Punjabi Version

  |   Golden Temple Hukamnama

Ang: 684

ਜਿਸ ਦੀ ਜਿੰਦੜੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਰੰਗੀ ਗਈ ਹੈ, ਅਫਸੋਸ ਦੀ ਅੱਗ ਉਸ ਪੁਰਸ਼ ਨੂੰ ਨਹੀਂ ਚਿਮੜਦੀ। ਸਤਿ ਸੰਗਤ ਨਾਲ ਜੁੜ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਉਸ ਦੀ ਪ੍ਰੀਤ ਨਾਲ ਰੰਗੀਜ ਕੇ, ਉਹ ਨਿੱਡਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ। ਜੋ ਹੋਰਨਾਂ ਦੀ ਦੌਲਤ ਨਹੀਂ ਲੈਂਦਾ, ਨਾਂ ਹੀ ਉਹ ਕੁਕਰਮ ਤੇ ਗੁਨਾਹ ਕਮਾਉਂਦਾ ਹੈ, ਜਿੰਦਗੀ ਦਾ ਵੈਰੀ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ। ਪ੍ਰਭੂ ਆਪੇ ਹੀ ਉਸ ਦੀ ਖਾਹਿਸ਼ਾਂ ਦੀ ਅੱਗ ਨੂੰ ਬੁਝਾਉਂਦਾ ਹੈ। ਸੁਆਮੀ ਦੀ ਸ਼ਰਣਾਗਤਿ ਸੰਭਾਲਣ ਨਾਲ, ਹੇ ਨਾਨਕ, ਪ੍ਰਾਣੀ ਬੰਦ-ਖਲਾਸ ਹੋ ਜਾਂਦਾ ਹੈ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਸੱਚ ਦਾ ਖਾਣਾ ਖਾਣ ਨਾਲ ਮੈਂ ਰੱਜ ਗਿਆ ਹਾਂ। ਆਪਣੀ ਜਿੰਦੜੀ, ਦੇਹ ਅਤੇ ਜੀਭ ਨਾਲ ਮੈਂ ਸਾਈਂ ਦਾ ਨਾਮ ਸਿਮਰਦਾ ਹਾਂ। ਜਿੰਦਗੀ, ਰੱਬੀ ਜਿੰਦਗੀ, ਸੱਚੀ ਜਿੰਦਗੀ ਸਤਿ ਸੰਗਤ ਅੰਦਰ ਹਰੀ ਦਾ ਸਿਮਰਨ ਕਰਨ ਵਿੱਚ ਹੈ। ਠਹਿਰਾਉ। ਬੰਦਾ ਅਨੇਕਾਂ ਕਿਸਮਾਂ ਦੇ ਕੱਪੜੇ ਪਹਿਨਦਾ ਜਾਣਿਆ ਜਾਂਦਾ ਹੈ, ਜੇਕਰ ਉਹ ਦਿਨ ਰਾਤ ਸਾਹਿਬ ਦੇ ਜੱਸ ਤੇ ਖੂਬੀਆਂ ਦਾ ਗਾਇਨ ਕਰਦਾ ਹੈ। ਪ੍ਰਾਣੀ ਹਾਥੀਆਂ, ਗੱਡੀਆਂ ਤੇ ਘੋੜਿਆਂ ਦੀ ਸਵਾਰੀ ਕਰਦਾ ਜਾਣਿਆ ਜਾਂਦਾ ਹੈ, ਜੇਕਰ ਉਹ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਰਸਤੇ ਨੂੰ ਵੇਖਦਾ (ਧਾਰਦਾ) ਹੈ। ਆਪਣੇ ਚਿੱਤ ਤੇ ਸਰੀਰ ਅੰਦਰ ਸੁਆਮੀ ਦੇ ਚਰਨਾਂ ਦਾ ਸਿਮਰਨ ਕਰਨ ਦੁਆਰਾ, ਸੇਵਕ ਨਾਨਕ, ਆਰਾਮ ਦੇ ਖਜਾਨੇ ਵਾਹਿਗੁਰੂ ਨੂੰ ਪ੍ਰਾਪਤ ਹੋ ਗਿਆ ਹੈ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਗੁਰਾਂ ਦੇ ਚਰਨ, ਆਤਮਾ ਨੂੰ ਮੁਕਤ ਕਰ ਦਿੰਦੇ ਹਨ। ਇਕ ਮੁਹਤ ਵਿੱਚ ਉਹ ਸੇਵਕ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਂਦੇ ਹਨ। ਠਹਿਰਾਉ। ਕਈ ਲੋਕ ਕਰਮ ਕਾਂਡਾਂ ਨੂੰ ਪਿਆਰ ਕਰਦੇ ਹਨ ਅਤੇ ਕਈ ਯਾਤਰਾ ਅਸਥਾਨਾਂ ਉਤੇ ਇਸ਼ਨਾਨ ਸੋਧਦੇ ਹਨ। ਵਾਹਿਗੁਰੂ ਦੇ ਸੇਵਕ ਉਸ ਦੇ ਨਾਮ ਦਾ ਆਰਾਧਨ ਕਰਦੇ ਹਨ। ਵਾਹਿਗੁਰੂ ਬੇੜੀਆਂ ਕੱਟਣ ਵਾਲਾ ਹੈ। ਦਾਸ ਨਾਨਕ, ਅੰਦਰਲੀਆਂ ਜਾਣਨਹਾਰ ਪ੍ਰਭੂ ਦਾ ਆਰਾਧਨ ਕਰਦਾ ਹੈ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਹੇ ਪ੍ਰਭੂ! ਕਿਸੇ ਤਰ੍ਹਾਂ ਭੀ ਉਸ ਦਾ ਤੇਰੇ ਨਾਲੋਂ ਪਿਆਰ ਨਾਂ ਟੁੱਟੇ, ਐਸੀ ਪਵਿੱਤਰ ਹੋਵੇ ਜੀਵਨ-ਰਹੁ-ਰੀਤੀ ਤੇਰੇ ਗੋਲੇ ਦੀ। ਠਹਿਰਾਉ। ਸੁਆਮੀ ਮੈਨੂੰ ਆਪਣੀ ਜਿੰਦੜੀ, ਜਿੰਦ-ਜਾਨ, ਦਿਲ ਅਤੇ ਦੌਲਤ ਨਾਲੋਂ ਵਧੇਰੇ ਪਿਆਰਾ ਹੈ। ਕੇਵਲ ਵਾਹਿਗੁਰੂ ਹੀ ਹੰਕਾਰ ਦੇ ਰਾਹ ਵਿੱਚ ਨੱਕਾ (ਰੋਕ) ਲਾਉਣ ਵਾਲਾ ਹੈ। ਪ੍ਰਭੂ ਦੇ ਕੰਵਲ ਚਰਨਾਂ ਨਾਲ ਮੇਰਾ ਪਿਆਰ ਪੈਂ ਜਾਵੇ। ਕੇਵਲ ਏਹੀ ਨਾਨਕ ਦੀ ਪ੍ਰਰਾਥਨਾ ਹੈ, ਹੇ ਪ੍ਰਭੂ! ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪ੍ਰਾਪਤ ਹੰਦਾ ਹੈ। ਧਨਾਸਰੀ ਨੌਵੀਂ ਪਾਤਿਸ਼ਾਹੀ। ਹੇ ਬੰਦੇ! ਤੂੰ ਕਿਉਂ ਰੱਬ ਨੂੰ ਲੱਭਣ ਲਈ ਜੰਗਲ ਵਿੱਚ ਜਾਂਦਾ ਹੈ? ਹਮੇਸ਼ਾਂ ਹੀ ਨਿਰਲੇਪ ਵਾਹਿਗੁਰੂ ਹਰ ਥਾਂ ਵਿਆਪਕ ਹੈ ਅਤੇ ਤੇਰੇ ਨਾਲ ਭੀ ਵਸਦਾ ਹੈ। ਠਹਿਰਾਉ। ਜਿਸ ਤਰ੍ਹਾਂ ਫੁੱਲ ਵਿੱਚ ਸੁਗੰਧੀ ਵਸਦੀ ਹੈ ਅਤੇ ਸ਼ੀਸ਼ੇ ਵਿੱਚ ਪ੍ਰਤਿਬਿੰਬ, ਏਸੇ ਤਰ੍ਹਾਂ ਵਾਹਿਗੁਰੂ ਅੰਦਰ ਵਸਦਾ ਹੈ। ਉਸ ਨੂੰ ਆਪਣੇ ਦਿਲ ਅੰਦਰੋਂ ਭਾਲ, ਹੇ ਵੀਰ! ਜਾਣ ਲੈ ਕਿ ਅੰਦਰ ਅਤੇ ਬਾਹਰ ਕੇਵਲ ਇਕ ਪ੍ਰਭੂ ਹੀ ਹੈ। ਇਹ ਸਮਝ ਮੈਨੂੰ ਗੁਰਾਂ ਨੇ ਬਖਸ਼ੀ ਹੈ। ਬਗੈਰ ਆਪਣੇ ਆਪ ਨੂੰ ਜਾਨਣ ਦੇ, ਹੇ ਦਾਸ ਨਾਨਕ! ਭਰਮ (ਸੰਸੇ) ਦੀ ਮੈਲ ਦੂਰ ਨਹੀਂ ਹੁੰਦੀ। ਧਨਾਸਰੀ ਨੌਵੀਂ ਪਾਤਿਸ਼ਾਹੀ। ਹੇ ਸੰਤੋ! ਇਹ ਸੰਸਾਰ ਵਹਿਮ ਅੰਦਰ ਭੁਲਿਆ ਹੋਇਆ ਹੈ। ਇਸ ਨੇ ਪ੍ਰਭੂ ਦੇ ਨਾਮ ਦੀ ਬੰਦਗੀ ਨੂੰ ਛੱਡ ਦਿੱਤਾ ਹੈ ਅਤੇ ਆਪਣੇ ਆਪ ਨੂੰ ਸੰਸਾਰੀ ਪਦਾਰਥਾਂ ਦੇ ਹੱਥ ਵੇਚ ਛੱਡਿਆ ਹੈ। ਠਹਿਰਾਉ। ਮਾਂ, ਪਿਉ, ਭਰਾ, ਪੁੱਤ੍ਰ ਅਤੇ ਪਤਨੀ, ਦੇ ਪਿਅਰ ਵਿੱਚ ਬੰਦਾ ਖੱਚਤ ਹੋਇਆ ਹੋਇਆ ਹੈ।