[amritsar] - ਕਾਂਗਰਸ ਦੇ ਪੋਸਟਰ 'ਤੇ ਲਿਖਿਆ 'ਨੇਕੀ 'ਤੇ ਬਦੀ ਦੀ ਜਿੱਤ', ਪੋਸਟਰ ਵਾਇਰਲ

  |   Amritsarnews

ਅੰਮ੍ਰਿਤਸਰ (ਸੁਮਿਤ ਖੰਨਾ) : ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੌਜ ਦੇ ਮੁਖੀ ਨੂੰ ਜੱਫੀ ਤੇ ਫਿਰ ਨਵਜੋਤ ਕੌਰ ਸਿੱਧੂ ਦੀ ਵਾਇਰਲ ਆਡੀਓ ਕਾਰਨ ਲਗਾਤਾਰ ਵਿਵਾਦਾਂ 'ਚ ਘਿਰਿਆਂ ਸਿੱਧੂ ਜੋੜਾ ਇਕ ਹੋਰ ਨਵੇਂ ਵਿਵਾਦ 'ਚ ਫਸ ਗਿਆ ਹੈ। ਇਸ ਵਾਰ ਵਿਵਾਦ ਦੁਸਹਿਰੇ ਦੇ ਪੋਸਟਰ ਨੂੰ ਲੈ ਕੇ ਹੋਇਆ ਹੈ।

ਜਾਣਕਾਰੀ ਮੁਤਾਬਕ ਸਿੱਧੂ ਦੇ ਹਲਕੇ 'ਚ ਕਾਂਗਰਸ ਵਲੋਂ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦੇ ਜੋ ਪੋਸਟਰ ਲਗਵਾਏ ਗਏ ਹਨ, ਉਨ੍ਹਾਂ 'ਤੇ 'ਨੇਕੀ 'ਤੇ ਬਦੀ ਦੀ ਜਿੱਤ' ਛਪਿਆ ਹੋਇਆ ਹੈ। ਗਲਤ ਸੰਦੇਸ਼ ਦਿੰਦੇ ਹੋਏ ਇਹ ਪੋਸਟਰ ਹਰ ਗਲੀ 'ਚ ਲਗਾਏ ਹੋਏ ਹਨ ਤੇ ਵਾਇਰਲ ਵੀ ਹੋ ਗਏ, ਜਿਸ ਤੋਂ ਬਾਅਦ ਵਿਰੋਧੀਆਂ ਨੂੰ ਬੋਲਣ ਦਾ ਮੌਕੇ ਮਿਲ ਗਿਆ। ਭਾਜਪਾ ਨੇ ਕਾਂਗਰਸੀਆਂ ਨੂੰ ਰਾਵਣ ਦਾ ਵੰਸ਼ ਦੱਸਿਆ ਹੈ।

ਫੋਟੋ - http://v.duta.us/kn0E0AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/r93rCgAA

📲 Get Amritsar News on Whatsapp 💬