Punjabi Version

  |   Golden Temple Hukamnama

Ang: 925

ਰਮਾਕਲੀ ਪੰਜਵੀਂ ਪਾਤਿਸ਼ਾਹੀ। ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰ ਇਨਸਾਨ। ਅਤੇ ਉਸ ਨੂੰ ਇਕ ਲਮ੍ਹੇ ਲਈ ਭੀ ਨਾਂ ਭੁਲਾ। ਤੂੰ ਆਪਣੇ ਸਰਬ-ਵਿਆਪਕ ਸੁਆਮੀ ਮਾਲਕ ਵਾਹਿਗੁਰੂ ਨੂੰ ਆਪਣੇ ਗਲੇ ਅਤੇ ਹਿਰਦੇ ਅੰਦਰ ਅਸਥਾਪਨ ਕਰ। ਆਪਣੇ ਮਨ ਅੰਦਰ ਤੂੰ ਆਪਣੇ ਬਲਵਾਨ, ਵਿਆਪਕ ਅਤੇ ਪਵਿੱਤਰ ਪਰਮ ਪ੍ਰਭੂ ਮਾਲਕ ਵਾਹਿਗੁਰੂ ਨੂੰ ਟਿਕਾ। ਉਹ ਡਰ ਨੂੰ ਮੇਟਣਹਾਰ, ਪਾਪਾਂ ਨੂੰ ਨਸ਼ਟ ਕਰਨ ਵਾਲਾ ਅਤੇ ਅਸਹਿ ਸੰਸਾਰੀ ਕਸ਼ਟਾਂ ਨੂੰ ਦੂਰ ਕਰਨਹਾਰ ਹੈ। ਤੂੰ ਮਾਲਕ ਦੀਆਂ ਖੂਬੀਆਂ ਦਾ ਚਿੰਤਨ ਕਰ ਜੇ ਸ਼੍ਰਿਸ਼ਟੀ ਦਾ ਸੁਆਮੀ, ਰਚਨਾ ਦਾ ਪਾਲਣਹਾਰ, ਮਾਇਆ ਦਾ ਪਤੀ ਅਤੇ ਕੁਲ ਆਲਮ ਦਾ ਪਾਤਿਸ਼ਾਹ ਹੈ। ਨਾਨਕ ਪ੍ਰਾਰਥਨਾਂ ਕਰਦਾ ਹੈ, ਸੰਤਾਂ ਨਾਲ ਜੁੜ ਕੇ ਤੂੰ ਦਿਹੁੰ ਰੈਣ ਸੁਆਮੀ ਦਾ ਸਿਮਰਨ ਕਰ। ਸੁਆਮੀ ਦੇ ਕੰਵਲ ਚਰਨ ਉਸ ਦੇ ਨਫਰ ਦੀ ਪਨਾਹ ਅਤੇ ਓਟ ਹਨ। ਆਪਣੇ ਹਿਰਦੇ ਅੰਦਰ ਉਹ ਬੇਅੰਤ ਸੁਆਮੀ ਦੇ ਨਾਮ ਨੂੰ ਟਿਕਾਉਂਦਾ ਹੈ ਅਤੇ ਕੇਵਲ ਇਹ ਹੀ ਉਸ ਦੀ ਦੌਲਤ, ਜਾਇਦਾਦ ਅਤੇ ਖਜ਼ਾਨਾ ਹੈ। ਜੋ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਇਕੱਤ੍ਰ ਕਰਦੇ ਹਨ, ਉਹ ਆਪਣੇ ਅੱਦੁਤੀ ਸੁਆਮੀ ਦੇ ਸੁਆਦ ਨੂੰ ਮਾਣਦੇ ਹਨ। ਨਿਆਮਤਾਂ, ਰੰਗਰਲੀਆਂ ਅਤੇ ਸੁੰਦਰਤਾ ਦੇ ਮਾਨਣ ਨਾਲੋਂ ਆਪਣੇ ਹਰ ਸੁਆਸ ਨਾਲ ਉਹ ਬੇਅੰਤ ਸਾਹਿਬ ਦਾ ਸਿਮਰਨ ਕਰਦੇ ਹਨ। ਸੁਆਮੀ ਦਾ ਨਾਮ ਪਾਪਾਂ ਨੂੰ ਨਸ਼ਟ ਕਰਨ ਵਾਲਾ ਅਤੇ ਅਦੁਤੀ ਪ੍ਰਾਸਚਿਤ ਕਰਮ ਹੈ। ਕੇਵਲ ਨਾਮ ਹੀ ਮੌਤ ਦੇ ਡਰ ਨੂੰ ਦੂਰ ਕਰਦਾ ਹੈ। ਗੁਰੂ ਜੀ ਬਿਨੇ ਕਰਦੇ ਹਨ, ਪ੍ਰਭੂ ਦੇ ਕੰਵਲ ਪੈਰਾਂ ਦਾ ਆਧਾਰ ਹੀ ਉਸ ਦੇ ਗੁਮਾਸ਼ਤੇ ਦੀ ਪੂੰਜੀ ਹੈ। ਅਣਗਿਣਤ ਹਨ ਤੇਰੀਆਂ ਵਡਿਆਈਆਂ, ਹੇ ਮੇਰੇ ਸਾਈਂ! ਕੋਈ ਜਣਾ ਕਦੇ ਉਨ੍ਹਾਂ ਨੂੰ ਜਾਣ ਨਹੀਂ ਸਕਦਾ। ਤੇਰਿਆਂ ਅਸਚਰਜ ਕੌਤਕਾਂ ਨੂੰ ਵੇਖ ਅਤੇ ਸੁਣ ਕੇ, ਹੇ ਮਇਆਵਾਨ ਮਾਲਕ ਤੇਰੇ ਸੰਤ ਉਨ੍ਹਾਂ ਨੂੰ ਵਰਨਣ ਕਰਦੇ ਹਨ। ਸਮੂਹ ਪ੍ਰਾਣਧਾਰੀ ਤੇਰਾ ਆਰਾਧਨ ਕਰਦੇ ਹਨ, ਹੇ ਮਨੁੱਖਾਂ ਦੇ ਮਾਲਕ ਪ੍ਰਭੂ। ਹੇ ਰਹਿਮਤ ਦੇ ਪੁੰਜ ਅਤੇ ਕੁਲ ਆਲਮ ਦੇ ਸੁਆਮੀ ਵਾਹਿਗੁਰੂ! ਸਾਰੇ ਤੇਰੇ ਮੰਗਤੇ ਹਨ ਅਤੇ ਕੇਵਲ ਤੂੰ ਹੀ ਇੱਕੋ ਦਾਤਾਰ ਹੈ। ਕੇਵਲ ਉਹ ਹੀ ਪਵਿੱਤ੍ਰ, ਨੇਕ ਅਤੇ ਸਿਆਣਾ ਹੈ, ਜਿਸ ਨੂੰ ਮਹਾਰਾਜ ਮਾਲਕ ਪ੍ਰਵਾਨ ਕਰ ਲੈਂਦਾ ਹੈ। ਗੁਰੂ ਜੀ ਬੇਨਤੀ ਕਰਦੇ ਹਨ, ਹੇ ਸੁਆਮੀ ਜਿਸ ਨੂੰ ਮਿਹਰ ਧਾਰਦਾ ਹੈਂ, ਕੇਵਲ ਉਹ ਹੀ ਤੈਨੂੰ ਅਨੁਭਵ ਕਰਦਾ ਹੈ। ਹੇ ਪ੍ਰਭੂ। ਮੈਂ ਨੇਕੀ ਵਿਹੂਣ ਅਤੇ ਨਿਖਸਮੇ ਨੇ ਤੇਰੀ ਪਨਾਹ ਲਈ ਹੈ। ਕੁਰਬਾਨ, ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਗੁਰੂ ਪ੍ਰਮੇਸ਼ਰ ਉੱਤੋਂ ਜਿਨ੍ਹਾਂ ਨੇ ਮੇਰੇ ਅੰਤਰ ਆਤਮੇ ਸੁਆਮੀ ਦਾ ਨਾਮ ਅਸਥਾਪਨ ਕੀਤਾ ਹੈ। ਗੁਰਦੇਵ ਜੀ ਨੇ ਮੈਨੂੰ ਨਾਮ ਬਖਸ਼ਿਆਂ ਹੈ, ਖੁਸ਼ੀ ਉਤਪੰਨ ਹੋ ਆਈ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਮੇਰੀ ਅੱਗ ਬੁੱਝ ਗਈ ਹੈ, ਮੈਨੂੰ ਠੰਢ ਪੈ ਗਈ ਹੈ ਅਤੇ ਦੇਰ ਤੋਂ ਵਿਛੁੜੇ ਹੋਏ ਆਪਣੇ ਸੁਆਮੀ ਨੂੰ ਮੈਂ ਮਿਲ ਪਿਆ ਹਾਂ। ਪ੍ਰਭੂ ਦੀ ਉਤਕ੍ਰਿਸ਼ਟਤ (ਗੁਣਾਂ ਵਾਲੀ) ਪਰਮ ਕੀਰਤੀ ਗਾਇਨ ਕਰਨ ਦੁਆਰਾ ਮੈਨੂੰ ਸੱਚੀ ਖੁਸ਼ੀ ਪ੍ਰਸ਼ਨਤਾ ਅਤੇ ਅਡੋਲਤਾ ਪ੍ਰਾਪਤ ਹੋ ਗਈਆਂ ਹਨ। ਗੁਰੂ ਜੀ ਪ੍ਰਾਰਥਨਾ ਕਰਦੇ ਹਨ, ਪੂਰਨ ਗੁਰਦੇਵ ਜੀ ਪਾਸੋਂ ਮੈਂ ਸੁਆਮੀ ਦਾ ਨਾਮ ਪ੍ਰਾਪਤ ਕੀਤਾ ਹੈ। ਰਾਮਕਲੀ ਪੰਜਵੀਂ ਪਾਤਿਸ਼ਾਹੀ। ਅੰਮ੍ਰਿਤ ਵੇਲੇ ਉੱਠ ਕੇ ਅਤੇ ਸਤਿਸੰਗਤ ਨਾਲ ਜੁੜ ਕੇ ਤੂੰ ਨਿਤਾਪ੍ਰਤੀ ਸੁਰੀਲੇ ਬੈਕੁੰਠੀ ਕੀਰਤਨ ਨੂੰ ਆਲਾਪ। ਗੁਰਾਂ ਦੇ ਉਪਦੇਸ਼ ਦੁਆਰਾ, ਸਾਈਂ ਦੇ ਨਾਮ ਨੂੰ ਉਚਾਰ ਕੇ ਸਾਰੇ ਪਾਪ ਅਤੇ ਉਣਤਾਈਆਂ ਮਿੱਟ ਜਾਂਦੀਆਂ ਹਨ। ਤੂੰ ਵਾਹਿਗੁਰੂ ਦੇ ਨਾਮ ਨੂੰ ਸਿਮਰ, ਅੰਮ੍ਰਿਤ ਪਾਨ ਕਰ ਅਤੇ ਰਾਤ ਦਿਨ ਇਸ ਦਾ ਚਿੰਤਨ ਕਰ। ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਕੇ ਪ੍ਰਾਣੀ ਕੋੜਾਂ ਹੀ ਯੱਗਾਂ, ਪੁੰਨ ਦਾਨਾਂ ਅਤੇ ਪਾਰਮਕ ਸੰਸਕਾਰਾਂ ਦਾ ਫਲ ਪ੍ਰਾਪਤ ਕਰ ਲੈਂਦਾ ਹੈ। ਮਨਸਮੋਹਣੇ ਮਿਹਰਬਾਨ ਮਾਲਕ ਦੀ ਪਿਆਰ-ਉਪਾਸ਼ਨ ਸਾਰਿਆਂ ਦੂਸਣਾਂ ਨੂੰ ਦੂਰ ਕਰ ਦਿੰਦੀ ਹੈ। ਗੁਰੂਜੀ ਬਿਨੈ ਕਰਦੇ ਹਨ, (ਮਨੁਸ਼ਾ ਸ਼ੇਰ ਸਰੂਪ) ਪ੍ਰਭੂ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ। ਤੇਰੀ ਭਜਨ ਬੰਦਗੀ ਹੇ ਸ਼੍ਰਿਸ਼ਟੀ ਦੇ ਸੁਆਮੀ ਆਰਾਮ ਦਾ ਸਮੁੰਦਰ ਹੈ, ਇਸ ਲਈ ਤੇਰੇ ਸੰਗ ਸਦਾ ਤੈਡੀ ਮਹਿਮਾ ਹੀ ਗਾਇਨ ਕਰਦੇ ਹਨ। ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਹ ਅਨੇਕਾਂ ਖੁਸ਼ੀਆਂ ਹੁਲਾਸ ਅਤੇ ਆਰਾਮ ਪਾ ਲੈਂਦੇ ਹਨ। ਆਰਾਮ ਦੇ ਖਜ਼ਾਨੇ ਨਾਲ ਮਿਲ ਕੇ, ਉਨ੍ਹਾਂ ਦੇ ਗਮਮਿੱਟ ਜਾਂਦੇ ਹਨ ਤੇ ਆਪਣੀ ਮਿਹਰ ਧਾਰ ਕੇ ਸਾਈਂ ਉਨ੍ਹਾਂ ਦੀ ਰੱਖਿਆ ਕਰਦਾ ਹੈ। ਜੋ ਕੋਈ ਭੀ ਵਾਹਿਗੁਰੂ ਦੇ ਚਰਨਾਂ (ਨਾਮ) ਨਾਲ ਜੁੜਦਾ ਹੈ, ਉਸ ਦਾ ਸੰਦੇਹ ਅਤੇ ਡਰ ਦੌੜ ਜਾਂਦੇ ਹਨ ਅਤੇ ਆਪਣੀ ਜੀਭ੍ਹਾ ਨਾਲ ਉਹ ਪ੍ਰਭੂ ਦੇ ਨਾਮ ਨੂੰ ਉਚਾਰਦਾ ਹੈ। ਤਾਂ ਉਹ ਇੱਕ ਹਰੀ ਨੂੰ ਹੀ ਯਾਦ ਕਰਦਾ ਹੈ, ਇੱਕ ਸੁਆਮੀ ਦਾ ਹੀ ਜੱਸ ਆਲਾਪਦਾ ਹੈ ਅਤੇ ਕੇਵਲ ਇੱਕ ਹਰੀ ਨੂੰ ਹੀ ਵੇਖਦਾ ਹੈ।