Punjabi Version

  |   Golden Temple Hukamnama

Ang: 683

ਮੈਂਡੇ ਮਸਕੀਨਾਂ ਉਤੇ ਮਿਹਰਬਾਨ ਸੁਆਮੀ, ਮੇਰੇ ਉਤੇ ਤਰਸ ਕਰ ਤਾਂ ਜੋ ਮੋਹਨੀ ਮਾਇਆ ਦੇ ਪਰਮ ਅਚੰਭਿਆਂ ਦਾ ਮੈਂ ਖਿਆਲ ਹੀ ਨਾਂ ਕਰਾਂ। ਹੇ ਸਾਈਂ! ਆਪਣੇ ਦਾਸ ਦੀ ਕੜੀ ਮੁਸ਼ੱਕਤ ਨੂੰ ਸਫਲੀ ਕਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਬਖਸ਼, ਜਿਸ ਨੂੰ ਸਿਮਰ ਕੇ ਉਹ ਜੀਉਂਦਾ ਹੈ। ਨਾਮ ਦਾ ਉਚਾਰਨ ਕਰ ਕੇ ਅਤੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਬੰਦਾ ਰਾਜ ਭਾਗ, ਸੁੱਖ, ਖੁਸ਼ੀਆਂ ਤੇ ਸਦੀਵੀ ਪ੍ਰਸੰਨਤਾ ਪਾ ਲੈਂਦਾ ਹੈ ਅਤੇ ਉਸ ਦੀਆਂ ਸਾਰੀਆਂ ਚਾਹਣਾਂ ਪੂਰੀਆਂ ਹੋ ਜਾਂਦੀਆਂ ਹਨ। ਨਾਨਕ, ਜਿਸ ਸਾਹਿਬ ਦੇ ਗੋਲੇ ਦੀ ਮੁੱਢ ਤੋਂ ਕਰਤਾਰ ਨੇ ਐਸੀ ਭਾਵੀ ਲਿਖੀ ਹੋਈ ਹੈ, ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਪਰਮ ਪ੍ਰਭੂ ਆਪਣੇ ਨਫਰ ਦੀ ਸੰਭਾਲ ਕਰਦਾ ਹੈ। ਦੂਸ਼ਨ ਲਾਉਣ ਵਾਲਿਆਂ ਨੂੰ ਕਦਾਚਿਤ ਠਹਿਰਨ ਨਹੀਂ ਦਿੱਤਾ ਜਾਂਦਾ। ਉਹ ਵਿਆਰਥ ਹੀ ਬਰਬਾਦ ਹੋ ਜਾਂਦੇ ਹਨ। ਠਹਿਰਾਉ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ, ਓਥੇ ਮੈਂ ਆਪਣੇ ਸਾਈਂ ਨੂੰ ਵੇਖਦਾ ਹਾਂ। ਇਸ ਲਈ ਕੋਈ ਭੀ ਮੇਰੀ ਬਰਾਬਰੀ ਨਹੀਂ ਕਰ ਸਕਦਾ। ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਹੱਤਕ ਕਰਦਾ ਹੈ, ਉਹ ਤੁਰੰਤ ਹੀ ਸੁਆਹ ਹੋ ਜਾਂਦਾ ਹੈ। ਸਿਰਜਣਹਾਰ ਜਿਸ ਦਾ ਓੜਕ, ਜਾਂ ਉਰਲਾ ਤੇ ਪਰਲਾ ਕਿਨਾਰਾ ਜਾਣਿਆ ਨਹੀਂ ਜਾ ਸਕਦਾ, ਉਸ ਦਾ ਰਖਿਅਕ ਹੋ ਗਿਆ ਹੈ। ਨਾਨਕ, ਸੁਆਮੀ ਨੇ ਆਪਣਿਆਂ ਗੋਲਿਆਂ ਨੂੰ ਬਚਾ ਲਿਆ ਹੈ ਤੇ ਉਨ੍ਹਾਂ ਉਤੇ ਦੂਸ਼ਣ ਲਾਉਣ ਵਾਲਿਆਂ ਨਿੰਦਕਾਂ ਨੂੰ ਮਾਰ ਨਠਾ ਦਿੱਤਾ ਹੈ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਪੜਤਾਲ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਹੇ ਸ੍ਰਿਸ਼ਟੀ ਦੇ ਸੁਆਮੀ ਅਤੇ ਪੀੜ ਨਵਿਰਤ ਕਰਨਹਾਰ, ਵਾਹਿਗੁਰੂ! ਮੈਂ ਤੇਰੇ ਪੈਰਾਂ ਦੀ ਪਨਾਹ ਲੋੜਦਾ ਹਾਂ। ਆਪਣੇ ਗੋਲੇ ਨੂੰ ਤੂੰ ਆਪਣਾ ਨਾਮ ਬਖਸ਼। ਹੇ ਸੁਆਮੀ! ਮੇਰੇ ਉਤੇ ਰਹਿਮ ਕਰ, ਆਪਣੀ ਰਹਿਮਤ ਦੁਆਰਾ ਮੇਰਾ ਪਾਰ ਉਤਾਰਾ ਕਰ ਅਤੇ ਮੈਨੂੰ ਬਾਹੋਂ ਫੜ ਕੇ ਸੰਸਾਰ ਰੂਪੀ ਖੂਹ ਵਿਚੋਂ ਬਾਹਰ ਕੱਢ ਲੈ। ਠਹਿਰਾਉ। ਵਿਸ਼ੇ ਭੋਗ ਅਤੇ ਗੁੱਸੇ ਨੇ ਇਨਸਾਨ ਨੂੰ ਅੰਨ੍ਹਾ ਕਰ ਦਿੱਤਾ ਹੈ ਉਸ ਨੂੰ ਸੰਸਾਰੀ ਪਦਾਰਥਾਂ ਨੇ ਜਕੜਿਆ ਹੋਇਆ ਹੈ ਅਤੇ ਉਸ ਦਾ ਸਰੀਰ ਤੇ ਕਪੜੇ ਘਣੇ ਪਾਪਾਂ ਨਾਲ ਭਰੇ ਹੋਏ ਹਨ। ਪ੍ਰਭੂ ਦੇ ਬਾਝੋਂ ਹੋਰ ਕੋਈ, ਇਨਸਾਨ ਨੂੰ ਬਚਾਉਣ ਵਾਲਾ ਨਹੀਂ। ਹੇ ਪਨਾਹ ਦੇਣ ਯੋਗ ਸੂਰਮੇ ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ। ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਅਤੇ ਵੱਡੇ ਤੇ ਛੋਟੇ ਜੀਵਾਂ ਨੂੰ ਬਚਾਉਣਹਾਰ, ਪ੍ਰਭੂ! ਵੇਦਾਂ ਨੂੰ ਉਚਾਰਨ ਕਰਨ ਵਾਲਿਆਂ ਨੂੰ ਭੀ ਤੇਰਾ ਓੜਕ ਨਹੀਂ ਲੱਭਦਾ। ਮੇਰਾ ਸਾਹਿਬ ਵੱਡਿਆਈਆਂ ਅਤੇ ਸੁੱਖ ਦਾ ਸਮੁੰਦਰ ਅਤੇ ਜਵਹਿਰਾਤਾਂ ਦੀ ਖਾਣ ਹੈ। ਨਾਨਕ ਹਰੀ ਦੇ ਜਾਨਿਸਾਰ ਸੇਵਕਾਂ ਦੇ ਪਿਆਰੇ (ਵਾਹਿਗੁਰੂ) ਦਾ ਜੱਸ ਗਾਉਂਦਾ ਹੈ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਇਸ ਲੋਕ ਵਿੱਚ ਸੁੱਖ, ਪ੍ਰਲੋਕ ਵਿੱਚ ਸੁੱਖ ਅਤੇ ਹਮੇਸ਼ਾਂ ਲਈ ਆਰਾਮ ਹਰੀ ਦੀ ਬੰਦਗੀ ਰਾਹੀਂ ਮਿਲਦਾ ਹੈ। ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ। ਸਤਿ ਸੰਗਤ ਵਿੱਚ ਜੁੜਨ ਦੁਆਰਾ ਚਿਰੋਕਣੇ ਕੀਤੇਹੋਏ ਗੁਨਾਹ ਧੋਤੇ ਜਾਂਦੇ ਹਨ ਅਤੇ ਮੁਰਦਿਆਂ ਅੰਦਰ ਨਵਾਂ ਜੀਵਨ ਫੂਕਿਆ ਜਾਂਦਾ ਹੈ। ਠਹਿਰਾਉ। ਤਾਕਤ, ਜੁਆਨੀ ਅਤੇ ਧਨ ਸੰਪਦਾ ਵਿੱਚ ਵਾਹਿਗੁਰੂ ਵਿਸਰ ਜਾਂਦਾ ਹੈ। ਇਹ ਇਕ ਵੱਡੀ ਮੁਸੀਬਤ ਹੈ। ਪਵਿੱਤਰ ਪੁਰਸ਼ ਇਸ ਤਰ੍ਹਾਂ ਆਖਦੇ ਹਨ। ਵਾਹਿਗੁਰੂ ਦੀ ਕੀਰਤੀ ਉਚਾਰਨ ਤੇ ਗਾਉਣ ਦੀ ਚਾਹਿਨਾ ਅਤੇ ਤ੍ਰੇਹ ਇਸ ਦੌਲਤ ਦੀ ਦਾਤ ਕੇਵਲ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ। ਹੇ ਪਨਾਹ ਦੇ ਯੋਗ, ਅਕਹਿ ਅਤੇ ਅਗਾਧ ਸੁਆਮੀ! ਤੈਂਡਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਨਾਨਕ ਦਾ ਸਾਹਿਬ ਦਿਲਾਂ ਦੀਆਂ ਜਾਨਣ ਵਾਲਾ ਹੈ। ਮੈਂਡਾ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮੈਂ ਆਪਣੇ ਵਾਹਿਗੁਰੂ ਨੂੰ ਪ੍ਰਣਾਮ, ਪ੍ਰਣਾਮ ਕਰਦਾ ਹਾਂ। ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਪ੍ਰਭੂ ਪਾਤਿਸ਼ਾਹ ਦੀ ਮੈਂ ਕੀਰਤੀ ਗਾਉਂਦਾ ਹਾਂ। ਠਹਿਰਾਉ। ਭਾਰੇ ਚੰਗੇ ਕਰਮਾਂ ਰਾਹੀਂ ਬੰਦਾ ਰੱਬ ਰੂਪ ਗੁਰਾਂ ਨਾਲ ਮਿਲਦਾ ਹੈ। ਸੁਆਮੀ ਦੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ।