[bhatinda-mansa] - ਗਾਇਬ ਨਾਬਾਲਗ ਲਡ਼ਕੀ ਦੇ ਮਾਮਲੇ 'ਚ ਪੀਡ਼ਤ ਪਰਿਵਾਰ ਤੇ ਜਥੇਬੰਦੀਆਂ ਨੇ ਥਾਣਾ ਘੇਰਿਆ
ਬਠਿੰਡਾ, (ਜ.ਬ.)- ਪਿੰਡ ਭੁੱਚੋ ਕਲਾਂ ਦੀ ਨਾਬਾਲਗ ਲਡ਼ਕੀ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ ’ਚ ਖੇਤ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਥਾਣਾ ਕੈਂਟ ਦਾ ਘਿਰਾਓ ਕੀਤਾ ਗਿਆ। ਜਦੋਂ ਕਿ ਪੁਲਸ ਪ੍ਰਸ਼ਾਸਨ ’ਤੇ ਤੇਲ ਦੇ ਪੈਸੇ ਲੈਣ ਦਾ ਦੋਸ਼ ਵੀ ਲੱਗ ਰਿਹਾ ਹੈ।
ਜਾਣਕਾਰੀ ਮੁਤਾਬਕ ਪਿੰਡ ਭੁੱਚੋ ਕਲਾਂ ਦੀ ਇਕ ਨਾਬਾਲਗ ਲਡ਼ਕੀ ਨੂੰ ਇਸੇ ਪਿੰਡ ਦਾ ਨੌਜਵਾਨ ਡੇਢ ਮਹੀਨਾ ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ। ਪਰਿਵਾਰ ਵੱਲੋਂ ਉਸਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੇ।
ਫਿਰ ਉਨ੍ਹਾਂ ਥਾਣਾ ਕੈਂਟ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਲਡ਼ਕੀ ਨਾਬਾਲਗ ਹੈ, ਜਿਸ ਨੂੰ ਪਿੰਡ ਦਾ ਨੌਜਵਾਨ ਵਰਗਲਾ ਕੇ ਲੈ ਗਿਆ ਹੈ। ਪੁਲਸ ਨੇ ਉਕਤ ਨੌਜਵਾਨ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਪਰ ਅਜੇ ਤੱਕ ਨਾ ਮੁਲਜ਼ਮ ਗ੍ਰਿਫ਼ਤਾਰ ਹੋਇਆ ਤੇ ਨਾ ਹੀ ਲਡ਼ਕੀ ਦਾ ਕੋਈ ਸੁਰਾਗ ਮਿਲਿਆ।...
ਫੋਟੋ - http://v.duta.us/TgAW6QAA
ਇਥੇ ਪਡ੍ਹੋ ਪੁਰੀ ਖਬਰ — - http://v.duta.us/fhO21AAA