[amritsar] - ਮੋਦੀ ਸਰਕਾਰ ਦਾ ਭ੍ਰਿਸ਼ਟਾਚਾਰ ਤੇ ਮਹਿੰਗਾਈ ਰੂਪੀ ਰਾਵਣ ਬਣਾ ਕੇ ਪੁਤਲਾ ਸਾਡ਼ਿਆ

  |   Amritsarnews

ਅੰਮ੍ਰਿਤਸਰ, (ਵਾਲੀਆ)- ਅੱਜ ਪੰਜਾਬ ਮਹਿਲਾ ਕਾਂਗਰਸ ਵੱਲੋਂ ਪੰਜਾਬ ਪ੍ਰਧਾਨ ਮਮਤਾ ਦੱਤਾ ਦੀ ਅਗਵਾਈ ’ਚ ਬਟਾਲਾ ਰੋਡ ਵਿਖੇ ਮੋਦੀ ਸਰਕਾਰ ਦਾ ਭ੍ਰਿਸ਼ਟਾਚਾਰ ਤੇ ਮਹਿੰਗਾਈ ਰੂਪੀ ਰਾਵਣ ਬਣਾ ਕੇ ਪੁਤਲਾ ਸਾਡ਼ਿਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਅੌਰਤਾਂ ਨੇ ਇਕੱਠੀਅਾਂ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਭਡ਼ਾਸ ਕੱਢੀ।

ਇਸ ਮੌਕੇ ਮਮਤਾ ਦੱਤਾ ਨੇ ਕਿਹਾ ਕਿ ਮੋਦੀ ਸਰਕਾਰ ਹਰ ਮੋਰਚੇ ’ਤੇ ਫੇਲ ਰਹੀ ਹੈ, ਅੱਛੇ ਦਿਨਾਂ ਦਾ ਵਾਅਦਾ ਕਰ ਕੇ ਕੇਂਦਰ ’ਚ ਆਈ ਮੋਦੀ ਸਰਕਾਰ ਨੇ ਅੱਜ ਦੇਸ਼ ਦੀ ਜਨਤਾ ਦੇ ਸਭ ਤੋਂ ਬੁਰੇ ਦਿਨ ਲਿਆਂਦੇ ਹਨ। ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ, ਰੁਪਏ ’ਚ ਭਾਰੀ ਗਿਰਾਵਟ, ਗੈਸ ਦੀਆਂ ਕੀਮਤਾਂ ’ਚ ਵਾਧਾ, ਬੇਰੋਜ਼ਗਾਰੀ, ਰਾਫੇਲ ਡੀਲ ਘਪਲਾ, ਨੋਟਬੰਦੀ ਤੇ ਜੀ. ਐੱਸ. ਟੀ. ਦੀ ਵਪਾਰੀਆਂ ’ਤੇ ਮਾਰ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਝੂਠ, ਔਰਤਾਂ ’ਤੇ ਅੱਤਿਆਚਾਰ, 15-15 ਲੱਖ ਰੁਪਏ ਖਾਤੇ ’ਚ ਪਾਉਣ ਦਾ ਵਾਅਦਾ, ਦੇਸ਼ ਦਾ ਪੈਸਾ ਲੁੱਟ ਕੇ ਭੱਜੇ ਭਗੌਡ਼ਿਅਾਂ ਦੀ ਸਹਾਇਤਾ ਕਰਨਾ, ਇਹ ਸਭ ਮੋਦੀ ਦੇ ਅੱਛੇ ਦਿਨਾਂ ਵਾਲੀ ਸਰਕਾਰ ’ਚ ਹੋ ਰਿਹਾ ਹੈ ਅਤੇ ਦੇਸ਼ ਦੀ ਜਨਤਾ ਇਸ ਸਭ ਦਾ ਜਵਾਬ 2019 ਦੀਆਂ ਲੋਕ ਸਭਾਂ ਚੋਣਾਂ ’ਚ ਬੀ. ਜੇ. ਪੀ. ਨੂੰ ਦੇਵੇਗੀ। ਅੱਜ ਇਹ ਰੋਸ ਪ੍ਰਦਰਸ਼ਨ ਮਹਿਲਾ ਕਾਂਗਰਸ ਵੱਲੋਂ ਪੂਰੇ ਪੰਜਾਬ ਵਿਚ ਕੀਤਾ ਗਿਆ।...

ਫੋਟੋ - http://v.duta.us/p1Xq4AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3Tc1BwAA

📲 Get Amritsar News on Whatsapp 💬