[amritsar] - ਮਾਮਲਾ ਟ੍ਰਿਲੀਅਮ ਮਾਲਜ਼ ਨੇੜੇ 25 ਲੱਖ ਦੀ ਲੁੱਟ ਦਾ, ਪੁਲਸ ਰਿਮਾਂਡ ਦੌਰਾਨ 1.40 ਲੱਖ ਦੀ ਰਾਸ਼ੀ ਬਰਾਮਦ

  |   Amritsarnews

ਅੰਮ੍ਰਿਤਸਰ (ਅਰੁਣ) : ਬੀਤੀ 25 ਜੂਨ ਨੂੰ ਟ੍ਰਿਲੀਅਮ ਮਾਲਜ਼ ਨੇੜੇ ਰੇਡੀਅਮ ਕੰਪਨੀ ਦਾ ਕੈਸ਼ ਲੈ ਕੇ ਬੈਂਕ 'ਚ ਜਮ੍ਹਾ ਕਰਵਾਉਣ ਜਾ ਰਹੇ ਏਜੰਟ ਕੋਲੋਂ ਪਿਸਤੌਲ ਦੀ ਨੋਕ 'ਤੇ 25 ਲੱਖ ਦੀ ਰਕਮ ਲੁੱਟਣ ਵਾਲੇ ਗਿਰੋਹ ਦੇ ਗ੍ਰਿਫਤਾਰ ਕੀਤੇ ਗਏ 5 ਮੈਂਬਰਾਂ ਵੱਲੋਂ 4 ਦਿਨ ਦੇ ਮਿਲੇ ਪੁਲਸ ਰਿਮਾਂਡ ਦੌਰਾਨ ਖੋਹੀ ਰਕਮ 'ਚੋਂ 1 ਲੱਖ 40 ਹਜ਼ਾਰ ਦੀ ਰਕਮ ਬਰਾਮਦ ਕਰਵਾਉਣ ਤੋਂ ਇਲਾਵਾ ਕਈ ਹੋਰ ਖੁਲਾਸੇ ਕੀਤੇ ਗਏ ਹਨ। ਥਾਣਾ ਮਜੀਠਾ ਰੋਡ ਦੀ ਪੁਲਸ ਨੇ ਗ੍ਰਿਫਤਾਰ ਕੀਤੇ ਗਏ ਗਿਰੋਹ ਦੇ 3 ਮੈਂਬਰਾਂ ਤੋਂ ਇਲਾਵਾ ਰੇਕੀ ਕਰਨ ਵਾਲੇ 2 ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਨ ਮਗਰੋਂ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਨਵਦੀਪ ਸਿੰਘ ਸੰਨੀ ਪੁੱਤਰ ਪ੍ਰਦੀਪ ਸਿੰਘ ਵਾਸੀ ਗਲੀ ਪੰਜਾਬ ਸਿੰਘ ਵਾਲੀ, ਸੰਜੇਪਾਲ ਸਿੰਘ ਸੰਨੀ ਉਰਫ ਭੂੰਡੀ ਪੁੱਤਰ ਕੁਲਵੰਤ ਸਿੰਘ ਵਾਸੀ ਮੂਲੇਚੱਕ, ਪਰਮਦੀਪ ਸਿੰਘ ਰਾਜਾ ਪੁੱਤਰ ਵਾਸੀ ਗੁਰੂ ਅਰਜਨ ਦੇਵ ਨਗਰ ਨੂੰ ਰਾਜਸਥਾਨ ਦੇ ਇਕ ਹੋਟਲ 'ਚੋਂ ਗ੍ਰਿਫਤਾਰ ਕਰਨ ਮਗਰੋਂ ਮਜੀਠਾ ਰੋਡ ਥਾਣਾ ਮੁਖੀ ਸਬ-ਇੰਸਪੈਕਟਰ ਪ੍ਰੇਮਪਾਲ ਦੀ ਟੀਮ ਨੇ 32 ਬੋਰ ਦੇ 2 ਪਿਸਤੌਲ, 50 ਹਜ਼ਾਰ ਦੀ ਨਕਦੀ ਤੇ ਇਕ ਪਲਸਰ ਮੋਟਰਸਾਈਕਲ ਬਰਾਮਦ ਕਰਨ ਤੋਂ ਇਲਾਵਾ ਇਨ੍ਹਾਂ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਸਿਮਰਤ ਸਿੰਘ ਸਮਰ ਪੁੱਤਰ ਇੰਦਰਜੀਤ ਸਿੰਘ ਤੇ ਹਰਜਿੰਦਰ ਸਿੰਘ ਪੁੱਤਰ ਪਾਲ ਸਿੰਘ ਦੋਵੇਂ ਵਾਸੀ ਮੂਲੇਚੱਕ ਕੋਲੋਂ ਇਕ ਸਵਿਫਟ ਕਾਰ ਬਰਾਮਦ ਕੀਤੀ ਸੀ।...

ਫੋਟੋ - http://v.duta.us/chOiygAA

ਇਥੇ ਪਡ੍ਹੋ ਪੁਰੀ ਖਬਰ — - http://v.duta.us/42aChwAA

📲 Get Amritsar News on Whatsapp 💬