[bhatinda-mansa] - ਨਮੀ ਦੀ ਆਡ਼ ’ਚ ਐੱਫ. ਸੀ. ਆਈ. ਨੂੰ ਕਰੋਡ਼ਾਂ ਦਾ ਚੂਨਾ ਲਾਉਣ ਲਈ ਮਾਫੀਆ ਹੋਇਆ ਸਰਗਰਮ

  |   Bhatinda-Mansanews

ਬੁਢਲਾਡਾ, (ਮਨਚੰਦਾ)- ਇਸ ਖੇਤਰ ਅੰਦਰ ਨਾਲ ਲੱਗਦੇ ਪੰਜਾਬ ਹਰਿਆਣਾ ਹੱਦ ਦੇ ਬ੍ਰਹਾਮਣਵਾਲਾ ਸਮੇਤ ਚਾਰ ਖਰੀਦ ਕੇਂਦਰ ਉਪਰ ਭਾਰਤੀ ਖਾਦੀ ਨਿਗਮ (ਐੱਫ. ਸੀ. ਆਈ.) ਦੇ ਕੁਝ ਅਧਿਕਾਰੀਅਾਂ ਦੀ ਮਿਲੀਭੁਗਤ ਨਾਲ ਮਿਲਿੰਗ ਦੀ ਆਡ਼ ਵਿਚ ਐੱਫ. ਸੀ. ਆਈ. ਨੂੰ ਕਰੋਡ਼ਾਂ ਰੁਪਏ ਦਾ ਚੂਨਾ ਲਾਉਣ ਲਈ ਵਪਾਰੀ ਅਤੇ ਖਰੀਦ ਏਜੰਸੀਆਂ ਦਾ ਮਾਫੀਆ ਸਰਗਰਮ ਹੋ ਗਿਆ ਹੈ। ਜਾਣਕਾਰੀ ਅਨੁਸਾਰ ਮਾਨਸਾ ਜ਼ਿਲੇ ਨਾਲ ਲੱਗਦੇ ਬੁਢਲਾਡਾ ਖੇਤਰ ਦੇ ਹਰਿਆਣਾ ਬਾਰਡਰ ਦੇ ਨਜ਼ਦੀਕ ਹਰਿਆਣੇ ਦਾ ਖਰੀਦ ਕੇਂਦਰ ਬ੍ਰਹਾਮਣਵਾਲਾ, ਲੱਧੁੂਵਾਸ, ਬੱਬਣਪੁਰ, ਮਹਿੰਦੋਕੇ ਖਰੀਦ ਕੇਂਦਰਾਂ ਵਿਚ ਜਿਥੇ ਜੀਰੀ ਦੀ ਨਮੀ ਦੀ ਆਡ਼ ਵਿਚ ਖਰੀਦ ਸਮੇਂ ਕਟੌਤੀ ਟੈਕਸ ਲਾ ਕੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ, ਉਥੇ ਐੱਫ. ਸੀ. ਆਈ. ਦੇ ਨਿਯਮਾਂ ਦੇ ਉਲਟ 17 ਤੋਂ 18 ਨਮੀ ਦੇ ਮਾਪਦੰਡ ਦੇ ਮੁਕਾਬਲੇ 25 ਫੀਸਦੀ ਨਮੀ ਤੱਕ ਦਾ ਝੋਨਾ ਖਰੀਦਿਆ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ ਉਪਰੋਕਤ ਨਿਰਧਾਰਤ ਖਰੀਦ ਕੇਂਦਰਾਂ ਦੇ ਮੁਕਾਬਲੇ ਕਿਸਾਨਾਂ ਦੀ ਲੁੱਟ ਲਈ ਆਪਣੇ ਪੱਧਰ ’ਤੇ ਹੀ ਵਪਾਰੀਅਾਂ ਵੱਲੋਂ ਮਾਰਕੀਟ ਕਮੇਟੀ ਦੀ ਮਿਲੀਭੁਗਤ ਨਾਲ ਖੇਤਾਂ ਵਿਚ ਹੀ 25 ਦੇ ਕਰੀਬ ਅਣ-ਅਧਿਕਾਰਤ ਨਾਜਾਇਜ਼ ਖਰੀਦ ਕੇਂਦਰ ਸਥਾਪਤ ਕੀਤੇ ਹੋਏ ਹਨ। ਜਿਥੇ ਪੰਜਾਬ ਦੇ ਕੁਝ ਆਡ਼੍ਹਤੀਏ ਕਿਸਾਨਾਂ ਨੂੰ ਮੰਡੀਅਾਂ ’ਚ ਖੱਜਲ-ਖੁਆਰੀ ਦੀ ਦੁਹਾਈ ਦੇ ਕੇ ਵੱਧ ਨਮੀ ਦੀ ਆਡ਼ ’ਚ ਲੁੱਟਣ ਦੀ ਸਕੀਮ ਲਾ ਰਹੇ ਹਨ। ਜਾਣਕਾਰੀ ਅਨੁਸਾਰ ਪਿਛਲੇ ਸਾਲ ਮਾਨਸਾ ਜ਼ਿਲੇ ਦੇ ਹਰਿਆਣੇ ਨਾਲ ਲੱਗਦੇ ਪੰਜਾਬ ਖੇਤਰ ’ਚੋਂ 17 ਲੱਖ ਕੁਇੰਟਲ ਝੋਨਾ ਇਨ੍ਹਾਂ ਖਰੀਦ ਕੇਂਦਰਾਂ ਰਾਹੀਂ ਹਰਿਆਣੇ ਜਾ ਚੁੱਕਾ ਸੀ। ਹਰਿਆਣੇ ਦੇ ਕੁਝ ਸ਼ੈਲਰਾਂ ’ਚ ਪੁਰਾਣਾ ਚੌਲ ਲੱਖਾਂ ਟਨਾਂ ਦੀ ਤਾਦਾਦ ਵਿਚ ਪਹਿਲਾਂ ਤੋਂ ਹੀ ਸਟੋਰ ਕੀਤਾ ਗਿਆ ਹੈ ਜੋ ਕਾਲਾਬਾਜ਼ਾਰੀ ਦੀ ਆਡ਼ ’ਚ ਉਪਰੋਕਤ ਚੌਲਾਂ ਦੀ ਕੁਆਲਟੀ ਵਿਚ ਸੁਧਾਰ ਕਰਨ ਦੇ ਮਨਸੂਬੇ ਨਾਲ ਵੱਡੀ ਤਾਦਾਦ ’ਚ ਵੱਧ ਨਮੀ ਵਾਲਾ ਝੋਨਾ ਖਰੀਦ ਕੇ ਐੱਫ. ਸੀ. ਆਈ. ਵਿਭਾਗ ਨੂੰ ਚੂਨਾ ਲਾਉਣ ਦੀ ਯੋਜਨਾ ਹੈ।...

ਫੋਟੋ - http://v.duta.us/VtlfegAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ssDCdwAA

📲 Get Bhatinda-Mansa News on Whatsapp 💬