Punjabi Version

  |   Golden Temple Hukamnama

Ang: 523

ਤੂੰ ਸਾਰਿਆਂ ਦਾ ਸਰਬ-ਸ਼ਕਤੀਵਾਨ ਸ਼੍ਰੋਮਣੀ ਸਾਹਿਬ ਹੈਂ। ਤੇਰੀ ਹੀ ਦਇਆ ਦੁਆਰਾ ਸਾਰੇ ਗਦ-ਗਦ ਹੁੰਦੇ ਹਨ। ਸਲੋਕ ਪੰਜਵੀਂ ਪਾਤਿਸ਼ਾਹੀ। ਵਿਸ਼ੇ ਭੋਗ, ਗੁੱਸੇ, ਹੰਕਾਰ, ਲਾਲਚ, ਸੰਸਾਰੀ ਮਮਤਾ ਅਤੇ ਮੰਦੀ ਖਾਹਿਸ਼ ਨੂੰ ਮੇਰੇ ਅੰਦਰੋਂ ਬਾਹਰ ਕੱਢ ਦੇ। ਮੇਰੀ ਰੱਖਿਆ ਕਰ, ਹੇ ਮੈਂਡੇ ਮਾਲਕ! ਨਾਨਕ ਸਦੀਵ ਹੀ ਤੇਰੇ ਉਤੋਂ ਸਦਕੇ ਜਾਂਦਾ ਹੈ। ਪੰਜਵੀਂ ਪਾਤਸ਼ਾਹੀ। ਸਦਾ ਦੇ ਖਾਣ ਨਾਲ ਮੂੰਹ ਘਸ ਗਿਆ ਹੈ ਅਤੇ ਪਹਿਨਣ ਨਾਲ ਹਾਰ ਹੁੱਟ ਗਏ ਹਨ ਸਰੀਰ ਦੇ ਸਾਰੇ ਹਿੱਸ। ਲਾਨ੍ਹਤ ਮਾਰਿਆ ਹੈ ਉਨ੍ਹਾਂ ਦਾ ਜੀਵਨ, ਹੇ ਨਾਨਕ ਜੋ ਸੱਚੇ ਸਾਈਂ ਦੇ ਪ੍ਰੇਮ ਨਾਲ ਰੰਗੇ ਨਹੀਂ ਗਏ। ਪਉੜੀ। ਜਿਸ ਜਿਸ ਤਰ੍ਹਾਂ ਤੈਡਾਂ ਫੁਰਮਾਨ ਹੈ, ਉਸੇ ਉਸੇ ਤਰ੍ਹਾਂ ਹੀ ਹੁੰਦਾ ਹੈ। ਜਿਥੇ ਕਿਤੇ ਭੀ ਤੂੰ ਮੈਨੂੰ ਖੁਦ ਰੱਖਦਾ ਹੈਂ, ਉਥੇ ਹੀ ਜਾ ਕੇ ਮੈਂ ਖਲੋ ਜਾਂਦਾ ਹਾਂ। ਤੈਡੇ ਨਾਮ ਦੀ ਪ੍ਰੀਤ ਨਾਲ, ਮੈਂ ਆਪਣੀ ਖੋਟੀ ਬੁੱਧੀ ਨੂੰ ਧੋਦਾਂ ਹਾਂ। ਤੇਰਾ ਇਕ ਰਸ ਆਰਾਧਨ ਕਰਨ ਦੁਆਰਾ, ਹੇ ਸਰੂਪ-ਰਹਿਤ ਸੁਆਮੀ ਮੇਰਾ ਸੰਦੇਹ ਅਤੇ ਡਰ ਦੂਰ ਹੋ ਗਏ ਹਨ। ਜਿਹੜੇ ਤੈਂਡੇ ਪਿਆਰ ਨਾਲ ਰੰਗੀਜੇ ਹਨ, ਉਹ ਜੂਨੀਆਂ ਅੰਦਰ ਨਹੀਂ ਫਿਰਦੇ। ਅੰਦਰ ਤੇ ਬਾਹਰ, ਆਪਣੀਆਂ ਅੱਖਾਂ ਨਾਲ ਉਹ ਇਕ ਸੁਆਮੀ ਨੂੰ ਹੀ ਵੇਖਦੇ ਹਨ। ਜੋ ਸਾਹਿਬ ਦੀ ਰਜ਼ਾ ਨੂੰ ਪਛਾਣਦੇ ਹਨ, ਉਹ ਕਦਾਚਿਤ ਵਿਰਲਾਪ ਨਹੀਂ ਕਰਦੇ। ਨਾਨਕ, ਉਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਜਿਸ ਨੂੰ ਉਹ ਆਪਣੇ ਚਿੱਤ ਅੰਦਰ ਪਰੋ ਲੈਂਦੇ ਹਨ। ਸਲੋਕ ਪੰਜਵੀਂ ਪਾਤਿਸ਼ਾਹੀ। ਜੀਉਦਿਆਂ ਹੋਇਆਂ ਬੰਦਾ ਸਾਹਿਬ ਨੂੰ ਚੇਤੇ ਨਹੀਂ ਕਰਦਾ ਅਤੇ ਮਰ ਕੇ ਉਹ ਮਿੱਟੀ ਵਿੱਚ ਮਿਲ ਜਾਂਦਾ ਹੈ। ਮੂਰਖ ਅਤੇ ਮਲੀਨ ਮਾਇਆ ਦਾ ਉਪਾਸ਼ਕ ਹੇ ਨਾਨਕ! ਸੰਸਾਰ ਨਾਲ ਖੱਚਤ ਹੋ ਆਪਣਾ ਜੀਵਨ ਗੁਜਾਰ ਲੈਂਦਾ ਹੈ। ਪੰਜਵੀਂ ਪਾਤਸ਼ਾਹੀ। ਜੋ ਜਿੰਦਗੀ ਵਿੱਚ, ਵਾਹਿਗੁਰੂ ਦਾ ਭਜਨ ਕਰਦਾ ਤੇ ਸਤਿ ਸੰਗਤ ਨਾਲ ਜੁੜਦਾ ਹੈ ਅਤੇ ਮਰਦਾ ਹੋਇਆ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀਜਦਾ ਹੈ, ਹੇ ਨਾਨਕ! ਉਹ ਆਪਣੇ ਵੱਡਮੁੱਲੇ ਮਨੁੱਖੀ ਜੀਵਨ ਨੂੰ ਸਫਲ ਕਰ ਲੈਂਦਾ ਹੈ। ਪਉੜੀ। ਮੁੱਢ ਕਦੀਮ ਅਤੇ ਪੂਰਬਲੇ ਸਮੇਂ ਤੋਂ ਆਪੇ ਹੀ ਰੱਖਿਆ ਕਰਨ ਵਾਲਾ ਹੈਂ। ਹੇ ਸਿਰਜਣਹਾਰ, ਸੱਚਾ ਹੈ ਤੇਰਾ ਨਾਮ ਤੇ ਸੱਚੀ ਹੀ ਤੇਰੀ ਰਚਨਾ। ਤੂੰ ਕਿਸੇ ਭੀ ਸ਼ੈ ਵਿੱਚ ਘੱਟ ਨਹੀਂ ਅਤੇ ਹਰ ਦਿਲ ਨੂੰ ਪਰੀਪੂਰਨ ਕਰ ਰਿਹਾ ਹੈਂ। ਤੂੰ ਦਇਆਵਾਨ ਅਤੇ ਸਰਬ-ਸ਼ਕਤੀਵਾਨ ਹੈਂ ਅਤੇ ਖੁਦ ਹੀ ਬੰਦੇ ਨੂੰ ਆਪਣੀ ਸੇਵਾ ਕਰਵਾਉਂਦਾ ਹੈਂ। ਹਮੇਸ਼ਾਂ ਹੀ ਸੁਖਾਲੇ ਹਨ ਉਹ, ਜਿਨ੍ਹਾਂ ਦੇ ਹਿਰਦੇ ਅੰਦਰ ਖੁਦ ਤੂੰ ਨਿਵਾਸ ਰੱਖਦਾ ਹੈ। ਆਪ ਹੀ ਰਚਨਾ ਨੂੰ ਰੱਚ ਕੇ, ਤੂੰ ਆਪ ਹੀ ਉਨ੍ਹਾਂ ਦੀ ਪਾਲਣਾ ਕਰਦਾ ਹੈਂ। ਸਾਰਾ ਕੁਝ ਤੂੰ ਆਪਣੇ ਆਪ ਤੋਂ ਹੀ ਹੈਂ, ਹੇ ਅਨੰਤ ਅਤੇ ਹੱਦਬੰਨਾ-ਰਹਿਤ! ਨਾਨਕ ਨੇ ਪੂਰਨ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੋਈ ਹੈ। ਸਲੋਕ ਪੰਜਵੀਂ ਪਾਤਿਸ਼ਾਹੀ। ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਸ਼੍ਰੋਮਣੀ ਸਾਹਿਬ ਨੇ ਮੇਰੀ ਰੱਖਿਆ ਕੀਤੀ ਹੈ। ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦਿੱਤੀ ਹੈ ਅਤੇ ਮੈਂ ਸੁਧਾਰਸ (ਅੰਮ੍ਰਿਤ) ਪਾਨ ਕੀਤਾ ਹੈ। ਸਤਿ ਸੰਗਤ ਅੰਦਰ, ਰਾਤ ਦਿਨ ਮੈਂ ਅਨੰਤ-ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹਾਂ। ਮੈਂ ਜਿੰਦਗੀ ਦੇ ਸਮੂਹ ਮਨੋਰਥ ਪ੍ਰਾਪਤ ਕਰ ਲਏ ਹਨ ਅਤੇ ਮੈਂ ਜੂਨੀਆਂ ਅੰਦਰ ਚੱਕਰ ਨਹੀਂ ਕੱਟਾਂਗਾ। ਸਾਰੀਆ ਸ਼ੈਆਂ ਸਿਰਜਣਹਾਰ ਦੇ ਹੱਥਾਂ ਵਿੱਚ ਹਨ, ਜਿਹੜਾ ਸਾਰੇ ਕੰਮ ਕਰਦਾ ਹੈ। ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਖੈਰ ਦੀ ਯਾਚਨਾ ਕਰਦਾ ਹੈ, ਜਿਸ ਦੇ ਨਾਲ ਉਹ ਬੰਦ-ਖਲਾਸ ਹੋ ਜਾਵੇਗਾ। ਪੰਜਵੀਂ ਪਾਤਿਸ਼ਾਹੀ। ਆਪਣੇ ਚਿੱਤ ਅੰਦਰ ਉਸ ਨੂੰ ਅਸਥਾਪਨ ਕਰ, ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਜਿਹੜਾ ਇਨਸਾਨ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਆਰਾਮ ਪਾ ਲੈਂਦਾ ਹੈ। ਫਲ-ਦਾਇਕ ਹੈ ਪੈਦਾਇਸ਼ ਅਤੇ ਪ੍ਰਮਾਣੀਕ ਹੈ ਆਗਮਨ ਪਵਿੱਤਰ ਪੁਰਸ਼ ਦਾ ਇਸ ਸੰਸਾਰ ਵਿੱਚ। ਜੋ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਪ੍ਰਸੰਨਹ ਹੋ ਜਾਂਦਾ ਹੈ", ਮਾਲਕ ਆਖਦਾ ਹੈ। ਜਿਸ ਉਤੇ ਸਾਹਿਬ ਖੁਦ ਮਿਹਰਬਾਨ ਹੋ ਜਾਂਦਾ ਹੈ, ਉਹ ਭਟਕਦਾ ਨਹੀਂ। ਜਿਹੜਾ ਕੁਛ ਭੀ ਸੁਆਮੀ ਉਸ ਨੂੰ ਦਿੰਦਾ ਹੈ, ਉਸੇ ਵਿੱਚ ਹੀ ਉਹ ਆਪਣਾ ਆਰਾਮ ਪਾਉਂਦਾ ਹੈ। ਨਾਨਕ, ਜਿਸ ਉਤੇ ਮਾਲਕ ਮਿੱਤ੍ਰ ਮਿਹਰਬਾਨ ਹੈ, ਉਸ ਨੂੰ ਉਹ ਆਪਣਾ ਅਮਰ ਦਰਸਾਉਂਦਾ ਹੈ। ਜਿਸ ਨੂੰ ਉਹ ਖੁਦ ਗੁੰਮਰਾਹ ਕਰਦਾ ਹੈ, ਉਹ ਹਮੇਸ਼ਾਂ ਹੀ ਆਉਂਦਾ ਤੇ ਜਾਂਦਾ ਰਹਿੰਦਾ ਹੈ। ਪਉੜੀ। ਬਦਖੋਈ ਕਰਨ ਵਾਲਿਆਂ ਨੂੰ ਪ੍ਰਭੂ ਝੱਟ ਪੱਟ ਹੀ ਨਾਸ ਕਰ ਦਿੰਦਾ ਹੈ। ਉਹ ਉਨ੍ਹਾਂ ਨੂੰ ਇਕ ਮੁਹਤ ਭਰ ਭੀ ਠਹਿਰਨ ਨਹੀਂ ਦਿੰਦਾ। ਮਾਲਕ ਆਪਣੇ ਨਫਰ ਦੀ ਪੀੜ ਨੂੰ ਸਹਾਰ ਨਹੀਂ ਸਕਦਾ, ਉਨ੍ਹਾਂ ਨੂੰ ਪਕੜ ਕੇ ਉਹ ਉਨ੍ਹਾਂ ਨੂੰ ਜੂਨੀਆਂ ਅੰਦਰ ਜੋੜ ਦਿੰਦਾ ਹੈ।