Punjabi Version

  |   Golden Temple Hukamnama

Ang: 561

ਪੂਰਨ ਗੁਰਦੇਵ ਜੀ ਮੈਨੂੰ ਆਪਣੇ ਪਿਆਰੇ ਨਾਲ ਮਿਲਾਉਂਦੇ ਹਨ। ਮੈਂ ਆਪਣੇ ਗੁਰਾਂ ਉਤੋਂ ਕੁਰਬਾਨ, ਕੁਰਬਾਨ ਜਾਂਦਾ ਹਾਂ। ਠਹਿਰਾਓ! ਮੇਰੀ ਦੇਹ ਅਪਰਾਧਾ ਨਾਲ ਪਰੀਪੂਰਨ ਹੈ। ਤਦ, ਮੈਂ ਆਪਣੇ ਪੁਰਨ ਸੁਆਮੀ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ? ਜਿਨ੍ਹਾਂ ਨੇਕੀ ਨਿਪੁੰਨ ਦੁਆਰਾ ਮੈਂਡਾ ਪਿਆਰਾ ਪ੍ਰਾਪਤ ਕੀਤਾ ਜਾਂਦਾ ਹੈ, ਮੇਰੇ ਵਿੱਚ ਉਹ ਨੇਕੀਆਂ ਨਹੀਂ, ਇਸ ਲਈ ਮੈਂ ਆਪਣੇ ਦਿਲਬਰ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ? ਹੇ ਮੇਰੀ ਮਾਤਾ! ਮੈਂ ਤਰ੍ਹਾਂ ਤਰ੍ਹਾਂ ਦੇ ਬਹੁਤ ਉਪਰਾਲੇ ਕਰਦਾ ਕਰਦਾ ਹਾਰ ਹੁੱਟ ਗਿਆ ਹਾਂ। ਹੇ ਮੇਰੇ ਸੁਆਮੀ! ਤੂੰ ਨਾਨਕ ਮਸਕੀਨ ਦੀ ਰੱਖਿਆ ਕਰ। ਵਡਹੰਸ ਚੋਥੀ ਪਾਤਸ਼ਾਹੀ। ਸੁਹਣਾ ਹੈ ਮੇਰਾ ਸੁਆਮੀ ਵਾਹਿਗੁਰੂ। ਮੈਂ ਉਸ ਦੀ ਕਦਰ ਨੂੰ ਨਹੀਂ ਪਛਾਣਦੀ। ਸੁਆਮੀ ਮਾਲਕ ਨੂੰ ਤਿਆਗ ਕੇ ਮੈਂ ਦੁਨੀਆਂ ਉੱਤੇ ਲੁਭਾਇਮਾਨ ਹੋ ਰਹੀ ਹਾਂ। ਮੈਂ ਨਾਦਾਨ ਆਪਣੇ ਪਤੀ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ? ਜੋ ਆਪਣੇ ਪ੍ਰੀਤਮ ਨੂੰ ਚੰਗੀ ਲਗਦੀ ਹੈ, ਉਹੀ ਸੁਭਾਗ ਪਤਨੀ ਹੈ। ਕੇਵਲ ਉਹੀ ਅਕਲਮੰਦ ਪਤਨੀ ਆਪਣੇ ਪ੍ਰੀਤਮ ਨੂੰ ਮਿਲਦੀ ਹੈ ਠਹਿਰਾਉ। ਮੇਰੇ ਵਿੱਚ ਔਗਣ ਹਨ ਮੈਂ ਆਪਣੇ ਕੰਤ ਨੂੰ ਕਿਸ ਤਰ੍ਹਾਂ ਪਾ ਸਕਦੀ ਹਾਂ? ਤੇਰੀਆਂ ਘਣੇਰੀਆਂ ਹੀ ਦਿਲਬਰਾਂ ਹਨ। ਮੈਂ ਤੇਰੇ ਚਿੱਤ ਚੇਤੇ ਭੀ ਨਹੀਂ। ਕੇਵਲ ਉਹੀ ਜੋ ਆਪਣੇ ਕੰਤ ਨੂੰ ਮਾਣਦੀ ਹੈ, ਚੰਗੀ ਸੁੱਚੀ ਪਤਨੀ ਹੈ। ਉਹ ਖੂਬੀਆਂ ਮੇਰੇ ਵਿੱਚ ਨਹੀਂ, (ਤਦ) ਮੈਂ ਛੁੱਟੜ ਇਸਤ੍ਰੀ ਕੀ ਕਰਾਂ? ਸੱਚੀ ਪੱਤਨੀ ਹਰ ਰੋਜ ਹੀ ਆਪਣੇ ਪਤੀ ਨੂੰ ਹਮੇਸ਼ਾਂ ਲਈ ਮਾਣਦੀ ਹੈ। ਕੀ ਮੇਰਾ ਸਾਂਈ, ਮੈਂ ਨਿਕਰਮਣ ਨੂੰ ਭੀ, ਕਦੇ ਆਪਣੀ ਛਾਤੀ ਨਾਲ ਲਾਊਗਾ? ਹੇ ਸੁਆਮੀ! ਤੂੰ ਖੂਬੀਆਂ ਸੰਯੁਕਤ ਹੈ ਅਤੇ ਮੈਂ ਖੂਬੀਆਂ-ਰਹਿਤ ਹਾਂ, ਹੇ ਸੁਆਮੀ, ਤੂੰ ਗੁਣਹੀਨ ਤੇ ਮਸਕੀਨ ਨਾਨਕ ਨੂੰ ਮਾਫ ਕਰ ਦੇ। ਵਡਹੰਸ ਚੌਥੀ ਪਾਤਸ਼ਾਹੀ। ਘਰ 2। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੇਰੇ ਚਿੱਤ ਅੰਦਰ ਭਾਰੀ ਖਾਹਿਸ਼ ਹੈ, ਹੇ ਪ੍ਰਭੂ! ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਕਰਾਂ? ਮੈਂ ਆਪਣੇ ਸੱਚੇ ਗੁਰਾਂ ਕੋਲ ਜਾ ਕੇ ਪਤਾ ਕਰਦਾ ਹਾਂ ਅਤੇ ਗੁਰਾਂ ਦੀ ਸਲਾਹ ਲੈ, ਆਪਣੀ ਮੂਰਖ ਜਿੰਦੜੀ ਨੂੰ ਸਿਖਮਤ ਦਿੰਦਾ ਹਾਂ। ਭੂੱਲੀ ਹੋਈ ਜਿੰਦੜੀ ਗੁਰਾਂ ਦੇ ਉਪਦੇਸ਼ ਰਾਹੀਂ ਸਮਝਦੀ ਹੈ ਤੇ ਇਸ ਤਰ੍ਹਾਂ ਹਮੇਸ਼ਾਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੀ ਹੈ। ਜਿਸ ਦੇ ਉੱਤੇ ਮੇਰੇ ਪ੍ਰੀਤਮ ਦੀ ਰਹਿਮਤ ਹੈ, ਹੇ ਨਾਨਕ! ਉਹ ਵਾਹਿਗੁਰੂ ਦੇ ਚਰਣਾ ਨਾਲ ਆਪਣੇ ਮਨ ਨੂੰ ਜੋੜਦਾ ਹੈ। ਆਪਣੇ ਕੰਤ ਦੀ ਖਾਤਰ ਮੈਂ ਹਰ ਕਿਸਮਾ ਦੇ ਪੁਸ਼ਾਕੇ ਪਾਉਂਦੀ ਹਾਂ ਤਾਂ ਜੋ ਮੈਂ ਆਪਣੇ ਸੱਚੇ ਸੁਆਮੀ ਵਾਹਿਗੁਰੂ ਨੂੰ ਚੰਗੀ ਲੱਗਣ ਲੱਗ ਜਾਵਾਂ। ਉਹ ਪ੍ਰੀਤਮ ਪਤੀ ਮੇਰੇ ਵਲ ਝਾਤੀ ਭੀ ਨਹੀਂ ਪਾਉਂਦਾ। ਮੇਰਾ ਹੌਸਲਾ ਕਿਸ ਤਰ੍ਹਾਂ ਬੱਝ ਸਕਦਾ ਹੈ? ਜੀਹਦੇ ਵਾਸਤੇ ਮੈਂ ਹਾਰਸ਼ਿੰਗਾਰ ਨਾਲ ਸਜੀ ਧਜੀ ਹੋਈ ਹਾਂ, ਉਹ ਮੈਡਾਂ ਕੰਤ ਹੋਰਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਨਾਨਕ, ਮੁਬਾਰਕ! ਮੁਬਾਰਕ! ਮੁਬਾਰਕ! ਹੈ ਉਹ ਸੱਚੀ ਪਤਨੀ, ਜੋ ਆਪਣੇ ਸ਼੍ਰੇਸ਼ਟ ਸੱਚੇ ਪਤੀ ਨੂੰ ਮਾਣਦੀ ਹੈ। ਮੈਂ ਜਾ ਕੇ ਭਾਗਾਂ ਵਾਲੀ ਸਤਿ-ਆਤਮਾ ਲਾੜੀ ਨੂੰ ਪੁੱਛਦੀ ਹਾਂ, ਤੂੰ ਕਿਸ ਤਰ੍ਹਾਂ ਮੇਰੇ ਸੁਅਮੀ, ਲਾੜੇ ਨੂੰ ਪ੍ਰਾਪਤ ਕੀਤਾ ਹੈ। ਉਹ ਆਖਦੀ ਹੈ, ਮੈਂ ਮੈਂ ਤੇ ਤੂੰ ਦੇ ਵਿਤਕਰੇ ਨੂੰ ਤਿਆਗ ਦਿੱਤਾ ਹੈ, ਇਸ ਲਈ ਮੇਰੇ ਸੱਚੇ ਕੰਤ ਨੇ ਮੇਰੇ ਉਤੇ ਰਹਿਮਤ ਕੀਤੀ ਹੈ। ਆਪਣਾ ਚਿੱਤ ਦੇਹ, ਜਿੰਦੜੀ ਅਤੇ ਸਾਰਾ ਕੁੱਝ ਸੁਆਮੀ ਵਾਹਿਗੁਰੂ ਦੇ ਅਰਪਨ ਕਰ ਦੇ। ਇਹ ਹੈ ਰਸਤਾ ਉਸ ਨੂੰ ਮਿਲਣ ਦਾ ਹੇ ਮੇਰੀ ਅੰਮਾ ਜਾਈਏ! ਨਾਨਕ, ਜੇਕਰ ਉਸ ਸੁਆਮੀ ਉਸ ਵਲ ਮਿਹਰ ਦੀ ਨਜ਼ਰ ਝਾਕੇ, ਤਦ ਬੰਦੇ ਦਾ ਨੂਰ ਰੱਬ ਦੇ ਨੂਰ ਨਾਲ ਅਭੇਦ ਹੋ ਜਾਂਦਾ ਹੈ। ਜਿਹੜਾ ਕੋਈ ਮੈਨੂੰ ਮੇਰੇ ਸੁਆਮੀ ਵਾਹਿਗੁਰੂ ਦਾ ਸੰਦੇਸ਼ਾ ਦਿੰਦਾ ਹੈ, ਉਸ ਨੂੰ ਮੈਂ ਆਪਣੀ ਜਿੰਦੜੀ ਤੇ ਦੇਹ ਅਰਪਨ ਕਰਦੀ ਹਾਂ। ਮੈਂ ਹਰ ਰੋਜ਼ ਉਸ ਨੂੰ ਪੱਖੀ ਝੱਲਦੀ ਹਾਂ, ਉਸ ਦੀ ਟਹਿਲ-ਸੇਵਾ ਕਰਦੀ ਹਾਂ ਅਤੇ ਉਸ ਲਈ ਜਲ ਢੋਦੀ ਹਾਂ। ਸਦਾ ਸਦਾ ਮੈਂ ਵਾਹਿਗੁਰੂ ਦੇ ਗੋਲੇ ਦੀ ਟਹਿਲ ਕਮਾਉਂਦੀ ਹਾਂ ਜੋ ਮੈਨੂੰ ਵਾਹਿਗੁਰੂ ਸੁਆਮੀ ਦੀ ਕਥਾ-ਵਾਰਤਾ ਸੁਣਾਉਂਦਾ ਹੈ।

Ang: 562

ਸ਼ਾਬਾਸ਼! ਸ਼ਾਬਾਸ਼ ਹੈ ਗੁਰਾਂ, ਵੱਡੇ ਪੁਰਨ ਸਤਿਗੁਰਾਂ ਨੂੰ ਜੋ ਨਾਨਕ ਦੇ ਦਿਲ ਦੀ ਚਾਹਨਾ ਨੂੰ ਪੂਰੀ ਕਰਦੇ ਹਨ। ਹੇ ਵਾਹਿਗੁਰੂ! ਮੈਨੂੰ ਮੇਰੇ ਮਿੱਤ੍ਰ ਗੁਰਾਂ ਨਾਲ ਮਿਲਾ ਦੇ ਜਿਨ੍ਹਾਂ ਨੂੰ ਮਿਲ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ। ਵੱਡੇ ਗੁਰਾਂ ਕੋਲੋ ਮੈਂ ਪ੍ਰਭੂ ਦੀ ਕਥਾ-ਵਾਰਤਾ ਪੁਛਦਾ ਹਾਂ ਅਤੇ ਉਨ੍ਹਾਂ ਨਾਲ ਮਿਲ ਕੇ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ। ਹਰ ਰੋਜ ਨਿਤਾਪ੍ਰਤੀ ਤੇ ਹਮੇਸ਼ਾਂ ਮੈਂ ਤੇਰਾ ਜੱਸ ਗਾਉਂਦਾ ਹਾਂ, ਹੇ ਸੁਆਮੀ! ਮੇਰੀ ਜਿੰਦੜੀ ਤੈਡਾ ਨਾਮ ਸੁਣ ਕੇ ਜੀਉਂਦੀ ਹੈ। ਹੇ ਨਾਨਕ! ਜਿਸ ਸਮੇਂ ਮੈਨੂੰ ਮੇਰਾ ਸਾਹਿਬ ਭੁਲ ਜਾਂਦਾ ਹੈ ਉਸ ਸਮੇਂ ਮੇਰੀ ਆਤਮਾ ਮਰ ਮੁੱਕ ਜਾਂਦੀ ਹੈ। ਹਰ ਕੋਈ ਵਾਹਿਗੁਰੂ ਨੂੰ ਦੇਖਣ ਦੀ ਤਾਘ ਰਖਦਾ ਹੈ, ਪਰੰਤੂ ਕੇਵਲ ਉਹੀ ਉਸਨੂੰ ਦੇਖਦਾ ਹੈ, ਜਿਸ ਨੂੰ ਉਹ ਆਪਣੇ ਦਰਸ਼ਨਾ ਦੀ ਬਖਸ਼ਸ਼ ਕਰਦਾ ਹੈ। ਜਿਸ ਉਤੇ ਮੇਰਾ ਪ੍ਰੀਤਮ ਮਿਹਰ ਧਾਰਦਾ ਹੈ, ਉਹ ਹਮੇਸ਼ਾਂ ਹੀ ਸੁਆਮੀ ਮਾਲਕ ਦਾ ਸਿਮਰਨ ਕਰਦਾ ਹੈ। ਜਿਸ ਨੂੰ ਮੇਰਾ ਪੂਰਨ ਸੱਚਾ ਗੁਰੂ ਮਿਲ ਪੈਦਾ ਹੈ, ਉਹ ਸਦੀਵ ਤੇ ਸਦੀਵ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਨਾਨਕ, ਰੱਬ ਦਾ ਗੋਲਾ ਅਤੇ ਰੱਬ ਇਕ ਮਿੱਕ ਹੋ ਜਾਂਦੇ ਹਨ। ਪ੍ਰਭੂ ਦਾ ਭਜਨ ਕਰਨ ਦੁਆਰਾ ਇਨਸਾਨ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ। ਵਡਹੰਸ ਪੰਜਵੀਂ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਅਤਿਅੰਤ ਉੱਚੀ ਹੈ ਉਸ ਦੀ ਦਰਗਾਹ। ਉਸ ਦਾ ਅਖੀਰ ਜਾ ਕੋਈ ਹੱਦ-ਬਨਾ ਨਹੀਂ। ਕ੍ਰੋੜਾ, ਕ੍ਰੋੜਾ, ਕ੍ਰੋੜਾਂ ਅਤੇ ਲੱਖਾ ਹੀ ਦੌੜ-ਭੱਜ (ਜਤਨ) ਕਰਦੇ ਹਨ, ਪਰ ਕੋਈ ਉਸ ਦੇ ਮੰਦਰ (ਟਿਕਾਣੇ) ਨੂੰ ਭੋਰਾ ਭਰ ਭੀ ਨਹੀਂ ਪਾ ਸਕਦਾ। ਉਹ ਕਿਹੜਾ ਮੁਬਾਰਕ ਸਮਾਂ ਹੈ, ਜਦ ਸੁਆਮੀ ਦਾ ਮਿਲਾਪ ਹੁੰਦਾ ਹੈ? ਠਹਿਰਾਉ। ਜਿਸ ਦਾ ਲੱਖਾਂ ਹੀ ਸੰਤ, ਭਜਨ ਕਰਦੇ ਹਨ। ਲੱਖਾਂ ਹੀ ਤੱਪੀ ਉਸ ਦੀ ਤਪੱਸਿਆ ਕਰਦੇ ਹਨ। ਲੱਖਾਂ ਹੀ ਯੋਗੀ ਯੋਗ ਕਮਾਉਂਦੇ ਹਨ। ਲੱਖਾਂ ਰੱਸੀਏ ਉਸ ਦੀਆਂ ਨਿਆਮਤਾ ਨੂੰ ਮਾਣਦੇ ਹਨ। ਉਹ ਹਰ ਦਿਲ ਅੰਦਰ ਵਸਦਾ ਹੈ, ਪ੍ਰੰਤੂ ਬਹੁਤ ਹੀ ਥੋੜੇ ਇਸ ਨੂੰ ਜਾਣਦੇ ਹਨ। ਕੀ ਕੋਈ ਐਸਾ ਮਿਤ੍ਰ ਹੈ, ਜਿਹੜਾ ਜੁਦਾਈ ਦੇ ਪੜਦੇ ਨੂੰ ਪਾੜ ਦੇਵੇ? ਜੇਕਰ ਸਾਹਿਬ ਮੇਰੇ ਤੇ ਦਇਆਵਾਨ ਹੋ ਜਾਵੇ, ਕੇਵਲ ਤਾਂ ਹੀ ਮੈਂ ਉਸ ਨੂੰ ਮਿਲਣ ਦਾ ਉਪਰਾਲਾ ਕਰ ਸਕਦਾ ਹਾਂ। ਉਸ ਉਤੋਂ ਮੈਂ ਆਪਣੀ ਜਿੰਦੜੀ ਘੋਲ ਘੁਮਾਉਂਦਾ ਹਾਂ। ਬਹੁਤੀਆਂ ਟੱਕਰਾਂ ਮਾਰ ਕੇ, ਮੈਂ ਸਾਧੂਆਂ ਕੋਲ ਆਇਆ ਹਾਂ, ਅਤੇ ਮੇਰੇ ਸਾਰੇ ਦੁੱਖੜੇ ਤੇ ਸੰਦੇਹ ਦੂਰ ਹੋ ਗਏ ਹਨ। ਸੁਧਾਰਸ ਪਾਨ ਕਰਨ ਲਈ ਸੁਆਮੀ ਨੇ ਮੈਨੂੰ ਆਪਣੀ ਹਜੂਰੀ ਵਿੱਚ ਸੱਦ ਘੱਲਿਆ ਹੈ। ਗੁਰੂ ਜੀ ਆਖਦੇ ਹਨ ਮੇਰਾ ਮਾਲਕ ਪਰਮ ਬੁਲੰਦ ਹੈ। ਵਡਹੰਸ ਪੰਜਵੀਂ ਪਾਤਿਸ਼ਾਹੀ। ਮੁਬਾਰਕ ਹੈ ਉਹ ਸਮਾਂ ਜਦ ਮੈਂ ਆਪਣੇ ਸਤਿਗੁਰਾਂ ਨੂੰ ਦੇਖਦਾ ਹਾਂ। ਮੈਂ ਸੱਚੇ ਗੁਰਾਂ ਦੇ ਚਰਣਾ ਤੋਂ ਕੁਰਬਾਨ ਜਾਂਦਾ ਹਾਂ। ਹੇ ਮੈਡੇ ਪਿਆਰੇ ਸਾਹਿਬ! ਤੂੰ ਮੈਨੂੰ ਜਿੰਦ-ਜਾਨ ਦੇਣ ਵਾਲਾ ਹੈ। ਮੇਰੀ ਜਿੰਦੜੀ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦੀ ਹੈ। ਠਹਿਰਾਉ। ਸੱਚੀ ਹੈ ਤੇਰੀ ਸਿੱਖਿਆ ਅਤੇ ਸੁਧਾ-ਸਰੂਪ ਹੈ ਤੇਰੀ ਗੁਰਬਾਣੀ। ਠੰਡ ਪਾਉਣ ਵਾਲਾ ਹੈ ਤੇਰਾ ਦੀਦਾਰ ਅਤੇ ਸਰਵੱਗ ਤੇਰੀ ਨਜ਼ਰ। ਸੱਚਾ ਹੈ ਤੇਰਾ ਫੁਰਮਾਨ ਅਤੇ ਤੂੰ ਸਾਹਿਬ ਦੇ ਸਦੀਵ ਰਾਜ-ਸਿੰਘਾਸਣ ਤੇ ਬੈਠਦਾ ਹੈਂ। ਮੈਡਾ ਅਮਰ ਸੁਆਮੀ ਆਉਂਦਾ ਤੇ ਜਾਂਦਾ ਨਹੀਂ। ਤੂੰ ਦਇਆਵਾਨ ਮਾਲਕ ਹੈਂ ਅਤੇ ਮੈਂ ਤੇਰਾ ਮਸਕੀਨ ਸੇਵਕ ਹਾਂ। ਨਾਨਕ, ਪ੍ਰਭੂ ਹਰ ਥਾਂ ਪਰੀਪੂਰਨ ਹੋ ਰਮ ਰਿਹਾ ਹੈ। ਵਡਹੰਸ ਪੰਜਵੀਂ ਪਾਤਿਸ਼ਾਹੀ। ਤੂੰ ਅਨੰਤ ਹੈ, ਬਹੁਤ ਹੀ ਥੋਡੇ ਤੈਨੂੰ ਜਾਣਦੇ ਹਨ। ਗੁਰਾਂ ਦੀ ਦਇਆ ਦੁਆਰਾ ਨਾਮ ਰਾਹੀਂ ਕੋਈ ਟਾਵਾ-ਟੱਲਾ ਹੀ ਸਾਹਿਬ ਨੂੰ ਸਿੰਞਾਣਦਾ ਹੈ। ਮੇਰੇ ਪ੍ਰੀਤਮ! ਤੇਰਾ ਨਫਰ ਇਕ ਬੇਨਤੀ ਕਰਦਾ ਹੈ।