[amritsar] - ਟ੍ਰੈਫਿਕ ਕੰਟਰੋਲ ਕਰਨ ’ਚ ਪੁਲਸ ਬੇਵੱਸ

  |   Amritsarnews

ਅੰਮ੍ਰਿਤਸਰ, (ਇੰਦਰਜੀਤ/ਜਸ਼ਨ)- ਟ੍ਰੈਫਿਕ ’ਤੇ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਤੇ ਟ੍ਰੈਫਿਕ ਵਿਭਾਗ ਜਿੰਨੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ, ਓਨੀ ਹੀ ਰਫਤਾਰ ਨਾਲ ਟ੍ਰੈਫਿਕ ਦੀ ਵਿਵਸਥਾ ਹੋਰ ਖ਼ਰਾੀ ਹੈ। ਹਾਲਾਤ ਇਹ ਬਣ ਰਹੇ ਹਨ ਕਿ ਅੰਮ੍ਰਿਤਸਰ ਦੇ ਅੰਦਰਲੇ ਖੇਤਰਾਂ ’ਚ ਅੱਧਾ ਕਿਲੋਮੀਟਰ ਸਫਰ ਤੈਅ ਕਰਨ ਲਈ ਘੰਟਿਆਂ ਭਰ ਵਾਹਨ ਚਾਲਕਾਂ ਨੂੰ ਭੀਡ਼ ਨਾਲ ਜੂਝਣਾ ਪੈਂਦਾ ਹੈ। ਉਥੇ ਹੀ ਦੂਜੇ ਪਾਸੇ ਵੱਡੀ ਤ੍ਰਾਸਦੀ ਇਹ ਵੀ ਹੈ ਕਿ ਜੀ. ਟੀ. ਰੋਡ ਜਿਥੇ ਭੀਡ਼ ਦੀ ਸਮੱਸਿਆ ਨਹੀਂ ਹੈ ਉਥੇ ਦੁਰਘਟਨਾਵਾਂ ਨੇ ਪੁਰਾਣੇ ਸਾਰੇ ਰਿਕਾਰਡ ਤੋਡ਼ ਦਿੱਤੇ ਹਨ। ਪੁਲਸ ਰਿਪੋਰਟਾਂ ਅਨੁਸਾਰ ਦੇਖਿਆ ਜਾਵੇ ਤਾਂ ਜੀ. ਟੀ. ਰੋਡ ’ਤੇ ਐਕਸੀਡੈਂਟ ਦੀ ਗਿਣਤੀ ਜਿਥੇ ਅੱਗੇ ਤੋਂ ਵੱਧ ਰਹੀ ਹੈ, ਉਥੇ ਹੀ ਦੂਜੇ ਪਾਸੇ ਜ਼ਿਆਦਾ ਰਫਤਾਰ ਹੋਣ ਕਾਰਨ ਭਿਆਨਕ ਐਕਸੀਡੈਂਟ ਵੱਧ ਹੋ ਰਹੇ ਹਨ ਕਿਉਂਕਿ ਪਹਿਲਾਂ ਦੇ ਸਮੇਂ ਵਿਚ ਐਕਸੀਡੈਂਟ ਉਪਰੰਤ 40 ਫ਼ੀਸਦੀ ਲੋਕ ਸੁਰੱਖਿਅਤ ਰਹਿ ਜਾਂਦੇ ਸਨ, ਉਥੇ ਹੀ 50 ਫ਼ੀਸਦੀ ਦੇ ਕਰੀਬ ਹਾਦਸਿਆਂ ’ਚ ਜ਼ਖਮੀ ਹੋਣ ਦੀ ਸੂਚਨਾ ਮਿਲਦੀ ਸੀ, ਜਦੋਂ ਕਿ ਬਾਕੀ 10 ’ਚ 4 ਤੋਂ 6 ਵਿਅਕਤੀਅਾਂ ਦੇ ਮਾਰੇ ਜਾਣ ਦੀ ਸੂਚਨਾ ਮਿਲਦੀ ਸੀ, ਕੁਝ ਗੰਭੀਰ ਜ਼ਖਮੀ ਹੋ ਜਾਂਦੇ ਹਨ ਪਰ ਵਰਤਮਾਨ ਸਮੇਂ ’ਚ ਹਰ 10 ਐਕਸੀਡੈਂਟਾਂ ’ਚ 6 ਪਰਿਵਾਰ ਮਾਰੇ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਵਾਹਨਾਂ ਦੀ ਰਫਤਾਰ ਜੋ ਪਹਿਲਾਂ 60 ਤੋਂ 80 ਆਰ. ਪੀ. ਐੱਮ. ਦੇ ਵਿਚ ਚੱਲਦੀ ਸੀ ਪਰ ਹੁਣ ਬਹੁਤ ਜ਼ਿਆਦਾ ਮਹਿੰਗੇ ਤੇ ਤੇਜ਼ ਰਫਤਾਰ ਵਾਹਨ 120 ਤੋਂ ਲੈ ਕੇ 160 ਆਰ. ਪੀ. ਐੱਮ. ਦੀ ਰਫਤਾਰ ’ਚ ਚੱਲਦੇ ਹਨ। ਇਸ ਵਿਚ ਵੱਡੀ ਗੱਲ ਹੈ ਕਿ ਪੁਲਸ ਆਪ ਇਨ੍ਹਾਂ ਹਾਦਸਿਆਂ ਅੱਗੇ ਬੇਵੱਸ ਹੋ ਗਈ ਹੈ।...

ਫੋਟੋ - http://v.duta.us/hhqN-gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3F0njQAA

📲 Get Amritsar News on Whatsapp 💬