Punjabi Version

  |   Golden Temple Hukamnama

Ang: 634

ਸੋਰਠਿ ਨੌਵੀਂ ਪਾਤਿਸ਼ਾਹੀ। ਹੇ ਪਿਆਰ ਮਿੱਤ੍ਰਾ! ਆਪਣੇ ਚਿੱਤ ਅੰਦਰ ਇਹ ਸਮਝ ਲੈ, ਕਿ ਜਹਾਨ ਆਪਣੀ ਖੁਸ਼ੀ ਅੰਦਰ ਫਾਬਾ ਹੋਇਆ ਹੈ ਅਤੇ ਕੋਈ ਜਣਾ ਭੀ ਕਿਸੇ ਹੋਰਸ ਦਾ ਮਿੱਤ੍ਰ ਨਹੀਂ। ਚੜ੍ਹਦੀਆਂ ਕਲਾਂ ਅੰਦਰ ਘਣੇਰੇ ਪੁਰਸ਼ ਆਉਂਦੇ ਹਨ ਅਤੇ ਚਾਰੇ ਪਾਸਿਆਂ ਤੋਂ ਤੈਨੂੰ ਘੇਰ ਕੇ ਇਕੱਠੇ ਹੋ ਬਹਿ ਜਾਂਦੇ ਹਨ। ਜਦ ਤੈਨੂੰ ਮੁਸੀਬਤ ਪੈਂ ਜਾਂਦੀ ਹੈ, ਸਾਰੇ ਤੇਰਾ ਸਾਥ ਤਿਆਗ ਜਾਂਦੇ ਹਨ, ਤੇ ਕੋਈ ਭੀ ਤੇਰੇ ਨੇੜੇ ਨਹੀਂ ਆਉਂਦਾ। ਗ੍ਰਿਹ ਦੀ ਪਤਨੀ ਜਿਸ ਨਾਲ ਤੂੰ ਘਣਾ ਪਿਆਰ ਕਰਦਾ ਹੈ ਤੇ ਜੋ ਹਮੇਸ਼ਾਂ ਤੇਰੇ ਨਾਲ ਜੁੜੀ ਰਹਿੰਦੀ ਹੈ, ਜਦ ਰਾਜਹੰਸ-ਆਤਮਾ ਇਸ ਦੇਹ ਨੂੰ ਛੱਡ ਜਾਂਦੀ ਹੈ ਤਾਂ ਉਹ ਭੀ "ਭੂਤ! ਭੂਤ!" ਆਖਦੀ ਹੋਈ ਦੌੜ ਜਾਂਦੀ ਹੈ। ਇਹ ਹੈ ਤਰੀਕਾ ਉਨ੍ਹਾਂ ਦੇ ਵਰਤ-ਵਰਤਾਵੇ ਦਾ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ। ਅਖੀਰ ਦੇ ਵੇਲੇ, ਹੇ ਨਾਨਕ! ਮਹਾਰਾਜ ਸੁਆਮੀ ਦੇ ਬਗੈਰ, ਕੋਈ ਭੀ ਕੰਮ ਨਹੀਂ ਆਉਂਦਾ। ਅਸ਼ਟਪਦੀਆਂ ਚੋਤੁਕੇ। ਸੋਰਠਿ ਪਹਿਲੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮੈਂ ਦਵੈਤ-ਭਾਵ ਬਾਰੇ ਨਹੀਂ ਪੜ੍ਹਦਾ ਅਤੇ ਆਪਣੇ ਰੱਬ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜੱਪਦਾ ਅਤੇ ਮਕਵਰਿਆਂ ਦਾ ਸ਼ਮਸ਼ਾਨ-ਭੂਮੀਆਂ ਵਿੱਚ ਨਹੀਂ ਜਾਂਦਾ। ਖਾਹਿਸ਼ ਅੰਦਰ ਖੱਚਤ ਹੋ ਮੈਂ ਪਰਾਏ ਗ੍ਰਿਹ ਵਿੱਚ ਨਹੀਂ ਜਾਂਦਾ। ਨਾਮ ਨੇ ਮੇਰੀ ਖਾਹਿਸ਼ ਬੁਝਾ ਦਿੱਤੀ ਹੈ। ਮੇਰੇ ਹਿਰਦ ਅੰਦਰ ਹੀ ਗੁਰਾਂ ਨੇ ਮੈਨੂੰ ਸਾਹਿਬ ਦਾ ਮੰਦਰ ਵਿਖਾਲ ਦਿੱਤਾ ਹੈ ਅਤੇ ਮੇਰੀ ਆਤਮਾ ਅਡੋਲਤਾ ਨਾਲ ਰੰਗੀ ਗਈ ਹੈ, ਹੇ ਵੀਰ! ਤੂੰ ਆਪ ਸਿਆਣਾ ਹੈ ਅਤੇ ਆਪ ਹੀ ਸਰਵੱਗ ਕੇਵਲ ਤੂੰ ਹੀ ਹੇ ਪ੍ਰਭੂ! ਸਿਆਣਪ ਪ੍ਰਦਾਨ ਕਰਦਾ ਹੈ। ਮੇਰੀ ਨਿਰਲੇਪ ਆਤਮਾ ਉਪਰਾਮਤਾ ਨਾਲ ਰੰਗੀ ਗਈ ਹੈ ਤੇ ਨਾਮ ਨੇ ਮੇਰਾ ਹਿਰਦਾ ਵਿੰਨ੍ਹ ਸੁੱਟਿਆ ਹੈ, ਹੇ ਮੇਰੀ ਮਾਤਾ! ਜੋ ਕੋਈ ਸੱਚੇ ਸਾਹਿਬ ਨਾਲ ਪਿਆਰ ਪਾਉਂਦਾ ਹੈ ਅਤੇ ਇਕਰਸ ਗੁਰਬਾਣੀ ਦਾ ਉਚਾਰਨ ਕਰਦਾ ਹੈ, ਉਹ ਆਪਣੇ ਰਿਦੇ ਅੰਦਰ ਉਸ ਦੇ ਪ੍ਰਕਾਸ਼ ਨੂੰ ਵੇਲ ਲੈਂਦਾ ਹੈ। ਠਹਿਰਾਉ। ਅਣਗਿਣਤ ਜਗਤ-ਤਿਆਗੀ ਉਪਰਾਮਤਾ ਦੀਆਂ ਗੱਲਾਂ ਕਰਦੇ ਹਨ। ਪ੍ਰੰਤੂ ਕੇਵਲ ਓਹੀ ਸੱਚਾ ਤਿਆਗੀ ਹੈ, ਜੋ ਮਾਲਕ ਨੂੰ ਚੰਗਾ ਲੱਗਦਾ ਹੈ। ਉਹ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾਉਂਦਾ ਹੈ, ਹਮੇਸ਼ਾਂ ਸੁਆਮੀ ਦੇ ਡਰ ਅੰਦਰ ਲੀਨ ਰਹਿੰਦਾ ਹੈ ਅਤੇ ਗੁਰਾਂ ਦੀ ਟਹਿਲ ਕਰਦਾ ਹੈ। ਇਕ ਸਾਈਂ ਨੂੰ ਹੀ ਉਹ ਯਾਦ ਕਰਦਾ ਹੈ, ਉਸ ਦਾ ਮਨ ਡਿੱਕ-ਡੋਲੇ ਨਹੀਂ ਖਾਂਦਾ ਤੇ ਉਹ ਮਨ ਦੀਆਂ ਆਵਾਰਾਗਰਦੀਆਂ ਨੂੰ ਹੋੜਦਾ ਤੇ ਰੋਕਦਾ ਹੈ। ਉਹ ਈਸ਼ਵਰੀ ਅਨੰਦ ਨਾਲ ਮਤਵਾਲਾ ਤੇ ਪ੍ਰਭੂ ਦੀ ਪ੍ਰੀਤ ਨਾਲ ਸਦੀਵ ਹੀ ਰੰਗਿਆ ਰਹਿੰਦਾ ਅਤੇ ਸਤਿਪੁਰਖ ਦਾ ਜੱਸ ਗਾਇਨ ਕਰਦਾ ਹੈ। ਜੇਕਰ ਬੰਦੇ ਦਾ ਹਵਾ-ਵਰਗਾ ਮਨ ਇਕ ਮੁਹਤ ਭਰ ਲਈ ਭੀ ਆਰਾਮ ਅੰਦਰ ਟਿਕ ਜਾਵੇ ਤਾਂ ਉਹ ਨਾਮ ਦੀ ਖੁਸ਼ੀ ਅੰਦਰ ਵੱਸੇਗਾ, ਹੇ ਵੀਰ! ਉਸ ਦੀ ਜੀਭ੍ਹ, ਅੱਖਾਂ ਅਤੇ ਕੰਨ ਸੱਚ ਨਾਲ ਰੰਗੇ ਜਾਂਦੇ ਹਨ। ਉਸ ਦੀ ਤ੍ਰਿਸ਼ਨਾ ਬੁਝ ਗਈ ਹੈ। ਤੂੰ ਹੀ, ਹੇ ਸੁਆਮੀ! ਇਸ ਨੂੰ ਬੁਝਾਇਆ ਹੈ। ਉਮੈਦ ਅੰਦਰ ਸੰਸਾਰ-ਤਿਆਗੀ ਇੱਛਾ-ਰਹਿਤ ਰਹਿੰਦਾ ਹੈ ਤੇ ਆਪਣੇ ਧਾਮ ਵਿੱਚ ਹੀ ਉਹ ਅਫੁਰ ਸਮਾਧੀ ਲਾਉਂਦਾ ਹੈ। ਸੰਤੁਸ਼ਟ ਪੁਰਸ਼ ਨਾਮ ਦੀ ਖੈਰ ਨਾਲ ਧ੍ਰਾਪਿਆ ਰਹਿੰਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਸੁਧਾਰਸ ਨੂੰ ਪਾਨ ਕਰਦਾ ਹੈ। ਦੁਚਿਤੇ-ਪਨ ਅੰਦਰ ਅਤੇ ਜਦ ਤਾਂਈਂ ਦਵੈਤ-ਭਾਵ ਇਕ ਭੋਰਾ ਭਰ ਭੀ ਹੈ, ਕੋਈ ਸੰਸਾਰ ਤਿਆਗੀ ਨਹੀਂ ਹੋ ਸਕਦਾ। ਸਾਰਾ ਸੰਸਾਰ ਤੈਂਡਾ ਹੈ, ਹੇ ਪ੍ਰਭੂ! ਕੇਵਲ ਤੂੰ ਹੀ ਦਾਤਾਰ ਹੈ। ਕੋਈ ਹੋਰ ਦੂਸਰਾ ਹੈ ਹੀ ਨਹੀਂ, ਹੇ ਭਰਾਵਾਂ! ਮਨਮੁੱਖ ਪੁਰਸ਼ ਹਮੇਸ਼ਾਂ ਮੁਸੀਬਤ ਵਿੱਚ ਵਸਦਾ ਹੈ। ਗੁਰੂ-ਅਨੁਸਾਰੀ ਨੂੰ ਸੁਆਮੀ ਬਜ਼ੁਰਗੀ ਬਖਸ਼ਦਾ ਹੈ। ਬੇਅੰਤ, ਬੇਹੱਦ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਸੁਆਮੀ। ਆਖਣ ਦੁਆਰਾ ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ। ਅਫੁਰ ਤਾੜੀ ਧਾਰਨ ਕਰਨ ਵਾਲਾ, ਪਰਮ ਸ੍ਰੇਸ਼ਟ ਵਸਤੂ ਅਤੇ ਤਿੰਨਾਂ ਜਹਾਨਾਂ ਦਾ ਸੁਆਮੀ ਤੇਰੇ ਨਾਮ ਹਨ, ਹੇ ਮਾਲਕ! ਇਸ ਜਹਾਨ ਵਿੱਚ ਪੈਦਾ ਹੋਏ ਹੋਏ ਜੀਵਾਂ ਦੇ ਮੱਥਿਆਂ ਉਤੇ ਉਨ੍ਹਾਂ ਦੀ ਪ੍ਰਾਲਭਧ ਲਿਖੀ ਹੋਈ ਹੈ ਅਤੇ ਹਰ ਜਣਾ ਉਹ ਕੁੱਛ ਸਹਾਰਦਾ ਹੈ ਜੋ ਉਸ ਲਈ ਲਿਖਿਆ ਹੋਇਆ ਹੈ। ਸੁਆਮੀ ਆਪੇ ਇਨਸਾਨ ਕੋਲੋਂ ਮੰਦੇ-ਅਮਲ ਅਤੇ ਚੰਗੇ ਅਮਲ ਕਰਵਾਉਂਦਾ ਹੈ ਅਤੇ ਆਪ ਹੀ ਉਸ ਨੂੰ ਆਪਣੀ ਉਪਾਸ਼ਨਾ ਅੰਦਰ ਪੱਕਾ ਕਰਦਾ ਹੈ। ਸਾਈਂ ਦੇ ਡਰ ਅੰਦਰ ਵੱਸਣ ਨਾਲ ਮਨੁੱਖ ਦੇ ਮਨ ਅਤੇ ਮੂੰਹ ਦੀ ਮੈਲ ਧੋਤੀ ਜਾਂਦੀ ਹੈ ਅਤੇ ਪਹੁੰਚ ਤੋਂ ਪਰੇ ਪ੍ਰਭੂ ਖੁਦ ਉਸ ਨੂੰ ਬ੍ਰਹਿਮ ਵੀਚਾਰ ਪ੍ਰਦਾਨ ਕਰਦਾ ਹੈ।

Ang: 635

ਗੁੰਗੇ ਬੰਦੇ ਦੇ ਮਿਠਾਈ ਖਾਣ ਦੀ ਤਰ੍ਹਾਂ, ਕੇਵਲ ਓਹੀ ਇਸ ਦੇ ਸੁਆਦ ਨੂੰ ਜਾਣਦੇ ਹਨ, ਜੋ ਇਸ ਨੂੰ ਚੱਖਦੇ ਹਨ। ਨਾਂ-ਬਿਆਨ ਹੋ ਸੱਕਣ ਵਾਲੇ ਨੂੰ ਮੈਂ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ, ਹੇ ਵੀਰ! ਸਦੀਵ ਹੀ ਮੈਂ ਉਹਦੇ ਭਾਣੇ ਅਨੁਸਾਰ ਟੁਰਦਾ ਹਾਂ। ਜੇਕਰ ਸੁਆਮੀ ਦਾਤਾਰ ਗੁਰਾਂ ਨਾਲ ਮਿਲਾ ਦੇਵੇ, ਤਦ ਹੀ ਸੋਚ ਸਮਝ ਉਤਪੰਨ ਹੁੰਦੀ ਹੈ। ਗੁਰੂ-ਵਿਹੂਣ ਨੂੰ ਕੋਈ ਸੂਝ ਬੂਝ ਨਹੀਂ ਹੁੰਦੀ। ਜਿਸ ਤਰ੍ਹਾਂ ਸਾਨੂੰ ਸਾਹਿਬ ਚਲਾਉਂਦਾ ਹੈ, ਉਸੇ ਤਰ੍ਹਾਂ ਹੀ ਅਸੀਂ ਚਲਦੇ ਹਾਂ। ਮਨੁੱਖ ਹੋਰ ਕਿਹੜੀ ਚਾਲਾਕੀ ਕਰ ਸਕਦਾ ਹੈ, ਹੇ ਭਰਾਵਾ? ਕਈ ਸੰਦੇਹ ਵਿੱਚ ਬਹਿਕਾਏ ਹੋਏ ਤੇ ਕਈ ਤੇਰੀ ਬੰਦਗੀ ਨਾਲ ਰੰਗੇ ਹੋਏ। ਤੈਂਡੀ ਲੀਲਾ ਸੋਚ ਵੀਚਾਰ ਤੋਂ ਬਾਹਰ ਹੈ। ਜਿਸ ਤਰ੍ਹਾਂ ਤੂੰ ਉਨ੍ਹਾਂ ਨੂੰ ਜੋੜਦਾ ਹੈ, ਹੇ ਸਾਂਈਂ, ਉਹੋ ਜੇਹਾ ਹੀ ਫਲ ਉਹ ਪ੍ਰਾਪਤ ਕਰਦੇ ਹਨ। ਕੇਵਲ ਤੂੰ ਹੀ ਫੁਰਮਾਨ-ਜਾਰੀ ਕਰਨ ਵਾਲਾ ਹੈ। ਜੇਕਰ ਮੇਰਾ ਕੁਝ ਆਪਣਾ ਨਿੱਜ ਦਾ ਹੋਵੇ, ਤਾਂ ਮੈਂ ਤੇਰੀ ਟਹਿਲ ਕਮਾਵਾਂ। ਮੇਰੀ ਆਤਮਾ ਤੇ ਦੇਹ ਤੇਰੇ ਹੀ ਹਨ, ਹੇ ਸਾਹਿਬ! ਵਾਹਿਗੁਰੂ ਉਸ ਉਤੇ ਰਹਿਮਤ ਧਾਰਦਾ ਹੈ, ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਤੇ ਸੁਧਾਸਰੂਪ-ਨਾਮ ਉਸ ਦਾ ਆਸਰਾ ਥੀ ਵੰਞਦਾ ਹੈ। ਉਹ ਬੈਕੁੰਠੀ ਵਿੱਚ ਵਸਦਾ ਹੈ ਤੇ ਨੇਕੀਆਂ ਉਸ ਵਿੱਚ ਪ੍ਰਗਟ ਹੋ ਜਾਂਦੀਆਂ ਹਨ ਅਤੇ ਨੇਕੀਆਂ ਵਿੱਚ ਹੀ ਬ੍ਰਹਿਮਬੋਧ ਤੇ ਸਿਮਰਨ ਨਿਵਾਸ ਰੱਖਦੇ ਹਨ। ਨਾਮ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ, ਉਹ ਇਸ ਨੂੰ ਉਚਾਰਦਾ ਤੇ ਹੋਰਨਾਂ ਪਾਸੋਂ ਉਚਾਰਣ ਕਰਵਾਉਂਦਾ ਹੈ, ਉਹ ਨਿਰੋਲ ਸੱਚ ਹੀ ਬੋਲਦਾ ਹੈ। ਡੂੰਘਾ ਤੇ ਅਥਾਹ ਨਾਮ ਉਸ ਦਾ ਗੁਰੂ ਅਤੇ ਰੂਹਾਨੀ ਰਹਿਬਰ ਹੈ। ਨਾਮ ਦੇ ਬਗੈਰ ਦੁਨੀਆਂ ਸ਼ੁਦਾਈ ਹੋਈ ਹੋਈ ਹੈ। ਜਿਸ ਦੀ ਜਿੰਦੜੀ ਸੱਚੇ ਨਾਮ ਨਾਲ ਪ੍ਰਸੰਨ ਹੋਈ ਹੈ, ਹੇ ਨਾਨਕ, ਉਹ ਪੂਰਨ ਬੈਰਾਗੀ ਹੈ ਤੇ ਸੁਭਾਵਕ ਹੀ ਭਾਰੇ ਭਾਗਾਂ ਵਾਲਾ ਹੈ। ਸੋਰਿਠ ਪਹਿਲੀ ਪਾਤਿਸ਼ਾਹੀ। ਤਿਤੁਕੀ। ਉਮੈਦ ਅਤੇ ਇੱਛਿਆ ਫਾਹੇ ਹਨ, ਹੇ ਵੀਰ! ਅਤੇ ਕਰਮ ਕਾਂਡ ਅਤੇ (ਰਹੱਸ-ਹੀਨ) ਮਜ਼ਹਬੀ ਸੰਸਕਾਰ ਫਾਹੇ ਪਾਉਨਹਾਰ। ਮਾੜੇ ਕਰਮਾਂ ਅਤੇ ਚੰਗੇ ਅਮਲਾਂ ਦੇ ਕਾਰਣ ਪ੍ਰਾਣੀ ਸੰਸਾਰ ਅੰਦਰ ਜਨਮ ਧਾਰਦਾ ਹੈ। ਨਾਮ ਨੂੰ ਭੁਲਾ ਕੇ ਉਹ ਤਬਾਹ ਹੋ ਜਾਂਦਾ ਹੈ, ਹੇ ਵੀਰ! ਇਹ ਮਾਲ-ਦੌਲਤ ਜਗਤ ਨੂੰ ਠੱਗਣਹਾਰ ਹੈ, ਹੇ ਵੀਰ! ਇਸ ਦੇ ਮਗਰ ਲੱਗ ਦੇ ਕੀਤੇ ਹੋਏ ਸਾਰੇ ਕੰਮ ਪਾਪਾਂ ਪੂਰਤ ਹਨ। ਮੇਰੀ ਗੱਲ ਸ੍ਰਵਣ ਕਰ, ਹੇ ਕਰਮ ਕਾਂਡੀ ਬ੍ਰਹਮਣ। ਜਿਸ ਧਾਰਮਕ ਸੰਸਕਾਰ ਨਾਲ ਖੁਸ਼ੀ ਉਤਪੰਨ ਹੁੰਦੀ ਹੈ, ਹੇ ਵੀਰ! ਉਹ ਸਿਮਰਨ ਹੈ ਆਤਮਾ ਦੇ ਨਿਚੋੜ ਦਾ (ਪ੍ਰਭੂ ਦੇ ਨਾਮ ਦਾ)। ਠਹਿਰਾਉ। ਤੂੰ ਖਲੋ ਕੇ ਸ਼ਾਸਤਰ੍ਰਾਂ ਤੇ ਵੇਦਾਂ ਦਾ ਪਾਠ ਕਰਦਾ ਹੈ, ਪ੍ਰੰਤੂ ਆਪ ਦੁਨੀਆਂਦਾਰਾਂ ਵਾਲੇ ਕੰਮ ਕਰਦਾ ਹੈ। ਹੋ ਭਰਾਵਾ! ਤੇਰੇ ਅੰਦਰ ਪਾਪਾਂ ਦੀ ਮੈਲ ਹੈ। ਇਹ ਮੈਲ ਦੰਭ ਦੇ ਰਾਹੀਂ ਧੋਤੀ ਨਹੀਂ ਜਾ ਸਕਦੀ, ਹੇ ਵੀਰ! ਏਸੇ ਤਰ੍ਹਾਂ ਹੀ ਮਕੜੀ ਭੀ ਸਿਰ ਪਰਨੇ ਉਲਟੀ ਹੋ ਤਬਾਹ ਹੋ ਜਾਂਦੀ ਹੈ, ਹੇ ਵੀਰ! ਮੰਦੀਆਂ ਰੁਚੀਆਂ ਦੁਆਰਾ, ਬਹੁਤੇ ਬਰਬਾਦ ਹੋ ਗਏ ਹਨ, ਹੇ ਵੀਰ! ਤੇ ਹੋਰਸ ਦੀ ਪ੍ਰੀਤ ਦੁਆਰਾ ਉਹ ਕੁਰਾਹੇ ਪੈ ਗਏ ਹਨ। ਸੱਚੇ ਗੁਰਾਂ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ, ਹੇ ਭਰਾਵਾ ਅਤੇ ਨਾਮ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦ। ਜੇਕਰ ਬੰਦਾ ਸੱਚੇ ਗੁਰਾਂ ਦੀ ਘਾਲ ਸੇਵਾ ਕਮਾਵੇ, ਤਦ ਉਹ ਆਰਾਮ ਪਾ ਲੈਂਦਾ ਹੈ ਤੇ ਉਸ ਦੇ ਆਉਣੇ ਤੇ ਜਾਣ ਮੁੱਕ ਜਾਂਦੇ ਹਨ, ਹੇ ਵੀਰ! ਸੱਚੀ ਠੰਢੀ ਚੈਨ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ, ਹੇ ਭਰਾਵਾ! ਪਵਿੱਤਰ ਆਤਮਾ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੀ ਹੈ। ਜੋ ਗੁਰਾਂ ਦੀ ਸੇਵਾ ਕਰਦਾ ਹੈ, ਉਹ (ਸਹੀ) ਰਸਤੇ ਨੂੰ ਜਾਣ ਲੈਂਦਾ ਹੈ। ਹੇ ਵੀਰ! ਗੁਰਾਂ ਦੇ ਬਾਝੋਂ ਰਸਤਾ ਨਹੀਂ ਲੱਭਦਾ। ਜਿਸ ਦੇ ਮਨ ਵਿੱਚ ਲਾਲਚ ਹੈ, ਉਹ ਕਿਹੜੇ ਸ਼ੁਭ ਕੰਮ ਕਰ ਸਕਦਾ ਹੈ? ਝੂਠ ਬੋਲ ਕੇ ਉਹ ਜ਼ਹਿਰ ਖਾਂਦਾ ਹੈ, ਹੇ ਵੀਰ! ਹੇ ਪੰਡਤ ਜੇਕਰ ਤੂੰ ਦਹੀ ਨੂੰ ਰਿੜਕੇ, ਤਾਂ ਇਸ ਵਿਚੋਂ ਮੱਖਣ ਨਿਕਲ ਆਉਂਦਾ ਹੈ। ਪਾਣੀ ਰਿੜਕਣ ਦੁਆਰਾ ਤੂੰ ਕੇਵਲ ਪਾਣੀ ਹੀ ਵੇਖਨੂੰਗਾ, ਹੇ ਵੀਰ! ਇਹ ਸੰਸਾਰ ਪਾਣੀ ਦੀ ਤਰ੍ਹਾਂ ਦੀ ਵਸਤੂ ਹੈ। ਗੁਰਾਂ ਦੇ ਬਾਝੋਂ ਪ੍ਰਾਣੀ ਵਹਿਮ ਨਾਲ ਤਬਾਹ ਹੋ ਜਾਂਦਾ ਹੈ, ਹੇ ਵੀਰ! ਅਦ੍ਰਿਸ਼ਟ ਸਾਈਂ ਹਰ ਦਿਲ ਅੰਦਰ ਵਸਦਾ ਹੈ। ਇਹ ਸੰਸਾਰ ਸੂਤ੍ਰ ਦੀ ਡੋਰ ਦੀ ਮਾਨੰਦ ਹੈ, ਜਿਸ ਨੂੰ ਮਾਇਆ ਨੇ ਦਸਾ ਹੀ ਪਾਸਿਆਂ ਤੋਂ ਬੰਨਿ੍ਹਆ ਹੋਇਆ ਹੈ, ਹੇ ਵੀਰ! ਗੁਰਾਂ ਦੇ ਬਗੈਰ ਗੰਢ ਖੁੱਲ੍ਹਦੀ ਨਹੀਂ, ਹੇ ਵੀਰ! ਲੋਕੀਂ ਕਰਮ ਕਾਂਡ ਕਰਦੇ ਕਰਦੇ ਹਾਰ ਟੁੱਟ ਗਏ ਹਨ। ਇਸ ਸੰਸਾਰ ਨੂੰ ਸੰਸੇ ਨੇ ਕੁਰਾਹੇ ਪਾਇਆ ਹੋਇਆ ਹੈ, ਹੇ ਭਰਾਵਾ! ਇਸ ਬਾਰੇ ਇਨਸਾਨ ਕੁਝ ਭੀ ਆਖ ਨਹੀਂ ਸਕਦਾ। ਗੁਰਾਂ ਦੇ ਨਾਲ ਮਿਲਣ ਦੁਆਰਾ, ਹੇ ਵੀਰ! ਪ੍ਰਭੂ ਦਾ ਡਰ ਹਿਰਦੇ ਵਿੱਚ ਵਸ ਜਾਂਦਾ ਹੈ। ਪ੍ਰਭੂ ਦੇ ਡਰ ਅੰਦਰ ਮਰ ਵੰਝਣਾ ਸੱਚੀ ਪ੍ਰਾਲਭਧ ਹੈ। ਵਾਹਿਗੁਰੂ ਦੇ ਦਰਬਾਰ ਅੰਦਰ ਇਸ਼ਨਾਨ, ਦਾਨ ਪੁੰਨ ਤੇ ਹੋਰ ਨੇਕ ਕੰਮਾਂ ਨਾਲੋਂ ਨਾਮ ਵਧੇਰੇ ਵਧੀਆ ਹੈ, ਹੇ ਵੀਰ!