Punjabi Version

  |   Golden Temple Hukamnama

Ang: 788

ਸਾਰੀ ਦੁਨੀਆਂ ਚੌਹਾਂ ਹੀ ਯੁੱਗਾਂ ਅੰਦਰ ਫਿਰਦੀ ਹਾਰ ਹੁਟ ਗਈ ਹੈ ਪ੍ਰੰਤੂ ਕੋਈ ਭੀ ਉਸ ਦੇ ਮੁੱਲ ਨੂੰ ਨਹੀਂ ਜਾਣਦਾ। ਸੱਚੇ ਗੁਰਾਂ ਨੇ ਮੈਨੂੰ ਇਕ ਸੁਆਮੀ ਵਿਖਾਲ ਦਿੱਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਸੁਖੀ ਹੋ ਗਏ ਹਨ। ਗੁਰਾਂ ਦੀ ਦਇਆ ਦੁਆਰਾ, ਤੂੰ ਹਮੇਸ਼ਾਂ ਸੁਆਮੀ ਦੀ ਸਿਫ਼ਤ ਕਰ। ਕੇਵਲ ਉਹ ਹੀ ਹੁੰਦਾ ਹੈ, ਜੋ ਕਰਤਾਰ ਕਰਦਾ ਹੈ। ਸਲੋਕ ਦੂਜੀ ਪਾਤਿਸ਼ਾਹੀ। ਜੋ ਸਾਈਂ ਤੋਂ ਡਰਦੇ ਹਨ, ਉਨ੍ਹਾਂ ਨੂੰ ਹੋਰ ਕੋਈ ਡਰ ਨਹੀਂ। ਜੋ ਸੁਆਮੀ ਤੋਂ ਨਹੀਂ ਡਰਦੇ, ਉਨ੍ਹਾਂ ਨੂੰ ਬਹੁਤ ਡਰ ਲੱਗਦਾ ਹੈ। ਨਾਨਕ ਇਸ ਭੇਤ ਦਾ ਉਸ ਪ੍ਰਭੂ ਦੇ ਦਰਬਾਰ ਪੁੱਜਿਆਂ ਪਤਾ ਲੱਗਦਾ ਹੈ। ਦੂਜੀ ਪਾਤਿਸ਼ਾਹੀ। ਟੁਰਨ ਫਿਰਨ ਵਾਲੇ, ਟੁਰਨ ਫਿਰਨ ਵਾਲਿਆਂ ਨਾਲ ਮੇਲ-ਜੋਲ ਕਰਦੇ ਹਨ ਅਤੇ ਉਡੱਣ ਵਾਲੇ, ਉਡੱਣ ਵਾਲਿਆਂ ਨਾਲ। ਜੀਉਂਦੇ ਜੀਉਦਿਆਂ ਨਾਲ ਮੇਲ-ਮਿਲਾਪ ਕਰਦੇ ਹਨ ਅਤੇ ਮਰੇ ਹੋਏ ਮਰਿਆ ਨਾਲ। ਨਾਨਕ, ਤੂੰ ਉਸ ਦੀ ਸਿਫ਼ਤ ਸ਼ਘਾਲਾ ਕਰ, ਜਿਸ ਨੇ ਰਚਨਾ ਰਚੀ ਹੈ। ਪਉੜੀ। ਜੋ ਸੱਚੇ ਸਾਈਂ ਦਾ ਸਿਮਰਨ ਅਤੇ ਗੁਰਾਂ ਦੀ ਬਾਣੀ ਦਾ ਵੀਚਾਰ ਕਰਦੇ ਹਨ, ਉਹ ਸੱਚੇ ਹਨ। ਉਹ ਆਪਣੀ ਹੰਗਤਾ ਨੂੰ ਨਾਸ ਤੇ ਆਤਮਾ ਨੂੰ ਪਵਿੱਤਰ ਕਰਦੇ ਹਨ ਅਤੇ ਸੁਆਮੀ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਉਂਦੇ ਹਨ। ਮੂਰਖ ਆਪਣੇ ਘਰਾਂ, ਮੰਦਰਾਂ ਅਤੇ ਅਟਾਰੀਆਂ ਨਾਲ ਜੁੜੇ ਹੋਏ ਹਨ। ਅਧਰਮੀਆਂ ਨੂੰ ਅਨ੍ਹੇਰਿਆਂ ਨੇ ਘੇਰਿਆ ਹੋਇਆ ਹੈ। ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ। ਕੇਵਲ ਉਹ ਹੀ ਤੈਨੂੰ ਸਮਝਦਾ ਹੈ, ਹੇ ਸੱਚੇ ਸੁਆਮੀ ਜਿਸ ਨੂੰ ਤੂੰ ਦਰਸਾਉਂਦਾ ਹੈਂ, ਨਿਹੱਥਲ ਜੀਵ ਕੀ ਕਰ ਸਕਦਾ ਹੈ? ਸਲੋਕ ਤੀਜੀ ਪਾਤਿਸ਼ਾਹੀ। ਹੇ ਸਹੇਲੀਓ! ਤੂੰ ਕੇਵਲ ਤਾਂ ਹੀ ਹਾਰ-ਸ਼ਿੰਗਾਰ ਲਾ ਜਦ ਤੂੰ ਪਹਿਲਾ ਆਪਣੇ ਭਰਤੇ ਨੂੰ ਰਿਝਾ ਲਵੇਂ। ਮਤੇ ਤੇਰਾ ਭਰਤਾ ਤੇਰੇ ਪਲੰਘ ਤੇ ਆਵੇ ਹੀ ਨਾਂ ਅਤੇ ਤੇਰੇ ਹਾਰ-ਸ਼ਿੰਗਾਰ ਬੇਫਾਇਦਾ ਹੀ ਚਲੇ ਜਾਣ। ਜਦ ਪਤਨੀ ਦੇ ਪਤੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਕੇਵਲ ਤਦ ਹੀ ਉਸ ਨੂੰ ਹਾਰ-ਸ਼ਿੰਗਾਰ ਫਬਦੇ ਹਨ। ਜਦ ਕੰਮ ਆਪਣੀ ਵਹੁਟੀ ਨੂੰ ਪਿਆਰ ਕਰਦਾ ਹੈ, ਤਦ ਉਸ ਦੇ ਹਾਰ-ਸ਼ਿੰਗਾਰ ਕਰਨੇ ਕਬੂਲ ਹੋ ਜਾਂਦੇ ਹਨ। ਹੇ ਪਤਨੀਏ! ਤੂੰ ਸੁਆਮੀ ਦੇ ਡਰ ਨੂੰ ਆਪਣਾ ਗਹਿਣਾ ਗੱਟਾ, ਨਾਮ-ਅੰਮ੍ਰਿਤ ਨੂੰ ਆਪਣਾ ਪਾਨ ਅਤੇ ਪ੍ਰਭੂ ਦੀ ਪ੍ਰੀਤ ਨੂੰ ਆਪਣਾ ਆਹਾਰ ਬਣਾ! ਆਪਣੀ ਦੇਹ ਤੇ ਜਿੰਦੜੀ ਆਪਣੇ ਪਤੀ ਨੂੰ ਅਰਪਨ ਕਰ ਦੇ ਅਤੇ ਤਦ ਹੀ ਉਹ ਤੈਨੂੰ ਮਾਣੇਗਾ। ਤੀਜੀ ਪਾਤਿਸ਼ਾਹੀ। ਵਹੁਟੀ ਸੁਰਮਾ, ਫੁੱਲ, ਪਾਨ ਅਤੇ ਗੁਲਾਬ ਦੇ ਅਤਰ ਨੂੰ ਲੈ ਕੇ ਆਪਣੇ ਆਪ ਨੂੰ ਸਜਾਉਂਦੀ ਹੈ। ਪਰ ਜੇਕਰ ਉਸ ਦਾ ਖਸਮ ਉਸ ਦੇ ਬਿਸਤਰੇ ਤੇ ਨਹੀਂ ਆਉਂਦਾ ਤਾਂ ਇਹ ਸਭ ਵਿਅਰਥ ਜਾਂਦਾ ਹੈ। ਤੀਜੀ ਪਾਤਿਸ਼ਾਹੀ। ਉਹ ਪਤੀ ਤੇ ਪਤਨੀ ਨਹੀਂ ਕਹੇ ਜਾਂਦੇ ਜੋ ਕੇਵਲ ਮਿਲ ਕੇ ਬੈਠਦੇ ਹਨ। ਸਗੋਂ ਕੇਵਲ ਉਹ ਹੀ ਪਤੀ ਤੇ ਪਤਨੀ ਕਹੇ ਜਾਂਦੇ ਹਨ, ਜਿਨ੍ਹਾਂ ਦੇ ਦੋ ਸਰੀਰਾਂ ਵਿੱਚ ਆਤਮਾ ਇਕ ਹੈ। ਪਉੜੀ। ਪ੍ਰਭੂ ਦੇ ਡਰ ਦੇ ਬਾਝੋਂ ਬੰਦਾ ਉਸ ਦੀ ਘਾਲ ਕਮਾ ਨਹੀਂ ਸਕਦਾ ਅਤੇ ਨਾਂ ਹੀ ਉਸ ਦਾ ਨਾਮ ਨਾਲ ਪ੍ਰੇਮ ਪੈਂਦਾ ਹੈ। ਸੱਚੇ ਗੁਰਾਂ ਨਾਲ ਮਿਲ ਕੇ ਪ੍ਰਭੂ ਦਾ ਡਰ ਉਤਪੰਨ ਹੋ ਜਾਂਦਾ ਹੈ ਅਤੇ ਪ੍ਰਭੂ ਦੇ ਡਰ ਤੇ ਪ੍ਰੇਮ ਨਾਲ ਬੰਦੇ ਦਾ ਸਰੂਪ ਸ਼ਸ਼ੋਭਤ ਹੋ ਜਾਂਦਾ ਹੈ। ਜਿਸ ਦੀ ਦੇਹ ਅਤੇ ਆਤਮਾ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ, ਉਹ ਆਪਣੇ ਹੰਕਾਰ ਤੇ ਖਾਹਿਸ਼ ਦਾ ਮਲੀਆਮੇਟ ਕਰ ਦਿੰਦਾ ਹੈ। ਜਿਸ ਨੂੰ ਹੰਕਾਰ ਦਾ ਵੈਰੀ ਸਾਹਿਬ ਮਿਲ ਪੈਂਦਾ ਹੈ, ਉਸ ਦੀ ਜਿੰਦੜੀ ਅਤੇ ਦੇਹ ਪਵਿੱਤਰ ਅਤੇ ਪਰਮ ਸੁੰਦਰ ਹੋ ਜਾਂਦੇ ਹਨ। ਡਰ ਅਤੇ ਪ੍ਰੇਮ ਸਭ ਉਸ ਦੀ ਮਲਕੀਅਤ ਹਨ। ਉਹ ਸੱਚਾ ਸਾਹਿਬ ਆਲਮ ਅੰਦਰ ਵਿਆਪਕ ਹੋ ਰਿਹਾ ਹੈ। ਸਲੋਕ ਪਹਿਲੀ ਪਾਤਿਸ਼ਾਹੀ। ਸੁਬਹਾਨ! ਸੁਬਹਾਨ ਹੈਂ ਤੂੰ ਹੇ ਸੁਆਮੀ! ਜਿਸ ਨੇ ਸ਼੍ਰਿਸ਼ਟੀ ਨੂੰ ਸਾਜ ਕੇ ਸਾਨੂੰ ਬਣਾਇਆ ਹੈ। ਤੂੰ ਹੀ ਸਮੁੰਦਰ ਦੇ ਤਰੰਗ, ਸਮੁੰਦਰ, ਪਾਣੀ ਦੇ ਛੱਭ, ਬਨਾਸਪਤੀ, ਬੱਦਲ ਅਤੇ ਪਹਾੜ ਰਹੇ ਹਨ। ਖੁਦ ਰਚਨਾ ਨੂੰ ਰਚ ਕੇ, ਤੂੰ ਖੁਦ ਹੀ ਇਸ ਵਿੱਚ ਖਲੋਤਾ ਹੋਇਆ ਹੈਂ, ਹੇ ਸੁਆਮੀ! ਸਾਰਾ ਕੁਛ ਤੂੰ ਆਪੇ ਹੀ ਹੈਂ। ਗੁਰੂ-ਸਮਰਪਣਾਂ ਦੀ ਘਾਲ ਕਬੂਲ ਪੈ ਜਾਂਦੀ ਹੈ ਅਤੇ ਬੈਕੁੰਠੀ ਪ੍ਰਸੰਨਤਾ ਅੰਦਰ, ਉਹ ਨਾਮ ਦੇ ਜੌਹਰ ਦੀ ਕਮਾਈ ਕਰਦੇ ਹਨ। ਉਨ੍ਹਾਂ ਨੂੰ ਆਪਣੀ ਮਿਹਨਤ ਦੀ ਮਜ਼ਦੂਰੀ ਮਿਲ ਜਾਂਦੀ ਹੈ ਅਤੇ ਉਹ ਸੁਆਮੀ ਦੇ ਬੂਹੇ ਤੇ ਹਰ ਘੜੀ ਖੈੌਰ ਮੰਗਦੇ ਹਨ। ਨਾਨਕ, ਪਰੀਪੂਰਨ ਹੈ ਬੇ-ਮੁਹਤਾਜ ਸੁਆਮੀ ਦਾ ਦਰਬਾਰ, ਹੇ ਮੇਰੇ ਸੱਚੇ ਬੇ-ਮੁਹਤਾਜ ਸੁਆਮੀ! ਕੋਈ ਭੀ ਤੇਰੇ ਦਰਬਾਰ ਤੋਂ ਖਾਲੀ ਨਹੀਂ ਮੁੜਦਾ। ਪਹਿਲੀ ਪਾਤਿਸ਼ਾਹੀ। ਚਮਕੀਲੇ ਸੁੰਦਰ ਮੋਤੀਆਂ ਵਰਗੇ ੰਦ, ਨੇਤ੍ਰਾਂ ਦੇ ਹੀਰਿਆਂ ਨਾਲ ਜੜੇ ਹੋਏ ਹਨ। ਨਾਨਕ, ਬੁਢੇਪਾ ਉਨ੍ਹਾਂ ਦਾ ਦੁਸ਼ਮਨ ਹੈ। ਜਦ ਬਿਰਧ ਹੋ ਜਾਂਦੇ ਹਨ, ਤਦ ਉਹ ਨਸ਼ਟ ਹੋ ਗਏ ਹਨ।

Ang: 789

ਪਉੜੀ। ਹਮੇਸ਼ਾ, ਹਮੇਸ਼ਾਂ ਮੈਂ ਆਪਣੇ ਵਾਹਿਗੁਰੂ ਦੀ ਸਿਫ਼ਤ ਕਰਦਾ ਅਤੇ ਆਪਣੀ ਦੇਹ, ਆਤਮਾ ਤੇ ਇਸ ਜਿਸਮ ਨੂੰ ਉਨ੍ਹਾਂ ਦੀ ਭੇਟਾ ਧਰਦਾ ਹਾਂ। ਗੁਰਬਾਣੀ ਰਾਹੀਂ, ਮੈਂ ਸੱਚੇ ਡੂੰਘੇ ਅਤੇ ਅਥਾਹ ਸਾਹਿਬ ਨੂੰ ਪਰਾਪਤ ਕਰ ਲਿਆ ਹੈ। ਰਤਨਾਂ ਦਾ ਰਤਨ ਮੇਰਾ ਵਾਹਿਗੁਰੂ, ਮੇਰੀ, ਆਤਮਾ, ਦੇਹ ਅਤੇ ਦਿਲ ਅੰਦਰ ਵਿਆਪਕ ਹੋ ਰਿਹਾ ਹੈ। ਮੇਰੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਹੋ ਗਈ ਹੈ ਅਤੇ ਮੈਂ ਮੁੜ ਕੇ ਇਸ ਫੇਰੇ ਵਿੱਚ ਨਹੀਂ ਪਵਾਂਗਾ। ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ। ਉਹ ਚੰਗਿਆਈਆਂ ਦਾ ਸਮੁੰਦਰ ਹੈ। ਸਲੋਕ ਪਹਿਲੀ ਪਾਤਿਸ਼ਾਹੀ। ਹੇ ਨਾਨਕ! ਤੂੰ ਇਸ ਆਪਣੀ ਦੇਹ ਨੂੰ ਸਾੜ ਸੁੱਟ ਜਿਸ ਸੜੀ ਹੋਈ ਨੇ ਪ੍ਰਭੂ ਦੇ ਨਾਮ ਭੁਲਾ ਦਿੱਤਾ ਹੈ। ਪਾਪਾਂ ਦੀ ਗੰਦਗੀ ਤੇਰੀ ਉਸ ਆਤਮਾ ਦੇ ਨੀਵੇਂ ਤਾਲਾਬ ਅੰਦਰ ਜਮ੍ਹਾਂ ਹੁੰਦੀ ਜਾ ਰਹੀ ਹੈ। ਏਦੂੰ ਮਗਰੋਂ ਇਸ ਨੂੰ ਸਾਫ ਕਰਨ ਲਈ ਤੇਰਾ ਹੱਥ ਓਥੇ ਪੁੱਜ ਨਹੀਂ ਸਕਣਾ। ਪਹਿਲੀ ਪਾਤਿਸ਼ਾਹੀ। ਨਾਨਕ ਨੀਚ ਹਨ ਮਨੂਏ ਦੇ ਅਮਲ। ਉਹ ਗਿਣੇ ਨਹੀਂ ਜਾ ਸਕਦੇ। ਇਨ੍ਹਾਂ ਕੁਕਰਮਾਂ ਲਈ ਮੈਂਨੂੰ ਘਣੇਰਾ ਤਸੀਹਾ ਕਟਣਾ ਪਵੇਗਾ। ਪ੍ਰੰਤੂ ਜੇਕਰ ਮਾਲਕ ਮੁਆਫ ਕਰ ਦੇਵੇ, ਤਦ ਮੈਨੂੰ ਧੌਲ-ਧੱਪਾ ਨਹੀਂ ਹੋਵੇਗਾ। ਪਉੜੀ। ਸੱਚਾ ਹੈ ਹੁਕਮ, ਜੋ ਸੁਆਮੀ ਭੇਜਦਾ ਹੈ ਅਤੇ ਸੱਚੀ ਹੇ ਆਗਿਆ ਜੋ ਉਹ ਕਰਦਾ ਹੈ। ਉਹ ਸਦੀਵੀ ਸਥਿਰ ਅਤੇ ਸਿਆਣਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਗੁਰਾਂ ਦੀ ਰਹਿਮਤ ਦੁਆਰਾ, ਤੂੰ ਨੂਰਾਨੀ ਸੱਚੇ ਸੁਆਮੀ ਦੀ ਚਾਕਰੀ ਕਮਾ। ਗੁਰਾਂ ਦੀ ਸਿੱਖਿਆ ਰਾਹੀਂ ਤੂੰ ਉਸ ਦੀ ਪ੍ਰੀਤ ਦਾ ਰਸ ਲੈ ਜਿਸ ਨੇ ਪੂਰਨ ਬਨਾਵਟ ਬਣਾਈ ਹੈ। ਪ੍ਰਭੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਅਦ੍ਰਿਸ਼ਟ ਹੈ। ਗੁਰਾਂ ਦੀ ਮਿਹਰ ਰਾਹੀਂ, ਤੂੰ ਉਸ ਨੂੰ ਅਨੁਭਵ ਕਰ। ਸਲੋਕ ਪਹਿਲੀ ਪਾਤਿਸ਼ਾਹੀ। ਹੇ ਨਾਨਕ! ਰੁਪਿਆਂ ਦੀ ਥੈਲੀ ਲਿਆ ਕੇ ਸੁਆਮੀ ਦੇ ਦਰਬਾਰ ਵਿੱਚ ਰੱਖੀ ਜਾਂਦੀ ਹੈ, ਅਤੇ ਉਥੇ ਖੋਟਿਆਂ ਤੇ ਖਰਿਆਂ ਦੀ ਪਰਖ ਕੀਤੀ ਜਾਂਦੀ ਹੈ। ਪਹਿਲੀ ਪਾਤਿਸ਼ਾਹੀ। ਕਪਟੀ ਹਿਰਦਿਆਂ ਅਤ ਚੋਰਟੇ ਸਰੀਰਾਂ ਵਾਲੇ ਬੰਦੇ ਧਰਮ-ਅਸਥਾਨਾਂ ਤੇ ਇਸ਼ਨਾਨ ਕਰਨ ਲਈ ਜਾਂਦੇ ਹਨ। ਉਨ੍ਹਾਂ ਦੀ ਸਰੀਰਕ ਮੈਲ ਦਾ ਇਕ ਹਿੱਸਾ ਨ੍ਹਾਉਣ ਨਾਲ ਲਹਿ ਜਾਂਦਾ ਹੈ, ਪਰ ਉਨ੍ਹਾਂ ਨੂੰ ਦੋ ਹੋਰ ਵਧੇਰੇ ਹਿੱਸੇ ਮਾਨਸਕ ਮੈਲ ਲੱਗ ਜਾਂਦੀ ਹੈ। ਤੂੰਬੀ ਬਾਹਰਵਾਰੇ ਧੋਂ ਦਿੱਤੀ ਜਾਂਦੀ ਹੈ ਪ੍ਰੰਤੂ ਇਸ ਦੇ ਅੰਦਰਵਾਰ ਨਿਰੋਲ ਜ਼ਹਿਰ ਹੈ। ਸੰਤ ਬਿਨਾ ਨ੍ਹਾਤਿਆਂ ਹੀ ਚੰਗਾ ਹੈ। ਚੋਰ ਹਮੇਸ਼ਾਂ ਚੋਰ ਹੀ ਹੁੰਦਾ ਹੈ ਭਾਵੇਂ ਉਹ ਨ੍ਹਾਵੇ ਜਾਂ ਨਾਂ। ਪਉੜੀ। ਸਾਹਿਬ ਆਪ ਹੀ ਫੁਰਮਾਨ ਜਾਰੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਉਨ੍ਹਾਂ ਦੇ ਕੰਮੀ ਜੋੜਦਾ ਹੈ। ਕਈਆਂ ਨੂੰ, ਉਹ ਖੁਦ ਆਪਣੇ ਨਾਲ ਜੋੜ ਲੈਂਦਾ ਹੈ ਅਤੇ ਉਹ ਗੁਰਾਂ ਪਾਸੋਂ ਆਰਾਮ ਪਰਾਪਤ ਕਰਦੇ ਹਨ। ਇਹ ਮਨੂਆ ਦਸੀਂ ਪਾਸੀਂ ਭੱਜਿਆ ਫਿਰਦਾ ਹੈ। ਗੁਰੂ ਜੀ ਇਸ ਨੂੰ ਹੋੜ ਕੇ ਰੋਕ ਰੱਖਦੇ ਹਨ। ਹਰ ਕੋਈ ਨਾਮ ਦੀ ਚਾਹਨਾ ਕਰਦਾ ਹੈ ਪਰ ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਨੂੰ ਇਸ ਦੀ ਦਾਤ ਮਿਲਦੀ ਹੈ। ਕੋਈ ਜਣਾ ਭੀ ਉਹ ਪ੍ਰਾਲਭਧ ਨੂੰ ਮੇਟ ਨਹੀਂ ਸਕਦਾ, ਜਿਹੜੀ ਵਾਹਿਗੁਰੂ ਨੇ ਉਸ ਲਈ ਆਰੰਭ ਤੋਂ ਲਿਖੀ ਹੋਈ ਹੈ। ਸਲੋਕ ਪਹਿਲੀ ਪਾਤਿਸ਼ਾਹੀ। ਸੂਰਜ ਤੇ ਚੰਨ ਦੋ ਲੈਂਪ ਹਨ ਜੋ ਜੌਦਾਂ ਬਾਜ਼ਾਰਾਂ (ਜਹਾਨਾਂ) ਨੂੰ ਰੋਸ਼ਨ ਕਰਦੇ ਹਨ। ਜਿੰਨੇ ਭੀ ਪ੍ਰਾਣੀ ਹਨ, ਉਨੇ ਹੀ ਵਾਪਾਰੀ ਹਨ। ਦੁਕਾਨਾਂ ਖੁੱਲ੍ਹੀਆਂ ਹਨ ਅਤੇ ਵਣਜ ਹੁੰਦਾ ਹੈ। ਜੋ ਕੋਈ ਭੀ ਆਉਂਦਾ ਹੈ, ਉਹ ਟੁਰ ਜਾਂਦਾ ਹੈ। ਧਰਮ ਰਾਮ ਆੜ੍ਹਤੀ ਹੈ ਜੋ ਨਿਸ਼ਾਨ ਲਾਉਂਦਾ ਹੈ। ਨਾਨਕ ਜੋ ਨਾਮ ਦਾ ਮੁਨਾਫਾ ਕਮਾਉਂਦੇ ਹਨ, ਉਹ ਕਬੂਲ ਪੈ ਜਾਂਦੇ ਹਨ। ਜੱਦ ਉਹ ਆਪਣੇ ਨਿੱਜ ਦੇ ਧਾਮ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਮੁਬਾਰਕਾਂ ਮਿਲਦੀਆਂ ਹਨ, ਅਤੇ ਉਨ੍ਹਾਂ ਨੂੰ ਸੱਚੇ ਨਾਮ ਦੀ ਪ੍ਰਭਤਾ ਪ੍ਰਾਪਤ ਹੁੰਦੀ ਹੈ। ਪਹਿਲੀ ਪਾਤਿਸ਼ਾਹੀ। ਜਦ ਰਾਤ੍ਰੀਆਂ ਅਨ੍ਹੇਰੀਆਂ ਭੀ ਹੁੰਦੀਆਂ ਹਨ, ਚਿੱਟੇ ਆਪਣਾ ਉਹੀ ਚਿੱਟਾ ਰੰਗ ਰੱਖਦੇ ਹਨ। ਭਾਵੇਂ ਦਿਨ ਗਰਮ ਹੋ ਬਹੁਤ ਹੀ ਚਿੱਟਾ ਕਿਉਂ ਨਾਂ ਹੋ ਜਾਵੇ, ਸਿਆਹ ਆਪਣਾ ਸਿਆਹ ਰੰਗ ਹੀ ਇਖਤਿਆਰ ਕਰੀ ਰੱਖਦੇ ਹਨ। ਅੰਨ੍ਹ, ਮੂੜ, ਸਿਆਣਪ ਤੋਂ ਸੱਖਣੇ ਹਨ ਅਤੇ ਅੰਨ੍ਹੀ ਉਹ ਉਨ੍ਹਾਂ ਦੀ ਸਮਝ। ਨਾਨਕ, ਜੋ ਮਾਲਕ ਦੀ ਮਿਹਰ ਤੋਂ ਵਾਂਝੇ ਹੋਏ ਹਨ। ਉਹ ਕਦਾਚਿਤ ਆਬਰੂ ਨਹੀਂ ਪਾਉਂਦੇ। ਪਉੜੀ। ਸੱਚੇ ਸੁਆਮੀ ਨੇ ਖੁਦ ਹੀ ਸਰੀਰ ਦਾ ਕਿਲ੍ਹਾ ਬਣਾਇਆ ਹੈ। ਕਈ ਹੋਰਸ ਦੀ ਪ੍ਰੀਤ ਅੰਦਰ ਬਰਬਾਦ ਹੋ ਗਏ ਹਨ ਅਤੇ ਸਵੈ-ਹੰਗਤਾ ਅੰਦਰ ਖਚਤ ਹੋਏ ਹੋਏ ਹਨ। ਮੁਸ਼ਕਲ ਨਾਲ ਮਿਲਣ ਵਾਲਾ ਹੈ ਇਹ ਮਨੁੱਖਾ-ਜੀਵਨ ਪ੍ਰੰਤੂ ਅਧਰਮੀ ਬੜੀ ਤਕਲੀਫ ਅੰਦਰ ਹੈ। ਜਿਸ ਨੂੰ ਸਾਈਂ ਖੁਦ ਦਰਸਾਉਂਦਾ ਹੈ ਅਤੇ ਜਿਸ ਨੂੰ ਸੱਚੇ ਗੁਰਦੇਵ ਜੀ ਬਰਕਤ ਬਖਸ਼ਦੇ ਹਨ, ਉਹ ਹੀ ਸਾਈਂ ਨੂੰ ਅਨੁਭਵ ਕਰਦਾ ਹੈ। ਸਾਰਾ ਸੰਸਾਰ ਉਸ ਨੇ ਆਪਣੀ ਖੇਡ ਰਚੀ ਹੋਈ ਹੈ ਅਤੇ ਸਾਰਿਆਂ ਅੰਦਰ ਉਹਰਵ ਰਿਹਾ ਹੈ।