Punjabi Version

  |   Golden Temple Hukamnama

Ang: 680

ਤੂੰ ਦਿਲੀ-ਪਿਆਰ ਨਾਲ ਸਾਈਂ ਦਾ ਜੱਸ ਗਾਇਨ ਕਰ। ਜੋ ਸੁਆਮੀ ਦੀ ਪਨਾਹ ਲੈਂਦੇ ਹਨ ਅਤੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ। ਠਹਿਰਾਉ। ਰੱਬ ਦੇ ਦਾਸ ਦੇ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ, ਅਤੇ ਉਨ੍ਹਾਂ ਦੀ ਸੰਗਤ ਨਾਲ ਮੇਰਾ ਤਨ ਪਵਿੱਤਰ ਹੋ ਗਿਆ ਹੈ। ਹੇ ਰਹਮਿਤ ਦੇ ਖਜਾਨੇ, ਆਪਣੇ ਗੋਲੇ ਦੇ ਪੈਰਾਂ ਦੀ ਧੂੜ ਨਾਨਕ ਨੂੰ ਪ੍ਰਦਾਨ ਕਰ। ਕੇਵਲ ਏਹੀ ਉਸ ਲਈ ਆਰਾਮ ਦਾ ਇਕ ਸੋਮਾ ਹੈ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਆਦਮੀ ਹੋਰਨਾਂ ਨੂੰ ਧੋਖਾ ਦੇਣ ਦੇ ਉਪਰਾਲੇ ਕਰਦਾ ਹੈ, ਪਰ ਉਹ ਦਿਲਾਂ ਦੀਆਂ ਜਾਨਣਹਾਰ ਸਾਈਂ ਸਭ ਕੁਛ ਜਾਣਦਾ ਹੈ। ਉਹ ਗੁਨਾਹ ਕਮਾਉਦਾ, ਤੇ ਕਰਕੇ ਮੁੱਕਰ ਜਾਂਦਾ ਹੈ ਅਤੇ ਤਿਆਗੀਆਂ ਦਾ ਭੇਸ ਧਾਰਦਾ ਹੈ। ਤੈਨੂੰ, ਹੇ ਸੁਆਮੀ! ਉਹ ਦੁਰੇਡੇ ਸਮਝਦਾ ਹੈ, ਪਰ ਤੂੰ ਐਨ ਨੇੜੇ ਹੀ ਹੈ। ਲਾਲਚੀ ਬੰਦਾ ਐਧਰ ਉਧਰ ਤੱਕਦਾ ਹੈ ਅਤੇ ਫੇਰ ਓਧਰੋਂ ਏਧਰ ਵੇਖਦਾ ਹੈ ਅਤੇ ਚੋਰੀ ਕਰ ਕੇ ਮੁੜ ਆਉਂਦਾ ਹੈ। ਠਹਿਰਾਉ। ਜਦ ਤਾਂਈਂ ਚਿੱਤ ਦਾ ਸੰਸਾ ਦੂਰ ਨਹੀਂ ਹੁੰਦਾ, ਤਦ ਤੱਕ ਤਾਂਈਂ ਮੋਖਸ਼ ਪ੍ਰਾਪਤ ਨਹੀਂ ਹੁੰਦੀ। ਗੁਰੂ ਆਖਦੇ ਹਨ, ਕੇਵਲ ਉਹ ਹੀ ਸਾਧੂ ਹੇ ਤੇ ਓਹੀ ਭਗਤ ਪੁਰਸ਼ ਜਿਸ ਉਤੇ ਪ੍ਰਭੂ ਮਿਹਰਬਾਨ ਹੈ। ਧਵਾਸਰੀ ਪੰਜਵੀਂ ਪਾਤਿਸ਼ਾਹੀ। ਮੇਰੇ ਗੁਰਦੇਵ ਉਸ ਪ੍ਰਾਣੀ ਨੂੰ ਨਾਮ ਬਖਸ਼ਦੇ ਹਨ, ਜਿਸ ਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ। ਉਹ ਨਾਮ ਨੂੰ ਪੱਕਾ ਕਰਦੇ ਹਨ, ਅਤੇ ਨਾਮ ਦਾ ਹੀ ਉਹ ਉਚਾਰਨ ਕਰਾਉਂਦੇ ਹਨ। ਇਹ ਹੈ ਉਨ੍ਹਾਂ ਦਾ ਮੱਤ ਇਸ ਸੰਸਾਰ ਵਿੱਚ ਹੈ। ਨਾਮ ਹੀ ਰੱਬ ਦੇ ਦਾਸ ਦੀ ਵਿਸ਼ਾਲਤਾ ਅਤੇ ਪ੍ਰਤਾਪ ਹੈ। ਨਾਮ ਹੀ ਪ੍ਰਭੂ ਸੇਵਕ ਦੀ ਮੁਕਤੀ ਅਤੇ ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁੱਛ ਹੁੰਦਾ ਹੈ, ਉਹ ਉਸ ਨੂੰ ਭਲਾ ਕਰ ਕੇ ਮੰਨਦਾ ਹੈ। ਠਹਿਰਾਉ। ਜਿਸ ਇਨਸਾਨ ਦੀ ਝੋਲੀ ਵਿੱਚ ਨਾਮ ਦੀ ਦੌਲਤ ਹੈ, ਓਹੀ ਪੂਰਨ ਸ਼ਾਹੂਕਾਰ ਹੈ। ਨਾਨਕ ਨੂੰ ਨਾਮ ਦੇ ਕਾਰ-ਵਿਹਾਰ ਦਾ ਆਸਰਾ ਹੈ, ਅਤੇ ਉਹ ਕੇਵਲ ਨਾਮ ਦਾ ਹੀ ਨਫਾ ਪ੍ਰਾਪਤ ਕਰਦਾ ਹੈ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਮੇਰੀਆਂ ਅੱਖਾਂ ਸੁਆਮੀ ਦਾ ਦਰਸ਼ਨ ਦੇਖ ਕੇ ਪਵਿੱਤਰ ਹੋ ਗਈਆਂ ਹਨ ਅਤੇ ਮੇਰਾ ਮੱਥਾ ਉਸ ਦੇ ਪੈਰਾਂ ਦੀ ਧੂੜ ਪੈਣ ਦੁਆਰਾ। ਖੁਸ਼ੀ ਅਤੇ ਸੁਆਦ ਨਾਲ ਮੈਂ ਸਾਈਂ ਦਾ ਜੱਸ ਗਾਉਂਦਾ ਹੈ ਅਤੇ ਮੇਰੇ ਮਨ ਅੰਦਰ ਜਗ ਦਾ ਪਾਲਣਹਾਰ ਵੱਸਦਾ ਹੈ। ਤੂੰ, ਹੇ ਸੁਆਮੀ! ਮੇਰਾ ਮਿਹਰਬਾਨ ਰਖਿਅਕ ਹੈ। ਤੂੰ, ਸੁਨੱਖੇ, ਸਿਆਣੇ ਅਤੇ ਅਨੰਤ, ਸੁਆਮੀ, ਤੂੰ, ਹੇ ਬਾਬਲ! ਮੇਰੇ ਉਤੇ ਦਇਆਵਾਨ ਹੋ। ਠਹਿਰਾਉ। ਹੇ ਪਰਮ ਖੁਸ਼ੀ ਅਤੇ ਪ੍ਰਸੰਨਤਾ ਦੇ ਸਰੂਪ! ਤੇਰੀ ਬਾਣੀ ਮਹਾਨ ਸੁੰਦਰ ਅਤੇ ਅੰਮ੍ਰਿਤ ਦਾ ਘਰ ਹੈ। ਨਾਨਕ ਨੇ ਸੱਚੇ ਗੁਰਾਂ ਦੇ ਪੈਰ ਆਪਣੇ ਰਿਦੇ ਅੰਦਰ ਟਿਕਾ ਲਏ ਹਨ ਅਤੇ ਉਨ੍ਹਾਂ ਦੀ ਗੁਰਬਾਣੀ ਨੂੰ ਆਪਣੇ ਪੱਲੇ ਬੰਨ੍ਹ ਲਿਆ ਹੈ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਆਪਣੀ ਯੁਕਤੀ ਦੁਆਰਾ, ਪ੍ਰਭੂ ਸਾਨੂੰ ਆਹਰ ਛਕਾਉਂਦਾ ਹੈ ਅਤੇ ਆਪਣੀ ਯੁਕਤੀ ਦੁਆਰਾ ਹੀ ਉਹ ਸਾਨੂੰ ਖਿਡਾਉਂਦਾ ਹੈ। ਉਹ ਸਾਨੂੰ ਸਾਰੇ ਆਰਾਮ, ਭੋਗ-ਬਿਲਾਸ ਅਤੇ ਨਿਆਮਤਾਂ ਬਖਸ਼ਦਾ ਹੈ ਅਤੇ ਸਾਡੀ ਜਿੰਦ ਤੇ ਨਾਲ ਵਸਦਾ ਹੈ। ਕੁਲ ਆਲਮ ਨੂੰ ਪਾਲਣਹਾਰ ਦਇਆਵਾਨ ਵਾਹਿਗੁਰੂ ਮੇਰਾ ਪਿਤਾ ਹੈ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਰਖਵਾਲੀ ਕਰਦੀ ਹੈ, ਏਸੇ ਤਰ੍ਹਾਂ ਹੀ ਸਾਹਿਬ ਮੇਰੀ ਪਰਵਰਿਸ਼ ਕਰਦਾ ਹੈ। ਠਹਿਰਾਉ। ਹੇ ਮੇਰੇ ਸਦੀਵੀ, ਪੱਕੇ ਅਤੇ ਪ੍ਰਕਾਸ਼ਵਾਨ ਪ੍ਰਭੂ! ਤੂੰ ਮੇਰਾ ਮਿੱਤਰ ਤੇ ਯਾਰ ਅਤੇ ਸਾਰੀਆਂ ਖੂਬੀਆਂ ਦਾ ਮਾਲਕ ਹੈ। ਏਥੇ ਓਥੇ ਅਤੇ ਹਰ ਥਾਂ ਤੂੰ, ਹੇ ਸਾਹਿਬ! ਰਮਿਆ ਹੋਇਆ ਹੈ ਆਪਣੇ ਸੰਤਾਂ ਦੀ ਚਾਰਕੀ ਤੂੰ ਨਾਨਕ ਨੂੰ ਪ੍ਰਦਾਨ ਕਰ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਮਿਹਰਬਾਨ ਤੇ ਦਇਆਵਾਨ ਸਾਹਿਬ ਦੇ ਸਾਧੂ ਆਪਣੀ ਕਾਮ ਚੇਸ਼ਟਾ, ਗੁੱਸੇ ਤੇ ਪਾਪ ਨੂੰ ਸਾੜ ਸੁੱਟਦੇ ਹਨ। ਮੇਰਾ ਰਾਜ ਭਾਗ, ਦੌਲਤ, ਜੁਆਨੀ ਦੇਹ ਤੇ ਆਤਮਾ ਉਨ੍ਹਾਂ ਉਤੋਂ ਕੁਰਬਾਨ ਹਨ। ਮੈਂ ਆਪਣੇ ਮਨੋ ਤਨੋ ਪ੍ਰਭੂ ਦੇ ਨਾਮ ਨੂੰ ਪਿਆਰ ਕਰਦਾ ਹਾਂ। ਸੁਖ ਆਰਾਮ, ਅਡੋਲਤਾ, ਖੁਸ਼ੀ ਅਤੇ ਪ੍ਰਸੰਨਤਾ ਨਾਲ ਪ੍ਰਭੂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਠਹਿਰਾਉ।