Punjabi Version

  |   Golden Temple Hukamnama

Ang: 750

ਤੇਰੇ ਗੋਲੋ ਨੂੰ ਕੋਈ ਡਰ ਨਹੀਂ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਆਉਂਦਾ। ਠਹਿਰਾਉ। ਜਿਹੜੇ ਤੇਰੇ ਪ੍ਰੇਮ ਨਾਲ ਰੰਗੀਜੇ ਹਨ, ਹੇ ਪ੍ਰਭੂ! ਉਨ੍ਹਾਂ ਦੀ ਜਮਣ ਤੇ ਮਰਨ ਦੀ ਪੀੜ ਮਿਟ ਜਾਂਦੀ ਹੈ। ਤੇਰੀਆਂ ਦਾਤਾਂ ਨੂੰ, ਹੇ ਸਾਈਂ! ਕੋਈ ਮੇਟ ਨਹੀਂ ਸਕਦਾ। ਸੱਚੇ ਗੁਰਾਂ ਨੇ ਮੈਨੂੰ ਇਹ ਧੀਰਜ ਬਖਸ਼ਿਆ ਹੈ। ਜੋ ਨਾਮ ਨੂੰ ਸਿਮਰਦੇ ਹਨ, ਉਹ ਆਰਾਮ ਚੈਨ ਦੇ ਮੇਵੇ ਨੂੰ ਪਾ ਲੈਂਦੇ ਹਨ ਅਤੇ ਦਿਨ ਰਾਤ ਉਹ ਤੇਰਾ ਚਿੰਤਨ ਕਰਦੇ ਹਨ। ਤੇਰੀ ਪਨਾਹ ਅਤੇ ਆਸਰਾ ਲੈ ਕੇ ਉਹ ਪੰਜਾਂ ਬਦਮਾਸ਼ਾਂ ਤੇ ਕਾਬੂ ਪਾ ਲੈਂਦੇ ਹਨ। ਮੈਂ ਬ੍ਰਹਿਮ ਵੀਚਾਰ, ਸਿਮਰਨ ਅਤੇ ਨੇਕ ਅਮਲਾਂ ਨੂੰ ਨਹੀਂ ਜਾਣਦਾ, ਨਾਂ ਹੀ ਮੈਂ ਤੇਰੀ ਕਦਰ ਨੂੰ ਜਾਣਦਾ ਹਾਂ, ਹੇ ਸੁਆਮੀ! ਸਾਰਿਆਂ ਨਾਲੋਂ ਵਿਸ਼ਾਲ ਹਨ, ਮੇਰੇ ਸਤਿਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਇਸ ਕਾਲੇ ਯੁੱਗ ਅੰਦਰ ਮੇਰੀ ਇੱਜਤ ਆਬਰੂ ਰੱਖ ਲਈ ਹੈ। ਸੂਹੀ ਪੰਜਵੀਂ ਪਾਤਿਸ਼ਾਹੀ। ਸਾਰਿਆਂ ਨੂੰ ਛੱਡ ਕੇ ਮੈਂ ਗੁਰਾਂ ਦੀ ਪਨਾਹ ਲਈ ਹੈ। ਹੁਣ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਰੱਖਿਆ ਕਰਨ ਵਾਲੇ! ਜਿਸ ਕਿਸੇ ਨਾਲ ਤੂੰ ਮੈਨੂੰ ਜੋੜਦਾ ਹੈਂ, ਉਸ ਨਾਲ ਹੀ ਮੈਂ ਜੁੜ ਜਾਂਦਾ ਹਾਂ। ਇਹ ਗਰੀਬੜੇ ਪੁਰਸ਼ ਕੀ ਕਰ ਸਕਦੇ ਹਨ? ਮੇਰੇ ਸੁਆਮੀ ਮਾਲਕ! ਤੂੰ ਦਿਲਾਂ ਦੀਆਂ ਜਾਨਣਹਾਰ ਹੈਂ। ਹੇ ਮੇਰੇ ਉਜਲੇ, ਮਿਹਰਵਾਨ ਗੁਰੂ! ਮੇਰੇ ਉਤੇ ਦਰਸ ਕਰ ਤਾਂ ਜੋ ਮੈਂ ਸਦਾ ਹੀ ਪ੍ਰਭੂ ਦੀ ਮਹਿਮਾ ਗਾਇਨ ਕਰਾਂ। ਠਹਿਰਾਉ। ਦਿਨ ਰਾਤ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ। ਗੁਰਾਂ ਦੀ ਦਇਆ ਦੁਆਰਾ ਭਿਆਨਕ ਸਮੁੰਦਰ ਤਰਿਆ ਜਾਂਦਾ ਹੈ। ਆਪਣੀ ਸਵੈ-ਹੰਗਤਾ ਨੂੰ ਛੱਡ ਕੇ, ਮੈਂ ਸਾਰਿਆਂ ਬੰਦਿਆਂ ਦੇ ਪੈਂਰਾਂ ਦੀ ਧੂੜ ਹੁੰਦਾ ਹਾਂ। ਇਸ ਤਰ੍ਹਾਂ ਜੀਉਂਦੇ ਜੀ ਹੀ ਮੈਂ ਮਰਿਆ ਰਹਿੰਦਾ ਹਾਂ। ਇਸ ਜਹਾਨ ਅੰਦਰ ਫਲਦਾਇਕ ਹੈ ਉਸ ਦਾ ਜੀਵਨ, ਜੋ ਸਤਿਸੰਗਤ ਅੰਦਰ ਸਾਈਂ ਦੇ ਨਾਮ ਨੂੰ ਉਚਾਰਦਾ ਹੈ। ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ, ਉਸ ਦੀਆਂ ਸਾਰੀਆਂ ਸੱਧਰਾਂ ਪੂਰੀਆਂ ਹੋ ਜਾਂਦੀਆਂ ਹਨ। ਹੇ ਤੂੰ ਮਸਕੀਨਾਂ ਤੇ ਮਿਹਰ ਕਰਨ ਵਾਲੇ ਮਿਹਰਬਾਨ ਤੇ ਮਇਆਵਾਨ ਪਾਰਬ੍ਰਹਮ ਪਰਮੇਸ਼ਰ! ਮੈਂ ਤੇਰੀ ਪਨਾਹ ਲੋੜਦਾ ਹਾਂ। ਨਾਨਕ ਉਤੇ ਤਰਸ ਕਰ, ਹੇ ਵਾਹਿਗੁਰੂ! ਅਤੇ ਉਸ ਨੂੰ ਆਪਣਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਪਰਦਾਨ ਕਰ। ਰਾਗ ਸੂਹੀ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਮੇਰੇ ਵਿੱਚ ਸਾਰੀਆਂ ਬਦੀਆਂ ਹਨ ਤੇ ਕੋਈ ਵੀ ਨੇਕੀ ਨਹੀਂ, ਮੈਂ ਆਪਣੇ ਭਰਤੇ ਨਾਲ ਕਿਸ ਤਰ੍ਹਾਂ ਮਿਲ ਸਕਦੀਆਂ ਹਾਂ? ਨਾਂ ਮੇਰੇ ਪੱਲੇ ਸੁੰਦਰਤਾ ਹੈ ਤੇ ਨਾਂ ਹੀ ਮੋਹ ਲੈਣ ਵਾਲੀਆਂ ਅੱਖਾਂ, ਨਾਂ ਮੇਰਾ ਚੰਗਾ ਖਾਨਦਾਨ ਹੈ, ਨਾਂ ਹੀ ਆਚਰਣ ਜਾਂ ਮਿੱਠੀ ਬੋਲ-ਬਾਣੀ। ਠਹਿਰਾਉ। ਤਨੀ ਆਪਣੇ ਆਪ ਨੂੰ ਬ੍ਰਹਮ-ਗਿਆਨ ਨਾਲ ਸ਼ਿੰਗਾਰਦੀ ਹੈ। ਪਰ ਜੇਕਰ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ, ਕੇਵਲ ਤਦ ਹੀ ਉਹ ਨਸੀਬਾਂ ਵਾਲੀ ਵਹੁਟੀ ਬਣਦੀ ਹੈ। ਉਸ ਦਾ ਕੋਈ ਸਰੂਪ ਨਹੀਂ, ਨਾਂ ਹੀ ਕੋਈ ਨੁਹਾਰ। ਸੁਆਮੀ ਅਖੀਰ ਦੇ ਵੇਲੇ ਭਜਿਆ ਨਹੀਂ ਜਾ ਸਕਦਾ। ਮੇਰੇ ਵਿੱਚ ਕੋਈ ਸੋਚ ਸਮਝ, ਅਕਲ ਅਤੇ ਹੁਸ਼ਿਆਰੀ ਨਹੀਂ, ਮਿਹਰ ਧਾਰ ਕੇ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ, ਹੇ ਸੁਆਮੀ! ਭਾਵੇਂ ਬਹੁਤੀ ਅਕਲਮੰਦ ਭੀ ਕਿਉਂ ਨਾਂ ਹੋਵੇ, ਉਹ ਪਤਨੀ ਆਪਣੇ ਪਤੀ ਨੂੰ ਨਹੀਂ ਭਾਉਂਦੀ, ਜੋ ਧਨ-ਦੌਲਤ ਨੂੰ ਚਿਮੜੀ ਹੋਈ ਹੈ ਅਤੇ ਜਿਸ ਨੂੰ ਸੰਦੇਹ ਨੇ ਕੁਰਾਹੇ ਪਾਇਆ ਹੋਇਆ ਹੈ। ਜੇਕਰ ਉਹ ਆਪਣੀ ਹੰਗਤਾਂ ਨੂੰ ਮੇਟ ਦੇਵੇ, ਤਦ ਉਹ ਆਪਣੇ ਭਰਤੇ ਵਿੱਚ ਲੀਨ ਹੋ ਜਾਂਦੀ ਹੈ, ਅਤੇ ਕੇਵਲ ਤਦ ਹੀ ਪਤਨੀ ਆਪਣੇ ਪਤੀ ਦੇ ਨੌ ਖਜਾਨਿਆਂ ਨੂੰ ਪਾ ਸਕਦੀ ਹੈ। ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੁੜ ਕੇ ਮੈਂ ਬਹੁਤ ਤਕਲੀਫ ਉਠਾਈ ਹੈ। ਹੁਣ ਤੂੰ ਮੇਰਾ ਹੱਥ ਪਕੜ, ਹੇ ਮੇਰੇ ਪਾਤਿਸ਼ਾਹ ਦਿਲਬਰ ਸੁਆਮੀ! ਗੁਰੂ ਜੀ ਫਰਮਾਉਂਦੇ ਹਨ, ਕੰਤ ਹੁਣ ਹੈ ਅਤੇ ਅੱਗੇ ਭੀ ਹੋਵੇਗਾ। ਜਿਸ ਕਿਸੇ ਨੂੰ ਪ੍ਰੀਤਮ ਪਿਆਰ ਕਰਦਾ ਹੈ, ਕੇਵਲ ਉਸੇ ਨੂੰ ਹੀ ਉਹ ਮਾਣਦਾ ਹੈ।