[chandigarh] - ਬਾਦਲ ਨੇ ਯੂ. ਟੀ. 'ਚ ਨਿਯੁਕਤੀਆਂ ਲਈ 60:40 ਦੀ ਬਹਾਲੀ ਲਈ ਕੇਂਦਰ ਦੀ ਕੀਤੀ ਸ਼ਲਾਘਾ

  |   Chandigarhnews

ਚੰਡੀਗੜ੍ਹ (ਅਸ਼ਵਨੀ)— ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕੀਤੇ ਜਾਣ ਤੱਕ ਯੂ. ਟੀ. ਅੰਦਰ ਨਵੀਆਂ ਭਰਤੀਆਂ, ਨਿਯੁਕਤੀਆਂ ਅਤੇ ਤਾਇਨਾਤੀਆਂ ਲਈ ਪੰਜਾਬ ਦੀ 60:40 ਅਨੁਪਾਤ ਬਹਾਲ ਕੀਤੇ ਜਾਣ ਦੀ ਮੰਗ ਸਵੀਕਾਰ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਹੈ।

ਬਾਦਲ ਨੇ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਭਾਰਤ ਸਰਕਾਰ ਦੇ ਇਸ ਨੋਟੀਫਿਕੇਸ਼ਨ ਨੂੰ ਛੇਤੀ ਅਮਲ ਵਿਚ ਲਿਆਉਣ ਲਈ ਵੀ ਆਖਿਆ ਹੈ। ਬਾਦਲ 25 ਸਤੰਬਰ ਦੇ ਨੋਟੀਫਿਕੇਸ਼ਨ ਨੂੰ ਅਮਲ ਵਿਚ ਲਿਆਉਣ ਤੋਂ ਰੋਕਣ ਲਈ ਕੇਂਦਰੀ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਬਾਰੇ ਟਿੱਪਣੀ ਕਰ ਰਹੇ ਸਨ। 25 ਸਤੰਬਰ ਦੇ ਨੋਟੀਫਿਕੇਸ਼ਨ ਨੇ ਯੂ. ਟੀ. ਅੰਦਰ ਡੀ. ਐੱਸ. ਪੀਜ਼ ਦੇ ਅਹੁਦਿਆਂ ਨੂੰ ਡੀ. ਏ. ਐੱਨ. ਆਈ. ਪੀ. ਐੱਸ. ਵਜੋਂ ਜਾਣੇ ਜਾਂਦੇ ਦੂਜੇ ਸੰਘੀ ਖੇਤਰਾਂ ਦੇ ਕੇਡਰਾਂ ਨਾਲ ਇਕਮਿਕ ਕਰਨ ਦਾ ਐਲਾਨ ਕਰ ਦਿੱਤਾ ਸੀ। ਕੇਂਦਰੀ ਸਰਕਾਰ ਵੱਲੋਂ ਜਾਰੀ ਕੀਤੇ ਤਾਜ਼ਾ ਨੋਟੀਫਿਕੇਸ਼ਨ ਨੇ ਇਸ ਕਦਮ 'ਤੇ ਰੋਕ ਲਾ ਦਿੱਤੀ ਹੈ।

ਫੋਟੋ - http://v.duta.us/Fz8QxgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vK4_CwAA

📲 Get Chandigarh News on Whatsapp 💬