗੁਰਾਂ ਦੇ ਪੈਰ ਟਿਕਾਵੇ। ਵਾਹਿਗੁਰੂ ਕੇਵਲ ਇੱਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਆਸਾ ਪੰਜਵੀਂ ਪਾਤਸ਼ਾਹੀ। ਦੇਹਿ ਜਿਸ ਨੂੰ ਤੂੰ ਮੁਸਤਕਿਲ ਕਰਕੇ ਮੰਨਦਾ ਹੈ, ਉਹ ਕੇਵਲ ਦੋ ਦਿਨਾਂ ਦੀ ਪਰੋਹਨੀ ਹੈ।

Ang: 402

ਬੱਚੇ, ਵਹੁਟੀ, ਘਰ ਅਤੇ ਹੋਰ ਸਮੂਹ ਸਾਮਾਨ ਇਨ੍ਹਾਂ ਸਾਰੀਆਂ ਚੀਜਾਂ ਦੀ ਮੁਹੱਬਤ ਝੁਠੀ ਹੈ। ਹੇ ਬੰਦੇ! ਤੂੰ ਕਿਉਂ ਖਿੜਖਿੜ ਹਸਦਾ ਹੈ? ਆਪਣੀਆਂ ਅੱਖਾਂ ਨਾਲ ਵੇਖ, ਕਿ ਇਹ ਚੀਜ਼ਾ ਜਾਦੂ ਦੇ ਸ਼ਹਿਰ ਦੀ ਮਾਨਿੰਦ ਹਨ, ਤੂੰ ਇਕ ਸੁਆਮੀ ਦੇ ਸਿਮਰਨ ਦਾ ਲਾਭ ਪਰਾਪਤ ਕਰ। ਠਹਿਰਾਉ। ਜਿਸ ਤਰ੍ਹਾਂ ਸਰੀਰ ਦੇ ਉਤੇ ਪਹਿਨੇ ਹੋਏ ਕਪੜੇ ਦੋ ਚਾਰ ਦਿਹਾੜਿਆਂ ਵਿੱਚ ਭੁਰ ਜਾਂਦੇ ਹਨ, ਏਸੇ ਤਰ੍ਹਾਂ ਹੀ ਸਰੀਰ ਹੈ। ਕਿੰਨੇ ਚਿਰ ਤਾਈ ਆਦਮੀ ਕੰਧ ਉਤੇ ਭੱਜ ਸਕਦਾ ਹੈ। ਛੇਕੜ ਨੂੰ ਉਹ ਇਸ ਦੇ ਅਖੀਰ ਤੇ ਪੁਜ ਜਾਂਦਾ ਹੈ। ਜਿਸ ਤਰ੍ਹਾਂ ਚੁਬੱਚੇ ਵਿੱਚ ਰੱਖੇ ਹੋਏ ਪਾਣੀ ਵਿੱਚ ਡਿਗ ਕੇ ਲੁਣ ਖੁਰ ਜਾਂਦਾ ਹੈ, ਏਸੇ ਤਰ੍ਹਾਂ ਹੀ ਦੇਹਿ ਹੈ। ਜਦ ਸ਼੍ਰੋਮਣੀ ਸਾਹਿਬ ਦਾ ਹੁਕਮ ਆ ਜਾਂਦਾ ਹੈ ਇਕ ਲੰਮ੍ਹੇ ਤੇ ਛਿੰਨ ਅੰਦਰ ਭਉਰ ਖੜਾ ਹੋ ਤੁਰ ਜਾਂਦਾ ਹੈ। ਹੇ ਬੰਦੇ! ਤੇਰਾ ਟੁਰਨਾ ਗਿਣਿਆ ਜਾਂਦਾ ਹੈ, ਤੇਰਾ ਬਹਿਣਾ ਗਿਣਿਆ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਗਿਣਿਆ ਜਾਂਦਾ ਹੈ ਤੇਰਾ ਸੁਆਸ ਲੈਣਾ। ਤੂੰ ਹਮੇਸ਼ਾਂ ਹੀ ਵਾਹਿਗੁਰੂ ਦੀਆਂ ਸਿਫਤਾ ਗਾਇਨ ਕਰ, ਹੇ ਨਾਨਕ ਅਤੇ ਤੂੰ ਸੱਚੇ ਗੁਰਾਂ ਦੇ ਪੈਰਾਂ ਦੀ ਪਨਾਹ ਹੇਠਾਂ ਪਾਰ ਉਤਰ ਜਾਵੇਗਾ। ਆਸਾ ਪੰਜਵੀਂ ਪਾਤਸ਼ਾਹੀ। ਪੁੱਠੀ ਗੱਲ ਤੋਂ ਇਹ ਸਿੱਧੀ ਹੋ ਗਈ ਹੈ ਅਤੇ ਕੱਟੜ ਵੈਰੀ ਤੇ ਬੇਲੀ ਮਿੱਤਰ ਬਣ ਗਏ ਹਨ। ਬ੍ਰਹਿਮ ਗਿਆਨ ਦਾ ਹੀਰਾ ਅਨ੍ਹੇਰੇ ਵਿੱਚ ਰੋਸ਼ਨ ਹੋ ਗਿਆ ਹੈ ਅਤੇ ਅਪਵਿੱਤ੍ਰ ਸਮਝ ਹੱਛੀ ਥੀ ਗਈ ਹੈ। ਜਦ ਸ੍ਰਿਸ਼ਟੀ ਦਾ ਸੁਆਮੀ ਮਿਹਰਬਾਨ ਹੋ ਗਿਆ। ਸੱਚੇ ਗੁਰਾਂ ਨੂੰ ਮਿਲ ਕੇ ਮੈਨੂੰ ਆਰਾਮ, ਧੰਨਦੌਲਤ ਅਤੇ ਵਾਹਿਗੁਰੂ ਦੇ ਨਾਮ ਦਾ ਮੇਵਾ ਪ੍ਰਾਪਤ ਹੋ ਗਏ ਹਨ। ਠਹਿਰਾਉ। ਮੈਂ ਕੰਜੂਸ ਨੂੰ ਕੋਈ ਨਹੀਂ ਸੀ ਜਾਣਦਾ, ਹੁਣ ਮੈਂ ਸਾਰੇ ਜਹਾਨ ਵਿੱਚ ਪਰਸਿੱਧ ਹੋ ਗਿਆ ਹਾਂ। ਪਹਿਲਾ ਕੋਈ ਜਣਾ ਭੀ ਮੈਨੂੰ ਆਪਣੇ ਕੋਲ ਬਹਿਣ ਨਹੀਂ ਸੀ ਦਿੰਦਾ, ਪ੍ਰੰਤੂ ਹੁਣ ਸਾਰੇ ਮੇਰੇ ਪੈਰ ਪੂਜਦੇ ਹਨ। ਪਹਿਲਾ ਮੈਂ ਅੱਧੇ ਪੈਸੇ ਦੀ ਭਾਲ ਅੰਦਰ ਭਟਕਦਾ ਸਾਂ ਹੁਣ ਮੇਰੇ ਚਿੱਤ ਦੀ ਸਾਰੀ ਤੇਹ ਬੁੱਝ ਗਈ ਹੈ। ਮੈਂ ਕਿਸੇ ਦਾ ਇਕ ਕੌੜਾ ਬਚਨ ਨਹੀਂ ਸਾਂ ਸਹਾਰ ਸਕਦਾ, ਹੁਣ ਸਤਿ ਸੰਗਤ ਰਾਹੀਂ ਮੈਂ ਠੰਡਾ ਠਾਰ ਹੋ ਗਿਆ ਹਾਂ। ਪਹੁੰਚ ਤੋਂ ਪਰੇ, ਬੇਅੰਤ ਅਤੇ ਅਥਾਹ ਪ੍ਰਭੂ ਦੀਆਂ ਕਿਹੜੀਆਂ ਖੂਬੀਆਂ ਇੱਕ ਜੀਭ ਬਿਆਨ ਕਰ ਸਕਦੀ ਹੈ? ਨਫਰ ਨਾਨਕ ਵਾਹਿਗੁਰੁ ਦੀ ਪਨਾਹ ਹੇਠਾ ਹੈ। ਹੇ ਪ੍ਰਭੂ! ਉਸ ਨੂੰ ਆਪਣੇ ਗੋਲੇ ਦੇ ਗੋਲੇ ਦਾ ਗੋਲਾ ਬਣਾ ਦੇ। ਆਸਾ ਪੰਜਵੀਂ ਪਾਤਸ਼ਾਹੀ। ਹੇ ਮੁਰਖ! ਆਪਣੇ ਨਫੇ ਦੀ ਖਾਤਰ ਤੂੰ ਬਹੁਤ ਹੀ ਢਿੱਲਾ ਹੈ, ਪ੍ਰੰਤੂ ਆਪਣੇ ਨੁਕਸਾਨ ਲਈ ਤੂੰ ਛੇਤੀ ਭੱਜ ਕੇ ਜਾਂਦਾ ਹੈ। ਹੇ ਗੁਨਹਿਗਾਰ, ਤੂੰ ਵਾਹਿਗੁਰੂ ਦੇ ਨਾਮ ਦਾ ਸਸਤਾ ਸੌਦਾ ਨਹੀਂ ਲੈਦਾ ਤੂੰ ਐਬਾਂ ਦੇ ਕਰਜੇ ਨਾਲ ਬੱਝਾ ਹੋਇਆ ਹੈ। ਮੇਰੇ ਸੱਚੇ ਗੁਰੂ ਜੀ ਮੇਰੀ ਆਸ ਤੇਰੇ ਵਿੱਚ ਹੈ। ਹੇ ਪਰਮ ਪ੍ਰਭੂ ਤੇਰਾ ਨਾਮ ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। ਕੇਵਲ ਇਹੀ ਮੇਰੀ ਓਟ ਹੈ। ਠਹਿਰਾਉ। ਵਿਸ਼ਈ ਗਾਉਣੇ ਸੁਣ ਕੇ ਤੂੰ ਉਲਝ ਜਾਂਦਾ ਹੈ, ਪਰ ਨਾਮ ਉਚਾਰਨ ਕਰਨ ਵਿੱਚ ਤੂੰ ਆਲਸ ਕਰਦਾ ਹੈ। ਨਿੰਦਿਆਂ ਦੇ ਖਿਆਲ ਅੰਦਰ ਤੂੰ ਬੜਾ ਖੁਸ਼ ਹੁੰਦਾ ਹੈ ਬਿਪਰੀਤ ਹੈ ਤੇਰੀ ਬੁੱਧੀ। ਤੂੰ ਪਰਾਈ ਦੌਲਤ, ਪਰਾਇਆ ਪੁਤ੍ਰ, ਪਰਾਈ ਇਸਤਰੀ ਅਤੇ ਨਿੰਦਿਆਂ ਨੂੰ ਲਲਚਾਉਂਦਾ ਹੈ, ਨਾਂ ਖਾਣ ਵਾਲੀ ਸ਼ੈ ਨੂੰ ਖਾਂ ਕੇ ਤੂੰ ਹਲਕ ਗਿਆ ਹੈ। ਸੱਚੇ ਮਜਹਬ ਨੂੰ ਤੂੰ ਪਿਆਰ ਨਹੀਂ ਕਰਦਾ ਅਤੇ ਸੱਚ ਨੂੰ ਸੁਣ ਕੇ ਤੂੰ ਗੁੱਸੇ ਹੋ ਜਾਂਦਾ ਹੈ। ਹੇ ਗਰੀਬਾਂ ਤੇ ਤਰਸ ਕਰਨ ਵਾਲੇ ਮਿਹਰਬਾਨ ਸੁਆਮੀ ਮਾਲਕ! ਤੇਰਾ ਨਾਮ ਤੇਰੇ ਸਾਧੂਆਂ ਦਾ ਆਸਰਾ ਹੈ। ਹੇ ਸੁਆਮੀ! ਨਾਨਕ ਨੇ ਚਾਹ ਨਾਲ ਤੇਰੀ ਓਟ ਲਈ ਹੈ। ਉਸ ਨੂੰ ਆਪਣਾ ਨਿੱਜ ਦਾ ਬਣਾ ਲੈ ਅਤੇ ਉਸ ਦੀ ਇੱਜ਼ਤ ਰੱਖ। ਆਸਾ ਪੰਜਵੀਂ ਪਾਤਸ਼ਾਹੀ। ਆਦਮੀ ਨਾਸਵੰਤ ਚੀਜ਼ਾ ਦੀ ਸੰਗਤ ਨਾਲ ਚਿਮੜੇ ਹੋਏ ਹਨ। ਮੋਹਨੀ ਦੀ ਮੁਹੱਬਤ ਨਾਲ ਉਹ ਜਕੜੇ ਹੋਏ ਹਨ। ਜਿਥੇ ਉਨ੍ਹਾਂ ਨੇ ਜਾਣਾ ਹੈ, ਉਸ ਨੂੰ ਉਹ ਯਾਦ ਹੀ ਨਹੀਂ ਕਰਦੇ। ਹੰਕਾਰੀ-ਮਤ ਰਾਹੀਂ ਉਹ ਅੰਨ੍ਹੇ ਹੋ ਗਏ ਹਨ। ਇੱਛਾ-ਰਹਿਤ ਹੋ ਕੇ, ਹੇ ਬੰਦੇ! ਤੂੰ ਕਿਉਂ ਸੁਆਮੀ ਦਾ ਸਿਮਰਨ ਨਹੀਂ ਕਰਦਾ? ਤੂੰ ਕੱਚੀ ਕੋਠੜੀ ਵਿੱਚ ਰਹਿੰਦਾ ਹੈ, ਜਿੱਥੇ ਸਾਰਿਆਂ ਪਾਪਾਂ ਦੀਆਂ ਬੀਮਾਰੀਆਂ ਤੇਰੇ ਨਾਲ ਹਨ। ਠਹਿਰਾਉ। ਅਪਣੱਤ ਕਰਦਿਆ ਕਰਦਿਆਂ, ਦਿਹੁੰ ਤੇ ਰਾਤ ਬੀਤ ਜਾਂਦੇ ਹਨ। ਹਰ ਮੁਹਤ ਤੇ ਛਿੰਨ ਤੇਰੀ ਉਮਰ ਭੁਰਦੀ ਜਾ ਰਹੀ ਹੈ।