Punjabi Version

  |   Golden Temple Hukamnama

Ang: 649

ਤੀਜੀ ਪਾਤਿਸ਼ਾਹੀ। ਦੂਸ਼ਨ ਲਾਉਣ ਵਾਲੇ ਸਾਧੂਆਂ ਨਾਲ ਦੁਸ਼ਮਣੀ ਕਰਦੇ ਹਨ ਅਤੇ ਪਾਂਬਰਾਂ ਦੇ ਨਾਲ ਨਹੁੰ ਤੇ ਪ੍ਰੀਤ ਪਾਉਂਦੇ ਹਨ। ਏਥੇ ਤੇ ਏਦੂੰ ਮਗਰੋਂ, ਉਨ੍ਹਾਂ ਨੂੰ, ਆਰਾਮ ਨਹੀਂ ਮਿਲਦਾ। ਉਹ ਮੁੜ ਮੁੜ ਕੇ ਜੰਮਦੇ ਤੇ ਮਰਦੇ ਰਹਿੰਦੇ ਹਨ। ਉਨ੍ਹਾਂ ਦੀ ਖਾਹਿਸ਼ ਕਦਾਚਿਤ ਨਹੀਂ ਬੁਝਦੀ ਅਤੇ ਦਵੈਤ-ਭਾਵ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਦੁਸ਼ਨ ਲਾਉਣ ਵਾਲਿਆਂ ਦੇ ਚਿਹਰੇ ਸਾਹਿਬ ਦੀ ਉਸ ਸੱਚੀ ਦਰਗਾਹ ਵਿੱਚ ਕਾਲੇ ਕੀਤੇ ਜਾਂਦੇ ਹਨ। ਨਾਨਕ, ਨਾਮ ਦੇ ਬਿਨਾ ਪ੍ਰਾਣੀ ਨੂੰ ਨਾਂ ਇਸ ਕਿਨਾਰੇ (ਲੋਕ ਵਿੱਚ) ਨਾਂ ਹੀ ਪਰਲੇ ਕਿਨਾਰੇ (ਪ੍ਰਲੋਕ ਵਿੱਚ) ਪਨਾਹ ਮਿਲਦੀ ਹੈ। ਪਉੜੀ। ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ। ਜੋ, ਆਪਣੇ ਦਿਲ ਤੇ ਰਿਦੇ ਅੰਦਰ ਇਕ ਸਾਹਿਬ ਨੂੰ ਸਿਮਰਦੇ ਹਨ, ਉਹ ਇਕ ਸਾਹਿਬ ਦੇ ਬਗੈਰ ਹੋਰਸ ਨੂੰ ਨਹੀਂ ਪਛਾਣਦੇ। ਕੇਵਲ ਓਹੀ ਪੁਰਸ਼ ਸੁਆਮੀ ਦੇ ਸੇਵਾ ਕਮਾਉਂਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਸੁਆਮੀ ਨੇ ਲਿਖੀ ਹੋਈ ਹੈ। ਉਹ ਸਦਾ ਹਰੀ ਦੀਆਂ ਵਡਿਆਈਆਂ ਆਲਾਪਦੇ ਹਨ ਤੇ ਗੁਣਵਾਨ ਪ੍ਰਭੂ ਦੀ ਮਹਿਮਾ ਗਾਇਨ ਕਰ ਆਪਣੇ ਮਨ ਨੂੰ ਸਮਝਾਉਂਦੇ ਹਨ। ਮਹਾਨ ਹੈ ਮਹਾਨਤਾ ਪਵਿੱਤਰ ਪੁਰਸ਼ਾਂ ਦੀ। ਪੂਰਨ ਗੁਰਾਂ ਦੇ ਰਾਹੀਂ ਉਹ ਰੱਬ ਦੇ ਨਾਮ ਵਿੱਚ ਲੀਨ ਰਹਿੰਦੇ ਹਨ। ਸਲੋਕ ਤੀਜੀ ਪਾਤਿਸ਼ਾਹੀ। ਔਖੀ ਹੈ ਸੱਚੇ ਗੁਰਾਂ ਦੀ ਚਾਕਰੀ, ਬੰਦੇ ਨੂੰ ਆਪਣਾ ਸੀਸ ਸੋਂਪਣਾ ਅਤੇ ਆਪਣਾ ਆਪ ਮੇਟਣਾ ਪੈਂਦਾ ਹੈ। ਜੇਕਰ ਉਹ ਗੁਰਾਂ ਦੇ ਉਪਦੇਸ਼ ਦੁਆਰਾ (ਜੀਵਤ ਭਾਵਤੋਂ) ਮਰ ਜਾਵੇ, ਉਹ ਮੁੜ ਕੇ ਨਹੀਂ ਮਰਦਾ ਅਤੇ ਤਦ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ। ਪਾਰਸ ਨਾਲ ਲੱਗ ਕੇ ਉਹ ਪਾਰਸ ਥੀ ਵੰਞਦਾ ਹੈ ਅਤੇ ਸੱਚੇ ਸੁਆਮੀ ਨਾਲ ਪਿਆਰ ਅੰਦਰ ਜੁੜਿਆ ਰਹਿੰਦਾ ਹੈ। ਜਿਸ ਲਈ ਧੁਰੋਂ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਸ ਨੂੰ ਸੁਆਮੀ-ਸਰੂਪ ਸੱਚੇ ਗੁਰੂ ਆ ਕੇ ਮਿਲ ਪੈਂਦੇ ਹਨ। ਨਾਨਕ, ਲੇਖੇ-ਪੱਤੇ ਦੁਆਰਾ, ਗੁਮਾਸ਼ਤਾ ਆਪਣੇ ਸੁਆਮੀ ਨਾਲ ਨਹੀਂ ਮਿਲ ਸਕਦਾ। ਜਿਸ ਨੂੰ ਸੁਆਮੀ ਬਖਸ਼ਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਤੀਜੀ ਪਾਤਿਸ਼ਾਹੀ। ਆਪਣੇ ਸਵੈ-ਮਨੋਰਥ ਦੇ ਕੁਰਾਹੇ ਪਏ ਹੋਏ ਮੂੜ੍ਹ ਚੰਗੇ ਤੇ ਮੰਦੇ ਦੀ ਪਛਾਣ ਨਹੀਂ ਕਰਦੇ। ਜੇਕਰ ਉਹ ਨਾਮ ਦਾ ਚਿੰਤਨ ਕਰਨ, ਤਦ ਉਹ ਪ੍ਰਭੂ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਨੂਰ, ਪਰਮ ਨੂਰ ਵਿੱਚ ਲੀਨ ਹੋ ਜਾਂਦਾ ਹੈ। ਜਦ ਸੱਚੇ ਸੁਆਮੀ ਦਾ ਡਰ ਹਮੇਸ਼ਾਂ ਲਈ ਉਨ੍ਹਾਂ ਦੇ ਅੰਤਰਿ ਆਤਮੇ ਟਿਕ ਜਾਂਦਾ ਹੈ ਤਦ ਹੀ ਉਹ ਸਮੂਹ ਸਮਝ ਨੂੰ ਪ੍ਰਾਪਤ ਹੁੰਦੇ ਹਨ। ਸੱਚੇ ਗੁਰੂ ਉਨ੍ਹਾਂ ਦੇ ਆਪਣੇ (ਹਿਰਦੇ) ਗ੍ਰਿਹ ਵਿੱਚ ਹੀ ਨਿਵਾਸ ਰੱਖਦੇ ਹਨ ਅਤੇ ਆਪ ਹੀ ਉਨ੍ਹਾਂ ਨੂੰ, ਉਨ੍ਹਾਂ ਦੇ ਸਾਈਂ ਨਾਲ, ਮਿਲਾ ਦਨੂੰਦੇ ਹਨ। ਨਾਨਕ, ਜਿਸ ਉਤੇ ਦਾ ਸੁਆਮੀ ਮਿਹਰ ਅਤੇ ਬਖਸ਼ਸ਼ ਧਾਰਦਾ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਅਤੇ ਉਸ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ। ਪਉੜੀ। ਮੁਬਾਰਕ! ਮੁਬਾਰਕ! ਹੈ ਪ੍ਰਾਲਭਧ ਉਨ੍ਹਾਂ ਨੇਕ ਪੁਰਸ਼ਾਂ ਦੀ, ਜੋ ਆਪਣੇ ਮੂੰਹ ਨਾਲ ਵਾਹਿਗੁਰੂ ਅਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ। ਮੁਬਾਰਕ! ਮੁਬਾਰਕ ਹੈ, ਪ੍ਰਾਲਭਧ ਉਨ੍ਹਾਂ ਨੇਕ ਬੰਦਿਆਂ ਦੀ ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਮਹਿਮਾ ਸੁਣਦੇ ਹਨ। ਮੁਬਾਰਕ! ਮੁਬਾਰਕ ਹੈ, ਕਿਸਮਤ ਉਨ੍ਹਾਂ ਸ਼ੁਭ ਲੋਕਾਂ ਦੀ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਨੇਕ ਪੁਰਸ਼ ਥੀ ਵੰਞਦੇ ਹਨ। ਸੁਲੱਖਣੀ! ਸੁਲੱਖਣੀ! ਹੈ ਕਿਸਮਤ ਉਨ੍ਹਾਂ ਪਵਿੱਤਰ ਪੁਰਸ਼ਾਂ ਦੀ, ਜੋ ਗੁਰਾਂ ਦੇ ਉਪਦੇਸ਼ ਤੇ ਅਮਲ ਕਰਕੇ ਮਨ ਨੂੰ ਜਿੱਤ ਲੈਂਦੇ ਹਨ। ਸਾਰਿਆਂ ਨਾਲੋਂ ਉਚੀ ਹੈ ਕਿਸਮਤ ਗੁਰੂ ਦੇ ਸਿੱਖਾਂ ਦੀ, ਜਿਹੜੇ ਗੁਰ-ਸਿੱਖ, ਗੁਰਾਂ ਦੇ ਪੈਰੀ ਪੈਂਦੇ ਹਨ। ਸਲੋਕ ਤੀਜੀ ਪਾਤਿਸ਼ਾਹੀ। ਜੋ ਪ੍ਰਭੂ ਨੂੰ ਜਾਣਦਾ ਹੈ ਅਤੇ ਇਕ ਨਾਮ ਨਾਲ ਆਪਣੀ ਬਿਰਤੀ ਜੋੜਦਾ ਹੈ, ਉਸ ਦਾ ਬ੍ਰਹਮਣ-ਪੁਣਾ ਕਾਇਮ ਰਹਿੰਦਾ ਹੈ। ਨੌ ਖਜਾਨੇ ਅਤੇ ਅਠਾਰਾਂ ਕਰਾਮਾਤੀ-ਸ਼ਕਤੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ ਜੋ ਸੁਆਮੀ ਨੂੰ ਸਦੀਵ ਹੀ ਆਪਣੇ ਮਨ ਵਿੱਚ ਟਿਕਾਈ ਰੱਖਦਾ ਹੈ। ਸੱਚੇ ਗੁਰਾਂ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਤੂੰ ਇਸ ਨੂੰ ਸਮਝ ਅਤੇ ਵਿਚਾਰ। ਨਾਨਕ, ਪੂਰਨ ਨਸੀਬਾਂ ਰਾਹੀਂ ਬੰਦਾ ਸੱਚੇ ਗੁਰਾਂ ਨੂੰ ਮਿਲਦਾ ਹੈ ਅਤੇ ਚਾਰਾਂ ਹੀ ਯੁੱਗਾਂ ਅੰਦਰ ਆਰਾਮ ਪਾਉਂਦਾ ਹੈ। ਤੀਜੀ ਪਾਤਿਸ਼ਾਹੀ। ਭਾਵਨੂੰ ਜੁਆਨ ਹੋਵੇ, ਭਾਵਨੂੰ ਬੁੱਢਾ, ਆਪ-ਹੁਦਰੇ ਪੁਰਸ਼ ਦੀ ਤ੍ਰਿਸ਼ਣਾ ਤੇ ਭੁੱਖ ਮਿਟਦੀਆਂ ਨਹੀਂ। ਗੁਰੂ-ਅਨੁਸਾਰੀ ਨਾਮ ਨਾਲ ਰੰਗੇ ਹੋਏ ਹਨ ਅਤੇ ਆਪਣੀ ਸਵੈ-ਹੰਗਤਾ ਨੂੰ ਗੁਆ ਕੇ ਸ਼ਾਂਤ ਥੀ ਗਏ ਹਨ। ਉਨ੍ਹਾਂ ਦੇ ਮਨ ਰੱਜ ਅਤੇ ਧ੍ਰਾਮ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੁੜ ਕੇ ਭੁੱਖ ਨਹੀਂ ਲੱਗਦੀ।

Ang: 650

ਨਾਨਕ, ਜਿਹੜਾ ਕੁਝ, ਗੁਰੂ-ਸਮਰਪਣੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਕਰਦੇ ਹਨ, ਉਹ ਕਬੂਲ ਪੈ ਜਾਂਦਾ ਹੈ। ਪਉੜੀ। ਮੈਂ ਉਨ੍ਹਾਂ ਉਤੋਂ ਕੁਰਬਾਨ ਵੰਞਦਾ ਹਾਂ ਜਿਹੜੇ ਰੱਬ ਨੂੰ ਜਾਨਣ ਵਾਲੇ ਗੁਰਸਿੱਖ ਹਨ। ਮੈਂ ਉਨ੍ਹਾਂ ਦਾ ਦੀਦਾਰ ਵੇਖਦਾ ਹਾਂ, ਜਿਹੜੇ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ। ਸੁਆਮੀ ਦੀ ਉਸਤਤੀ ਸ੍ਰਵਣ ਕਰਕੇ ਮੈਂ ਉਸ ਦੀਆਂ ਵਡਿਆਈਆਂ ਨੂੰ ਉਚਾਰਦਾ ਹਾਂ ਅਤੇ ਵਾਹਿਗੁਰੂ ਦੀ ਕੀਰਤੀ ਨੂੰ ਆਪਣੇ ਹਿਰਦੇ ਅੰਦਰ ਉਕਰਦਾ ਹਾਂ। ਮੈਂ ਪਿਆਰ ਨਾਲ ਪ੍ਰਭੂ ਦੇ ਨਾਮ ਦੀ ਪ੍ਰਸੰਸਾ ਕਰਦਾਹਾਂ ਅਤੇ ਆਪਣੇ ਸਾਰੇ ਪਾਪਾਂ ਨੂੰ ਜੜੋਂ ਪੁੱਟਦਾ ਹਾਂ। ਸੁਲੱਖਣੀ, ਸੁਲੱਖਣੀ ਅਤੇ ਸੁਹਣੀ ਹੈ ਉਹ ਦੇਹ ਤੇ ਥਾਂ ਜਿਸ ਉਤੇ ਮੇਰਾ ਗੁਰੂ ਆਪਣਾ ਪੈਰ ਟੋਕਦਾ ਹੈ। ਸਲੋਕ ਤੀਜੀ ਪਾਤਿਸ਼ਾਹੀ। ਗੁਰਾਂ ਦੇ ਬਾਝੋਂ ਬ੍ਰਹਮ-ਬੋਧ ਪ੍ਰਾਪਤ ਨਹੀਂ ਹੁੰਦਾ, ਨਾਂ ਹੀ ਠੰਢ-ਚੈਨ ਆ ਕੇ ਅੰਤਰ ਆਤਮੇ ਟਿਕਦੀ ਹੈ। ਨਾਨਕ, ਨਾਮ ਦੇ ਬਗੈਰ, ਮਨ-ਮੱਤੀਏ ਆਪਣਾ ਜੀਵਨ ਗੁਆ ਕੇ ਟੁਰ ਜਾਣਗੇ। ਤੀਜੀ ਪਾਤਿਸ਼ਾਹੀ। ਸਮੂਹ ਪੂਰਨ ਪੁਰਸ਼ ਤੇ ਅਭਿਆਸੀ, ਨਾਮ ਦੀ ਪ੍ਰਾਪਤੀ ਦੀ ਖੋਜ ਕਰਦੇ ਤੇ ਆਪਣੀ ਬਿਰਤੀ ਜੋੜ ਜੋੜ ਹੰਭ ਗਏ ਹਨ। ਸੱਚੇ ਗੁਰਾਂ ਦੇ ਬਾਝੋਂ ਕੋਈ ਭੀ ਨਾਮ ਨੂੰ ਹਾਸਲ ਨਹੀਂ ਕਰਦੇ। ਕੇਵਲ ਗੁਰਾਂ ਦੇ ਰਾਹੀਂ ਹੀ ਨਾਮ ਹੀ ਪ੍ਰਾਪਤ ਹੁੰਦਾ ਹੈ। ਨਾਮ ਦੇ ਬਗੈਰ ਬੇਫਾਇਦਾ ਹਨ ਸਮੂਹ ਪੁਸ਼ਾਕੇ ਤੇ ਖਾਣੇ ਅਤੇ ਲਾਨ੍ਹਤ-ਯੋਗ ਹੈ ਕਾਮਯਾਬੀ ਅਤੇ ਲਾਨ੍ਹਤ-ਯੋਗ ਕਰਾਮਾਤੀ ਸ਼ਕਤੀ। ਓਹੀ ਪੂਰਨਤਾ ਹੈ ਅਤੇ ਓਹੀ ਗੈਬੀ ਤਾਕਤ, ਜੋ ਚਿੰਤਾ-ਰਹਿਤ ਸੁਆਮੀ ਆਪਣੀ ਬਖਸ਼ੀਸ਼ ਵੱਜੋਂ ਦਿੰਦਾ ਹੈ। ਨਾਨਕ, ਗੁਰਾਂ ਦੇ ਰਾਹੀਂ ਪ੍ਰਭੂ ਦਾ ਨਾਮ ਅੰਤਰ ਆਤਮੇ ਟਿੱਕ ਜਾਂਦਾ ਹੈ। ਕੇਵਲ ਏਹੀ ਕਰਾਮਾਤੀ-ਸ਼ਕਤੀ ਅਤੇ ਏਹੀ ਅਦਭੁਤ ਸੱਤਿਆ ਹੈ। ਪਉੜੀ। ਮੈਂ, ਆਪਣੇ ਸੁਆਮੀ ਮਾਲਕ ਵਾਹਿਗੁਰੂ ਦਾ ਭੱਟ ਹਾਂ, ਤੇ ਨਿਤਾਪ੍ਰਤੀ ਵਾਹਿਗੁਰੂ ਦੇ ਜੱਸ ਦੇ ਗੀਤ ਆਲਾਪਦਾ ਹਾਂ। ਮੈਂ ਵਾਹਿਗੁਰੂ ਦੀ ਕੀਰਤੀ ਗਾਉਂਦਾ ਹਾਂ ਅਤੇ ਮਾਇਆ ਦੇ ਸੁਆਮੀ ਵਾਹਿਗੁਰੂ ਦੇ ਗੁਣ ਸ੍ਰਵਣ ਕਰਦਾ ਹਾਂ। ਕੇਵਲ ਸੁਆਮੀ ਹੀ ਦਾਤਾਰ ਹੈ ਅਤੇ ਸਾਰਾ ਸੰਸਾਰ ਨਿਰਾ ਮੰਗਤਾ ਹੈ। ਪ੍ਰਾਣੀ ਤੇ ਹੋਰ ਜੀਵ ਉਸ ਦੇ ਜਾਚਕ ਹਨ। ਮੇਰੇ ਵਾਹਿਗੁਰੂ ਤੂੰ ਮਿਹਰਬਾਨ ਹੋ, ਪੱਥਰ ਅੰਦਰ ਦੇ ਕੀੜਿਆਂ ਤੇ ਮਕੋੜਿਆਂ ਨੂੰ ਭੀ ਦਾਤਾਂ ਦਿੰਦਾ ਹੈ। ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰ ਕੇ ਗੋਲਾ ਨਾਨਕ ਘਨਾਢ ਹੋ ਗਿਆ ਹੈ। ਸਲੋਕ ਤੀਜੀ ਪਾਤਿਸ਼ਾਹੀ। ਵਾਚਣ ਤੇ ਵਿਚਾਰਣਾ ਜਗਤ ਦੇ ਧੰਦੇ ਹਨ, ਜੇਕਰ ਅੰਦਰ ਲਾਲਚ ਤੇ ਪਾਪ ਹਨ। ਹੰਕਾਰ ਵਿੱਚ ਵਾਚਣ ਰਾਹੀਂ ਸਾਰੇ ਹੰਭ ਗਏ ਹਨ ਅਤੇ ਦੂਜੇ ਭਾਵ ਦੇ ਪ੍ਰੀਤ ਦੁਆਰਾ ਬਰਬਾਦ ਹੋ ਗਏ ਹਨ। ਓਹੀ ਵਿਦਵਾਨ ਹੈ ਅਤੇ ਓਹੀ ਸਿਆਣਾ ਪੰਡਤ, ਜੋ ਗੁਰੂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ। ਉਹ ਆਪਣੇ ਮਨ ਨੂੰ ਖੋਜਦਾ, ਭਾਲਦਾ ਹੈ, ਸਾਰ ਵਸਤੂ ਨੂੰ ਪਾ ਲੈਦਾ ਹੈ ਤੇ ਮੁਕਤੀ ਦੇ ਦਰਵਾਜੇ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹ ਨੇਕੀ ਦੇ ਖਜਾਨੇ ਪ੍ਰਭੂ ਨੂੰ ਪਾ ਲੈਦਾ ਹੈ ਅਤੇ ਸ਼ਾਂਤੀ ਨਾਲ ਉਸ ਦਾ ਸਿਮਰਨ ਕਰਦਾ ਹੈ। ਮੁਬਾਰਕ ਹੈ ਉਹ ਵਣਜਾਰਾ, ਹੇ ਨਾਨਕ! ਜੋ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਨੂੰ ਆਪਣੇ ਆਸਰੇ ਵਜੋਂ ਪ੍ਰਾਪਤ ਕਰਦਾ ਹੈ। ਤੀਜੀ ਪਾਤਿਸ਼ਾਹੀ। ਆਪਣੇ ਮਨ ਨੂੰ ਵੱਸ ਵਿੱਚ ਕੀਤੇ ਬਗੈਰ ਕਿਸੇ ਬੰਦੇ ਨੂੰ ਭੀ ਕਾਮਯਾਬੀ ਹਾਸਲ ਨਹੀਂ ਹੁੰਦੀ। ਕੋਈ ਜਣਾ ਡੂੰਘੀ ਵੀਚਾਰ ਰਾਹੀਂ ਇਸ ਨੂੰ ਵੇਖ ਲਵੇ। ਸੰਪ੍ਰਦਾਈ ਧਾਰਮਕ ਅਸਥਾਨਾਂ ਉਤੇ ਰਟਨ ਕਰਦੇ ਹਾਰ ਗਏ ਹਨ, ਪਰ ਇਹ ਮਨੂਆ ਕਾਬੂ ਨਹੀਂ ਆਉਂਦਾ। ਗੁਰਾਂ ਦੇ ਰਾਹੀਂ ਇਹ ਮਨੂਆ ਜਿਉਦਿਆਂ ਹੀ ਬੰਦੇ ਦੇ ਵੱਸ ਵਿੱਚ ਆ ਜਾਂਦਾ ਹੈ ਤੇ ਫਿਰ ਉਹ ਸੱਚੇ ਸਾਈਂ ਦੀ ਪ੍ਰੀਤ ਵਿੱਚ ਲੀਨ ਰਹਿੰਦਾ ਹੈ। ਨਾਨਕ, ਇਸ ਤਰ੍ਹਾਂ ਏਸ ਮਨ ਦੀ ਮੈਲ ਲਹਿ ਜਾਂਦੀ ਹੈ, ਨਾਮ ਹੰਕਾਰ ਨੂੰ ਸਾੜ ਸੁਟਦਾ ਹੈ। ਪਉੜੀ। ਮੈਨੂੰ ਮਿਲੋ, ਹੇ ਸੁਆਮੀ ਵਾਹਿਗੁਰੂ ਦੇ ਸਾਧੂਓ! ਮੇਰੇ ਭਰਾਓ! ਅਤੇ ਮੇਰੇ ਅੰਦਰ ਇੱਕ ਭੋਰਾ ਭਰ ਹੀ ਸੁਆਮੀ ਦਾ ਨਾਮ ਪੱਕਾ ਕਰੋ। ਹੇ ਰੱਬ ਦੇ ਗੋਲਿਓ! ਮੈਨੂੰ ਹਰੀ ਨਾਮ ਦੇ ਹਾਰ-ਸ਼ਿੰਗਾਰ ਨਾਲ ਸਜਾਓ! ਤੇ ਮੈਨੂੰ ਮੁਆਫੀ ਦੀ ਰੱਬੀ ਪੁਸ਼ਾਕ ਪਵਾਓ। ਐਹੋ ਜਿਹਾ ਹਹਾਰ-ਸ਼ਿੰਗਾਰ ਮੇਰੇ ਸਾਹਿਬ ਨੂੰ ਚੰਗਾ ਲੱਗਦਾ ਹੈ। ਪ੍ਰੀਤ ਦੀ ਸਜਾਵਟ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ। ਸੁਆਮੀ ਮਾਲਕ ਦਾ ਨਾਮ ਮੈਂ ਦਿਨ ਰਾਤ ਉਚਾਰਨ ਕਰਦਾ ਹਾਂ, ਤੇ ਉਹ ਅੱਖ ਦੇ ਇੱਕ ਫੋਰੇ ਵਿੱਚ ਸਾਰੇ ਪਾਪਾਂ ਨੂੰ ਮੇਟ ਦਿੰਦਾ ਹੈ। ਜਿਸ ਉਤੇ ਸੁਆਮੀ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਦਾ ਸਿਮਰਨ ਕਰਕੇ ਆਪਣੀ ਜੀਵਨ ਖੇਡ ਨੂੰ ਜਿੱਤ ਲੈਦਾ ਹੈ।