Punjabi Version

  |   Golden Temple Hukamnama

Ang: 662

ਜਿਸ ਨੇ ਬੰਦੇ ਨੂੰ ਗਰਭ ਦੀ ਅੱਗ ਵਿੱਚ ਪਾ ਕੇ ਬਚਾ ਲਿਆ ਹੈ, ਅਤੇ ਜਿਸ ਦੇ ਕਹਿਣ ਤੇ ਸੁਆਸ ਹਰ ਥਾਂ ਵਗਦਾ ਹੈ। ਜਿੰਨੀਆਂ ਵੀ ਜ਼ਿਆਦਾ, ਸੰਸਾਰੀ ਲਗਨਾ, ਮੁਹੱਬਤਾਂ ਅਤੇ ਨਿਆਮਤਾਂ ਹਨ, ਉਹ ਸਮੂਹ ਕਾਲੇ ਧੱਬੇ ਹਨ, ਆਤਮਾ ਤੇ। ਜੋ ਆਪਣੇ ਚਿਹਰੇ ਉਤੇ ਪਾਪ ਦਾ ਠੱਪਾ ਲੁਆ ਕੇ ਤੁਰਦਾ ਹੈ, ਉਸ ਨੂੰ ਸੁਆਮੀ ਦੇ ਦਰਬਾਰ ਵਿੱਚ ਬਹਿਣ ਨੂੰ ਥਾਂ ਨਹੀਂ ਮਿਲਦੀ। ਤੇਰੀ ਮਿਹਰ ਰਾਹੀਂ ਹੇ ਪ੍ਰਭੂ! ਤੇਰੇ ਨਾਮ ਦਾ ਉਚਾਰਨ ਪ੍ਰਾਪਤ ਹੁੰਦਾ ਹੈ। ਜਿਸ ਨਾਲ ਜੁੜ ਕੇ, ਜੀਵ ਪਾਰ ਉਤੱਰ ਜਾਂਦਾ ਹੈ। ਹੋਰ ਕੋਈ (ਜਰੀਆ) ਜਾਂ (ਜਗ੍ਹਾ) ਹੈ ਹੀ ਨਹੀਂ। ਜੇਕਰ ਕੋਈ ਜਣਾ ਪਾਪਾਂ ਵਿੱਚ ਡੁੱਬਿਆ ਹੋਇਆ ਭੀ ਹੋਵੇ, ਤਾਂ ਭੀ ਨਾਮ ਦੇ ਰਾਹੀਂ ਉਸ ਦੀ ਸੰਭਾਲ ਹੋ ਜਾਂਦੀ ਹੈ। ਨਾਨਕ ਸੱਚਾ ਆਪਣੀ ਸੱਚਾ ਸੁਆਮੀ ਸਾਰਿਆਂ ਨੂੰ ਦੇਣ ਵਾਲਾ ਹੈ। ਧਨਾਸਰੀ ਪਹਿਲੀ ਪਾਤਿਸ਼ਾਹੀ। ਜੇਕਰ ਚੋਰ ਕਿਸੇ ਦੀ ਸਿਫ਼ਤ ਕਰੇ, ਉਸ ਦਾ ਮਨ ਖੁਸ਼ ਨਹੀਂ ਹੁੰਦਾ। ਜੇਕਰ ਉਹ ਉਸ ਦੀ ਬਦਖੋਈ ਕਰੇ, ਤਾਂ ਉਸ ਦੀ ਇੱਜ਼ਤ ਭੋਰਾ ਭਰ ਭੀ ਨਹੀਂ ਘੱਟਦੀ। ਤਸਕਰ ਦੀ ਜ਼ਿੰਮੇਵਾਰੀ ਕੋਈ ਭੀ ਨਹੀਂ ਲੈਂਦਾ। ਜੋ ਕੁਛ ਤਸਕਰ ਕਰਦਾ ਹੈ, ਉਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ? ਹੇ ਮੇਰੇ ਅੰਨ੍ਹੇ ਅਤੇ ਝੂਠੇ ਕੂਕਰ ਮਨ ਸੁਣ! ਆਦਮੀ ਦੇ ਕੱਛੂ ਕਹਿਣ ਦੇ ਬਗੈਰ ਹੀ ਸੱਚਾ ਸੁਆਮੀ ਸਭ ਕੁੱਛ ਜਾਣਦਾ ਹੈ। ਠਹਿਰਾਉ। ਚੋਰ ਭਾਵ ਸੁੰਦਰ ਹੋਵੇ, ਚੋਰ ਭਾਵੇਂ ਅਕਲਬੰਦ ਹੋਵੇ, ਫਿਰ ਭੀ ਉਹ ਅਧਿਆਨੀ ਦੀ ਕੀਮਤ ਦੇ ਜਾਲ੍ਹੀ ਸਿੋੱਕੇ ਦੀ ਮਾਨੰਦ ਹੈ। ਜੇਕਰ ਇਸ ਨੂੰ ਹੋਰਨਾਂ ਨਾਲ ਰੱਖ ਰਲਾ ਮਿਲਾ ਦੇਈਏ, ਤਾਂ ਵੀ ਸਿੱਕੇ ਜਾਂਚੇ ਜਾਂਦੇ ਹਨ, ਤਾਂ ਇਹ ਜਾਲ੍ਹੀ ਪਾਇਆ ਜਾਂਦਾ ਹੈ। ਜੇਹੋ ਜੇਹੇ ਕੰਮ ਬੰਦਾ ਕਰਦਾ ਹੈ, ਉਹੋ ਜੇਹਾ ਹੀ ਉਹ ਪਾਉਂਦਾ ਹੈ। ਉਹ ਖੁਦ ਜੋ ਬੀਜਦਾ ਹੈ ਉਹੋ ਖੁਦ ਹੀ ਖਾਂਦਾ ਹੈ। ਜੇਕਰ ਪ੍ਰਾਣੀ ਆਪਣੇ ਆਪ ਹੀ ਤਾਰੀਫ ਕਰੇ, ਤਦ ਵੀ ਜੋਹੇ ਜੇਹੀ ਉਸ ਦੀ ਸਮਝ ਹੈ, ਉਹੋ ਜੇਹੇ ਰਸਤੇ ਹੀ ਉਹ ਜਾਂਦਾ ਹੈ। ਜੇਕਰ ਬੰਦਾ ਆਪਣੇ ਝੂਠ ਨੂੰ ਲੁਕੋਣ ਲਈ ਸੈਂਕੜੇ ਝੂਠ ਪਿਆ ਬੋਲੇ, ਭਾਵਨੂੰ ਸਾਰਾ ਜਹਾਨ ਉਸ ਨੂੰ ਚੰਗਾ ਪਿਆ ਕਹੇ ਤਾਂ ਭੀ ਸੱਚੀ ਦਰਗਾਹ ਵਿੱਚ ਉਹ ਕਬੂਲ ਨਹੀਂ ਪੈਂਦਾ। ਜੇਕਰ ਤੈਨੂੰ ਚੰਗਾ ਲੱਗੇ ਹੇ ਵਾਹਿਗੁਰੂ ਤਾਂ ਇਕ ਬੁੱਧੀਹੀਣ ਬਦਾ ਭੀ ਪ੍ਰਮਾਣੀਕ ਹੋ ਜਾਂਦਾ ਹੈ। ਨਾਨਕ, ਸਿਆਣਾ ਤੇ ਸਰਬੱਗ ਸੁਆਮੀ ਸਭ ਕੁਛ ਜਾਣਦਾ ਹੈ। ਧਨਾਸਰੀ ਪਹਿਲੀ ਪਾਤਿਸ਼ਾਹੀ। ਸਰੀਰ ਕਾਗਜ਼ ਹੈ ਅਤੇ ਚਿੱਤ ਉਸ ਉਤੇ ਲਿਖਿਆ ਹੋਇਆ ਹੁਕਮ। ਪਰ ਮੂਰਖ ਆਪਣੇ ਮੂੰਡ ਉਪਰ ਦੀ (ਕਿਸਮਤ ਦੀ) ਲਿਖਤ ਨੂੰ ਨਹੀਂ ਵਾਚਦਾ। ਸਾਈਂ ਦੇ ਦਰਬਾਰ ਅੰਦਰ ਤਿੰਨ ਤਰ੍ਹਾਂ ਦੀ ਲਿਖਤਾਕਾਰ ਲਿਖੀ ਜਾਂਦੀ ਹੈ। ਦੇਖ, ਜਾਲ੍ਹੀ ਉਥੇ ਕਿਸੇ ਕੰਮ ਨਹੀਂ ਆਉਂਦਾ। ਨਾਨਕ, ਜੇਕਰ ਉਸ ਵਿੱਚ ਚਾਂਦੀ ਹੋਵੇ, ਤਾਂ ਹਰ ਜਣਾ ਪੁਕਾਰਦਾ ਹੈ, "ਸੱਚਾ ਸੁੱਚਾ ਹੈ, ਇਹ ਸੱਚਾ ਸੁੱਚਾ ਹੈ"। ਠਹਿਰਾਉ। ਕਾਜ਼ੀ ਝੂਠ ਬੋਲਦਾ ਹੈ ਅਤੇ ਗੰਦਗੀ ਖਾਂਦਾ ਹੈ। ਬ੍ਰਾਹਮਣ ਜਾਨਾਂ ਮਾਰਦਾ ਹੈ ਅਤੇ ਇਸ਼ਨਾਨ ਕਰਦਾ ਹੈ। ਅੰਨ੍ਹਾ ਯੋਗੀ ਰਸਤਾ ਨਹੀਂ ਜਾਣਦਾ। ਤਿੰਨੇ ਹੀ ਬਰਬਾਦੀ ਦਾ ਬਾਨ੍ਹਣੂ ਬੰਨ੍ਹਦੇ ਹਨ। ਕੇਵਲ ਓਹੀ ਯੋਗੀ ਹੈ, ਜੋ ਰੱਬ ਦੇ ਰਾਹ ਨੂੰ ਜਾਣਦਾ ਹੈ, ਅਤੇ ਜੋ ਗੁਰਾਂ ਦੀ ਦਇਆ ਦੁਆਰਾ ਕੇਵਲ ਇਕ ਸਾਈਂ ਨੂੰ ਸਿੰਞਾਣਦਾ ਹੈ। ਕੇਵਲ ਓਹੀ ਕਾਜ਼ੀ ਹੈ, ਜੋ ਦੁਨੀਆ ਵੱਲੋਂ ਆਪਣਾ ਮੂੰਹ ਮੋੜ ਲੈਦਾ ਹੈ, ਤੇ ਜੋ ਗੁਰਾਂ ਦੀ ਮਿਹਰ ਸਦਕਦਾ ਜੀਉਂਦੇ ਜੀ ਮਰਿਆ ਰਹਿੰਦਾ ਹੈ। ਓਹੀ ਬ੍ਰਾਹਮਣ ਹੈ, ਜੋ ਸੁਆਮੀ ਦਾ ਸਿਮਰਨ ਕਰਦਾ ਹੈ। ਉਹ ਖੁਦ ਬਚ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਪੀੜੀਆਂ ਨੂੰ ਭੀ ਬਚਾ ਲੈਂਦਾ ਹੈ। ਅਕਲਮੰਦ ਉਹ ਹੈ ਜੋ ਆਪਣੇ ਮਨ ਨੂੰ ਸਾਫ ਕਰਦਾ ਹੈ। ਮੁਸਲਮਾਨ ਉਹ ਹੈ, ਜੋ ਆਪਣੀ ਅਪਵਿੱਤਰਤਾ ਨੂੰ ਦੂਰ ਕਰਦਾ ਹੈ। ਜੋ ਵਾਚ ਕੇ ਉਸ ਦੇ ਅਮਲ ਕਰਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਐਸਾ ਉਹੀ ਜਣਾ ਹੈ, ਜੀਹਦੇ ਮੱਥੇ ਉਤੇ ਹਰੀ ਦੇ ਦਰਬਾਰ ਦੀ ਮੁਹਰ ਹੈ। ਧਨਾਸਰੀ ਪਹਿਲੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦਾ ਸਕਦਾ ਉਹ ਪਾਇਆ ਜਾਂਦਾ ਹੈ। ਨਹੀਂ ਨਾਹੀਂ, ਇਹ ਸਮਾਂ ਨਹੀਂ, ਜਦ ਲੋਕ ਯੋਗ ਅਤੇ ਸੱਚ ਦੇ ਮਾਰਗ ਨੂੰ ਜਾਣਦੇ ਹਨ। ਸੰਸਾਰ ਦੇ ਉਪਾਸ਼ਨਾ ਦੇ ਅਸਥਾਨ ਪਲੀਤ ਹੋ ਗਏ ਅਤੇ ਇਸ ਤਰ੍ਹਾਂ ਜਹਾਨ ਡੁਬਦਾ ਜਾ ਰਿਹਾ ਹੈ। ਕਾਲੇ ਸਮਨੂੰ ਅੰਦਰ ਸਾਹਿਬ ਦਾ ਨਾਮ ਸਰਬ-ਸ੍ਰੇਸ਼ਟ ਹੈ। ਪਖੰਡੀ ਦੁਨੀਆ ਨੂੰ ਧੋਖਾ ਦੇਣ ਲਈ ਆਪਣੇ ਨੇਤ੍ਰ ਮੀਚ ਲੈਂਦਾ ਅਤੇ ਆਪਣਾ ਨੱਕ ਫੜ ਲੈਂਦਾ ਹੈ। ਠਹਿਰਾਉ। ਆਪਣੇ ਅੰਗੂਠੇ ਤੇ ਦੋ ਉਂਗਲਾਂ ਨਾਲ ਆਪਣੇ ਨੱਕ ਨੂੰ ਫੜ ਕੇ ਉਹ ਪੁਕਾਰਦਾ ਹੈ, "ਮੈਂ ਤਿੰਨਾਂ ਜਹਾਨਾਂ ਨੂੰ ਵੇਖ ਰਿਹਾ ਹਾਂ"।