Punjabi Version

  |   Golden Temple Hukamnama

Ang: 771

ਅਡੋਲਤਾ ਅੰਦਰ ਲੀਨ ਹੋ, ਉਹ ਮੇਰੀ ਕੀਰਤੀ ਗਾਇਨ ਕਰਦੇ ਹਨ ਹੇ ਪ੍ਰਭੂ! ਤੇ ਤੇਰੇ ਨਾਮ ਦੇਰਾਹੀਂ ਤੇਰੇ ਮਿਲਾਪ ਅੰਦਰ ਮਿਲ ਜਾਂਦੇ ਹਨ। ਨਾਨਕ, ਲਾਭਦਾਇਕ ਹੋ ਆਉਣਾ ਉਨ੍ਹਾਂ ਦਾ ਜਿੰਨਾਂ ਨੂੰ ਸੱਚੇ ਗੁਰਾਂ ਦੇ ਰੱਬ ਦੇ ਰਾਹੇ ਪਾ ਦਿੱਤਾ ਹੈ। ਜੋ ਸਤਿ ਸੰਗਤ ਨਾਲ ਜੁੜਦੇ ਹਨ। ਉਹ ਮੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਸਦੀਵੀ ਕਾਲ ਲਈ ਜੀਉਂਦੇ ਜੀ ਮੁਕਤ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਰੱਬ ਦੇ ਨਾਮ ਨਾਲ ਪ੍ਰੇਮ ਹੋ ਜਾਂਦਾ ਹੈ। ਜਿਨ੍ਹਾਂ ਨੂੰ ਗੁਰੂ ਦੀ ਸਾਧ ਸੰਗਤ ਨਾਲ ਜੋੜਦੇ ਹਨ, ਉਹ ਆਪਣਾ ਮਨ ਵਾਹਿਗੁਰੂ ਨਾਲ ਜੋੜਦੇ ਹਨ ਅਤੇ ਉਨ੍ਹਾਂ ਦੀ ਆਤਮਾ ਪ੍ਰਭੂ ਦੇ ਪ੍ਰੇਮ ਨਾਲ ਰੰਗੀ ਜਾਂਦੀ ਹੈ। ਉਹ ਆਰਾਮ ਬਖਸ਼ਣਹਾਰ ਸਾਈਂ ਨੂੰ ਪਾ ਲੈਂਦੇ ਹਨ। ਸੰਸਾਰੀ ਲਗਨ ਨੂੰ ਤਿਆਗ ਦਿੰਦੇ ਹਨ ਅਤੇ ਰਾਤ ਦਿਨ ਨਾਮ ਦਾ ਆਰਾਧਨ ਕਰਦੇ ਹਨ। ਗੁਰਬਾਣੀ ਨਾਲ ਰੰਗੇ ਹੋਏ ਤੇ ਗਿਆਨ-ਸਹਿਤ ਮਤਵਾਲੇ ਉਹ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ। ਨਾਨਕ ਸਦੀਵੀ ਖੁਸ਼ੀ ਉਨ੍ਹਾਂ ਦੇ ਘਰ ਵਿੱਚ ਹੈ, ਜੋ ਸੱਚੇ ਗੁਰਾਂ ਦਾ ਟਹਿਲ ਸੇਵਾ ਅੰਦਰ ਲੀਨ ਹਨ। ਸੱਚੇ ਗੁਰਾਂ ਦੇ ਬਾਝੋਂ ਸੰਸਾਰ ਸੰਦੇਹ ਅੰਦਰ ਭੁੱਲਿਆ ਫਿਰਦਾ ਹੈ ਅਤੇ ਮਾਲਕ ਦੇ ਮੰਦਰ ਨੂੰ ਪਰਾਪਤ ਨਹੀਂ ਹੁੰਦਾ। ਗੁਰਾਂ ਦੇ ਰਾਹੀਂ ਕਈ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਦੁਖੜੇ ਦੂਰ ਹੋ ਜਾਂਦੇ ਹਨ। ਜਦ ਸਾਈਂ ਦੇ ਚਿੱਤ ਨੂੰ ਐਸ ਤਰ੍ਹਾਂ ਚੰਗਾ ਲੱਗਦਾ ਹੈ, ਤਾਂ ਇਨ੍ਹਾਂ ਦੇ ਦੁੱਖੜੇ ਦੂਰ ਹੋ ਜਾਂਦੇ ਹਨ ਅਤੇ ਪ੍ਰੇਮ ਅੰਦਰ ਰੰਗੇ ਹੋਏ ਉਹ ਹਮੇਸ਼ਾਂ ਸਾਈਂ ਦਾ ਜੱਸ ਗਾਉਂਦੇ ਹਨ। ਵਾਹਿਗੁਰੂ ਦੇ ਅਨੁਰਾਗੀ ਹਮੇਸ਼ਾਂ ਪਵਿੱਤਰ ਪੁਰਸ਼ ਹੁੰਦੇ ਹਨ ਅਤੇ ਸਾਰੇ ਹੀ ਯੁੱਗਾਂ ਅੰਦਰ ਸਦਾ ਪ੍ਰਸਿੱਧ ਹੁੰਦੇ ਹਨ। ਉਹ ਦਿਲੀ ਸੇਵਾ ਕਮਾਉਂਦੇ ਹਨ ਅਤੇ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦੇ ਹਨ। ਉਹ ਸਾਈਂ ਹੀ ਉਨ੍ਹਾਂ ਦਾ ਘਰ-ਵਾਰ ਹੈ। ਸੱਚੀ ਹੈ ਸੁਆਮੀ ਦੀ ਖੁਸ਼ੀ, ਨਿਰੋਲ ਸੱਚਾ ਹੈ ਉਸ ਦਾ ਈਸ਼ਵਰੀ ਵਰਣਨ ਤੇ ਉਸ ਦੇ ਨਾਮ ਰਾਹੀਂ ਆਰਾਮ ਉਤਪੰਨ ਹੁੰਦਾ ਹੈ। ਸੂਹੀ ਤੀਜੀ ਪਾਤਿਸ਼ਾਹੀ। ਜੇਕਰ ਤੂੰ ਆਪਣੇ ਕੰਤ ਨੂੰ ਚਾਹੁੰਦੀ ਹੈਂ, ਹੇ ਮੁਟਿਆਰ ਕੰਨਿਆ! ਤਦ ਤੂੰ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜ। ਤੂੰ ਹਮੇਸ਼ਾਂ ਲਈ ਪੂਜਿਆ ਪ੍ਰਭੂ ਦੀ ਖੁਸ਼ਬਾਸ਼ ਪਤਨੀ ਹੋ ਜਾਵੇਗੀ, ਜੋ ਨਾਂ ਮਰਦਾ ਹੈ ਅਤੇ ਨਾਂ ਹੀ ਜਾਂਦਾ ਹੈ। ਮਹਾਰਾਜ ਮਾਲਕ, ਮਾਲਕ ਨਾਂ ਮਰਦਾ ਹੈ ਨਾਂ ਹੀ ਕਿਧਰੇ ਜਾਂਦਾ ਹੈ। ਗੁਰਾਂ ਵੱਲੋਂ ਆਰਾਮ ਤੇ ਅਡੋਲਤਾ ਦੁਆਰਾ ਪਤਨੀ ਆਪਣੇ ਪਤੀ ਦੀ ਲਾਡਲੀ ਹੋ ਜਾਂਦੀ ਹੈ। ਸੱਚ ਅਤੇ ਸਵੈ-ਰਿਆਜ਼ਤ ਰਾਹੀਂ ਉਹ ਹਮੇਸ਼ਾਂ ਲਈ ਪਵਿੱਤਰ ਹੋ ਜਾਂਦੀ ਹੈ ਅਤੇ ਗੁਰਬਾਣੀ ਨਾਲ ਸ਼ਸ਼ੋਭਤ ਹੋ ਜਾਂਦੀ ਹੈ। ਸੱਚਾ ਸਦੀਵ ਸੱਚਾ ਹੈ। ਮੇਰਾ ਸੁਆਮੀ ਜਿਸ ਨੇ ਖੁਦ ਹੀ ਆਪਣੇ ਆਪ ਨੂੰ ਰਚਿਆ ਹੈ। ਨਾਨਕ, ਜੋ ਆਪਣੇ ਮਨ ਨੂੰ ਗੁਰਾਂ ਦੇ ਪੈਰਾਂ ਨਾਲ ਜੋੜਦੀ ਹੈ, ਉਹ ਸਦੀਵ ਹੀ ਆਪਣੇ ਪਿਆਰੇ ਪਤੀ ਨੂੰ ਮਾਣਦੀ ਹੈ। ਜਦ ਜਵਾਨ ਪਤਨੀ ਆਪਣੇ ਪ੍ਰੀਤਮ ਨੂੰ ਪਾ ਲੈਂਦੀ ਹੈ, ਉਹ ਰਾਤ ਦਿਨ ਸੁਖੈਨ ਹੀ ਉਸ ਦੀ ਪ੍ਰੀਤ ਨਾਲ ਮਤਵਾਲੀ ਰਹਿੰਦੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਆਤਮਾ ਨੂੰ ਖੁਸ਼ੀ ਪਰਾਪਤ ਹੋ ਜਾਂਦੀ ਹੈ ਅਤੇ ਉਸ ਦੀ ਦੇਹ ਅੰਦਰ ਇਕ ਭੋਰਾ ਭਰ ਵੀ ਮਲੀਨਤਾ ਬਾਕੀ ਨਹੀਂ ਰਹਿੰਦੀ। ਉਸ ਵਿੱਚ ਇਕ ਰਤਾ ਮਾਤ੍ਰ ਭੀ ਅਪਵਿੱਤਰਤਾ ਨਹੀਂ, ਉਹ ਸੁਆਮੀ ਵਾਹਿਗੁਰੂ ਦੇ ਨਾਲ ਰੰਗੀ ਹੋਈ ਹੈ ਅਤੇ ਮੇਰਾ ਮਾਲਕ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਰਾਤ ਦਿਨ ਉਹ ਆਪਣੇ ਸੁਆਮੀ, ਮਾਲਕ ਨੂੰ ਮਾਣਦੀ ਹੈ ਅਤੇ ਆਪਣੀ ਹੰਗਤਾ ਆਪਣੇ ਅੰਦਰੋਂ ਗੁਆ ਦਿੰਦੀ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਪਿਆਰੇ ਨੂੰ ਪਰਾਪਤ ਕਰ ਕੇ ਤੇ ਭੇਟ ਕੇ ਉਹ ਸੁਖੈਨ ਹੀ ਉਸ ਦੇ ਪ੍ਰੇਮ ਅੰਦਰ ਰੰਗੀ ਗਈ ਹੈ। ਨਾਨਕ, ਪ੍ਰੀਤ ਨਾਲ ਰੰਗੀ ਹੋਈ ਉਹ ਆਪਣੇ ਸੁਆਮੀ ਨੂੰ ਮਾਣਦੀ ਹੈ ਅਤੇ ਨਾਮ ਦੇ ਰਾਹੀਂ ਪ੍ਰਭਤਾ ਪ੍ਰਾਪਤ ਕਰਦੀ ਹੈ। ਪਿਆਰ ਨਾਲ ਰੰਗੀਜੀ ਹੋਈ ਜੋ ਆਪਣੇ ਕੰਤ ਨੂੰ ਯਾਦ ਕਰਦੀ ਹੈ, ਉਹ ਆਪਣੇ ਕੰਤ ਦੇ ਮੰਦਰ ਨੂੰ ਪਾ ਲੈਂਦੀ ਹੈ। ਪਰਮ ਪਵਿੱਤਰ ਹੈ, ਉਹ ਦਾਤਾਰ ਭਰਤਾ ਉਸ ਦੇ ਅੰਦਰੋਂ ਉਸ ਦੀ ਸਵੈ-ਹੰਗਤਾ ਨੂੰ ਬਾਹਰ ਕੱਢ ਦਿੰਦਾ ਹੈ। ਜਦ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਉਹ ਆਪਣੀ ਪਤਨੀ ਦੇ ਅੰਦਰੋਂ ਸੰਸਾਰੀ ਮਮਤਾ ਨੂੰ ਦੂਰ ਕਰ ਦਿੰਦਾ ਹੈ, ਅਤੇ ਉਹ ਵਾਹਿਗੁਰੂ ਦੇ ਚਿੱਤ ਨੂੰ ਮਿੱਠੀ ਲੱਗਦੀ ਹੈ। ਰਾਤ ਦਿਨ ਉਹ ਹਮੇਸ਼ਾਂ ਸੱਚੇ ਸਾਈਂ ਦੇ ਜੱਸ ਨੂੰ ਗਾਇਨ ਕਰਦੀ ਹੈ ਅਤੇ ਅਕਹਿ ਸਾਖੀ ਨੂੰ ਕਹਿੰਦੀ ਹੈ। ਚੌਹਾਂ ਯੁੱਗਾਂ ਅੰਦਰ ਇਕ ਸੱਚਾ ਸੁਆਮੀ ਵਿਆਪਕ ਹੈ। ਪ੍ਰੰਤੂ ਗੁਰਾਂ ਦੇ ਬਗੈਰ ਕਦੇ ਕੋਈ ਉਸ ਨੂੰ ਨਹੀਂ ਪਾਉਂਦਾ।