[chandigarh] - ਪੇਕਿਆਂ ਨੇ ਸੋਨੇ ਨਾਲ ਲੱਦੀ ਬੀਬੀ ਬਾਦਲ

  |   Chandigarhnews

ਚੰਡੀਗੜ੍ਹ : ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਇੰਨਾ ਸੋਨਾ ਹੈ, ਜਿੰਨਾ ਕਿ ਕਿਸੇ ਗਰੀਬ ਦੇ ਪੀਪੇ 'ਚ ਆਟਾ ਨਹੀਂ ਹੁੰਦਾ। ਜੀ ਹਾਂ, ਇਹ ਗੱਲ ਬਿਲਕੁਲ ਸੱਚ ਹੈ। ਪ੍ਰਧਾਨ ਮੰਤਰੀ ਦਫਤਰ ਕੋਲ ਬੀਬੀ ਬਾਦਲ ਨੇ ਸਾਲ 2017-18 ਦੇ ਜਿਹੜੇ ਵੇਰਵੇ ਦਿੱਤੇ ਹਨ, ਉਨ੍ਹਾਂ ਮੁਤਾਬਕ ਬੀਬੀ ਬਾਦਲ ਨੇ ਸੋਨੇ ਦੇ ਮਾਮਲੇ 'ਚ ਸਭਨਾ ਕੇਂਦਰੀ ਮਹਿਲਾ ਵਜ਼ੀਰਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਮੇਨਕਾ ਗਾਂਧੀ ਕੋਲ ਸਵਾ ਕਰੋੜ ਰੁਪਏ ਦੇ ਗਹਿਣੇ ਹਨ, ਜਦੋਂ ਕਿ ਬੀਬੀ ਬਾਦਲ ਜਦੋਂ ਕੇਂਦਰੀ ਮੰਤਰੀ ਬਣੀ ਸੀ ਤਾਂ ਉਨ੍ਹਾਂ ਕੋਲ 5.40 ਕਰੋੜ ਦੀ ਜਿਊਲਰੀ ਸੀ। ਹਰਸਿਮਰਤ ਨੂੰ ਸਭ ਤੋਂ ਪਹਿਲਾਂ ਆਪਣੀ ਸੱਸ ਮਰਹੂਮ ਸੁਰਿੰਦਰ ਕੌਰ ਬਾਦਲ ਤੋਂ ਵਸੀਅਤ ਰਾਹੀਂ ਗਹਿਣੇ ਮਿਲੇ ਸਨ। ਇਸ ਵੇਲੇ ਬੀਬੀ ਬਾਦਲ ਕੋਲ ਕਰੀਬ 21.5 ਕਿਲੋਗ੍ਰਾਮ ਸੋਨੇ ਦੇ ਗਹਿਣੇ ਹਨ, ਜਿਨ੍ਹਾਂ ਦੀ ਕੀਮਤ 7.03 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਮਜੀਠੀਆ ਪਰਿਵਾਰ ਨੇ ਆਪਣੀ ਧੀ ਹਰਸਿਮਰਤ ਨੂੰ 2017-18 ਦੌਰਾਨ ਕਰੋੜਾਂ ਰੁਪਏ ਦੇ ਤੋਹਫੇ ਦਿੱਤੇ ਹਨ। ਹਰਸਿਮਰਤ ਕੌਰ ਨੂੰ ਆਪਣੇ ਮਾਪਿਆਂ ਤੋਂ ਕਰੀਬ 19 ਏਕੜ ਬਹੁਕੀਮਤੀ ਜ਼ਮੀਨ ਤੋਹਫੇ 'ਚ ਮਿਲੀ ਹੈ।

ਫੋਟੋ - http://v.duta.us/le6wkAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/BVVzWQAA

📲 Get Chandigarh News on Whatsapp 💬