[chandigarh] - ...ਤੇ ਹੁਣ ਸਾਈਕਲ ਸਵਾਰਾਂ ਦੇ ਵੀ ਹੋਣਗੇ ਚਲਾਨ! (ਵੀਡੀਓ)
ਚੰਡੀਗੜ੍ਹ : ਸ਼ਹਿਰ 'ਚ ਹੁਣ ਸਹੀ ਤਰੀਕੇ ਨਾਲ ਸਾਈਕਲ ਨਾ ਚਲਾਉਣਾ ਭਾਰੀ ਪੈਣ ਵਾਲਾ ਹੈ ਕਿਉਂਕਿ ਹੁਣ ਸਾਈਕਲ ਸਵਾਰਾਂ ਦੇ ਵੀ ਚਲਾਨ ਕੱਟੇ ਜਾਣਗੇ। ਜਾਣਕਾਰੀ ਮੁਤਾਬਕ ਜਿਸ ਤਰ੍ਹਾਂ ਸਾਈਕਲ ਟਰੈਕ 'ਤੇ ਕੋਈ ਦੂਜਾ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ, ਇਸੇ ਤਰ੍ਹਾਂ ਜੇਕਰ ਕੋਈ ਸਾਈਕਲ ਸਵਾਰ ਮੁੱਖ ਸੜਕ 'ਤੇ ਸਾਈਕਲ ਚਲਾਵੇਗਾ ਤਾਂ ਉਸ ਦਾ ਵੀ ਚਲਾਨ ਕੱਟਿਆ ਜਾ ਸਕਦਾ ਹੈ। ਫਿਲਹਾਲ ਇਸ ਸਬੰਧੀ ਇਕ ਮੀਟਿੰਗ ਹੋਣੀ ਹੈ, ਜਿਸ 'ਚ ਇਹ ਫੈਸਲਾ ਲਿਆ ਜਾ ਸਕਦਾ ਹੈ।
ਚੰਡੀਗੜ੍ਹ ਪੁਲਸ ਵਲੋਂ ਇਸ ਸਬੰਧੀ ਰਸਮੀ ਕਾਰਵਾਈ ਤਕਰੀਬਨ ਪੂਰੀ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਤੀਰਥ ਸਿੰਘ ਨੇ ਦੱਸਿਆ ਕਿ ਫਿਲਹਾਲ ਸਾਈਕਲ ਸਹੀ ਤਰੀਕੇ ਨਾਲ ਚਲਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਈਕਲ ਟਰੈਕ 'ਤੇ ਸਾਈਕਲ ਤੋਂ ਇਲਾਵਾ ਹੋਰ ਵਾਹਨ ਚਲਾਉਣ ਵਾਲਿਆਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।...
ਇਥੇ ਪਡ੍ਹੋ ਪੁਰੀ ਖਬਰ — - http://v.duta.us/CTp9bgAA