Punjabi Version

  |   Golden Temple Hukamnama

Ang: 873

ਗੋਂਡ। ਸੁਲੱਖਣਾ ਹੈ ਸੁਆਮੀ ਅਤੇ ਸੁਲੱਖਣਾ ਹੀ ਰੱਬ-ਰੂਪ ਗੁਰੂ। ਧੰਨਤਾਯੋਗ ਹੈ ਅਨਾਜ ਆਦਿਕ, ਜਿਸ ਦੁਆਰਾ ਭੁੱਖੇ ਦਾ ਦਿਲ-ਕੰਵਲ ਟਹਿਕ ਆਉਂਦਾ ਹੈ। ਸ਼ਾਬਾਸ਼ ਹੈ ਉਨ੍ਹਾਂ ਸਾਧੂਆਂ ਨੂੰ ਜੋ ਇਸ ਤਰ੍ਹਾਂ ਅਨੁਭਵ ਕਰਦੇ ਹਨ। ਸ਼੍ਰਿਸ਼ਟੀ ਨੂੰ ਥੰਮਣਹਾਰ ਸੁਆਮੀ ਉਨ੍ਹਾਂ ਨੂੰ ਮਿਲ ਪੈਂਦਾ ਹੈ। ਪ੍ਰਾਪੂਰਬਲੇ ਪ੍ਰਭੂ ਤੋਂ ਹੀ ਅਨਾਜ ਆਦਿਕ ਪੈਦਾ ਹੁੰਦਾ ਹੈ। ਨਾਮ ਕੇਵਲ ਤਾਂ ਹੀ ਉਚਾਰਨ ਕੀਤਾ ਜਾ ਸਕਦਾ ਹੈ। ਜੇਕਰ ਪ੍ਰਾਣੀ ਅਨਾਜ ਦੇ ਸੁਆਦ ਨੂੰ ਚੱਖਦਾ ਹੈ। ਠਹਿਰਾਉ। ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਉਸ ਦੇ ਅਨਾਜ ਵੱਲ ਧਿਆਨ ਦੇ। ਪਾਣੀ ਦੇ ਨਾਲ ਸਰੇਸ਼ਟ ਹੋ ਜਾਂਦਾ ਹੈ ਅਨਾਜ ਦਾ ਰੰਗ (ਸੁਆਦ)। ਜਿਹੜਾ ਪੁਰਸ਼ ਅਨਾਜ ਤੋਂ ਪ੍ਰਹੇਜ ਕਰਦਾ ਹੈ, ਉਹ ਤਿੰਨਾਂ ਜਹਾਨਾਂ ਅੰਦਰ ਆਪਣੀ ਇੱਜ਼ਤ ਗੁਆ ਲੈਂਦਾ ਹੈ। ਜੋ ਅਨਾਜ ਨੂੰ ਤਿਆਗਦੀ ਹੈ, ਉਹ ਅਸਲ ਵਿੱਚ ਦੰਭ ਰਚਦੀ ਹੈ। ਉਹ ਨਾਂ ਖੁਸ਼ਬਾਸ਼ ਵਹੁਟੀ ਹੈ, ਨਾਂ ਹੀ ਵਿਧਵਾ। ਜੋ ਜਹਾਨ ਅੰਦਰ ਪੁਕਾਰਦੇ ਹਨ ਕਿ ਉਹ ਕੇਵਲ ਦੁੱਧ ਤੇ ਹੀ ਰਹਿੰਦੇ ਹਨ, ਉਹ ਲੁੱਕ ਕੇ ਖੁਰਾਕ ਦੀ ਸਮੂਹ ਦੁਸੇਰੀ ਹੀ ਖਾ ਜਾਂਦੇ ਹਨ। ਅਨਾਜ ਦਾ ਬਾਝੋਂ ਸਮਾਂ ਸੁੱਖ ਅੰਦਰ ਬਤੀਤ ਨਹੀਂ ਹੁੰਦਾ। ਅਨਾਜ ਛੱਡਣ ਨਾਲ ਸੁਆਮੀ ਨਹੀਂ ਮਿਲਦਾ। ਕਬੀਰ ਜੀ ਆਖਦੇ ਹਨ, ਮੈਂ ਇਸ ਤਰ੍ਹਾਂ ਅਨੁਭਵ ਕੀਤਾ ਹੈ, ਕਿ ਮੁਬਾਰਕ ਹੈ ਅਨਾਜ ਆਦਿਕ ਜਿਸ ਦੁਆਰਾ ਮੇਰਾ ਚਿੱਤ ਪ੍ਰਭੂ ਨਾਲ ਅਨੰਦ-ਪ੍ਰਸੰਨ ਹੋ ਗਿਆ ਹੈ। ਰਾਗ ਗੋਂਡ ਨਾਮਦੇਵ ਦੀ ਬਾਣੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਘੋੜੇ ਦੀ ਕੁਰਬਾਨੀ ਦਾ ਭੰਡਾਰਾ ਕਰਨਾ, ਆਦਮੀ ਦੇ ਆਪਣੇ ਭਾਰ ਦੇ ਬਰਾਬਰ ਸੋਨੇ ਦਾ ਦਾਨ ਪੁੰਨ ਤੇ ਪਰਯਾਗ ਦਾ ਮਜਨ, ਇਹ ਭੀ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੇ ਬਰਾਬਰ ਨਹੀਂ ਹੁੰਦੇ। ਹੇ ਦਲਿੱਦਰੀ ਬੰਦੇ! ਤੂੰ ਆਪਣੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ। ਠਹਿਰਾਉ। ਗਇਆ ਤੋਂ ਚੌਲਾਂ ਦੇ ਪਿੰਡ ਭੇਟਾ ਕਰਨੇ, ਕਾਂਸ਼ੀ ਦੇ ਨੇੜੇ ਆਸ਼ੀ ਨਦੀ ਦੇ ਕਿਨਾਰੇ ਤੇ ਰਹਿਣਾ, ਚਾਰੇ ਹੀ ਵੇਦਾਂਦਾ ਮੂੰਹ-ਜ਼ਬਾਨੀ ਪਾਠ ਕਰਨਾ, ਸਾਰੇ ਧਾਰਮਿਕ ਸੰਸਕਾਰਾਂ ਦਾ ਕਰਨਾ, ਗੁਰਾਂ ਦੀ ਦਿੱਤੀ ਹੋਈ ਗਿਆਤ ਨਾਲ ਵਿਸ਼ੇ-ਵੇਗਾਂ ਨੂੰ ਰੋਕਣਾ, ਛੇ ਕਰਮਕਾਂਡ ਕਰਦੇ ਜੀਵਨ ਬਤੀਤ ਕਰਨਾ, ਅਤੇ ਸ਼ਿਵਜੀ ਅਤੇ ਉਸ ਦੀ ਪਤਨੀ ਪਾਰਬਤੀ ਦੀ ਗਿਆਨ ਚਰਚਾ ਦਾ ਵੀਚਾਰ ਕਰਨਾ। ਹੇ ਬੰਦੇ! ਇਨ੍ਹਾਂ ਸਾਰਿਆਂ ਮੁਖਤਲਿਫ ਕਾਰ-ਵਿਹਾਰਾਂ ਨੂੰ ਛੱਡ ਅਤੇ ਤਿਆਗ ਦੇ। ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਅਤੇ ਭਜਨ ਕਰ। ਉਸ ਦਾ ਚਿੰਤਨ ਕਰਨ ਦੁਆਰਾ, ਹੇ ਨਾਮੇ! ਤੂੰ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵੇਗਾ। ਗੋਂਡ। ਜਿਸ ਤਰ੍ਹਾਂ ਹਿਰਨ ਸ਼ਿਕਾਰੀ ਦੇ ਘੰਡਾ-ਹੇੜੇ ਦੀ ਆਵਾਜ਼ ਮਗਰ ਦੌੜਦਾ ਹੈ, ਤੇ ਆਪਣੀ ਜਿੰਦ ਦੇ ਦਿੰਦਾ ਹੈ, ਪਰ ਉਸ ਦਾ ਖਿਆਲ ਨਹੀਂ ਛੱਡਦਾ। ਇਸੇ ਤਰ੍ਹਾਂ ਅਤੇ ਇੰਜ ਹੀ ਮੈਂ ਆਪਣੇ ਸੁਆਮੀ ਨੂੰ ਵੇਖਦਾ ਹਾਂ। ਪ੍ਰਭੂ ਨੂੰ ਤਿਆਗ ਕੇ, ਮੈਂ ਆਪਣਾ ਮਨ ਹੋਰਸ ਵੱਲ ਨਹੀਂ ਮੋੜਦਾ। ਠਹਿਰਾਉ। ਜਿਸ ਤਰ੍ਹਾਂ ਮਹਾਗੀਰ ਮੱਛੀ ਨੂੰ ਤਾੜਦਾ ਹੈ। ਜਿਸ ਤਰ੍ਹਾਂ ਸੁਨਿਆਰ ਕੰਚਨ ਨੂੰ ਘੜਦਿਆਂ ਹੋਇਆ ਇਸ ਨੂੰ ਚੁਰਾ ਲੈਂਦਾ ਹੈ। ਜਿਸ ਤਰ੍ਹਾਂ ਕਾਮੀ ਪੁਰਸ਼ ਪਰਾਈ ਇਸਤਰੀ ਨੂੰ ਤਕਾਉਂਦਾ ਹੈ, ਤੇ ਜਿਸ ਤਰ੍ਹਾਂ ਜੂਏਵਾਜ਼ ਕਊਡੀਆਂ ਦੇ ਸਿੱਟਣ ਨੂੰ ਵੇਖਦਾ ਹੈ। ਇਸੇ ਤਰ੍ਹਾਂ ਜਿਥੇ ਕਿਤੇ ਨਾਮਾ ਪੇਖਦਾ ਹੈ, ਉਥੇ ਸਾਈਂ ਨੂੰ ਹੀ ਦੇਖਦਾ ਹੈ। ਨਾਮ ਦੇਵ ਸਦਾ ਹੀ ਸਾਹਿਬ ਦੇ ਚਰਨਾਂ ਦਾ ਸਿਮਰਨ ਕਰਦਾ ਹੈ। ਗੋਂਡ। ਮੇਰਾ ਪਾਰ ਉਤਾਰਾ ਕਰ ਕੇ, ਹੇ ਪ੍ਰਭੂ! ਮੇਰਾ ਪਾਰ ਉਤਾਰਾ ਕਰ ਦੇ। ਮੈਂ ਅਨਜਾਣਾ ਬੰਦਾ ਹਾਂ ਅਤੇ ਮੈਨੂੰ ਤਰਨਾ ਨਹੀਂ ਆਉਂਦਾ। ਹੇ ਵਾਹਿਗੁਰੂ! ਮੇਰੇ ਪਿਆਰੇ ਪਿਤਾ ਤੂੰ ਮੈਨੂੰ ਆਪਣੀ ਬਾਂਹ ਪਕੜਾ ਦੇ। ਠਹਿਰਾਉ। ਸੱਚੇ ਗੁਰਾਂ ਨੇ ਮੈਨੂੰ ਇਹੋ ਜਿਹੀ ਸਮਝ ਦਰਸਾਈ ਹੈ ਕਿ ਇਕ ਮੁਹਤ ਵਿੱਚ ਮੈਂ ਮਨੁੱਖਾਂ ਤੋਂ ਦੇਵਤਾ ਹੋ ਗਿਆ ਹਾਂ। ਮੈਨੂੰ ਇਹੋ ਜਿਹੀ ਦਵਾਈ ਪਰਾਪਤ ਹੋਈ ਹੈ, ਜਿਸ ਦੁਆਰਾ ਆਦਮੀ ਤੋਂ ਪੈਦਾ ਹੋ ਕੇ, ਮੈਂ ਬਹਿਸ਼ਤ ਨੂੰ ਫਤਹ ਕਰ ਲਿਆ ਹੈ। ਜਿਥੇ ਤੂੰ ਧਰੂ ਅਤੇ ਨਾਰਦ ਨੂੰ ਟਿਕਾਇਆ ਹੈ, ਉਥੇ, ਹੇ ਮੇਰੇ ਮਾਲਕ! ਤੂੰ ਮੈਨੂੰ ਟਿਕਾ। ਤੇਰੇ ਨਾਮ ਦੇ ਆਸਰੇ ਨਾਲ ਘਣੇਰੇ ਪੁਰਸ਼ ਪਾਰ ਉਤਰ ਗਏ ਹਨ। ਇਹ ਹੈ ਨਾਮੇ ਦੀ ਆਪਣੀ ਜਾਤੀ ਰਾਇ।