Punjabi Version

  |   Golden Temple Hukamnama

Ang: 726

ਗੁਰਾਂ ਦੀ ਮਰੀਦ, ਜਿਹੜੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਗੁਣਵਾਨ ਜੀਵ ਹਨ। ਗੋਲਾ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ। ਉਨ੍ਹਾਂ ਉਤੋਂ ਹਮੇਸ਼ਾ, ਹਮੇਸ਼ਾਂ ਹੀ ਸਕਦੇ ਵੰਞਦਾ ਹਾਂ। ਪਵਿੱਤਰ-ਆਤਮਾ ਸਖੀਆ ਅਤੇ ਸਾਥਣਾਂ ਉਹ ਖੁਦ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ। ਵਾਹਿਗੁਰੂ ਦੇ ਦਰਬਾਰ ਅੰਦਰ, ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ। ਪ੍ਰਭੂ ਉਨ੍ਹਾਂ ਨੂੰ ਆਪਣੀ ਹਿੱਕ ਨਾਲ ਲੈਂਦਾ ਹੈ। ਗੁਰੂ-ਅਨੁਸਾਰੀ ਜੋ ਤੇਰੇ ਨਾਮ ਦਾ ਸਿਮਰਨ ਕਰਦੇ ਹਨ, ਹੇ ਸਾਈਂ! ਤੂੰ ਮੈਨੂੰ ਉਨ੍ਹਾਂ ਦਾ ਦੀਦਾਰ ਬਖਸ਼। ਮੈਂ ਉਨ੍ਹਾਂ ਦੇ ਪੈਰ ਧੋਂਦਾ ਹਾਂ ਅਤੇ ਹਿਲਾ ਹਿਲਾ ਕੇ, ਮੈਂ ਉਨ੍ਹਾਂ ਦੇ ਪੈਰਾਂ ਦਾ ਧੋਂਣ ਪੀਂਦਾ ਹਾਂ। ਜੋ ਤਬੋਲ ਤੇ ਸਪਾਰੀ ਖਾਂਦੀਆਂ ਹਨ ਅਤੇ ਆਪਦੇ ਬੁਲ੍ਹਾ ਨੂੰ ਲਾਲ ਵੱਟਣ ਮਲਦੀਆਂ ਹਨ, ਪ੍ਰੰਤੂ ਸੁਆਮੀ ਵਾਹਿਗੁਰੂ ਦਾ ਸਿਮਰਨ ਕਦਾਚਿਤ ਨਹੀਂ ਕਰਦੀਆਂ, ਮੌਤ ਦਾ ਫਰੇਸ਼ਤਾ ਉਨ੍ਹਾਂ ਨੂੰ ਫੜ ਕੇ ਲੈ ਜਾਂਦਾ ਹੈ। ਜੋ ਰੱਬ ਦੇ ਨਾਮ ਅਤੇ ਰੱਬ ਦਾ ਸਿਮਰਨ ਕਰਦੇ ਹਨ, ਅਤੇ ਉਸ ਨੂੰ ਆਪਣੇ ਮਨ ਤੇ ਦਿਲ ਨਾਲ ਲਾਈ ਰੱਖਦੇ ਹਨ। ਮੌਤ ਦਾ ਦੂਤ ਉਨ੍ਹਾਂ ਨਜ਼ਦੀਕ ਨਹੀਂ ਆਉਂਦਾ। ਗੁਰਾਂ ਦੇ ਮੁਰੀਦ ਗੁਰਾਂ ਦੇ ਮਹਿਬੂਬ ਹਨ। ਵਾਹਿਗੁਰੂ ਦਾ ਨਾਮ ਖਜਾਨਾ ਹੈ, ਪ੍ਰੰਤੂ ਕੋਈ ਵਿਰਲਾ ਹੀ ਜਣਾ ਹੀ ਇਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ। ਨਾਨਕ, ਜੋ ਸੱਚੇ ਗੁਰਾਂ ਨੂੰ ਮਿਲ ਪੈਂਦੇ ਹਨ, ਉਹ ਸੁੱਖ ਅਤਾ ਅਨੰਦ ਭੋਗਦੇ ਹਨ। ਸੱਚੇ ਗੁਰਦੇਵ ਜੀ ਦਾਤਾਰ ਕਹੇ ਜਾਂਦੇ ਹਨ। ਪ੍ਰਸੰਨ ਹੋ ਕੇ ਉਹ ਦਾਤਾ ਬਖਸ਼ਦਾ ਹੈ। ਮੈਂ ਸਦੀਵ ਹੀ ਗੁਰਾਂ ਉਤੋਂ, ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਮੈਨੂੰ ਪ੍ਰਭੂ ਦਾ ਨਾਮ ਪ੍ਰਦਾਨ ਕੀਤਾ ਹੈ। ਸੁਲੱਖਣੇ! ਸੁਲੱਖਣ। ਹਨ ਉਹ ਗੁਰੂ ਮਹਾਰਾਜ ਜੋ ਮੈਨੂੰ ਪ੍ਰਭੂ ਦਾ ਸੰਦੇਸਾ ਦਿੰਦੇ ਹਨ। ਗੁਰਾਂ ਨੂੰ ਤੇ ਵੱਡੇ ਸੱਚੇ ਗੁਰਾਂ ਦੀ ਦੇਹ ਨੂੰ ਦੇਖ ਦੇਖ ਕੇ ਮੈਂ ਹਮੇਸ਼ਾਂ ਹੀ ਪ੍ਰਫੁੱਲਤ ਹੁੰਦਾ ਹਾਂ। ਗੁਰਾਂ ਦੀ ਜੀਭਾ ਬ੍ਰਹਿਮ-ਰਸ ਉਚਾਰਨ ਕਰਦੀ ਹੈ ਅਤੇ ਵਾਹਿਗੁਰੂ ਦੇ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ। ਜਿਹੜੇ ਸਿੱਖ ਗੁਰਾਂ ਨੂੰ ਸੁਣਦੇ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਦੇ ਹਨ, ਉਨ੍ਹਾਂ ਦੀ ਸਾਰੀ ਖੁਧਿਆ ਦੂਰ ਹੋ ਜਾਂਦੀ ਹੈ। ਲੋਕੀਂ ਰੱਬ ਦੇ ਰਾਹ ਦੀਆਂ ਗੱਲਾਂ ਕਰਦੇ ਹਨ, ਦੱਸੋਂ! ਕਿਹੜੇ, ਕਿਹੜੇ ਤਰੀਕੇ ਨਾਲ ਮੈਂ ਇਸ ਉਤੇ ਟੁਰ ਸਕਦਾ ਹਾਂ? ਮੇਰੇ ਸੁਆਮੀ ਮਾਲਕ, ਤੇਰਾ ਅਤੇ ਤੇਰੇ ਨਾਮ ਦਾ ਸਫਰ ਖਰਚ ਨਾਲ ਲੈ ਕੇ, ਮੈਂ ਇਸ ਰਾਹ ਉਤੇ ਟੁਰ ਸਕਦਾ ਹਾਂ। ਗੁਰੂ-ਸਮਰਪਨ, ਜੋ ਸਾਹਿਬ ਦਾ ਸਿਮਰਨ ਕਰਦੇ ਹਨ, ਉਹ ਧਨਾਡ ਅਤੇ ਬਹੁਤ ਸਿਆਣੇ ਹਨ। ਮੈਂ ਸੱਚੇ ਗੁਰਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ ਅਤੇ ਗੁਰਬਾਣੀ ਅੰਦਰ ਲੀਨ ਹੋਇਆ ਹੋਇਆ ਹਾਂ। ਤੂੰ ਮਾਲਕ ਹਂੈ, ਤੂੰ ਹੀ ਸੁਆਮੀ ਅਤੇ ਤੂੰ ਹੀ ਸੁਆਮੀ ਅਤੇ ਤੂੰ ਹੀ ਮੇਰਾ ਸੁਲਤਾਨ। ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗਦਾ ਹੈ, ਹੇ ਸੁਆਮੀ ਕੇਵਲ ਤਦ ਹੀ ਤੇਰੀ ਪ੍ਰੇਮਮਈ ਸੇਵਾ ਹੋ ਸਕਦੀ ਹੈ। ਤੂੰ ਗੁਣਾਂ ਦਾ ਸਮੁੰਦਰ ਹੈ। ਆਪ ਹੀ ਪ੍ਰਭੂ ਬਹੁਤਿਆਂ ਸਰੂਪਾਂ ਵਿੱਚ ਪ੍ਰਗਟ ਹੈ ਅਤੇ ਆਪ ਹੀ ਕੇਵਲ ਇਕ ਸਰੂਪ ਵਾਲਾ ਹੈ। ਜੋ ਕੁਛ ਉਸ ਨੂੰ ਚੰਗਾ ਲੱਗਦਾ ਹੈ, ਹੇ ਨਾਨਕ! ਕੇਵਲ ਓਹੀ ਸ੍ਰੇਸ਼ਟ ਬਾਤ ਹੈ। ਤਿਲੰਕ ਨੌਵੀਂ ਪਾਤਿਸ਼ਾਹੀ। ਕਾਫੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਹੇ ਫਾਨੀ ਬੰਦੇ! ਜੇਕਰ ਤੈਨੂੰ ਕੋਈ ਸਮਝ ਹੈ, ਤਦ ਤੂੰ ਰਾਤ ਦਿਨ ਸਾਹਿਬ ਦਾ ਸਿਮਰਨ ਕਰ। ਤਿੜਕੇ ਹੋਏ ਘੜੇ ਵਿਚੋਂ ਪਾਣੀ ਦੀ ਮਾਨੰਦ ਹਰ ਮੁਹਤ ਉਮਰ ਬੀਤਦੀ ਜਾ ਰਹੀ ਹੈ। ਠਹਿਰਾੳ। ਤੂੰ ਕਿਉਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕਰਦਾ, ਹੇ ਬੇਸਮਝ ਬੇਵਕੂਫ! ਕੂੜੇ ਲੋਭ ਨਾਲ ਚਿਮੜ ਕੇ, ਤੂੰ ਮੌਤ ਨੂੰ ਚੇਤੇ ਨਹੀਂ ਕਰਦਾ। ਅਜੇ ਭੀ ਕੁਝ ਵਿਗੜਿਆ ਨਹੀਂ, ਜੇਕਰ ਤੂੰ ਹੁਣ ਭੀ ਸੁਆਮੀ ਦਾ ਜੱਸ ਗਾਇਨ ਕਰਨ ਲੱਗ ਜਾਵੇ। ਗੁਰੂ ਜੀ ਫੁਰਮਾਉਂਦੇ ਹਨ, ਉਸ ਦਾ ਸਿਮਰਨ ਕਰਨ ਦੁਆਰਾ ਤੂੰ ਭੈ-ਰਹਿਤ ਮਰਤਬੇ ਨੂੰ ਪਾ ਲਵੇਂਗਾ। ਤਿਲੰਕ ਨੌਵੀਂ ਪਾਤਿਸ਼ਾਹੀ। ਜਾਗਦਾ ਰਹੁ, ਹੇ ਬੰਦੇ! ਜਾਗਦਾ ਰਹੁ ਤੂੰ ਕਿਉਂ ਬੇਪਰਵਾਹ ਹੋ ਕੇ ਸੋ ਰਿਹਾ ਹੈ। ਦੇਹ ਜਿਹੜੀ ਤੇਰੇ ਨਾਲ ਪੈਦਾ ਹੋਈ ਸੀ, ਉਹ ਭੀ ਤੇਰੇ ਨਾਲ ਨਹੀਂ ਜਾਣੀ। ਠਹਿਰਾਉ। ਮਾਂ, ਪਿਓ, ਪੁੱਤ੍ਰ, ਅਤੇ ਸਾਕ-ਸੈਨ, ਜਿਨ੍ਹਾਂ ਨਾਲ ਤੂੰ ਪਿਆਰ ਪਾਇਆ ਹੋਇਆ ਹੈ, ਤੇਰੇ ਸਰੀਰ ਨੂੰ ਅੱਗ ਵਿੱਚ ਸੁੱਟ ਪਾਉਣਗੇ, ਜਦ ਆਤਮਾ ਇਸ ਤੋਂ ਵੱਖਰੀ ਹੋ ਵੰਝੇਗੀ।

Ang: 725

ਜਿਸ ਨੇ ਬਾਗ ਲਗਾਇਆ ਉਹ ਖੁਦ ਹੀ ਸੋਚਦਾ ਸਮਝਦਾ ਹੈ ਅਤੇ ਖੁਦ ਹੀ ਕਾਰ ਕਰਦਾ ਹੈ। ਤੂੰ ਪ੍ਰੀਤਮ ਦੇ ਸਿਮਰਨ, ਹਾਂ ਸਿਮਰਨ ਵਿੱਚ ਜੁੜ ਜਿਸ ਦੁਆਰਾ ਹਮੇਸ਼ਾਂ ਸੁਖ ਆਰਾਮ ਪ੍ਰਾਪਤ ਹੁੰਦਾ ਹੈ। ਠਹਿਰਾਉ। ਜੋ ਆਪਣੇ ਭਰਤੇ ਨੂੰ ਪਿਆਰ ਨਾਲ ਨਹੀਂ ਮਾਣਦੀ ਉਹ ਅਖੀਰ ਨੂੰ ਪਛਤਾਉਂਦੀ ਹੈ। ਜਦ ਰਾਤ ਬੀਤ ਜਾਂਦੀ ਹੈ ਤਾਂ ਉਹ ਆਪਣੇ ਹੱਥ ਮਾਲਦੀ ਅਤੇ ਸੀਸ ਨੂੰ ਪਛਾੜਦੀ ਹੈ। ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ ਤਾਂ ਪਸਚਾਤਾਪ ਤੋਂ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਕੇਵਲ ਤਦ ਹੀ ਉਸ ਨੂੰ ਆਪਣੇ ਜਾਨੀ ਨੂੰ ਮਾਣਨ ਦਾ ਮੌਕਾ ਮਿਲੇਗਾ, ਜਦ ਮੁੜ ਕੇ ਉਸ ਦੀ ਵਾਰੀ ਆਵੇਗੀ। ਸੱਚੀ ਪਤਨੀ ਆਪਣੇ ਪਤੀ ਨੂੰ ਪਾ ਲੈਂਦੀ ਹੈ। ਮੇਰੇ ਨਾਲੋਂ ਉਹ ਵੱਧ ਕੇ ਹੈ। ਉਹ ਚੰਗਿਆਈਆਂ ਮੇਰੇ ਵਿੱਚ ਨਹੀਂ, ਮੈਂ ਕੀਹਦੇ ਉਤੇ ਇਲਜ਼ਾਮ ਲਾਵਾਂ? ਜਿਨ੍ਹਾਂ ਸਹੇਲੀਆਂ ਨੇ ਆਪਣੇ ਕੰਤ ਨੂੰ ਮਾਣਿਆ ਹੈ, ਮੈਂ ਜਾ ਕੇ ਉਨ੍ਹਾਂ ਕੋਲੋਂ ਪੁੱਛਾਂਗੀ। ਮੈਂ ਉਨ੍ਹਾਂ ਦੇ ਪੈਰੀਂ ਪਵਾਂਗੀ ਅਤੇ ਮੈਨੂੰ ਮਾਰਗ ਵਿਖਾਲਣ ਲਈ ਪ੍ਰਾਰਥਨਾ ਕਰਾਂਗੀ। ਨਾਨਕ, ਜੇਕਰ ਪਤਨੀ ਆਪਣੇ ਪਤੀ ਦਾ ਫੁਰਮਾਨ ਮੰਨੇ ਅਤੇ ਉਸ ਦੇ ਡਰ ਨੂੰ ਚੰਨਣ ਵੱਜੋਂ ਮਲੇ, ਅਤੇ ਚੰਗਿਆਈਆਂ ਦਾ ਟੂਣਾ ਟਾਮਣਾ ਕਰੇ, ਤਦ ਉਹ ਆਪਣੇ ਪ੍ਰੀਤਮ ਨੂੰ ਪਾ ਲੈਂਦੀ ਹੈ। ਜੋ ਆਪਣੇ ਸੁਆਮੀ ਨੂੰ ਦਿਲ ਦੇ ਰਾਹੀਂ ਮਿਲਦੀ ਹੈ, ਉਹ ਉਸ ਨਾਲ ਮਿਲੀ ਰਹਿੰਦੀ ਹੈ। ਉਹ ਹੀ ਅਸਲੀ ਮਿਲਾਪ ਆਖਿਆ ਜਾਂਦਾ ਹੈ। ਕਿੰਨੀ ਬਾਹਲੀ ਚਾਹਨਾ ਉਹ ਕਿਉਂ ਨਾਂ ਕਰੇ, ਨਿਰੀਆਂ ਗੱਲਾਂ ਨਾਲ ਉਸ ਦਾ ਮਿਲਾਪ ਨਹੀਂ ਹੁੰਦਾ। ਮਾਦਨੀਅਤ, ਮੁੜ ਕੇ ਮਾਦਨੀਆਤ ਨਾਲ ਮਿਲ ਜਾਂਦੀ ਹੈ ਅਤੇ ਪਿਆਰ ਪਿਆਰ ਨੂੰ ਖਿੱਚਦਾ ਹੈ। ਜਦ ਗੁਰਾਂ ਦੀ ਦਇਆ ਦੁਆਰਾ, ਬੰਦੇ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ, ਤਦ ਉਹ ਨਿਡੱਰ ਸਾਈਂ ਨੂੰ ਪਾ ਲੈਂਦਾ ਹੈ। ਪਾਨਾਂ ਵਾਲੀ ਵੇਲ ਦੀ ਬਗੀਚੀ ਗ੍ਰਿਹ ਵਿੱਚ ਭਾਵੇਂ ਹੀ ਹੋਵੇ, ਪ੍ਰੰਤੂ ਖੋਤਾ ਉਸ ਦੀ ਕਦਰ ਨੂੰ ਨਹੀਂ ਜਾਣਦਾ। ਜੇਕਰ ਕੋਈ ਜਣਾ ਮਹਿਮ ਦਾ ਮਾਹਰ ਹੋਵੇ, ਤਦ ਉਹ ਪੁਸ਼ਪ ਦੀ ਕਦਰ ਸਿੰਞਾਣਦਾ ਹੈ। ਕੇਵਲ ਉਹ ਜੋ ਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਉਸ ਦੇ ਸੰਦੇਹ ਤੇ ਭਟਕਣੇ ਮੁੱਕ ਜਾਂਦੇ ਹਨ। ਉਹ ਸੁਭਾਵਕ ਹੀ ਸੁਆਮੀ ਨਾਲ ਅਭੇਦ ਹੋਇਆ ਹੋਇਆ ਰਹਿੰਦਾ ਹੈ ਅਤੇ ਅਬਿਨਾਸੀ ਮਰਤਬਾ ਪਾ ਲੈਂਦਾ ਹੈ। ਤਿਲੰਕ ਚੌਥੀਂ ਪਾਤਿਸ਼ਾਹੀ। ਵਾਹਿਗੁਰੂ ਦੀਆਂ ਧਰਮ ਵਾਰਤਾਵਾਂ ਅਤੇ ਸਾਖੀਆਂ ਮੇਰੇ ਮਿੱਤ੍ਰ, ਗੁਰਾਂ ਨੇ ਮੈਨੂੰ ਸੁਣਾਈਆਂ ਹਨ। ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੋਂ। ਗੁਰਾਂ ਦੇ ਉਤੋਂ ਮੈਂ ਕੁਰਬਾਨ ਹਾਂ। ਆ ਤੇ ਮੈਨੂੰ ਮਿਲ, ਤੂੰ ਹੇ ਗੁਰਾਂ ਦੇ ਸਿੱਖ! ਤੂੰ ਆ ਕੇ ਮੈਨੂੰ ਮਿਲ, ਤੂੰ ਮੈਂਡੇ ਗੁਰਾਂ ਦਾ ਸੁਆਮੀ ਹੈ। ਠਹਿਰਾਉ। ਵਾਹਿਗੁਰੂ ਦੀਆਂ ਸਿਫਤਾਂ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਨੂੰ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ। ਜੋ ਗੁਰਾਂ ਦੀ ਰਜ਼ਾ ਨੂੰ ਕਬੂਲ ਕਰਦੇ ਹਨ, ਉਨ੍ਹਾਂ ਉਤੋਂ ਸਕਦੇ, ਮੈਂ ਸਕਦੇ ਜਾਂਦਾ ਹਾਂ। ਜੋ ਪ੍ਰੀਤਮ ਗੁਰਾਂ ਨੂੰ ਵੇਖਦੇ ਹਨ, ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਘੋਲੀ ਵੰਞਦਾ ਹਾਂ, ਜੋ ਗੁਰਾਂ ਦੀ ਘਾਲ ਕਮਾਉਂਦੇ ਹਨ। ਤੇਰਾ ਨਾਮ, ਹੇ ਸੁਆਮੀ ਵਾਹਿਗੁਰੂ! ਦੁੱਖ ਦੂਰ ਕਰਨ ਵਾਲਾ ਹੈ। ਗੁਰਾਂ ਦੀ ਚਾਕਰੀ ਕਮਾਉਣ ਦੁਆਰਾ ਨਾਮ ਪਾਇਆ ਜਾਂਦਾ ਹੈ। ਗੁਰਾਂ ਦੇ ਰਾਹੀਂ ਹੀ ਕਲਿਆਣ ਪ੍ਰਾਪਤ ਹੁੰਦੀ ਹੈ। ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਪੁਰਸ਼ ਕਬੂਲ ਪੈਂ ਜਾਂਦੇ ਹਨ। ਉਨ੍ਹਾਂ ਉਤੋਂ ਨਾਨਕ ਕੁਰਬਾਨ ਜਾਂਦਾ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਸਦੱਕੜੇ ਹੈ। ਹੇ ਵਾਹਿਗੁਰੂ ਸੁਆਮੀ ਮਾਲਕ! ਕੇਵਲ ਓਹੀ ਤੇਰੀ ਮਹਿਮਾ ਹੈ ਜਿਹੜੀ ਤੈਨੂੰ ਚੰਗੀ ਲੱਗਦੀ ਹੈ। ਗੁਰੂ-ਸਪਰਪਣ ਹੋ ਪ੍ਰੀਤਮ ਪ੍ਰਭੂ ਦੀ ਘਾਲ ਕਮਾਉਂਦੇ ਹਨ, ਉਹ ਉਸ ਨੂੰ, ਸਿਲੇ ਵਜੋਂ, ਪਾ ਲੈਂਦੇ ਹਨ। ਸੁਆਮੀ ਉਨ੍ਹਾਂ ਦੀਆਂ ਜਿੰਦੜੀਆਂ ਦੇ ਨਾਲ ਹੈ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ। ਪ੍ਰੀਤਮ ਨੂੰ ਸਿਮਰ ਤੇ ਆਰਾਧ ਕੇ ਉਹ ਜੀਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਇਕੱਤਰ ਕਰਦੇ ਹਨ। ਗੁਰੂ-ਅਨੁਸਾਰੀ ਹੋ ਪ੍ਰੀਤਮ-ਪ੍ਰਭੂ ਦੀ ਸੇਵਾ ਕਮਾਉਂਦੇ ਕਮਾਉਂਦੇ ਹਨ। ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ। ਉਹ ਆਪ ਸੁਣੇ ਆਪਣੇ ਟੱਬਰ ਕਬੀਲੇ ਦੇ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਰਾਹੀਂ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ। ਪ੍ਰੀਤਮ ਗੁਰਾਂ ਨੇ ਪ੍ਰਭੂ ਦੀ ਚਾਰਕੀ ਕਮਾਈ ਹੈ। ਮੁਬਾਰਕ, ਮੁਬਾਰਕ ਹਨ ਗੁਰੂ ਜੀ ਸੱਚੇ ਗੁਰੂ ਜੀ। ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਵਿਖਾਲਿਆ ਹੈ। ਉਪਕਾਰ, ਮਹਾਨ ਉਪਕਾਰ ਗੁਰਾਂ ਨੇ ਮੇਰੇ ਉਤੇ ਕੀਤਾ ਹੈ।